ਪੰਜਾਬ ਦੇ ਹਿੰਦੂਆਂ ‘ਚ ਖਾਲਿਸਤਾਨ ਦੇ ਨਾਮ ‘ਤੇ ਕੋਈ ਭੈਅ ਪੈਦਾ ਹੋਵੇ ਜਾਂ ਨਾ ਹੋਵੇ। ਪਰ ਕਾਮਰੇਡਾਂ ਦਾ ਸਾਰਾ ਜੋਰ ਇਸ ਗੱਲ ‘ਤੇ ਲੱਗਿਆ ਹੋਇਆ ਕਿ ਪੰਜਾਬੀ ਹਿੰਦੂ ਖਾਲਿਸਤਾਨ ਦੇ ਨਾਮ ਤੋਂ ਡਰਨ।
ਪੰਜਾਬੀ ਹਿੰਦੂਆਂ ਨੇ ਪਿਛਲੇ ਦੋ ਸੌ ਸਾਲਾਂ ‘ਚ ਖਾਲਸਾ ਰਾਜ ਵੀ ਦੇਖਿਆ ਹੈ। ਅੰਗਰੇਜਾਂ ਦਾ ਰਾਜ ਵੀ ਦੇਖਿਆ ਹੈ। ਤੇ ਹੁਣ ਹਿੰਦੂ ਰਾਸ਼ਟਰ ਵੀ ਦੇਖ ਲਿਆ ਹੈ।
ਸੰਸਾਰ ‘ਚੋਂ ਜਿੱਥੋਂ ਮਰਜੀ ਵਿਦਵਾਨ ਲੈ ਆਵੋ। ਤੇ ਦੇਖ ਲਵੋ ਕਿ ਪੰਜਾਬੀ ਹਿੰਦੂਆਂ ਨੇ ਸੱਭ ਤੋਂ ਵੱਧ ਤਰੱਕੀ ਕਿਸ ਰਾਜ ਦੌਰਾਨ ਕੀਤੀ? ਕਿਸ ਰਾਜ ਵਿੱਚ ਹਿੰਦੂਆਂ ਨੂੰ ਸੱਭ ਤੋਂ ਉੱਚੇ ਅਹੁਦੇ ਮਿਲੇ। ਕਿਸ ਰਾਜ ਵਿੱਚ ਪੰਜਾਬੀ ਹਿੰਦੂਆਂ ਨੇ ਧਾਰਮਿਕ ਅਜਾਦੀ ਨੂੰ ਮਾਣਿਆ। ਖਾਲਸਾ ਰਾਜ ਦੌਰਾਨ, ਅੰਗਰੇਜੀ ਰਾਜ ਦੌਰਾਨ ? ਜਾਂ ਫੇਰ ਹਿੰਦੂ ਰਾਸ਼ਟਰ ਦੌਰਾਨ ?
1947 ‘ਚ ਹਿੰਦੂ ਰਾਸ਼ਟਰ ਹੋਂਦ ‘ਚ ਆਉਣ ਨਾਲ ਪੰਜਾਬੀ ਹਿੰਦੂਆਂ ਦੀ ਸੱਭ ਤੋਂ ਵੱਡੀ ਨਸਲਕੁਸ਼ੀ ਹੋਈ।
ਹਿੰਦੂਆਂ ਨੂੰ ਖਾਲਸਾ ਰਾਜ ਤੋਂ ਡਰਨਾ ਚਾਹੀਦਾ ਜਾਂ ਨਹੀੰ। ਇਸ ਦਾ ਪੈਮਾਨਾ ਇਹੀ ਹੋਣਾ ਚਾਹੀਦਾ ਕਿ ਪੰਜਾਬੀ ਹਿੰਦੂ ਵੱਧ ਸੁਖੀ ਕਿਸ ਰਾਜ ਵਿੱਚ ਰਹੇ ਜਾਂ ਰਹਿ ਸਕਦੇ ਨੇ ?
ਅੱਜ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ‘ਤੇ ਹੱਕ ਪੰਜਾਬੀਆਂ ਦਾ ਹੈ ਤਾਂ ਉਨਾਂ ਇਹ ਗੱਲ ਪੰਜਾਬੀ ਹਿੰਦੂਆਂ ਅਤੇ ਪੰਜਾਬੀ ਮੁਸਲਮਾਨਾਂ ਵਾਸਤੇ ਵੀ ਕਹੀ।
ਪੰਜਾਬੀ ਹਿੰਦੂ ਅੰਮ੍ਰਿਤਪਾਲ ਨਾਲ ਬਹਿ ਕੇ ਗੱਲ ਕਰ ਲੈਣ। ਆਪਣੇ ਸਵਾਲ ਪੁੱਛ ਲੈਣ। ਡਰਨ ਵਾਲੀ ਕਿਹੜੀ ਗੱਲ ਹੈ ? ਡਰਨਾ ਕਿਉਂ ਹੈ ?
ਪਰ ਪੰਜਾਬੀ ਹਿੰਦੂਆਂ ਨੂੰ ਕਾਮਰੇਡਾਂ ਤੋਂ ਜਰੂਰ ਡਰਨਾ ਚਾਹੀਦਾ ਹੈ। ਇਹ ਪੰਜਾਬੀ ਕਾਮਰੇਡ ਹੀ ਸਨ ਜਿੰਨਾ ਨੇ ਹਿੰਦੂ ਲਾਲਿਆਂ ਨੂੰ ਇਸ ਕਰਕੇ ਚੁਣ ਚੁਣ ਕੇ ਮਾਰਿਆ ਕਿਉਂਕਿ ਉਹ ਸ਼ਾਹੂਕਾਰ ਸਨ ਜਾਂ ਵਪਾਰ ਕਰਦੇ ਸਨ।
ਕਾਮਰੇਡਾਂ ਦੇ ਆਖੇ ਲੱਗ ਕੇ ਜੇ ਪੰਜਾਬੀ ਹਿੰਦੂਆਂ ਨੇ ਖਾਲਸਾ ਰਾਜ ਤੋਂ ਡਰਨਾ ਹੈ ਤਾਂ ਰੱਬ ਹੀ ਰਾਖਾ।
#ਮਹਿਕਮਾ_ਪੰਜਾਬੀ