ਜਦੋਂ ਸੱਚੀਆਂ ਸੁਣਾਈਆਂ ……

0
4410

ਸਾਰੀ ਜਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਸਿਰ ਤੋੰ ਪੈਸੇ ਬਣਾਕੇ, ਪ੍ਰਸਿੱਧੀ ਪ੍ਰਾਪਤ ਕਰਕੇ, ਦੇਸ਼ ਵਿਦੇਸ਼ ਘੁੰਮਕੇ ਤੇ ਮਹਿੰਗੀਆਂ ਲਗਜਰੀ ਗੱਡੀਆਂ ਘੁੰਮਣ ਵਾਲਾ ਹੁੱਣ ਉਸੇ ਗੁਰੂ ਗ੍ਰੰਥ ਸਾਹਿਬ ਤੇ ਸਵਾਲ ਚੱਕ ਰਿਹਾ। ਕੀ ਕਿਸੇ ਕੋਲ ਵੀ ਇੰਨੀ ਬੁੱਧੀ ਹੈ ਜੋ ਉਹ ਬਾਣੀ ਤੇ ਤਰਕ ਕਰਨ ਦਾ ਦਾਅਵਾ ਕਰੇ। ਗੁਰੂ ਸਾਹਿਬ ਦੀ ਜਿੰਦਗੀ ਤੇ ਗੱਲਾਂ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਸਵਾਲ ਬਾਣੀ ਤੇ ਕਿੰਤੂ ਪ੍ਰੰਤੂ ਕਰਕੇ ਹੀ ਤੇਰਾ ਇੰਜਣ ਹੁੰਦਾ ਹੁੰਦਾ ਬਚ ਗਿਆ ਤੇ ਹੁੱਣ ਜਦੋਂ ਦੀਵਾਨ ਲੱਗਣੋਂ ਹੱਟ ਗਏ ਬਲੋਗਰ ਬਣ ਗਿਆ ਰੀਲਾਂ ਵੇਖੋ ਨਵੇਂ ਮੁੰਡੇ ਕੁੱੜੀਆਂ ਨੂੰ ਵੀ ਮਾਤ ਪਾਂਉਦਾ ਜੇ ਇੰਨੇ ਮਹਿੰਗੇ ਬੂਟ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਪਾਵੇ ਤਾਂ ਉਹਨੂੰ ਵੀ ਸਵਾਲ ਹੋਣਗੇ ਰੀਸਾਂ ਦਿਲਜੀਤ ਹੋਰਾਂ ਦੀਆਂ ਕਰਦਾ ਉਹ ਪਾਉਣ ਉਹਨਾਂ ਦਾ ਕੰਮ ਸ਼ੌਅਬਿਜ ਦਾ ਹੈ। ਜਾਂ ਫਿਰ ਇਹ ਮੰਨੇ ਵੀ ਮੈਂ ਕੋਈ ਬਾਬਾ ਨਹੀਂ ਸਿਰਫ ਇੱਕ ਐਕਟਰ ਆਂ ਫਿਰ ਜੋ ਮਰਜੀ ਕੰਜਰਖਾਨਾ ਕਰੀ ਜਾਵੇ। ਜੇ ਇਹ ਕਹਿੰਦਾਂ ਵੀ ਮੈਂ ਸੰਤ ਆਂ ਜਾਂ ਪ੍ਰਚਾਰਕ ਆਂ ਫਿਰ ਕਿਵੇੰ ਗੁਲਾਬੀ ਰੰਗ ਦੇ ਸੂਟ ਪਾਕੇ ਨਰਿੰਦਰ ਸਿੰਘ ਕਪੂਰ ਦੀ ਮਾਲਾ ਮਣਕੇ ਵਿੱਚੋੰ ਪੜ੍ਹ ਪੜ੍ਹ ਰੀਲਾਂ ਬਣਾਉਦਾਂ। ਤੂੰ ਦੂਜਿਆਂ ਦੀ ਕਮਾਈ ਜਾਂ ਤਰੱਕੀ ਤੇ ਸਵਾਲ ਕਰਦਾਂ ਵਿਹਲੜ ਸਾਧਾ ਜੇ ਪ੍ਰਮੇਸ਼ਰ ਦੁਆਰ ਤੋੰ ਬਾਹਰ ਨਿਕਲੇਂ ਤੈਨੂੰ ਕੋਈ ਦਸ ਹਜਾਰ ਤੇ ਪੀਅਨ ਵੀ ਨਾਂ ਰੱਖੇ। ਮਾਰ ਮਾਰ ਚਵਲਾਂ ਤੂੰ ਆਪਣੇ ਆਪ ਨੂੰ ਸੰਦੀਪ ਮਹੇਸ਼ਵਰੀ ਸਮਝਣ ਲੱਗ ਪਿਆਂ।

ਦੂਜਿਆਂ ਨੂੰ ਅਕਲ ਝਾੜ ਰਿਹਾਂ ਨਿਰਪੱਖ ਹੋਕੇ ਨਹੀਂ ਸਰਨਾ ਇੱਕ ਪਾਸੇ ਖੜ੍ਹਣਾ ਪਊ ਪਹਿਲਾਂ ਤੂੰ ਦੱਸ ਤੂੰ ਬਾਬਾ ਆਂ ਕਿ ਰੀਲਾਂ ਤੇ ਟਿੱਕਟੋਕ ਬਣਾਉਣ ਵਾਲਾ ਕੰਜਰ ਸਾਧ। ਚਵਲਾ ਇੱਡੇ ਫੈਸ਼ਨ ਤਾਂ ਸੱਜ ਵਿਆਹਿਆਂ ਨਹੀਂ ਕਰਦੀਆਂ ਜਿੱਡੇ ਤੂੰ ਕਰਦਾਂ ਪਹਿਲਾਂ ਤੂੰ ਇੱਕ ਪਾਸਾ ਕਰ ਤੇ ਦੱਸ ਲੋਕਾਂ ਨੂੰ ਬੀ ਤੇਰਾ ਕਿਹੜਾ ਪੱਖ ਆ। ਹਾਉਮੈ ਦਾ ਭਰਿਆ ਤੂੰ ਕਿਸੇ ਨੂੰ ਟਿੱਚ ਨਹੀਂ ਜਾਣਦਾ ਤੇਰੇ ਮਨ ਵਿੱਚ ਕਿਵੇਂ ਵਾਹਿਗੁਰੂ ਦਾ ਵਾਸ ਹੋ ਸਕਦਾ। ਸਾਡੇ ਵਰਗੇ ਤੁੱਛ ਬੰਦੇ ਵੀ ਬਾਣੀ ਤੇ ਗੱਲ ਕਰਨ ਲੱਗੇ ਸੋ ਵਾਰ ਸੋਚਦੇ ਨੇ ਕਿ ਕਿਤੇ ਕੋਈ ਗਲਤੀ ਨਾਂ ਹੋਜੇ ਤੇ ਤੇਰੇ ਵਰਗਾ ਜੋ ਪ੍ਰਚਾਰਕ ਹੋਣ ਦਾ ਸਵਾਂਗ ਰਚਾ ਰਿਹਾ ਲੰਗਰਾਂ ਤੇ, ਰੁਮਾਲਿਆਂ ਤੇ ਅਤੇ ਸ਼ਰਧਾ ਤੇ ਤੀਜੇ ਦਿਨ ਉਂਗਲ ਕਰਦਾ ਰਹਿੰਨਾਂ। ਅਕਾਲਪੁਰਖ ਨੂੰ ਮੰਨਣ ਵਾਲੇ ਹਰ ਸਿੱਖ ਨੂੰ ਸਵਾਲ ਆ ਜੋ ਵੀ ਲੋਕ ਇਹਨੂੰ ਦਾਨ, ਫੰਡ ਜਾਂ ਭੇਟਾ ਦੇ ਰੂਪ ਵਿੱਚ ਮਾਇਆ ਦਿੰਦੇ ਨੇ ਕੀ ਉਹਦਾ ਸਦਉਪਯੋਗ ਕਰ ਰਿਹਾ ਇਹ ਜਾਂ ਆਲੀਸ਼ਾਨ ਜਿੰਦਗੀ ਜਿਓਣ ਲਈ ਪ੍ਰਚਾਰਕ ਹੋਣ ਦਾ ਸਵਾਂਗ ਰਚਾ ਰਿਹਾ ??
Harpreet Singh Devgun