Fact Check – ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਸ. ਸਿਮਰਨਜੀਤ ਸਿੰਘ ਮਾਨ ਨਾਲ ਤਸਵੀਰ ਨੂੰ ਦੱਸਿਆ ਜਾ ਰਿਹਾ ਸੱਜਣ ਕੁਮਾਰ

0
376

ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਸ. ਸਿਮਰਨਜੀਤ ਸਿੰਘ ਮਾਨ ਨਾਲ ਤਸਵੀਰ ਨੂੰ ਦੱਸਿਆ ਜਾ ਰਿਹਾ ਸੱਜਣ ਕੁਮਾਰ

ਜਿਨ੍ਹਾਂ ਨੂੰ ਸੱਜਣ ਕੁਮਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਵਿਚਲਾ ਫ਼ਰਕ ਨਹੀਂ ਪਤਾ ਉਹ ਵੀ ਆਪਣੇ ਆਪ ਨੂੰ ਬੜੇ ਚੁਸਤ ਅਤੇ ਖੋਜੀ ਟਿੱਪਣੀਕਾਰ ਸਮਝਦੇ ਨੇ।

ਤੁਸੀਂ ਕਿਸੇ ਦੀ ਸਿਆਸਤ ਦਾ ਦਲੀਲ ਆਧਾਰਤ ਵਿਰੋਧ ਕਰੋ ਕੋਈ ਹਰਜ ਨਹੀਂ ਪਰ ਨਫ਼ਰਤ ਚ ਅੰਨ੍ਹੇ ਹੋਣਾ ਹੋਰ ਚੀਜ਼ ਹੁੰਦੀ ਹੈ। ਇਹ ਅੰਨ੍ਹਾਪਣ ਮੁੜਕੇ ਚੰਦਰਸ਼ੇਖਰ ਅਤੇ ਸੱਜਣ ਕੁਮਾਰ ਵਿਚਲਾ ਫ਼ਰਕ ਵੀ ਨਹੀਂ ਦਿਸਣ ਦਿੰਦਾ।

ਵੈਸੇ ਇਹ ਵੀ ਦੁਖਾਂਤ ਹੀ ਹੈ ਕਿ ਜਿਨ੍ਹਾਂ ਨੂੰ ਕੁਝ ਨਹੀਂ ਪਤਾ, ਉਹ ਫੇਸਬੁੱਕ ਤੇ ਸਭ ਤੋਂ ਜ਼ਿਆਦਾ (ਅ)ਗਿਆਨ ਖਿਲਾਰਦੇ ਨੇ ਤੇ ਹਰ ਮਸਲੇ ‘ਤੇ ਉਨ੍ਹਾਂ ਦੀ ਟਿੱਪਣੀ ਆਖ਼ਰੀ ਜੱਜਮੈਂਟ ਵਾਂਗ ਹੁੰਦੀ ਹੈ।
#Unpopular_Facts

ਪੜਤਾਲ – ਅਸੀਂ ਪੜਤਾਲ ਦੀ ਸ਼ੁਰੂਆਤ ਕਰਦਿਆਂ ਇਸ ਪੋਸਟ ਨੂੰ ਸਭ ਤੋਂ ਪਹਿਲਾਂ ਧਿਆਨ ਨਾਲ ਪੜ੍ਹਿਆ ਅਤੇ ਵੇਖਿਆ। ਫਿਰ ਗੂਗਲ ਦੀ ਵਰਤੋਂ ਕਰਕੇ ਪਤਾ ਲੱਗਿਆ ਕਿ ਅਸੀਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਤਸਵੀਰ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨਾਲ ਨਹੀਂ ਹੈ ਬਲਕਿ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਨਾਲ ਹੈ।

ਇੰਡੀਆ ਟੂਡੇ ਵਿਚ ਇਸ ਤਸਵੀਰ ਨਾਲ ਬਕਾਇਦਾ ਲੇਖ ਛਪਿਆ ਹੋਇਆ ਹੈ ਜੋ ਇਸ ਲਿੰਕ ਤੇ ਪੜਿਆ ਜਾ ਰਿਹਾ ਹੈ – ਲਿੰਕ

ਨਤੀਜਾ- ਪੰਜਾਬ ਸਪੈੱਕਟ੍ਰਮ ਨੇ ਆਪਣੀ ਪੜਤਾਲ ਚ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਸ. ਸਿਮਰਨਜੀਤ ਸਿੰਘ ਮਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਹੈ। ਇਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਸ. ਸਿਮਰਨਜੀਤ ਸਿੰਘ ਮਾਨ ਨਾਲ ਤਸਵੀਰ ਜਿਸ ਨੂੰ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਦੱਸਿਆ ਜਾ ਰਿਹਾ ਹੈ