ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਨੇ ਫਾ ਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

0
244

ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।

ਅਜਿਹਾ ਹੀ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬੀ ਨੌਜਵਾਨ ਨੇ ਫਾ ਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਅਮਨਦੀਪ (27) ਪੁੱਤਰ ਸਵ. ਬੂਟਾ ਰਾਮ ਵਜੋਂ ਹੋਈ ਹੈ।

ਨੌਜਵਾਨ ਅਮਨਦੀਪ ਦੇ ਮੌਤ ਦੀ ਖ਼ਬਰ ਮਿਲਣ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰਕ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਮਨਦੀਪ ਬੀਤੇ 9 ਸਾਲ ਤੋਂ ਸਾਊਦੀ ਅਰਬ ਰਹਿ ਰਿਹਾ ਸੀ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਅਮਨਦੀਪ ਦੀ ਮਾਂ ਸਾਹਿਬਾ, ਭਰਾ ਰਾਜੇਸ਼ ਉਰਫ ਸੰਨੀ ਅਤੇ ਦੌਲਤ ਰਾਮ ਨੇ ਦੱਸਿਆ ਕਿ ਅਮਨਦੀਪ ਬੀਤੇ 9 ਸਾਲ ਤੋਂ ਸਾਊਦੀ ਅਰਬ ਚੱਲਾ ਗਿਆ ਸੀ। 6 ਸਾਲ ਦੇ ਬਾਅਦ ਉਹ ਫਿਰ 3 ਮਹੀਨੇ ਦੀ ਛੁੱਟੀ ’ਤੇ ਵਾਪਸ ਘਰ ਆਇਆ ਸੀ। ਉਸ ਸਮੇਂ ਅਸੀਂ ਉਸਦਾ ਵਿਆਹ ਅੱਜ ਤੋਂ ਢਾਈ ਸਾਲ ਪਹਿਲਾਂ ਰਜਨੀ ਵਾਸੀ ਪਿੰਡ ਮਗਰਮੂਦੀਆ ਨਾਲ ਕਰ ਦਿੱਤਾ।

ਵਿਆਹ ਦੌਰਾਨ ਦੋਵਾਂ ਜੀਆਂ ਦੇ ਆਪਸੀ ਸਬੰਧ ਕੁਝ ਠੀਕ ਨਾ ਹੋਏ, ਜਿਸ ਕਰਕੇ ਉਹ ਹਮੇਸ਼ਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਤੋਂ ਬਾਅਦ ਉਹ ਫਿਰ ਵਾਪਸ ਆਪਣੇ ਕੰਮ ’ਤੇ ਸਾਊਦੀ ਅਰਬ ਚੱਲਾ ਗਿਆ ਸੀ। ਪਰਿਵਾਰ ਵਾਲਿਆਂ ਨੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਦ ਸਨੀ ਦਿਓਲ ਨੂੰ ਅਪੀਲ ਹੈ, ਕਿ ਸਾਡੇ ਬੇਟੇ ਦਾ ਲਾ ਸ਼ ਸਾਊਦੀ ਅਰਬ ਤੋਂ ਭਾਰਤ ਲਿਆਂਦੀ ਜਾਵੇ, ਤਾਂਕਿ ਉਸਦਾ ਅੰਤਿਮ ਸਸਕਾਰ ਕੀਤਾ ਜਾ ਸਕੇ।