‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਜ਼ ਹਿ ਰ, ਹਾਲਤ ਨਾਜ਼ੁਕ

0
262

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਜ਼ ਹਿ ਰ, ਹਾਲਤ ਨਾਜ਼ੁਕ #Punjabnews #AamAadmiParty #Bhadaur #MLA #LabhsinghUgoke

ਭਦੌੜ ਤੋਂ ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਲੁਧਿਆਣਾ ਦੇ DMC ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦਰਸ਼ਨ ਸਿੰਘ ਦੇ ਭਰਾ ਮੁਤਾਬਕ ‘ਆਪ’ ਵਿਧਾਇਕ ਦੇ ਪਿਤਾ ਦੀ ਆਪਣੇ ਵੱਡੇ ਮੁੰਡੇ ਨਾਲ ਕਿਸੇ ਗੱਲ ਤੋਂ ਲੜਾਈ ਹੋ ਗਈ ਸੀ , ਜਿਸ ਦੇ ਚੱਲਦਿਆਂ ਉਹ ਪਰੇਸ਼ਾਨ ਸੀ। ਜਿਸ ਕਾਰਨ ਉਨ੍ਹਾਂ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦੇਈਏ ਕਿ ਦਰਸ਼ਨ ਸਿੰਘ ਫੌਜ ਵਿੱਚ ਆਪਣੀ ਨੌਕਰੀ ਨਿਭਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਲਾਭ ਸਿੰਘ ਉਗੋਕੇ ਉਹੀ ਵਿਧਾਇਕ ਹਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ। ਉਹ ਬਹੁਤ ਹੀ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

‘ਆਪ’ ਦੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਵੱਲੋਂ ਅੱਜ ਕੋਈ ਜ਼ਹਿਰੀਲੀ ਚੀਜ਼ ਖਾ ਲੈਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਈ ਮੀਡੀਆ ਅਦਾਰਿਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਵੱਲੋਂ ਘਰ ‘ਚ ਚੱਲਦੇ ਕੋਈ ਕਲੇਸ਼ ਕਾਰਨ ਸਲਫਾਸ ਪੀ ਲਈ ਗਈ ਹੈ

‘ਆਪ’ ਦੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਵੱਲੋਂ ਅੱਜ ਕੋਈ ਜ਼ਹਿਰੀਲੀ ਚੀਜ਼ ਖਾ ਲੈਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਈ ਮੀਡੀਆ ਅਦਾਰਿਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਵੱਲੋਂ ਘਰ ‘ਚ ਚੱਲਦੇ ਕੋਈ ਕਲੇਸ਼ ਕਾਰਨ ਸਲਫਾਸ ਪੀ ਲਈ ਗਈ ਹੈ। ਜਿਸ ‘ਤੇ ਹੁਣ ਪਰਿਵਾਰ ਦੀ ਪ੍ਰਤੀਕ੍ਰਿਰਿਆ ਦੇਖਣ ਨੂੰ ਮਿਲੀ ਹੈ ਉਨ੍ਹਾਂ ਮੀਡੀਆ ਵੱਲੋਂ ਚਲਾਈ ਜਾ ਰਹੀ ਖ਼ਬਰ ਨੂੰ ਨਕਾਰਿਆਂ ਹੈ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਉਨ੍ਹਾਂ ਦੀ ਦਵਾਈ ਚੱਲ ਰਹੀ ਹੈ ਪਰ ਗਲਤੀ ਨਾਲ ਕੋਈ ਗਲਤ ਦਵਾਈ ਖਾਣ ਕਾਰਨ ਉਨ੍ਹਾਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜੋ ਸੋਸ਼ਲ ਮੀਡੀਆ ‘ਤੇ ਖ਼ਬਰਾਂ ਚੱਲ ਰਹੀਆਂ ਹਨ ਉਸ ‘ਚ ਕੋਈ ਵੀ ਸਚਾਈ ਨਹੀਂ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੂੰ ਸਵੇਰੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਕੁਝ ਸੋਸ਼ਲ ਮੀਡੀਆ ਚੈਨਲਾਂ ਵੱਲੋਂ ਖ਼ਬਰਾਂ ਰਾਹੀਂ ਉਨ੍ਹਾਂ ਦੇ ਪਿਤਾ ਦੀ ਹਾਲਤ ਨਾਜ਼ੁਕ ਦੱਸ ਜਾ ਰਹੀ ਸੀ ਪਰ ਹੁਣ ਵਿਧਾਇਕ ਲਾਭ ਸਿੰਘ ਨੇ ਆਪਣੇ ਪਿਤਾ ਜੀ ਦੀ ਸਿਹਤ ‘ਚ ਸੁਦਾਰ ਦੀ ਗੱਲ ਕਹੀ ਹੈ ਉਨ੍ਹਾਂ ਵੱਲੋਂ ਇਸ ਮੁਤਾਬਕ ਇਕ ਟਵੀਟ ਵੀ ਕੀਤਾ ਗਿਆ ਹੈ।