ਦਿਲਜੀਤ ਦੁਸਾਂਝ ਦੀ ਫਿਲਮ ‘ਜੋਗੀ’ ਬਾਰੇ ਬੋਲੇ HS ਫੂਲਕਾ 1984 ਵਾਲੇ ਦਿਨ ਯਾਦ ਕਰਾ’ਤੇ ਫਿਲਮ ਨੇ

0
1069

1984 ਦੇ ਸਿੱਖ ਕਤਲੇਆਮ ‘ਤੇ ਦਿਲਜੀਤ ਦੁਸਾਂਝ ਨੂੰ ਲੈ ਕੇ ਬਣਾਈ ਗਈ ਫ਼ਿਲਮ ਜੋਗੀ, ਫ਼ਿਲਮ ਬਣਾਉਣ ਵਾਲਿਆਂ ਨੇ ਨੈਟਫਲੈਕਸ ‘ਤੇ ਰਿਲੀਜ਼ ਕੀਤੀ ਹੈ, ਭਾਰਤ ਅੰਦਰ ਸਿਨਮਿਆਂ ਵਿੱਚ ਰਿਲੀਜ਼ ਨਹੀਂ ਕੀਤੀ। ਕੀ ਕਿਤੇ ਇੱਕ ਡਰ ਹੈ ਕਿ ਕਿਤੇ ਬਹੁਗਿਣਤੀ ਨਾਰਾਜ਼ ਨਾ ਹੋ ਜਾਵੇ? ਲਾਲ ਸਿੰਘ ਚੱਢਾ ਵਾਂਗ ਬਾਈਕਾਟ ਹੀ ਨਾ ਕਰਵਾ ਦੇਣ? ਰਾਜ ਬੇਸ਼ੱਕ ਭਾਜਪਾ ਦਾ ਹੈ, ਜੋ ਕਤ ਲੇ ਆ ਮ ਕਰਵਾਉਣ ਵਾਲੀ ਕਾਂਗਰਸ ਦੀ ਵਿਰੋਧੀ ਜਮਾਤ ਹੈ, ਪਰ ਭਾਜਪਾ ਸਮੇਤ ਬਹੁਗਿਣਤੀ ਨੂੰ ਪਸੰਦ ਨਹੀਂ ਕਿ ਸਿੱਖ ਇਸਨੂੰ ਕਤਲੇਆਮ ਕਹਿਣ। ਉਹ ਦੰਗਿਆਂ ਦੇ ਨਾਮ ਹੇਠ ਹੀ ਇਸ ਨਸਲਕੁਸ਼ੀ ਨੂੰ ਦੱਬੀ ਰੱਖਣ ਦੇ ਹਾਮੀ ਹਨ। ਕੋਈ ਵੱਡੀ ਗੱਲ ਨਹੀਂ ਕਿ ਸਮੇਂ ਦੇ ਸਟਾਰ ਦੀ ਇਸ ਮੂਵੀ ਨੂੰ ਸਿਨਮਿਆਂ ‘ਚ ਰਿਲੀਜ਼ ਕਰਨ ਲਈ ਕਿਸੇ ਡਿਸਟ੍ਰੀਬਿਊਟਰ ਨੇ ਹੱਥ ਹੀ ਨਾ ਪਾਇਆ ਹੋਵੇ ਜਾਂ ਸਿਨਮੇ ਨਾ ਮਿਲਣ ਦਾ ਡਰ ਹੋਵੇ।
ਰਾਜ ਭਾਜਪਾ ਦਾ ਹੈ, ਕਾਂਗਰਸ ਦਾ ਨਹੀਂ। ਪਰ ਸਿੱਖਾਂ ਦੇ ਮਾਮਲੇ ‘ਚ ਇਹ ਇੱਕ ਹੋ ਜਾਂਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਦਿਲਜੀਤ ਦੁਸਾਂਝ ਦੀ ਫਿਲਮ ‘ਜੋਗੀ’ ਬਾਰੇ ਬੋਲੇ HS ਫੂਲਕਾ`1984 ਵਾਲੇ ਦਿਨ ਯਾਦ ਕਰਾ’ਤੇ ਫਿਲਮ ਨੇ #HSPhoolka #Advocate #Sikhism #DiljitDosanjh #JogiMovie #Pollywood #Bollywood

Diljit Dosanjh ਦੀ ਜੋਗੀ ਫਿਲਮ 1984 ਦੀ ਸਿੱਖ ਨਸਲਕੁਸ਼ੀ ਦੀ ਅਸਲੀ ਤਸਵੀਰ ਦਿਖਾਉਂਦੀ ਹੈਂ। ਇਹ ਫਿਲਮ ਸੱਚੀਆਂ ਘਟਨਾਵਾਂ ਦੇ ਬਹੁਤ ਨੇੜੇ ਹੈਂ ਤੇ ਐਸੀਆਂ ਫਿਲਮ ਦੀ ਸਾਨੂੰ ਬਹੁਤ ਲੋੜ ਹੈ।
ਇਸ ਫਿਲਮ ਦੀ ਕਹਾਣੀ ਤਰ੍ਹਾ ਬਹੁਤ ਬੇਰਹਿਮੀ ਨਾਲ ਹੋਏ ਸੀ ਬਾਕੀ ਹੋਰ ਸਿੱਖਾਂ ਦੇ ਵੀ ਕਤਲ ।

ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ ਜੋਗੀ (Jogi) Netflix ‘ਤੇ ਆ ਗਈ ਹੈ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ।ਸੱਚੀ ਘਟਨਾ ਤੇ ਆਧਾਰਿਤ ਇਸ ਫਿਲਮ ‘ਚ ਨੌਜਵਾਨ ਸਿੱਖ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ।ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਨੇ ਜੋਗੀ ਦਾ ਕਿਰਦਾਰ ਨਿਭਾਇਆ ਹੈ। ਅਲੀ ਅੱਬਾਸ ਵਲੋਂ ਨਿਰਦੇਸ਼ਿਤ ਕੀਤੀ ਫਿਲਮ ਨੂੰ ਲੈ ਕੇ ਐਚ ਐਸ ਫੂਲਕਾ (HS Phoolka) ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਦਰਅਸਲ, ਉੱਘੇ ਵਕੀਲ ਐਚ ਐਸ ਫੂਲਕਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਜੋਗੀ ਫਿਲਮ 1984 ਸਿੱਖ ਕਤ ਲੇ ਆਮ ਦੇ 3 ਦਿਨਾਂ ਦੀ ਅਸਲ ਤਸਵੀਰ ਨੂੰ ਦਰਸਾਉਂਦੀ ਹੈ। ਇਹ ਫਿਲਮ ਸੱਚੀਆਂ ਘਟਨਾਵਾਂ ਦੇ ਬਹੁਤ ਨੇੜੇ ਹੈ- ਪਾਤਰ ਜੋਗੀ ਦੀ ਭੂਮਿਕਾ ਮੋਹਨ ਸਿੰਘ ਦੀ ਸੱਚੀ ਕਹਾਣੀ ਦੇ ਨੇੜੇ ਹੈ, ਜੋ ਆਪਣੇ ਵਾਲ ਕੱ ਟ ਕੇ ਇੰਡੀਅਨ ਐਕਸਪ੍ਰੈਸ ਤੱਕ ਪਹੁੰਚਿਆ, ਜਿਸ ਨੇ ਮੀਡੀਆ ਅਤੇ ਫੌਜ ਨੂੰ ਤ੍ਰਿਲੋਕਪੁਰੀ ਲਿਆਂਦਾ।

ਉਨ੍ਹਾਂ ਕਿਹਾ, “ਏਐਸਆਈ ਰਵਿੰਦਰ ਦੀ ਭੂਮਿਕਾ ਹੈੱਡ ਕਾਂਸਟੇਬਲ ਜੁਗਤੀ ਰਾਮ ਦੀ ਸੱਚੀ ਕਹਾਣੀ ਦੇ ਨੇੜੇ ਹੈ ਜਿਸ ਨੇ ਤ੍ਰਿਲੋਕਪੁਰੀ ਦੀਆਂ ਅ ਗ ਵਾ ਹੋਈਆਂ 30 ਸਿੱਖ ਕੁੜੀਆਂ ਨੂੰ ਵਾਪਿਸ ਲਿਆਂਦਾ। ਕੌਂਸਲਰ ਦਾ ਕਿਰਦਾਰ ਤਿਲਕ ਰਾਜ ਦੀ ਭੂਮਿਕਾ ਕਲਿਆਣਪੁਰੀ ਦੇ ਕੌਂਸਲਰ ਡਾ ਅਸ਼ੋਕ ਦੀ ਭੂਮਿਕਾ ਦੇ ਨੇੜੇ ਹੈ, ਜਿਸ ਦੇ ਖੇਤਰ ਵਿੱਚ ਤ੍ਰਿਲੋਕਪੁਰੀ ਸੀ।”

ਐੱਚ ਐਸ ਫੂਲਕਾ ਨੇ ਕਿਹਾ,”ਡਾ: ਅਸ਼ੋਕ ਨੇ ਖੁਦ ਸਿੱਖਾਂ ਦੇ ਕ ਤ ਲੇ ਆ ਮ ਦੀ ਨਿਗਰਾਨੀ ਕੀਤੀ। ਮੈਂ ਇਹ ਸਾਰੇ 3 ਕੇਸਾਂ ਨੂੰ ਸੰਭਾਲ ਰਿਹਾ ਸੀ। ਇਹ ਸਿਰਫ 1 ਕਲੋਨੀ ਦੀ ਕਹਾਣੀ ਹੈ। ਇੱਥੇ ਸੈਂਕੜੇ ਅਜਿਹੇ ਕਾਂਗਰਸੀ ਆਗੂ ਸਨ ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਿੱਖਾਂ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ ਸੀ। ਦਿੱਲੀ ਵਿੱਚ ਇੱਕ ਵੀ ਅਜਿਹੀ ਥਾਂ ਨਹੀਂ ਸੀ ਜਿੱਥੇ ਕੋਈ ਸਿੱਖ ਸੁਰੱਖਿਅਤ ਹੋਵੇ।”

ਫੂਲਕਾ ਨੇ ਟਵੀਟ ਕੀਤਾ. “ਅੱਜ ਕੋਈ ਵੀ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰ ਸਕਦਾ ਕਿ ਦਿੱਲੀ ਦੇ ਹਰ ਕੋਨੇ ਵਿਚ ਹ ਥਿ ਆ ਰ ਬੰ ਦ ਭੀੜ ਪੁਲਿਸ ਦੀ ਪੂਰੀ ਮਦਦ ਨਾਲ ਸਿੱਖਾਂ ਦਾ ਸ਼ਿਕਾਰ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਖੁੱਲ੍ਹੇਆਮ ਮਾਰ ਰਹੀ ਸੀ।ਉਸ ਸਥਿਤੀ ਨੂੰ ਦਰਸਾਉਣ ਲਈ ਸਾਨੂੰ ਅਜਿਹੀਆਂ ਹੋਰ ਫ਼ਿਲਮਾਂ ਦੀ ਲੋੜ ਹੈ। ਮੈਂ ਸਾਰਿਆਂ ਨੂੰ ਫਿਲਮ ਦੇਖਣ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।”