ਕੈਪਟਨ ਅਮਰਿੰਦਰ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ – ਕੀ ਕੈਪਟਨ ਭਾਜਪਾ ਵਿਚ ਸ਼ਾਮਿਲ ਹੋਣਗੇ?

0
250

ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਜਾਣਗੇ | ਉਹ ਸ਼ਾਮ 3.30 ਵਜੇ ਰਵਾਨਾ ਹੋਣਗੇ |

ਪੰਜਾਬ ਦੇ ਬੁੱਚੜ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ, ਜਿਸ ’ਤੇ ਫ਼੍ਰਾਂਸੀਸੀ ਸੈਲਾਨੀ ਕੇਤੀਆ ਡਰੈੰਮੰਡ ਨੂੰ ਅਗਵਾ ਕਰਕੇ ਜਬਰਜਨਾਹ ਕਰਨ ਦਾ ਮੁਕੱਦਮਾ ਚੱਲਿਆ ਸੀ, ਨੂੰ ਕਾਂਗਰਸ ਵਜ਼ਾਰਤ ’ਚ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਨਾਲ ਰੱਖਿਆ ਹੈ।

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਅਮਰਪ੍ਰੀਤ ਸਿੰਘ ਦਿਓਲ (APS DEOL) ਨੂੰ ਪੰਜਾਬ ਸਰਕਾਰ ਵੱਲੋ ਬਕਾਇਦਾ ਐਡਵੋਕੇਟ ਜਨਰਲ (ADVOCATE GENERAL) ਬਣਾ ਦਿੱਤਾ ਗਿਆ ਹੈ। ਪੰਜਾਬ ਦੀ ਵਜਾਰਤ ਵਿੱਚ ਨਵੇਂ ਬਣੇ ਮੰਤਰੀਆ ਦੀ ਸੁਰ ਵੀ ਬਾਦਲ ਪਰਿਵਾਰ ਪ੍ਰਤੀ ਨਰਮ ਦਿਸ ਰਹੀ ਹੈ । ਪੰਜਾਬ ਦੀ ਨਵੀ ਕੈਬਨਿਟ ਤੇ ਕਾਂਗਰਸ ਹਾਈਕਮਾਂਡ ਦੇ ਫੈਸਲਿਆਂ ਤੋਂ ਬਰਗਾੜੀ ਕਾਂਡ ਜਾ ਬੇਅਦਬੀ ਦੇ ਦੋਸ਼ੀਆ ਨੂੰ ਸਜਾਵਾ ਦਵਾਉਣ ਲਈ ਆਸ ਰੱਖਣ ਵਾਲਿਆ ਨੂੰ ਫਿਲਹਾਲ ਨਿਰਾਸ਼ਾ ਹੀ ਨਜ਼ਰ ਆ ਰਹੀ ਹੈ ਜਦੋਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਾਗੀ ਆਗੂਆ ਵੱਲੋ ਮੋਰਚਾ ਵੀ ਇੰਨਾ ਮੁੱਦਿਆ ਤੇ ਹੀ ਲਾਇਆ ਜਾ ਰਿਹਾ ਸੀ।