ਬੱਸ ਇਹੀ ਕਸਰ ਰਹਿੰਦੀ ਸੀ। ਕੀ ਆਪ ਵਾਲਿਆਂ ਨੂੰ ‘ਕਾਮ’ ਤੇ ‘ਕੰਮ’ ਦੇ ਮਤਲਬ ਵਿਚਲਾ ਫਰਕ ਵੀ ਭੁੱਲ ਗਿਆ? ਭਗਵੰਤ ਮਾਨ ਦੀ ਮਿੱਟੀ ਅਨਜਾਣੇ ‘ਚ ਪੁੱਟ ਰਹੇ ਨੇ ਜਾਂ ਜਾਣਬੁੱਝ ਕੇ?
ਸਾਡਾ ਕਾਮ ਬੋਲਦਾ (ਇੱਥੇ ਕੰਮ ਨਹੀਂ ਲਿਖਿਆ) – ਇਸ ਐਲਾਨ ਨਾਲ “ਆਪ” ਸਰਕਾਰ ਨੇ ਪੰਜਾਬ ਤੋਂ ਬਾਹਰ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੂਬੇ ਦਾ ਪੈਸਾ ਉਜਾੜਨ ਦਾ ਕੰਮ ਦੁਬਾਰਾ ਫਿਰ ਸ਼ੁਰੂ ਕਰ ਦਿੱਤਾ ਹੈ।
ਇਹ ਨਹੀਂ ਪਤਾ ਕਿ ਆਪ ਦੇ ਚੁਸਤ ਚਲਾਕ ਤੇ ਬੇਈਮਾਨ ਦਿੱਲੀ ਵਾਲੇ ਠੱਗ ਨਵੇਂ ਵਿਆਹੇ ਮੁੱਖ ਮੰਤਰੀ ਦੀ ਫੋਟੋ ਨਾਲ “ਸਾਡਾ ਕਾਮ ਬੋਲਦਾ” ਬੇਵਕੂਫ਼ੀ ਕਾਰਨ ਲਿਖ ਰਹੇ ਹਨ ਜਾਂ ਉਹ ਜਾਣ ਬੁੱਝ ਕੇ ਭਗਵੰਤ ਮਾਨ ਨੂੰ ਜ਼ਲੀਲ ਕਰ ਰਹੇ ਹਨ ।
ਜਦੋਂ ਸਾਡਾ ਅਤੇ ਬੋਲਦਾ ਲਿਖ ਦਿੱਤੇ ਮਤਲਬ ਸਾਫ਼ ਹੈ ਤੁਸੀਂ ਪੰਜਾਬੀ ਚ ਲਿਖ ਰਹੇ ਹੋ ਤੇ ਪੰਜਾਬੀ ਵਿੱਚ “ਕਾਮ” ਦਾ ਮਤਲਬ ਕੀ ਹੈ ਲੋਕ ਸਮਝਦੇ ਹਨ। ਨਾਲ ਹੀ ਲਿਖਿਆ ਹੈ ਆਗੇ ਭੀ ਸਾਡਾ ਕਾਮ ਹੀ ਬੋਲੇਗਾ।
ਇਹ ਤਾਂ ਪਤਾ ਹੈ ਕਿ ਬਾਹਰਲੇ ਅਖ਼ਬਾਰਾਂ ਨੂੰ ਇਸ਼ਤਿਹਾਰ ਜਾਰੀ ਕਰਨ ਦਾ ਫ਼ੈਸਲਾ ਦਿੱਲੀ ਵਾਲੇ ਲੈਂਦੇ ਨੇ ਪਰ ਇਸ਼ਤਿਹਾਰ ਪੜ੍ਹ ਕੇ ਸਪਸ਼ਟ ਹੈ ਕਿ ਇਸ਼ਤਿਹਾਰ ਤਿਆਰ ਵੀ ਦਿੱਲੀ ਆਲੇ ਨਲਾਇਕ ਹੀ ਕਰਦੇ ਨੇ।
ਇਸ਼ਤਿਹਾਰਾਂ ਵਿਚਲਾ ਝੂਠ ਸੱਚ ਇਕ ਵੱਖਰਾ ਵਿਸ਼ਾ ਹੈ।
ਕਈ ਸਾਲ ਪਹਿਲਾਂ ਇਹ ਸੰਗਠਤ ਕਰਾਈਮ ਖ਼ਿਲਾਫ਼ ਟਾਸਕ ਫੋਰਸ ਦੀ ਸਥਾਪਨਾ ਕੀਤੀ ਗਈ ਸੀ। 20000 ਨੌਕਰੀਆਂ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ। ਅਤੇ ਇੱਕ BMW ਪਲਾਂਟ ਵਰਗਾ ਝੂਠਾ ਦਾਅਵਾ ਵੀ ਹੈ।
ਪੰਜਾਬ ਦੇ ਲੋਕ ਦਿੱਲੀ ਦੇ ਝੁੱਗੀਆਂ-ਝੌਂਪੜੀਆਂ ਵਰਗੇ ਨਹੀਂ ਹਨ। ਨਤੀਜੇ ਵਜੋਂ ਆਮ ਆਦਮੀ ਦੇ ਕਲੀਨਿਕਾਂ ਦਾ ਸ਼ੋਅ ਫਲਾਪ ਰਿਹਾ ਹੈ ਅਤੇ ਕਈ ਡਾਕਟਰ ਅਸਤੀਫ਼ੇ ਦੇ ਰਹੇ ਹਨ। ਆਮ ਆਦਮੀ ਕਲੀਨਿਕ ਦੇ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਿਹਤ ਦੇ ਕਮਿਊਨਿਟੀ ਹੈਲਥ ਸੈਂਟਰਾਂ ਤੋਂ ਡਾਕਟਰਾਂ ਦਾ ਤਬਾਦਲਾ ਕੀਤਾ ਗਿਆ ਹੈ।
47 ਲੱਖ ਪਰਿਵਾਰਾਂ ਲਈ ਜ਼ੀਰੋ ਬਿਜਲੀ ਦਾ ਬਿੱਲ ਵੀ ਝੂਠਾ ਦਾਅਵਾ ਹੈ। ਕਿਉਂਕਿ ਸਿਰਫ 20 ਲੱਖ ਦਲਿਤ ਪਰਿਵਾਰਾਂ ਦੀ ਮੁਫਤ ਬਿਜਲੀ 200 ਯੂਨਿਟ ਤੋਂ ਵਧਾ ਕੇ 300 ਯੂਨਿਟ ਕੀਤੀ ਗਈ ਹੈ। ਅਸਲ ਵਿੱਚ ਬਜਟ ਦੇ ਰਾਖਵੇਂ ਫ਼ੰਡ 20 ਲੱਖ ਪਰਿਵਾਰਾਂ ਲਈ ਸਿਰਫ਼ 100 ਵਾਧੂ ਯੂਨਿਟਾਂ ਲਈ ਹੀ ਹਨ।
ਇਨ੍ਹਾਂ ਚਾਲਾਂ ਦੀ ਵਰਤੋਂ ਕਰਕੇ ਪੰਜਾਬ ਦੇ ਵੋਟਰਾਂ ਨੂੰ ਮੂਰਖ ਬਣਾਇਆ ਹੈ। ਹੁਣ ‘ਆਪ’ ਪੰਜਾਬ ਦਾ ਪੈਸਾ ਦੂਜੇ ਰਾਜਾਂ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਖਰਚ ਕਰ ਰਹੀ ਹੈ।
#Unpopular_Opinions #Unpopular_Facts