ਜਿਹੜੇ ਸਿੱਖਾਂ ਨੂੰ ਮੱਤਾਂ ਦੇ ਰਹੇ ਸਨ, ਉਹ ਇਸ ਪਾਦਰੀ ਦੀ ਹੀ ਗੱਲ ਸੁਣ ਲੈਣ

0
356

ਪੰਜਾਬ ਵਿੱਚ ਜਲੰਧਰ ਡਾਇਓਸੀਜ਼ ਦੇ ਅਪੋਸਟੋਲਿਕ ਪ੍ਰਸ਼ਾਸਕ, ਬਿਸ਼ਪ ਐਗਨੇਲੋ ਰੁਫੀਨੋ ਗ੍ਰਾਸੀਆਸ ਨੇ ਅੱਜ ਕੱਲ ਚਰਚਾ ‘ਚ ਆਏ ਈਸਾਈ ਧੜਿਆਂ ਬਾਰੇ ਆਪਣੇ ਤੌਖਲੇ ਸਾਂਝੇ ਕਰਦਿਆਂ ਇਹ ਕਿਹਾ ਹੈਃ
“ਹਰ ਕਿਸੇ ਨੂੰ ਆਪਣੇ ਧਰਮ ਦਾ ਅਭਿਆਸ ਕਰਨ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਹੈ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਮਾਹੌਲ ਦੂਸ਼ਿਤ ਹੋ ਗਿਆ ਹੈ। ਪੰਜਾਬ ਵਿੱਚ ਇੱਕ ਨਵਾਂ ਵਰਤਾਰਾ ਸਾਹਮਣੇ ਆਇਆ ਹੈ।

ਕੈਥੋਲਿਕ, ਐਂਗਲੀਕਨ ਅਤੇ ਪ੍ਰੋਟੈਸਟੈਂਟ ਮੁੱਖ ਸਮੂਹ ਹਨ, ਪਰ ਹੋਰ ਅੱਡ ਚੱਲ ਰਹੇ ਸਮੂਹ ਵੀ ਹਨ, ਜੋ ਅਕਸਰ ਹਮਲਾਵਰ ਰੁਖ ਨਾਲ ਲੋਕਾਂ ਨੂੰ ਧਰਮ ਵਿੱਚ ਸ਼ਾਮਲ ਕਰਵਾ ਰਹੇ ਹਨ, ਜਿਸ ਨਾਲ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਅਜਿਹੇ ਸਮੂਹ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਵਧੇ ਹਨ।

ਮੈਂ ਇਸ ਕਿਸਮ ਦੀ ਹਮਲਾਵਰ ਧਰਮ-ਪ੍ਰਣਾਲੀ ਨਾਲ ਬਹੁਤ ਬੇਚੈਨ ਹਾਂ। ਇਨ੍ਹਾਂ ਸਮੂਹਾਂ ਦੀ ਅਗਵਾਈ ਅਕਸਰ ਉਨ੍ਹਾਂ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ, ਜੋ ਵੱਡੇ ਪੱਧਰ ‘ਤੇ ਇਲਾਜ ਕਰਨ ਦਾ ਦਾਅਵਾ ਕਰ ਰਹੇ ਹਨ।

ਹੋ ਸਕਦਾ ਹੈ ਕਿ ਕੁਝ ਲੋਕ ਸੱਚਮੁੱਚ ਠੀਕ ਹੋ ਗਏ ਹੋਣ, ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਵਿਸ਼ਵਾਸ ਅਤੇ ਪ੍ਰਾਰਥਨਾ ਦੇ ਮਾਹੌਲ ਵਿੱਚ ਅਕਸਰ ਵਿਅਕਤੀ ਠੀਕ ਹੋ ਜਾਂਦਾ ਹੈ ਪਰ ਇਹਨਾਂ ਸਮੂਹਾਂ ਦੁਆਰਾ ਵੱਡੇ ਪੱਧਰ ‘ਤੇ ਇਲਾਜ ਬਾਰੇ ਜਿਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ, ਉਹ ਸ਼ੱਕੀ ਬਣਦੇ ਜਾ ਰਹੇ ਹਨ। ਇੰਨੇ ਵੱਡੇ ਦਾਅਵਿਆਂ ਨਾਲ ਸਵਾਲ ਪੈਦਾ ਹੋ ਰਹੇ ਹਨ ਕਿ ਇਹ ਦਾਅਵੇ ਸੱਚੇ ਹਨ ਜਾਂ ਨਹੀਂ। ਇਸ ਨਾਲ ਬਹੁਤ ਵਿਰੋਧ ਹੋ ਰਿਹਾ ਹੈ।”

ਬਿਸ਼ਪ ਰੁਫੀਨੋ ਗ੍ਰਾਸੀਅਸ ਨੇ ਦੱਸਿਆ ਕਿ ਪਿਛਲੇ ਸਾਲ ਉਹ ਪੋਪ ਦਾ ਸੁਨੇਹਾ ਲੈ ਕੇ ਜਥੇਦਾਰ ਅਕਾਲ ਤਖਤ ਨੂੰ ਵੀ ਮਿਲ ਕੇ ਆਏ ਹਨ।ਜਿਵੇਂ ਕਿ ਮੈਂ ਕੱਲ੍ਹ ਲਿਖਿਆ ਸੀ ਕਿ ਪੰਜਾਬ ਵਿੱਚ ਈਸਾਈ ਧਰਮ ਮੰਨਣ ਵਾਲੇ ਲੋਕ ਤੇ ਆਗੂ ਵੀ ਪੰਜਾਬ ਵਿੱਚ ਈਸਾਈਅਤ ਦੇ ਨਾਮ ਹੇਠ ਚਲਾਏ ਜਾ ਰਹੇ ਅਡੰਬਰੀ, ਪਖੰਡੀ, ਗੁਮਰਾਹ ਕਰਨ ਵਾਲੇ ਡੇਰਿਆਂ ਅਤੇ ਇਨ੍ਹਾਂ ਦੇ ਅਖੌਤੀ ਪਾਸਟਰਾਂ ਤੋਂ ਦੁਖੀ ਹਨ, ਉਸਦੀ ਪੁਸ਼ਟੀ ਬਿਸ਼ਪ ਰੁਫੀਨੋ ਗ੍ਰਾਸੀਅਸ ਦੀ ਅੱਜ “ਟਾਈਮਜ਼ ਆਫ ਇੰਡੀਆ” ਵਿੱਚ ਛਪੀ ਇੰਟਰਵਿਊ ਕਰ ਰਹੀ ਹੈ।

ਸਿੱਖ ਆਗੂ ਅਜਿਹੇ ਈਸਾਈ ਆਗੂਆਂ ਅਤੇ ਹੋਰਾਂ ਨੂੰ ਨਾਲ ਲੈ ਕੇ ਪਖੰਡੀ ਕਰਾਮਾਤੀਆਂ ਦਾ ਭਾਂਡਾ ਭੰਨਣ, ਜਿਸ ਨਾਲ ਉਨ੍ਹਾਂ ਖ਼ਿਲਾਫ਼ ਜੋ ਈਸਾਈਅਤ ਵਿਰੋਧੀ ਹੋਣ ਦਾ ਸਾਜ਼ਿਸ਼ੀ ਪ੍ਰਚਾਰ ਤਮਾਸ਼ਾ ਦੇਖ ਰਹੀ ਤੀਜੀ ਧਿਰ ਦੀ ਸ਼ਹਿ ‘ਤੇ ਹੋ ਰਿਹਾ, ਉਹ ਖੁੰਢਾ ਹੋ ਜਾਵੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਜਿਹੜੇ ਸਿੱਖਾਂ ਨੂੰ ਮੱਤਾਂ ਦੇ ਰਹੇ ਸਨ, ਉਹ ਇਸ ਪਾਦਰੀ ਦੀ ਹੀ ਗੱਲ ਸੁਣ ਲੈਣ। ਅਗਲਾ ਆਵਦੇ ਮੂੰਹ ਨਾਲ ਕਹਿ ਰਿਹਾ ਕਿ ਨਵੇਂ ਖੜੇ ਹੋਏ ਇਸਾਈ ਡੇਰੇਦਾਰ ਸਮੱਸਿਆਵਾਂ ਪੈਦਾ ਕਰ ਰਹੇ ਨੇ।
ਜਿਵੇਂ ਕਿ ਪੰਜਾਬ ਵਿੱਚ ਧਰਮ ਪਰਿਵਰਤਨ ਦੇ ਮੁੱਦੇ ਨੂੰ ਲੈਕੇ ਕਾਫੀ ਰੌਲਾ ਪਾਇਆ ਜਾ ਰਿਹਾ ਹੈ। ਇਸ ਮੁੱਦੇ ‘ਤੇ ਜਲੰਧਰ ਡਾਇਓਸਿਸ ਦੇ ਅਪੋਸਟੋਲਿਕ ਪ੍ਰਸ਼ਾਸਕ, ਬਿਸ਼ਪ ਐਗਨੇਲੋ ਰੂਫਿਨੋ ਗ੍ਰਾਸੀਆਸ ਨਾਲ ਇੰਟਰਵਿਊ ਵਿੱਚ ੳਨਾਂ ਕਿਹਾ
“ਹਰ ਕਿਸੇ ਨੂੰ ਆਪਣੇ ਧਰਮ ਦਾ ਅਭਿਆਸ ਕਰਨ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਹੈ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਮਾਹੌਲ ਦੂਸ਼ਿਤ ਹੋ ਗਿਆ ਹੈ। ਪੰਜਾਬ ਵਿੱਚ ਇੱਕ ਨਵਾਂ ਵਰਤਾਰਾ ਸਾਹਮਣੇ ਆਇਆ ਹੈ। ਕੈਥੋਲਿਕ, ਐਂਗਲੀਕਨ ਅਤੇ ਪ੍ਰੋਟੈਸਟੈਂਟ ਮੁੱਖ ਸਮੂਹ ਹਨ, ਪਰ ਹੋਰ ਵੱਖ-ਵੱਖ ਸਮੂਹ ਵੀ ਹਨ ਜੋ ਅਕਸਰ ਹਮਲਾਵਰ ਤਰੀਕੇ ਨਾਲ ਹੋ ਰਹੇ ਧਰਮ ਪਰਿਵਰਤਨ ਵਿੱਚ ਸ਼ਾਮਲ ਹਨ, ਜਿਸ ਨਾਲ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਹ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਵਧੇ ਹਨ। ਮੈਂ ਇਸ ਕਿਸਮ ਦੇ ਹਮਲਾਵਰ ਧਰਮਪ੍ਰਚਾਰ ਪ੍ਰਣਾਲੀ ਨਾਲ ਬਹੁਤ ਬੇਚੈਨ ਹਾਂ। ਇਹ ਵੰਡਣ ਵਾਲੇ ਸਮੂਹ, ਜਿਨ੍ਹਾਂ ਦੀ ਅਗਵਾਈ ਅਕਸਰ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ, ਵੱਡੇ ਪੱਧਰ ‘ਤੇ ਇਲਾਜ ਦਾ ਦਾਅਵਾ ਕਰ ਰਹੇ ਹਨ। ਹੋ ਸਕਦਾ ਹੈ ਕਿ ਕੁਝ ਲੋਕ ਸੱਚਮੁੱਚ ਠੀਕ ਹੋ ਗਏ ਹੋਣ, ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਵਿਸ਼ਵਾਸ ਅਤੇ ਪ੍ਰਾਰਥਨਾ ਦੇ ਮਾਹੌਲ ਵਿੱਚ, ਅਕਸਰ ਇੱਕ ਵਿਅਕਤੀ ਠੀਕ ਹੋ ਜਾਂਦਾ ਹੈ। ਪਰ ਇਹਨਾਂ ਸਮੂਹਾਂ ਦੁਆਰਾ ਵੱਡੇ ਪੱਧਰ ‘ਤੇ ਇਲਾਜ ਬਾਰੇ ਜਿਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ, ਉਹ ਸ਼ੱਕੀ ਬਣਦੇ ਜਾ ਰਹੇ ਹਨ, ਅਜਿਹੇ ਵੱਡੇ ਦਾਅਵੇ ਸਵਾਲ ਪੈਦਾ ਕਰਨਗੇ, ਕੀ ਇਹ ਸੱਚੇ ਹਨ ਜਾਂ ਨਹੀਂ। ਇਸ ਨਾਲ ਬਹੁਤ ਵਿਰੋਧ ਵਧਿਆ ਹੈ।”
#ਮਹਿਕਮਾ_ਪੰਜਾਬੀ

ਸਿੱਖ ਨਸਲਕੁਸ਼ੀ ‘ਚ ਇਸਾਈਆਂ ਦਾ ਹਿੱਸਾ।
ਭਾਰਤ ਦੀ ਇਸਾਈ ਕਾਂਗਰਸ ਨੇ 3 ਦਸੰਬਰ 1983 ਨੂੰ ਕੇਂਦਰ ਸਰਕਾਰ ਉਤੇ ਦਬਾਅ ਪਾਇਆ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਭੜਕਾਊ ਭਾਸ਼ਣ ਦੇਣ ਅਤੇ ‘ਅੱਤਵਾਦੀਆਂ’ ਦਾ ਸਮਰਥਨ ਕਰਨ ਦੇ ਦੋਸ਼ ਵਿਚ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਇਸਾਈ ਕਾਂਗਰਸ ਨੇ ਇਹ ਮੰਗ ਇਸ ਲਈ ਕੀਤੀ ਕਿਉਂਕਿ ਪੰਜਾਬ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨਗਰ ਵਿਚ ਇਸਾਈਆਂ ਦੁਆਰਾ ਚਲਾਏ ਜਾ ਰਹੇ ਇਕ ਕਾਲਜ ( Chirshan Baring College ) ਵਿਚ ਕੁਝ ਸਿੱਖ ਵਿਦਿਆਰਥੀਆਂ ਨੇ ਕਾਲਜ ਵਿਚ ਅਖੰਡਪਾਠ ਸਾਹਿਬ ਕਰਾਉਣ ਦੀ ਕੋਸ਼ਿਸ਼ ਕੀਤੀ ਸੀ।
ਸਿੱਖ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਕਾਲਜ ਦੀ ਇਮਾਰਤ ਸਿੱਖ ਮਾਹਾਰਾਜਾ ਸ਼ੇਰ ਸਿੰਘ ਦੀ ਹੈ। ਜਿਸ ਨੇ ਇਹ ਇਮਾਰਤ 99 ਸਾਲ ਲਈ ਇਸਾਈਆਂ ਨੂੰ ਪਟੇ ਤੇ ਦਿੱਤੀ ਸੀ। ਪਟੇ ਦਾ ਇਹ ਸਮਾਂ ਮਾਰਚ 1983 ਵਿਚ ਸਮਾਪਤ ਹੋ ਗਿਆ ਸੀ। ਅੱਜ ਵੀ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ‘ਚ ਬੇਰਿੰਗ ਕ੍ਰਿਸਚਨ ਕਾਲਜ ਦੇ ਪ੍ਰਿੰਸੀਪਲ ਦਾ ਦਫਤਰ ਹੈ।

ਹੁਣ ਸਾਨੂੰ ਪਤਾ ਹੈ ਕਿ 1984 ਵਿੱਚ ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੈਚਰ ਨੇ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਨ ਵਿੱਚ ਇੰਦਰਾ ਗਾਂਧੀ ਦਾ ਸਹਿਯੋਗ ਦਿੱਤਾ। ਇਸ ਦਾ ਕਾਰਨ 1983 ਵਾਲੀ ਇਸਾਈ ਕਾਂਗਰਸ ਵਲੋਂ ਕੀਤਾ ਗਿਆ ਸੰਤਾ ਦਾ ਵਿਰੋਧ ਵੀ ਸੀ। ਇਹ ਕੰਮ ਇਥੇ ਹੀ ਨਹੀਂ ਰੁਕਿਆ। ਸਾਬਕਾ ਪੰਜਾਬ ਪੁਲਿਸ ਮੁਖੀ ਇਸਾਈ ਰਿਬੈਰੋ ਅੱਜ ਕੱਲ ਕਾਮਰੇਡਾਂ ਤੇ ਲਿਬਰਲਾਂ ਦਾ ਚਹੇਤਾ ਹੈ। ਕਿਉਂਕਿ ਤੀਜੇ ਕੁ ਦਿਨ ਅਖਬਾਰਾਂ ‘ਚ ਮੋਦੀ ਵਿਰੋਧੀ ਲੇਖ ਲਿਖਦਾ ਹੈ। ਕਹਿੰਦਾ ਕਿ ਮੋਦੀ ਇਸਾਈਆਂ ਨਾਲ ਬਹੁਤ ਧੱਕਾ ਕਰ ਰਿਹਾ। ਇਸੇ ਰਬੈਰੋ ਨੇ ਚਰਾਸੀ ਤੋਂ ਬਾਅਦ ਸਿੱਖ ਮੁੰਡਿਆਂ ਦੇ ਝੂਠੇ ਮੁਕਾਬਲੇ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਅੱਜ ਇਹ ਮਨੁੱਖੀ ਅਧਿਕਾਰਾਂ ਦਾ ਠੇਕਾ ਲਈ ਫਿਰਦਾ। ਰਿਬੈਰੋ ਵੀ ਸਿੱਖਾਂ ਨਾਲ ਇਹੀ ਖੁੰਦਕ ਰੱਖਦਾ ਸੀ ਕਿ ਸਿੱਖਾਂ ਨੇ ਬੇਰਿੰਗ ਕਾਲਜ ਦੀ ਜਮੀਨ ਵਾਪਸ ਕਿਵੇਂ ਮੰਗੀ।ਕਿਉਂਕਿ 1849 ਵਿੱਚ ਪੰਜਾਬ ‘ਤੇ ਕਬਜਾ ਕਰਨ ਤੋਂ ਬਾਅਦ ਸਿੱਖ ਰਾਜ ਦੀਆਂ ਵਿਰਾਸਤਾਂ ਨੂੰ ਜਾਂ ਤਾਂ ਇਸਾਈਆਂ ਨੇ ਤੋੜ ਦਿੱਤਾ ਜਾਂ ਫੇਰ ਉਥੇ ਚਰਚਾਂ ਬਣਾ ਦਿੱਤੀਆਂ। ਇਸ ਕਰਕੇ ਇਹ ਗੱਲ ਸਮਝਣੀ ਔਖੀ ਨਹੀਂ ਹੋਣੀ ਚਾਹੀਦੀ ਕਿ ਬੇਰਿੰਗ ਕਾਲਜ ਦੀ ਜਮੀਨ ਵਾਪਸ ਮੰਗਦੇ ਸਿੱਖ ਇਸਾਈਆਂ ਨੂੰ ਕਿੰਨੇ ਭੈੜੇ ਲੱਗਦੇ ਹੋਣਗੇ।

ਇਸ ਕਰਕੇ ਹੁਣ ਮੌਕਾ ਹੈ ਕਿ ਬੇਰਿੰਗ ਕਾਲਜ ਦੀ ਜਮੀਨ ਤੇ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਵਾਪਸ ਲਿਆ ਜਾਵੇ। ਜੇ ਸ਼੍ਰੋਮਣੀ ਕਮੇਟੀ ਇਹ ਮੰਗ ਨਹੀਂ ਰੱਖਦੀ ਤਾਂ ਦਿੱਲੀ ਕਮੇਟੀ ਪਹਿਲ ਕਰੇ ਅਤੇ ਮਾਹਾਰਾਜਾ ਸ਼ੇਰ ਸਿੰਘ ਦਾ ਮਹਿਲ ਅਤੇ ਉਸ ਦੀ ਜਮੀਨ ਨੂੰ ਇਸਾਈਆਂ ਦੇ ਕਬਜੇ ਤੋਂ ਮੁਕਤ ਕਰਵਾਇਆ ਜਾਵੇ। ਇਸ ਵਾਸਤੇ ਸਿੱਖ ਜਥੇਬੰਦੀਆਂ ਅੱਗੇ ਆਉਣ।
#ਮਹਿਕਮਾ_ਪੰਜਾਬੀ

ਇਹਨਾਂ ਦਿਨਾਂ ਵਿੱਚ ਪੰਜਾਬ ਅੰਦਰ ਇਸਾਈ ਧਰਮ ਦੇ ਪਸਾਰ ਦੇ ਆਲੇ ਦੁਆਲੇ ਬੜੀਆਂ ਘਟਨਾਵਾਂ ਬੁਣੀਆਂ ਹੋਈਆਂ ਹਨ। ਅਜਿਹੀਆਂ ਘਟਨਾਵਾਂ ਬਾਰੇ ਗੱਲ ਕਰਦਿਆਂ ਕਈ ਤਰ੍ਹਾਂ ਦੇ ਦਬਾਅ ਅਤੇ ਦਲੀਲਾਂ ਹਨ।
ਇਸਾਈਅਤ ਦੇ ਨਾਮ ‘ਤੇ ਪੰਜਾਬ ਦੇ ਪਾਸਟਰ ਦਾ ਜਿਹੜਾ ਚਲਣ ਹੈ ਜੇ ਉਸ ਬਾਰੇ ਗੱਲ ਕਰੀਏ ਤਾਂ ਘੁੰਢੀ ਓਧਰ ਮੋੜੀ ਜਾਂਦੀ ਹੈ ਕਿ ਗੁਰਦੁਆਰਿਆਂ ਵਿੱਚ ਵੀ ਤਾਂ ਪਾਖੰਡ ਹੈ। ਇਹਦੇ ਜਵਾਬ ‘ਚ ਇਹ ਸਮਝਣ ਵਾਲੀ ਗੱਲ ਹੈ ਕਿ ਇਤਿਹਾਸਕ ਗੁਰਦੁਆਰਿਆਂ ‘ਚ ਅਜਿਹੇ ਪਾਖੰਡ ਨੂੰ ਨਾ ਤਾਂ ਹੁੰਗਾਰਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਇਹਦੀ ਹਮਾਇਤ ਕੀਤੀ ਜਾਂਦੀ ਹੈ। ਅਜਿਹਾ ਜਿੱਥੇ ਵੀ ਹੁੰਦਾ ਹੈ ਉਹਦੀ ਆਲੋਚਣਾ ਵੀ ਕੀਤੀ ਜਾਂਦੀ ਹੈ ਅਤੇ ਨਿਖੇਧੀ ਵੀ ਕੀਤੀ ਜਾਂਦੀ ਹੈ।
ਪਰ ਇਸਾਈਅਤ ਦੇ ਨਾਮ ‘ਤੇ ਜਿਹੜਾ ਪਾਖੰਡ ਅਤੇ ਮੂੜਮਤੀਆਂ ਪੰਜਾਬ ਵਿੱਚ ਵੇਖਣ ਨੂੰ ਮਿਲੀਆਂ ਹਨ ਉਹ ਨਾ ਤਾਂ ਇਸਾਈ ਧਰਮ ਦੇ ਦਾਇਰੇ ਵਿੱਚ ਹਨ ਅਤੇ ਨਾ ਹੀ ਇਹਨਾਂ ਨੂੰ ਵੈਟੀਕਨ ਸਿਟੀ ਦੀ ਮਾਨਤਾ ਹੈ।

ਦੁਨੀਆਂ ਭਰ ਵਿੱਚ ਤਿੰਨ ਗੱਲਾਂ ਨੂੰ ਵਿਚਾਰਣਾ ਜ਼ਰੂਰੀ ਹੈ।
1
ਕਨੇਡਾ ਵਿੱਚ ਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਨੇ ਉਸ ਭਾਈਚਾਰੇ ਤੋਂ ਮਾਫੀ ਮੰਗੀ ਜਿਹਨਾਂ ਨੂੰ ਜਬਰੀ ਇਸਾਈਅਤ ਵੱਲ ਧੱਕਿਆ ਗਿਆ।”ਮੈਂ ਸ਼ਰਮਿੰਦਾ ਹਾਂ। ਮੈਂ ਮੁਆਫ਼ੀ ਮੰਗਦਾ ਹਾਂ, ਖਾਸ ਤੌਰ ‘ਤੇ, ਉਨ੍ਹਾਂ ਤਰੀਕਿਆਂ ਲਈ ਜਿਨ੍ਹਾਂ ਵਿਚ ਚਰਚ ਅਤੇ ਧਾਰਮਿਕ ਭਾਈਚਾਰਿਆਂ ਦੇ ਬਹੁਤ ਸਾਰੇ ਮੈਂਬਰਾਂ ਨੇ ਸਹਿਯੋਗ ਕੀਤਾ, ਘੱਟੋ ਘੱਟ ਉਨ੍ਹਾਂ ਦੀ ਉਦਾਸੀਨਤਾ ਦੁਆਰਾ, ਉਸ ਸਮੇਂ ਦੀਆਂ ਸਰਕਾਰਾਂ ਦੁਆਰਾ ਉਤਸ਼ਾਹਿਤ ਕੀਤੇ ਗਏ ਸੱਭਿਆਚਾਰਕ ਵਿਨਾਸ਼ ਅਤੇ ਜ਼ਬਰਦਸਤੀ ਇਕਸੁਰਤਾ ਦੇ ਪ੍ਰੋਜੈਕਟਾਂ ਵਿਚ, ਜਿਸਦਾ ਸਿੱਟਾ ਇਹ ਹੋਇਆ।”
:- ਪੋਪ ਫਰਾਂਸਿਸ

2 ਵੈਟੀਕਨ ਸਿਟੀ ਦੇ ਪੋਪ ਦੇ ਆਪਣੇ ਗੋਢਿਆਂ ‘ਤੇ ਬਿਮਾਰੀ ਦਾ ਅਸਰ ਪਿਆ ਅਤੇ ਉਹਨਾਂ ਆਪਣੀ ਹੋਣੀ ਨੂੰ ਮੰਨਿਆ ਹੈ।”ਮੈਂ ਸਰਜਰੀ ਨਹੀਂ ਚਾਹੁੰਦਾ” ਪੋਪ ਨੇ ਗੋਡੇ ‘ਤੇ ਚਰਚਾ ਕਰਦੇ ਹੋਏ ਐਲਾਨ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਪਿਛਲੀ ਜੁਲਾਈ ਵਿੱਚ ਅਨੱਸਥੀਸੀਆ ਮੁਸ਼ਕਲ ਸੀ, ਅਤੇ ਉਹ ਓਪਰੇਟਿੰਗ ਰੂਮ ਤੋਂ ਬਾਹਰ ਰਹਿਣਾ ਚਾਹੁੰਦੇ ਹਨ।

3 ਬੋਸਟਨ ਦੇ ਚਰਚ ‘ਚ 100 ਤੋਂ ਉੱਪਰ ਪਾਦਰੀਆਂ ਦੀਆਂ ਘਟਨਾਵਾਂ ਬੋਸਟਨ ਗਲੋਬ ਅਖਬਾਰ ਨੇ 2002 ਦੇ ਸਾਲ ਉਜਾਗਰ ਕੀਤੀਆਂ ਜਿੰਨ੍ਹਾਂ ਬੱਚਿਆਂ ਦਾ ਮਾਨਸਿਕ ਸ਼ਰੀਰਕ ਸ਼ੋਸ਼ਨ ਕੀਤਾ। ਇਹ ਧਰਮ ਦੇ ਨਾਮ ‘ਤੇ ਉਹਨਾਂ ਦਾ ਧਾਰਮਿਕ ਸ਼ੋਸ਼ਨ ਸੀ ਜਿਸ ਤਹਿਤ ਉਹਨਾਂ ਨੂੰ ਸਰੀਰਕ, ਮਾਨਸਿਕ, ਆਰਥਿਕ ਤੰਦਰੁਸਤੀ ਦੇਣ ਦੇ ਨਾਮ ‘ਤੇ ਬੱਚਿਆਂ ਦਾ ਜਿਨਸੀ ਸ਼ੋਸ਼ਨ ਹੋਇਆ।ਧਰਮ ਬੰਦੇ ਦਾ ਸੁਭਾਅ ਹੁੰਦਾ ਹੈ। ਉਹ ਸੁਭਾਅ ਜੋ ਬੰਦੇ ਦੇ ਅੰਦਰ ਬੰਦੇ ਦੀ ਹੋਂਦ ਸੰਭਵ ਬਣਾਉਂਦਾ ਹੈ ਪਰ ਧਰਮ ਦੀ ਰੂਹਾਨੀਅਤ ਲਗਾਤਾਰ ਨੀਲਾਮ ਹੁੰਦੀ ਗਈ। ਫਲਸਫੇ ਬਹੁਤ ਪਿੱਛੇ ਕਿਤੇ ਛੁੱਟ ਗਏ। ਬਾਕੀ ਰਹਿ ਗਿਆ ਪਾਖੰਡ, ਖੌਫ ਅਤੇ ਧਾਰਮਿਕ ਸੰਸਥਾਵਾਂ ਦਾ ਰੇਵਨਿਊ !

ਫਿਲਮ ਸਪੋਟਲਾਈਟ ਦਾ ਇੱਕ ਸੰਵਾਦ ਹੈ।
“ਧਰਮ ਦੀਆਂ ਇਹ ਸੰਸਥਾਵਾਂ ਤੁਹਾਡੀ ਗਰੀਬੀ ਨੂੰ, ਗਰੀਬ ਪਰਿਵਾਰ ਨੂੰ, ਬਹੁਤ ਗੰਭੀਰਤਾ ਨਾਲ ਵੇਖਦੀਆਂ ਹਨ। ਕਿਉਂ ਕਿ ਇੱਥੇ ਉਹ ਤੁਹਾਡੇ ਲਈ ਕੁਝ ਬੇਹਤਰ ਕਰਨ ਜਾਂਦੀਆਂ ਹਨ ਅਤੇ ਬਦਲੇ ‘ਚ ਤੁਹਾਨੂੰ ਆਪਾ ਪੇਸ਼ ਕਰਨ ਨੂੰ ਕਹਿੰਦੀਆਂ ਹਨ।ਇਸੇ ਕਾਰਵਾਈ ‘ਚ ਤੁਹਾਡਾ ਸ਼ੋਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਤੁਹਾਨੂੰ ਚੁਣਦੇ ਹਨ। ਉਹ ਤੁਹਾਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਤੁਹਾਨੂੰ ਨਿਸ਼ਾਨਾ ਬਣਾਉਣ ਨੂੰ ਉਹ ਤੁਹਾਡੀ ਆਤਮਾ ਦਾ ਨਿਖਾਰ ਦੱਸਦੇ ਹਨ।ਇਹ ਤੁਹਾਡਾ ਸ਼ਰੀਰਕ ਸ਼ੋਸ਼ਨ ਨਹੀਂ ਹੁੰਦਾ ਸਗੋਂ ਇਹ ਤੁਹਾਡਾ ਅਧਿਆਤਮਕ ਸ਼ੋਸ਼ਨ ਹੁੰਦਾ ਹੈ। ਉਹ ਤੁਹਾਡੇ ਵਿਸ਼ਵਾਸ਼ ਨੂੰ ਲੁੱਟਦੇ ਹਨ, ਮਨ ਦੀ ਸ਼ਾਂਤੀ ਦੇ ਨਾਮ ਥੱਲੇ, ਤੁਹਾਡੀ ਸ਼ੁੱਧੀ ਦੇ ਨਾਮ ਥੱਲੇ ਅਤੇ ਤੁਸੀ ਇਸ ਦਰਮਿਆਨ ਉਹਨਾਂ ਨੂੰ ਚਣੌਤੀ ਨਹੀਂ ਦੇ ਸਕਦੇ।” – ਰੋਮਨ ਕੈਥੋਲਿਕ ਚਰਚ ਦੇ ਪੀੜਤ ਦੀ ਟਿੱਪਣੀ ਜੋ 2002 ਵਿੱਚ ‘ਦੀ ਬੋਸਟਨ ਗਲੋਬ’ ਵਿੱਚ ਛਪੀ ਅਤੇ ਬਾਅਦ ਵਿੱਚ ਇਸੇ ਘਟਨਾ ‘ਤੇ ਅਧਾਰਤ 2015 ਦੀ ਸਰਵੋਤਮ ਫਿਲਮ ਦਾ ਆਸਕਰ ਜਿੱਤਣ ਵਾਲੀ ਫਿਲਮ ‘ਸਪੋਟਲਾਈਟ’ ‘ਚ ਵਰਤਿਆ ਗਿਆ।

This is not just physical abuse…it’s spiritual abuse too…He robs you of your faiths
~ Victim of Roman Catholic Church Boston ( News by The Boston Globe – 2002)
Via : Movie Spotlight (2015 – Best Movie Oscar)
2002 ‘ਚ ਅਮਰੀਕਾ ਦੇ ਅਖ਼ਬਾਰ ‘ਦੀ ਬੋਸਟਨ ਗਲੋਬ’ ਨੇ ਆਪਣੇ ਸਪੋਟਲਾਈਟ ਸੈਕਸ਼ਨ ‘ਚ ਰੋਮਨ ਕੈਥੋਲਿਕ ਚਰਚ ਦੇ ਪਾਦਰੀਆਂ ਵੱਲੋਂ ਬੱਚਿਆਂ ਦੇ ਕੀਤੇ ਯੋਨ ਸ਼ੋਸ਼ਨ ਦੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ।ਇਸ ਖ਼ਬਰ ਨੂੰ ਰਿਪੋਰਟ ਕਰਨਾ ਸੋਖਾ ਨਹੀਂ ਸੀ। ਅਖ਼ਬਾਰ ਚਰਚ ਨਾਲ ਸਿੱਧਾ ਆਡਾ ਲੈ ਰਿਹਾ ਸੀ। ਇਸ ਦੌਰਾਨ ਬੋਸਟਨ ਦੇ ਚਰਚਾਂ ‘ਚੋਂ ਹਜ਼ਾਰਾਂ ਕੇਸ ਸਾਹਮਣੇ ਆਏ ਜਿੱਥੇ ਪਾਦਰੀਆਂ ਵੱਲੋਂ ਯੋਨ ਸ਼ੋਸ਼ਨ ਦੀਆਂ ਗੱਲਾਂ ਨਿਕਲ ਰਹੀਆਂ ਸਨ।ਬੋਸਟਨ ਦੇ ਸੰਪਾਦਕ ਦਾ ਮੰਨਣਾ ਸੀ ਕਿ ਸਾਡੀ ਖ਼ਬਰ ਕਿਸੇ ਪਾਦਰੀ ਖਿਲਾਫ ਨਹੀਂ ਸਗੋਂ ਉਸ ਤੋਂ ਵੀ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਧਰਮ ਦੀਆਂ ਸੰਸਥਾਵਾਂ ਦੀ ਨੈਤਕਿਤਾ ਹੀ ਕਟਿਹਰੇ ‘ਚ ਆਣ ਖਲੋਤੀ ਹੈ। ਉਹਨਾਂ ਸਭ ਕੁਝ ਜਾਣਦਿਆਂ ਵੀ ਇਸ ‘ਤੇ ਪਰਦਾ ਕਿਉਂ ਪਾਇਆ।ਟੋਮ ਮੈਕਾਰਥੀ ਦੀ 2015 ‘ਚ ਆਈ ਫਿਲਮ ‘ਸਪੋਟਲਾਈਟ’ ਦੀ ਬੋਸਟਨ ਗਲੋਬ ਦੀ ਇਸੇ ਖ਼ਬਰ ਨੂੰ ਲੈਕੇ ਅਖ਼ਬਾਰ ਵੱਲੋਂ ਕੀਤੇ ਕੰਮ ਅਤੇ ਖ਼ੋਜ ‘ਤੇ ਅਧਾਰਤ ਹੈ। ਇਸ ਖ਼ਬਰ ਨੇ ਅਮਰੀਕਾ ‘ਚ ਵੱਡੇ ਸਕੈਂਡਲ ਨੂੰ ਰੌਸ਼ਨੀ ‘ਚ ਲਿਆਂਦਾ ਸੀ। 2002 ਦੀ ਇਸ ਖੋਜੀ ਪੱਤਰਕਾਰੀ ਦੀ ਇਸ ਫਿਲਮ ਨੂੰ ਉਸ ਸਾਲ ਆਸਕਰ ਦੀ ਸਰਵੋਤਮ ਫਿਲਮ ਐਲਾਨਿਆ ਗਿਆ ਸੀ।ਖੈਰ !

ਇੱਕ ਪਾਸੇ ਇਹ ਘਟਨਾਵਾਂ ਹਨ। ਦੂਜੇ ਪਾਸੇ ਪੰਜਾਬ ‘ਚ ਜਬਰੀ ਧਰਮ ਪਰਿਵਰਤਣ ਕਰਨ ਦੀ ਅਤਿ ਦੀ ਲਹਿਰ ਵੀ ਹੈ।ਇੱਥੇ ਮੁਰਦਾ ਬੱਚੇ ਨੂੰ ਜਿਊਂਦੇ ਕਰਨ ਦੀ ਅਤਿ ਕੂੜ ਘਟਨਾਵਾਂ ਦਾ ਸਵਾਂਗ ਵੀ ਰਚਾਇਆ ਗਿਆ ਹੈ।ਇੱਥੇ ਪਾਸਟਰ ‘ਤੇ ਜਿਨਸੀ ਸ਼ੋਸ਼ਨ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਵੀ ਰਿਪੋਰਟ ਹੋਈਆਂ ਹਨ।ਹੱਦ ਦਰਜੇ ਦਾ ਫੈਲਾਇਆ ਜਾ ਰਿਹਾ ਅਜਿਹਾ ਆਭਾ ਮੰਡਲ ਇੱਥੇ ਇਸਾਈਅਤ ਦਾ ਬੇੜਾ ਵੀ ਗਰਕ ਕਰ ਰਿਹਾ ਹੈ ਅਤੇ ਸਮਾਜ ਦਾ ਵੀ ਬੇੜਾ ਗਰਕ ਹੋ ਰਿਹਾ ਹੈ। ਮੌਜੂਦਾ ਸਰਕਾਰ ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਦੀ ਬਣ ਰਹੀ ਜ਼ਮੀਨ ਨਾ ਸਮਝਕੇ ਇਹਨੂੰ ਦੋ ਭਾਈਚਾਰਿਆਂ ਦੀ ਸਾਂਝ ਭੰਗ ਕਰਨ ਤੱਕ ਸੀਮਤ ਕਰ ਵੇਖ ਰਹੀ ਹੈ।ਧਰਮ ਬੰਦੇ ਦਾ ਸੁਭਾਅ ਹੁੰਦਾ ਹੈ। ਜੀਵਨ ਜਾਚ ਹੈ। ਇਹ ਉਹਦੀ ਆਪਣੀ ਮਨ ਦੀ ਅਵਸਥਾ ਹੈ। ਪਰ ਜਦੋਂ ਉਹਨੂੰ ਖਾਸ ਲਾਲਚ ਵੱਸ ਕਰ ਕਿਸੇ ਧਰਮ ਦਾ ਪੈਰੋਕਾਰ ਬਣਾਇਆ ਜਾਵੇ ਤਾਂ ਇਹ ਨਿੱਖਿਧ ਮੁਹਿੰਮ ਹੈ ਅਤੇ ਇਸ ਬਾਰੇ ਸਭ ਨੂੰ ਜਾਗਰੂਕ ਹੋਣਾ ਚਾਹੀਦਾ ਹੈ।

ਘਟਨਾਵਾਂ ਨੂੰ ਡੀਕੋਡ ਕਰਨ ਵੇਲੇ ਇਹਦੀ ਘੁੰਢੀ ਏਨੀ ਕੁ ਫੜ੍ਹ ਲੈਣੀ ਕਿ ਇਹ ਦੋ ਭਾਈਚਾਰਿਆਂ ਦੀ ਸ਼ਾਂਤੀ ਭੰਗ ਕਰਨ ਦਾ ਮਸਲਾ ਹੈ ਤਾਂ ਇਹ ਬਿਆਨ ਵੀ ਉਨਾਂ ਹੀ ਬੇਤਰਤੀਬਾ ਹੈ ਜਿੰਨਾ ਬਰਗਾੜੀ ਬੇਅਦਬੀਆਂ ਦੇ ਮਸਲਿਆਂ ਵਾਰੀ ਬਾਦਲ ਸਰਕਾਰ ਦਾ ਬਿਆਨ ਸੀ ਕਿ ਇਹ ਇਨਸਾਫ ਲੈਣ ਲਈ ਬਣ ਰਿਹਾ ਮੋਰਚਾ ਹਿੰਦੂ ਸਿੱਖ ਸ਼ਾਂਤੀ ਨੂੰ ਖਿੰਡਾਉਣ ਵਾਲਾ ਹੈ। ਜਦੋਂ ਕਿ ਉਹ ਹਿੰਦੂ ਸਿੱਖ ਮਸਲਾ ਹੀ ਨਹੀਂ ਸੀ।ਘਟਨਾਵਾਂ ਵਾਪਰਨ ਵਾਰੀ ਪਹਿਲਾਂ ਤੋਂ ਤੈਅ ਕਰ ਆਪਣੀ ਮਰਜ਼ੀ ਮੁਤਾਬਕ ਕਿਸੇ ਨੂੰ ਦੋਸ਼ ਦੇਣ ‘ਤੇ ਪਹਿਲਾਂ ਘਟਨਾਵਾਂ ਦੇ ਓਹਲੇ ਬੈਠੀਆਂ ਘੁੰਢੀਆਂ ਖੁੱਲ੍ਹਣੀਆਂ ਜ਼ਰੂਰੀ ਹਨ।ਅਤੀਤ ਦੀਆਂ ਅਜਿਹੀਆਂ ਕਈ ਘਟਨਾਵਾਂ ਹਨ। ਇਹਦੀ ਪਰਤ ਸਾਡੇ ਜ਼ਿਹਨ ‘ਚ ਵੱਡੇ ਸੰਤਾਪ ਵਰਗੀ ਹੈ। ਅਤੀਤ ਵਿੱਚ ਵਾਪਰੀ ਤ੍ਰਾਸਦੀ ਤੋਂ ਹੀ ਅਸੀਂ ਘਟਨਾਵਾਂ ਨੂੰ ਸਹਿਮ ਵਿੱਚੋਂ ਵੇਖਦੇ ਹਾਂ।ਇਸਾਈ ਮਿਸ਼ਨਰੀ ਤਹਿਤ ਕੋਨਵੈਂਟ ਸਕੂਲ ਦਾ ਵਰਤਾਰਾ ਕਿਸੇ ਤੋਂ ਲੁਕਿਆ ਨਹੀਂ ਹੈ। ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਿੱਟੀ ਤੋਂ ਦੂਰ ਕਰ ਉਹਦੀ ਅਤੇ ਉਹਦੇ ਪਰਿਵਾਰ ਦੀ ਇਸਾਈਅਤ ਵਿੱਚ ਰਲਾ ਕਿੰਝ ਨਸਲਕੁਸ਼ੀ ਹੋਈ ਇਹ ਇਤਿਹਾਸ ਵੀ ਸਭ ਦੇ ਸਾਹਮਣੇ ਹੈ।

ਬਟਾਲੇ ਦਾ ਬੇਅਰਿੰਗ ਕਾਲਜ ਮਹਾਰਾਜਾ ਸ਼ੇਰ ਸਿੰਘ ਤੋਂ ਇਸਾਈਆਂ ਨੇ 99 ਸਾਲਾਂ ਲੀਜ਼ ‘ਤੇ ਲਿਆ ਸੀ। ਉਸ ਤੋਂ ਬਾਅਦ ਉੱਥੇ ਕਿੰਝ ਦਾ ਕਬਜ਼ਾ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। 1980-83 ਦੇ ਸਾਲਾਂ ‘ਚ ਕਾਲਜ ‘ਚ ਆਖੰਡ ਪਾਠ ਸਾਹਿਬ ਰੱਖਣ ਕਰਕੇ ਵਿਦਿਆਰਥੀਆਂ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿੱਠੀ ਤੱਕ ਸਬੰਧਿਤ ਅਦਾਰੇ ਨੇ ਸਰਕਾਰ ਨੂੰ ਲਿਖੀ ਸੀ।ਇਹ ਸਿੱਖਾਂ ਲਈ ਤਾਂ ਹੈ ਹੀ ਪਰ ਇਸਾਈ ਭਾਈਚਾਰੇ ਲਈ ਵੀ ਸਹਿਜ ਅਤੇ ਸੰਜੀਦਾ ਹੋਣ ਦੀ ਘੜੀ ਹੈ ਕਿ ਜਿਹੜੀ ਇਸਾਈਅਤ ਦੇ ਨਾਮ ‘ਤੇ ਪੰਜਾਬ ਦਾ ਆਭਾ ਮੰਡਲ ਪਾਸਟਰ ਪੈਦਾ ਕਰ ਰਹੇ ਹਨ ਉਹਨੂੰ ਕੀ ਇੰਗਲੈਂਡ ਦਾ ਚਰਚ ਜਾਂ ਵੈਟੀਕਨ ਸਿਟੀ ਦੀ ਹਮਾਇਤ ਹੈ ?ਧਰਮ ਦੇ ਮੂਲ ਨੂੰ ਸਮਝਣਾ ਵੀ ਜ਼ਰੂਰੀ ਹੈ ? ਧਰਮ ਦੇ ਨਾਮ ‘ਤੇ ਲੋਭ ਲਾਲਚ ਨਾਲ ਜਿਹੜੇ ਮਾਹੌਲ ਬਣਾਏ ਗਏ ਉਹਦੇ ਲਈ ਜ਼ਿੰਮੇਵਾਰ ਸਾਹਮਣੇ ਵਾਲੀ ਧਿਰ ਨਾਲੋਂ ਬਹੁਤੀ ਤੁਹਾਡੀ ਆਪਣੀ ਹੈ।ਈਸਾ ਮਸੀਹ ਦਾ ਕਥਨ ਹੈ !

“ਹੇ ਪਿਤਾ, ਉਨ੍ਹਾਂ ਨੂੰ ਮਾਫ਼ ਕਰ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।”
~ ਹਰਪ੍ਰੀਤ ਸਿੰਘ ਕਾਹਲੋਂ