ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੀ ਜਮੀਨ ਵਿਕਾਊ

0
731

ਸ਼ਰੋਮਣੀ ਕਮੇਟੀ ਨੂੰ ਅਜਿਹੀ ਕੀ ਲੋੜ ਪੈ ਗਈ ਕਿ ਸ੍ਰੀ ਦਰਬਾਰ ਸਾਹਿਬ ਤਰਨਾਤਾਰਨ ਦੀ ਜ਼ਮੀਨ ਵੇਚਣੀ ਪੈ ਰਹੀ ਹੈ। ਇਹ ਜ਼ਮੀਨ ਕੋਈ ਈਸਾਈ ਪਾਸਟਰ ਜਾਂ ਕੋਈ ਸਿੱਖ ਵਿਰੋਧੀ ਡੇਰੇਦਾਰ ਖਰੀਦ ਗਿਆ ਤਾਂ ਫਿਰ ਓਹਦੇ ਉਲਟ ਮੋਰਚਾ ਲਾਈ ਫਿਰਿਓ!-Gurpreet Singh Sahota (ਸਰੀ)

ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੀ ਜਮੀਨ ਵਿਕਾਊ – ਸ਼੍ਰੋਮਣੀ ਕਮੇਟੀ ਨੂੰ ਲੱਗਦਾ ਸਰਾਪ ਮਾਰ ਗਿਆ ਹੈ। ਹੁਣ ਇਹ ਜਮੀਨਾਂ ਵੇਚਣ ‘ਤੇ ਹੋ ਗਏ ਨੇ । ਜਿਵੇਂ ਮੋਦੀਕੇ ਸਰਕਾਰੀ ਅਦਾਰੇ ਤੇ ਬੈਂਕ ਨਿਲਾਮ ਕਰ ਰਹੇ ਹਨ ਐਨ ਇਸੇ ਤਰ੍ਹਾਂ ਬਾਦਲਕਿਆਂ ਨੇ ਗੁਰਦੁਆਰਿਆਂ ਦੀ ਜਮੀਨ ਨਿਲਾਮ ਕਰਨੀ ਸ਼ੁਰੂ ਕਰ ਦਿਤੀ ਹੈ।

ਕੱਲ੍ਹ ਸੋਮਵਾਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਗੁਰਦੁਆਰੇ ਦੇ ਨਾਲ ਲਗਦੀ ਸਾਢੇ ਤਿੰਨ ਏਕੜ ਜਮੀਨ ਨਿਲਾਮ ਕੀਤੀ ਜਾ ਰਹੀ ਹੈ। ਜਿਸ ਲਈ ਅਖਬਾਰਾਂ ਵਿਚ ਇਸ਼ਤਿਹਾਰ ਦਿਤੇ ਗਏ ਹਨ। ਇਸ ਤੋਂ ਪਹਿਲਾਂ ਕਿ ਸ਼੍ਰੋਮਣੀ ਕਮੇਟੀ ਬਾਦਲਕਿਆਂ ਕੋਲੋ ਖੁਸ ਜਾਏ, ਉਹ ਇਸ ਦੀਆਂ ਜਮੀਨਾਂ ਵੇਚ ਕੇ ਸ਼ਾਇਦ ਕਾਰੂ ਦੇ ਖਜਾਨੇ ਵਿਚ ਰਹਿੰਦੀ ਘਾਟ ਪੂਰੀ ਕਰਨਾ ਲੋਚਦੇ ਹਨ।

ਇਸ਼ਤਿਹਾਰ ਵਿਚ ਸਪਸ਼ਟ ਤੌਰ ਉਤੇ ਦਰਜ ਹੈ ਕਿ ‘‘ਮਿਤੀ 29.08.2022 ਨੂੰ ਸਵੇਰੇ 11.0 ਵਜੇ ਬੰਬੀ ਨਾਲਾਗੜ੍ਹ ਵਿਖੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਮਲਕੀਅਤੀ ਜਮੀਨ ਸਾਢੇ ਤਿੰਨ ਏਕੜ ਦੀ ਖੁਲ੍ਹੀ ਬੋਲੀ ਰਾਹੀਂ ਵਿਕਰੀ ਕੀਤੀ ਜਾਵੇਗੀ। ਹਰੇਕ ਬੋਲੀਕਾਰ ਨੂੰ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ 20 ਲਖ ਰੁਪਏ ਸਿਕਿਓਰਟੀ ਵਜੋਂ ਜਮਾ ਕਰਵਾਉਣੇ ਹੋਣਗੇ। ਬੰਬੀ ਨਾਲਾਗੜ੍ਹ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜਮੀਨ ਵਿਚ ਬਣੀ ਨਰਸਿੰਗ ਕਾਲਜ ਦੀ ਇਮਾਰਤ ਕਿਰਾਏ ਉਤੇ ਦਿਤੀ ਜਾਵੇਗੀ। ਹਰੇਕ ਬੋਲੀਕਾਰ ਨੂੰ 50000 ਰੁਪਏ ਸਿਕਿਓਰਟੀ ਜਮਾ ਕਰਵਾਉਣੀ ਹੋਵੇਗੀ। (ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ)’’
ਜਥੇਦਾਰ ਅਕਾਲ ਤਖਤ ਤੁਰੰਤ ਇਸ ਬੋਲੀ ਨੂੰ ਰੋਕਣ। ਸਿੱਖ ਜਥੇਬੰਦੀਆਂ ਬੋਲੀ ਰਕਵਾਉਣ ਵਾਸਤੇ ਪੁੱਜਣ।
#ਮਹਿਕਮਾ_ਪੰਜਾਬੀ