ਜਿਹੜੇ ਸਾਰਾ ਦਿਨ ਸਿੱਖਾਂ ਨੂੰ ਭੰਡਣ ਦੇ ਮੌਕੇ ਲੱਭਦੇ ਆਹ ਰਿਪੋਰਟ ਪੜ੍ਹ ਲਉ

0
16539

ਕੋਈ ਵੇਲਾ ਸੀ ਕਿ ਸਿੱਖਾਂ ‘ਚ ਕੁੜੀ-ਮਾਰ ਨੂੰ ਪੰਥ ‘ਚੋਂ ਛੇਕ ਦਿੱਤਾ ਜਾਂਦਾ ਸੀ ਤੇ ਉਸ ਨਾਲ ਕਿਸੇ ਵੀ ਤਰਾਂ ਦੀ ਸਾਂਝ ਨਹੀਂ ਸੀ ਰੱਖੀ ਜਾਂਦੀ। ਫਿਰ ਸਮਾਂ ਅਜਿਹਾ ਵੀ ਆਇਆ ਕਿ ਸਿੱਖ ਮੁੰਡੇ ਦੀ ਚਾਹਤ ‘ਚ ਧੀਆਂ ਨੂੰ ਕੁੱਖ ਵਿੱਚ ਕਤਲ ਕਰਨ ਵਾਲਿਆਂ ‘ਚ ਆਉਣ ਲੱਗੇ। ਹੋਰ ਧਰਮਾਂ ‘ਚ ਵੀ ਅਜਿਹਾ ਚਲਣ ਸੀ ਤੇ ਹੈ ਪਰ ਚੰਗੀ ਗੱਲ ਇਹ ਹੋਈ ਕਿ ਭਾਰਤ ਵਿੱਚ ਇਸ ਭੈੜੇ ਰੋਗ ਤੋਂ ਸਿੱਖਾਂ ਨੂੰ ਹੋਰ ਧਰਮਾਂ ਨਾਲੋਂ ਵੱਧ ਮੁਕਤੀ ਮਿਲੀ ਹੈ। National Family Health Survey (NFHS) data from 2019-2021 ਮੁਤਾਬਕ 1998-99 ਵਿੱਚ 30% ਸਿੱਖ ਕੁੜੀ ਨਾਲੋਂ ਮੁੰਡਾ ਜੰਮਣ ਨੂੰ ਪਹਿਲ ਦਿੰਦੇ ਸਨ ਜਦਕਿ ਹੁਣ ਇਸ ਸੋਚ ਵਾਲੇ ਲੋਕ ਘਟ ਕੇ ਕੇਵਲ 9% ਰਹਿ ਗਏ ਹਨ। ਹੋਣੇ ਤਾਂ 0% ਚਾਹੀਦੇ ਹਨ, ਪਰ ਜਿਸ ਤਰੀਕੇ ਜਾਗਰੂਕਤਾ ਜਾਰੀ ਹੈ, ਇਹ ਟੀਚਾ ਵੀ ਸਰ ਹੋ ਸਕਦਾ।
ਹੋਰ ਧਰਮਾਂ ਮੁਕਾਬਲੇ ਜਾਗਰੂਕਤਾ ਦਾ ਚਾਰਟ ਨਾਲ ਤਸਵੀਰ ਵਿੱਚ ਅਤੇ ਖਬਰ ਨਾਲ ਦਿੱਤਾ ਲਿੰਕ ਖੋਲ੍ਹ ਕੇ ਪੜ੍ਹ ਸਕਦੇ ਹੋ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਪੰਜਾਬ ਦਾ ਮੁੱਖ ਮੰਤਰੀ ਹੀ ਪੰਜਾਬ ਨੂੰ ਭੰਡਣ ਵਾਲਿਆਂ ‘ਚ ਮੋਹਰੀ ਹੈ।
ਕੈਂਸਰ ਹਸਪਤਾਲ ਦੇ ਉਦਘਾਟਨ ਸਮੇਂ ਭਗਵੰਤ ਮਾਨ ਨੇ ਪੰਜਾਬ ਦੀ ਖੇਤੀ ਨੂੰ ਨੁਕਸਾਨ ਪਹੁੰਚਾਇਆ, ਜਦੋਂ ਉਸਨੇ ਦਾਅਵਾ ਕੀਤਾ ਕਿ ਪੰਜਾਬ ਦੇ ਕਿਸਾਨਾਂ ਵੱਲੋ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਨਾਲ ਕੈਂਸਰ ਪੈਦਾ ਹੋਇਆ।

ਅਸੀਂ ਇਸ ਗੱਲ ਦੇ ਧਾਰਨੀ ਹਾਂ ਕਿ ਜ਼ਹਿਰਾਂ ਆਧਾਰਤ ਕੀਟਨਾਸ਼ਕਾਂ , ਨਦੀਨਨਾਸ਼ਕਾਂ ਆਦਿ ਦੀ ਵਰਤੋਂ ਬਹੁਤ ਹੀ ਘੱਟ ਅਤੇ ਸਖ਼ਤ ਨਿਗਰਾਨੀ ਹੇਠਾਂ ਹੋਣੀ ਚਾਹੀਦੀ ਹੈ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਕੈਂਸਰ ਬਾਰੇ ਆਪਣੀਆਂ ਮਨੌਤਾਂ ਦੇ ਆਧਾਰ ‘ਤੇ ਕੋਈ ਮੁੱਖਮੰਤਰੀ ਫਤਵਾ ਦੇ ਦੇਵੇ।

ਕੀ ਭਗਵੰਤ ਮਾਨ ਦੱਸ ਸਕਦਾ ਹੈ ਕਿ ਉਸ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਅਤੇ ਦਰਿਆਈ ਪਾਣੀਆਂ ਨੂੰ ਅਤਿਅੰਤ ਦੂਸ਼ਿਤ ਕਰਨ ਵਾਲੀ ਇੰਡਸਟਰੀ ਦਾ ਇਸ ਮਾਮਲੇ ਵਿੱਚ ਨਾਂ ਤੱਕ ਵੀ ਕਿਉਂ ਨਹੀਂ ਲਿਆ ਜਦਕਿ ਲੋਕ ਇਹ ਪਾਣੀ ਪੀਂਦੇ ਹਨ ?

ਕੈਂਸਰ ਦੇ ਮੁੱਖ ਕਾਰਨ ਸਿਗਰਟ ਪੀਣਾ, ਸ਼ਰਾਬ, ਅਫੀਮ, ਮੋਟਾਪਾ ਆਦਿ ਹਨ। ਸਿੱਖੀ ਕਾਰਨ ਪੰਜਾਬ ਵਿੱਚ ਤੰਬਾਕੂ ਦਾ ਸੇਵਨ ਘੱਟ ਹੋਣ ਕਰਕੇ ਪੰਜਾਬ ਵਿੱਚ ਕੈਂਸਰ ਦੀ ਦਰ ਵੀ ਘੱਟ ਹੈ। ਹਾਂ, ਕਈ ਪੱਕੇ ਸ਼ਰਾਬੀ ਤਾਂ ਉਚੇ ਅਹੁਦਿਆਂ ‘ਤੇ ਵੀ ਪਹੁੰਚ ਗਏ ਹਨ ਤੇ ਦੂਜਿਆਂ ਨੂੰ ਭਾਸ਼ਨ ਦਿੰਦੇ ਹਨ। ਇਹੋ ਜਿਹੇ ਪੱਕੇ ਸ਼ਰਾਬੀਆਂ ਦਾ ਪੰਜਾਬ ਦੇ ਲੋਕਾਂ ਅਤੇ ਸੂਬੇ ਦੇ ਅਕਸ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ।

ਕਿਸੇ ਮੁੱਖ ਮੰਤਰੀ ਜਾਂ ਫਿਰ ਕਿਸੇ ਕੁਲਵੰਤ ਧਾਲੀਵਾਲ ਦੇ ਕਹਿਣ ਨਾਲ ਤੱਥ ਨਹੀਂ ਬਦਲ ਜਾਣੇ। ਸਨਸਨੀ ਪੈਦਾ ਕਰਕੇ ਲੋਕਾਂ ਨੂੰ ਮਗਰ ਲਾਉਣਾ ਜਾਂ ਪੈਸੇ ਇਕੱਠੇ ਕਰਨਾ ਵੀ ਇਕ ਕਲਾ ਹੈ।

ਪੰਜਾਬ ਵਿਚ ਕੀਟਨਾਸ਼ਕਾਂ ਦੀ ਵਰਤੋਂ ਪ੍ਰਤੀ ਯੂਨਿਟ ਖੁਰਾਕ ਉਤਪਾਦਨ ਵਿੱਚ ਸਭ ਤੋਂ ਘੱਟ ਹੈ। ਝੋਨੇ ਲਈ ਧਰਤੀ ਹੇਠਲੇ ਪਾਣੀ ਦੀ ਬੇਪਰਵਾਹ ਨਿਕਾਸੀ ਇੱਕ ਵੱਖਰਾ ਮੁੱਦਾ ਹੈ, ਜਿਸ ਦੇ ਹੱਲ ਦੀ ਲੋੜ ਹੈ। ਅਸੀਂ ਪਿਛਲੀਆਂ ਪੋਸਟਾਂ ਵਿਚ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਸੀ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਪੰਜਾਬ ਦਾ ਕਿਸਾਨ ਪ੍ਰਤੀ ਯੂਨਿਟ ਅਨਾਜ ਉਤਪਾਦਨ ਲਈ ਖਾਦਾਂ ਦਾ ਸਭ ਤੋਂ ਵੱਧ ਸਮਝਦਾਰ ਉਪਭੋਗਤਾ ਹੈ।

#Unpopular_Opinions