ਨਵੀਂ ਦਿੱਲੀ: ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਪਤੀ ਪਵਨਦੀਪ ਸਿੰਘ ਸਾਹਨੀ ‘ਤੇ 40 ਸਾਲਾ ਪਤਨੀ ਰਵਨੀਤ ਕੌਰ ਦੀ ਹੱ ਤਿ ਆ ਦਾ ਦੋਸ਼ ਲੱਗਾ ਹੈ। ਰਵਨੀਤ ਕੌਰ ਯੋਗਾ ਟ੍ਰੇਨਰ ਸੀ ਤੇ ਕਾਫੀ ਫਿੱਟ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਨਾ ਸਿਰਫ ਦਾਜ ਕਾਰਨ ਤੰ ਗ ਕੀਤੇ ਜਾਣ ਦੀ ਧਾਰਾ 498 ਏ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ, ਸਗੋਂ ਰਵਨੀਤ ਦੇ ਮਾਪਿਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਆਧਾਰ ਉੱਤੇ ਤੇ ਰਵਨੀਤ ਕੌਰ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ ਦਾ ਮਕੱਦਮਾ ਵੀ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਰਵਨੀਤ ਦੇ ਪਤੀ ਪਵਨਦੀਪ ਸਿੰਘ ਸਾਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਰਵਨੀਤ ਦੇ ਪਰਿਵਾਰ ਦਾ ਦੋਸ਼ ਹੈ ਕਿ ਇਸ ਕ ਤ ਲ ਵਿੱਚ ਨਾ ਸਿਰਫ ਪਵਨਦੀਪ ਸਿੰਘ ਸ਼ਾਮਲ ਹੈ, ਸਗੋਂ ਪਵਨਦੀਪ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਰਵਨੀਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਵਨੀਤ ਦੇ ਹਰ ਕਾ ਤ ਲ ਨੂੰ ਫੜ ਕੇ ਸਜ਼ਾ ਨਹੀਂ ਦਿਵਾ ਦਿੰਦੇ, ਉਹ ਇਨਸਾਫ ਲਈ ਲੜਾਈ ਜਾਰੀ ਰੱਖਣਗੇ।
ਰਵਨੀਤ ਕੌਰ ਦੀ 21 ਸਤੰਬਰ ਨੂੰ ਮੌਤ ਹੋ ਗਈ ਸੀ। ਰਵਨੀਤ ਤੇ ਪਵਨਦੀਪ ਦੇ ਵਿਆਹ ਨੂੰ ਆਉਣ ਵਾਲੇ ਨਵੰਬਰ ਵਿੱਚ 20 ਸਾਲ ਪੂਰੇ ਹੋਣੇ ਸਨ, ਪਰ 21 ਸਤੰਬਰ ਨੂੰ ਰਵਨੀਤ ਦਾ ਕ ਤ ਲ ਕਰ ਦਿੱਤਾ ਗਿਆ ਤੇ ਪਵਨਦੀਪ ਨੂੰ ਉਸਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
ਰਵਨੀਤ ਕੌਰ ਦੇ ਭਰਾ ਸੁਮੀਤ ਅਤੇ ਜੁੜਵਾਂ ਭੈਣ ਪ੍ਰੀਤੀ ਦਾ ਦੋਸ਼ ਹੈ ਕਿ ਰਵਨੀਤ ਦਾ ਬੇ ਰ ਹਿ ਮੀ ਨਾਲ ਕ ਤ ਲ ਕੀਤਾ ਗਿਆ ਹੈ। ਉਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦਾ ਸਾਹ ਘੁੱ ਟ ਕੇ ਮਾ ਰ ਦਿੱਤਾ ਗਿਆ। 21 ਸਤੰਬਰ ਦੀ ਸਵੇਰ, ਲਗਪਗ 5.15 ਵਜੇ, 12 ਸਾਲਾ ਭਾਣਜੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਮਾਂ ਦੀ ਸਿਹਤ ਵਿਗੜ ਗਈ ਹੈ, ਉਹ ਕੁਝ ਨਹੀਂ ਬੋਲ ਰਹੀ।
ਸੁਮੀਤ ਅਤੇ ਪ੍ਰੀਤੀ ਤੁਰੰਤ ਪੁੱਜੇ ਤੇ ਰਵਨੀਤ ਕੌਰ ਨੂੰ ਮਾਡਲ ਟਾਨ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ। ਪਰ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਰਵਨੀਤ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਮੀਤ ਤੇ ਪ੍ਰੀਤੀ ਅਨੁਸਾਰ ਭਾਣਜੀ ਨੇ ਇਹ ਵੀ ਦੱਸਿਆ ਕਿ ਮੈਂ ਪਾਪਾ ਨੂੰ ਪਿਛਲੇ ਡੇਢ ਘੰਟੇ ਤੋਂ ਕਹਿ ਰਹੀ ਸੀ ਕਿ ਮਾਂ ਦੀ ਸਿਹਤ ਖਰਾਬ ਹੈ। ਉਸ ਨੂੰ ਹਸਪਤਾਲ ਲੈ ਜਾਓ, ਪਰ ਉਸ ਨੇ ਉਸਨੂੰ ਹਸਪਤਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਸ਼ੱਕ ਦਾ ਦੂਜਾ ਨੁਕਤਾ ਸਾਹਮਣੇ ਆਇਆ ਕਿਉਂਕਿ ਰਵਨੀਤ ਦੇ ਸਹੁਰਿਆਂ ਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਅਸੰਭਵ ਹੈ। ਕਿਉਂਕਿ ਰਵਨੀਤ ਇੱਕ ਯੋਗਾ ਟ੍ਰੇਨਰ ਸੀ ਅਤੇ ਉਹ ਘੰਟਿਆਂ ਬੱਧੀ ਕਸਰਤ ਕਰਦੀ ਸੀ। 20 ਤਰੀਕ ਦੀ ਰਾਤ ਨੂੰ ਵੀ ਉਹ ਸੁਮੀਤ ਦੇ ਫਿਟਨੈਸ ਸੈਂਟਰ ਵਿੱਚ ਵਰਕ ਆਊਟ ਕਰ ਕੇ ਗਈ ਸੀ।
ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਪਤਾ ਲੱਗਾ ਕਿ 20 ਤਰੀਕ ਦੀ ਰਾਤ ਨੂੰ ਰਵਨੀਤ ਅਤੇ ਪਵਨਦੀਪ ਵਿਚਕਾਰ ਲ ੜਾ ਈ ਹੋਈ ਸੀ। ਅਸੀਂ ਆਪਣੀ ਭੈਣ ਦੀ ਲਾ ਸ਼ ਦਾ ਪੋਸਟਮਾਰਟਮ ਕਰਵਾਉਣ ਬਾਰੇ ਸੋਚਿਆ। ਸਾਡੇ ਉੱਤੇ ਸਮਾਜਿਕ ਦਬਾਅ ਬਣਾਇਆ ਗਿਆ ਕਿ ਰਵਨੀਤ ਦੀ ਲਾ ਸ਼ ਦਾ ਪੋਸਟਮਾਰਟਮ ਨਾ ਕੀਤਾ ਜਾਵੇ। ਸਾਡੇ ਪਿਤਾ ਇਸ ਸਮਾਜਿਕ ਦਬਾਅ ਕਾਰਨ ਪੋਸਟਮਾਰਟਮ ਨਾ ਕਰਵਾਉਣ ਲਈ ਵੀ ਕਹਿ ਰਹੇ ਸਨ, ਪਰ ਸਾਨੂੰ ਪੂਰਾ ਯਕੀਨ ਸੀ ਕਿ ਸਾਡੀ ਭੈਣ ਦਾ ਕਤਲ ਕਰ ਦਿੱਤਾ ਗਿਆ ਹੈ। ਅਸੀਂ ਉਸ ਦਾ ਪੋਸਟਮਾਰਟਮ ਕਰਵਾ ਲਿਆ ਅਤੇ ਪੁਲਿਸ ਨੂੰ ਮਾਮਲੇ ਦੀ ਰਿਪੋਰਟ ਦਿੱਤੀ। ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਡਾਕਟਰਾਂ ਨੇ ਸਪੱਸ਼ਟ ਕਰ ਦਿੱਤਾ ਕਿ ਸਾਡੀ ਭੈਣ ਦਾ ਕ ਤ ਲ ਕੀਤਾ ਗਿਆ ਸੀ। ਉਸ ਨੂੰ ਗਲ਼ਾ ਘੋਟ ਕੇ ਮਾਰਿਆ ਗਿਆ ਸੀ।
ਸੁਮੀਤ ਅਤੇ ਪ੍ਰੀਤੀ ਅਨੁਸਾਰ ਰਵਨੀਤ ਕੌਰ ਦੀ ਕਥਿਤ ਤੌਰ ਉੱਤੇ ਕੁੱਟਮਾਰ ਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਵਨਦੀਪ ਸਿੰਘ ਵਿਆਹ ਤੋਂ ਬਾਅਦ ਤੋਂ ਹੀ ਰਵਨੀਤ ਨੂੰ ਤੰਗ ਕਰਦਾ ਸੀ। ਉਹ ਰਵਨੀਤ ਦੀ ਖ਼ੂਬਸੂਰਤੀ ਕਾਰਣ ਹੀਣ–ਭਾਵਨਾ ਦਾ ਵੀ ਸ਼ਿਕਾਰ ਸੀ। ਸਾਡੇ ਪਿਤਾ ਨੇ ਸਮੇਂ ਸਮੇਂ ਤੇ ਪਵਨਦੀਪ ਸਿੰਘ ਦੀ ਹਰੇਕ ਮੰਗ ਪੂਰੀ ਕੀਤੀ। ‘‘ਉਸ ਨੂੰ ਕਈ ਵਾਰ ਬਹੁਤ ਸਾਰਾ ਪੈਸਾ ਵੀ ਦਿੱਤਾ ਗਿਆ ਸੀ ਪਰ ਸਮੇਂ ਦੇ ਨਾਲ ਉਸਦਾ ਲਾਲਚ ਵਧਦਾ ਗਿਆ ਤੇ ਇਸੇ ਕਾਣ ਉਸ ਨੇ ਰਵਨੀਤ ਕੌਰ ਨੂੰ ਮਾਰ ਦਿੱਤਾ।’’