ਕਲ ਦੀਆ 2 ਵੀਡੀਉ ਘੁੰਮ ਰਹੀਆਂ ਹਨ –

0
1338

ਕੱਲ੍ਹ ਦੀ ਇਹ ਵੀਡੀਓ ਘੁੰਮ ਰਹੀ ਹੈ। ਸਿੱਖ ਦੇਖ ਕੇ ਕੁਰਲਾ ਰਹੇ ਹਨ। ਮੱਸੇ ਰੰਘੜ ਵਾਲਾ ਵਰਤਾਰਾ ਚੱਲ ਰਿਹਾ।
ਇਹ ਘਟਨਾ ਉਤਰਾਖੰਡ ‘ਚ ਬਾਜਪੁਰ ਲਾਗੇ ਪਿੰਡ ਬਲਰਾਮਪੁਰ ਦੀ ਦੱਸੀ ਜਾ ਰਹੀ ਹੈ। ਪਤਾ ਲੱਗਣ ‘ਤੇ ਸਿੱਖ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਹਿਤ ਲੈ ਆਏ ਤੇ ਨਜ਼ਦੀਕੀ ਗਦਰਪੁਰ ਗੁਰਦੁਆਰਾ ਸਾਹਿਬ ਪਹੁੰਚਾ ਦਿੱਤੇ। ਪਤਵੰਤੇ ਸਿੱਖ ਪਿੰਡ ਵਾਲਿਆਂ ਤੋਂ ਇਸ ਨਿਰਾਦਰ ਬਾਰੇ ਪੁੱਛ-ਪੜਤਾਲ ਕਰ ਰਹੇ ਹਨ। ਪੰਜਾਬ ਦੇ ਪਿੰਡਾਂ ‘ਚ ਈਸਾਈ ਜ਼ੋਰ ਲਾ ਰਹੇ ਹਨ, ਜਿਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਇਸਾਈ ਬਣਿਆਂ ਨੂੰ ਫਿਰ ਹਿੰਦੂ ਬਣਾਉਣਾ ਸੌਖਾ, ਸਿੱਧਾ ਸਿੱਖ ਤੋਂ ਹਿੰਦੂ ਬਣਾਉਣ ਦੇ ਇਲਜ਼ਾਮ ਤੋਂ ਬਚ ਰਹੇ ਹਨ। ਚੌਪਾਸਿਓਂ ਹਮਲੇ ਹੋ ਰਹੇ ਹਨ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਅੱਕ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨੋਂ ਹਟ ਜਾਣ। ਸਿੱਖ ਸਿਧਾਂਤ ਮੁਤਾਬਕ ਅਜਿਹੀਆਂ ਹਰਕਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਹਿੰਦੂਤਵ ‘ਚ ਜਜ਼ਬ ਹੋ ਰਹੇ ਸਿੱਖ ਅਤੇ ਅਗਾਂਹਵਧੂ-ਲਿਬਰਲ-ਰਾਸ਼ਟਰਵਾਦੀ ਕੱਟੜ ਗਰਦਾਨ ਦਿੰਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਇਹ ਜਿਨੂੰ ਅਧਰੰਗ ਜਿਹਾ ਹੋਇਆ। ਬਹੁਤ ਮੰਦਾ ਬੋਲ ਰਹੀ ਆ ਗੁਰੂ ਗ੍ਰੰਥ ਸਾਹਿਬ ਬਾਰੇ। ਪਿੰਡ ਖੱਬੇ ਡੋਗਰਾਂ, ਜ਼ਿਲ੍ਹਾ ਤਰਨਤਾਰਨ ਸਾਹਿਬ। ਧੱਕੇ ਨਾਲ ਈਸਾਈਅਤ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਪਿੰਡ ਵਾਸੀਆਂ ਵੱਲੋਂ ਰੋਕਿਆ ਗਿਆ। ਪਰ ਇਹ ਕਾਫੀ ਨਹੀਂ। ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਹਰ ਪਿੰਡ ‘ਚ ਇਕ ਕਮੇਟੀ ਕਾਇਮ ਕੀਤੀ ਜਾਵੇ। ਜੋ ਗੁਰੂ ਨਿੰਦਕਾਂ ਨੂੰ ਪਿੰਡ ‘ਚ ਨਾ ਵੜਨ ਦੇਣ। ਤੇ ਜੋ ਵੜ ਜਾਣ ਉਨਾਂ ‘ਤੇ ਪਰਚਾ ਕਰਵਾਉਣ। ਅਕਾਲ ਤਖਤ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਹੁਣ ਬਿਆਨ ਦੇਣ ਤੋਂ ਅੱਗੇ ਵਧਣ ‘ਤੇ ਇਸ ਹਮਲੇ ਨੂੰ ਰੋਕਣ ਲਈ ਉਚੇਚੇ ਯਤਨ ਕਰਨ।
#ਮਹਿਕਮਾ_ਪੰਜਾਬੀ