ਜਾਣੋ ਅੱਜ ਸੋਸ਼ਲ ਮੀਡੀਆ ਤੇ ਸਾਬਕਾ CM ਚੰਨੀ ਨੂੰ ਕਿਉਂ ਕੀਤਾ ਜਾ ਰਿਹਾ ਯਾਦ?

0
14348

ਭਗਵੰਤ ਮਾਨ,ਇਨਸਾਨੀ ਕਿਰਦਾਰ ਦੇ ਓਸ ਹਰ ਇਕ ਪੱਖ ਦੀ ਤਰਜਮਾਨੀ ਕਰ ਰਿਹਾ ਹੈ ਜਿਹੜਾ ਕਿਸੇ ਅਣਖੀ ਗੈਰਤਮੰਦ ਪੰਜਾਬੀ ਨੂੰ ਚਿੜਾਉਂਦਾ ਹੈ ਜਾਂ ਓਹਦੇ ਮਾਪ ਦੰਡਾਂ ਤੇ ਪੂਰਾ ਨਹੀਂ ਉਤਰਦਾ ।
ਦਿੱਲੀ ਦਰਬਾਰ ਥੱਲੇ ਲਗਣਾ ਨਿੱਜੀ ਮੁਫ਼ਾਦਾਂ ਲਈ ਤਾਂ ਲਾਹੇ ਵੰਦ ਹੋ ਸਕਦਾ ਹੈ ਪਰ ਪੰਜਾਬ ਨੂੰ ਇਹਦਾ ਨੁਕਸਾਨ ਹੀ ਨੁਕਸਾਨ ਹੈ । ਪੰਜਾਬ ਨੂੰ ਕਦੇ ਕੁੱਛ ਮਿਲਿਆ ਹੈ ਤਾਂ ਇਹਨਾਂ ਆਵਦੀ ਫਸੀ ਨੂੰ ਦਿੱਤਾ ਹੈ । ਥੱਲੇ ਲੱਗੇ ਤਾਂ ਇਹ ਲੁੱਟਦੇ ਹੀ ਆ ।

ਅਸਲੀ ਜੱਟ ਤਾਂ ਚੰਨੀ ਸੀ
ਜਿਵੇਂ ਮਾਲਵੇ ‘ਚ ਜੱਟ ਬਾਣੀਏ ਵੀ ਰਹਿੰਦੇ ਆ। ਉਵੇਂ ਅਸਲੀ ਜੱਟਾਂ ਆਲੀ ਤਾਂ ਚੰਨੀ ਨੇ ਕੀਤੀ ਸੀ।
ਜਦੋਂ ਪ੍ਰਧਾਨ ਮੰਤਰੀ ਮੋਦੀ ਜਨਵਰੀ ਦੇ ਮਹੀਨੇ ‘ਚ ਫਿਰੋਜਪੁਰ ਨਹੀਂ ਪਹੁੰਚ ਸਕਿਆ ਤਾਂ ਗੋਦੀ ਮੀਡੀਆ ਨੇ ਇਕ ਵਾਰ ਫੇਰ ਪੰਜਾਬ ਖਿਲਾਫ ਉਸੇ ਤਰਾਂ ਦਾ ਬਿਰਤਾਂਤ ਚਲਾਇਆ ਜਿਵੇਂ ਲ਼ਾਲ ਕਿਲੇ ‘ਤੇ ਨਿਸ਼ਾਨ ਸਾਹਿਬ ਚੜਾਉਣ ਵੇਲੇ ਚਲਾਇਆ ਸੀ। ਪੰਜਾਬ ਨੂੰ ਬਦਨਾਮ ਕਰਨ ‘ਚ ਕੋਈ ਕਸਰ ਨਹੀੰ ਛੱਡੀ ਸੀ।

ਚੰਨੀ ਦੀ ਕੋਈ ਮਜਬੂਰੀ ਨਹੀਂ ਸੀ। ਉਹ ਵੀ ਉਸ ਬਿਰਤਾਂਤ ਦਾ ਹਿੱਸਾ ਬਣ ਸਕਦਾ ਸੀ। ਕਹਿ ਸਕਦਾ ਸੀ ਕਿ ਕੁੱਝ ਕਿਸਾਨ ਯੂਨੀਅਨਾਂ ਨੇ ਖਾਲਸਤਾਨੀਆਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਖਤਰੇ ‘ਚ ਪਾ ਦਿੱਤੀ ਸੀ। ਫੇਰ ਕੁੱਝ ਮੁੰਡਿਆਂ ਨੂੰ ਚੱਕ ਕੇ ਜੇਲ ‘ਚ ਸੁੱਟ ਦਿੰਦਾ।
ਇਸ ਤਰਾਂ ਕਹਿ ਕੇ ਤੇ ਕਰ ਕੇ ਨਾ ਚੰਨੀ ‘ਤੇ ਈਡੀ ਦੀ ਰੇਡ ਪੈਂਦੀ ਤੇ ਨਾ ਉਸ ਰੇਡ ਦਾ ਲਾਭ ਆਮ ਆਦਮੀ ਪਾਰਟੀ ਨੂੰ ਮਿਲਦਾ।

ਪਰ ਚੰਨੀ ਉਦੋਂ ਪੰਜਾਬ ਨਾਲ ਖੜਿਆ ਤੇ ਸਾਫ ਸ਼ਬਦਾਂ ‘ਚ ਕਿਹਾ ਕਿ ਸੁਰੱਖਿਆ ਨੂੰ ਖਤਰੇ ਆਲੀ ਕੋਈ ਗੱਲ ਨਹੀਂ ਸੀ।
ਚੰਨੀ ਨੇ ਹੋਰ ਕੋਈ ਚੱਜ ਦਾ ਕੰਮ ਅਵਦੇ ਤਿੰਨ ਮਹੀਨਿਆਂ ‘ਚ ਨਹੀੰ ਕੀਤਾ। ਬੱਸ ਇਹੀ ਇਕ ਸੱਚ ਸੀ ਜੋ ਚੰਨੀ ਨੇ ਬੋਲਿਆ ਕਿ ਪੰਜਾਬ ‘ਚ ਮੋਦੀ ਦੀ ਸੁਰੱਖੀਆ ਨੂੰ ਕੋਈ ਖਤਰਾ ਨਹੀੰ ਸੀ। ਚੰਨੀ ਨੇ ਤਾਂ ਸਗੋਂ ਮੋਦੀ ਨੂੰ ਪੂਰੀਆਂ ਟਿੱਚਰਾਂ ਕੀਤੀਆਂ। ਭਾਵੇਂ ਕਿ ਫੇਰ ਉਸ ਨੂੰ ਖਮਿਆਜਾ ਤਾਂ ਭੁਗਤਣਾ ਪਿਆ।

ਪਰ ਭਗਵੰਤ ਮਾਨ ਅਤੇ ਉਸ ਦੀ ਪਾਰਟੀ ਨੇ ਉਦੋਂ ਵੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਗੋਦੀ ਮੀਡੀਏ ਤੇ ਭਾਜਪਾ ਦੀ ਹਾਂ ‘ਚ ਹਾਂ ਮਿਲਾਈ ਤੇ ਅੱਜ ਫੇਰ ਭਗਵੰਤ ਮਾਨ ਨੇ ਮੋਦੀ ਸਾਹਮਣੇ ਲਿੱਟਣ ਆਸਤੇ ਪੰਜਾਬ ਨੂੰ ਨੀਵਾਂ ਦਿਖਾਇਆ।
ਭਗਵੰਤ ਮਾਨ ਭਾਵੇਂ ਜੱਟਾਂ ਦੇ ਘਰੇ ਜੰਮਿਆ। ਪਰ ਅਸਲੀ ਜੱਟਾਂ ਆਲੀ ਤਾਂ ਚੰਨੀ ਨੇ ਕੀਤੀ ਸੀ।

ਪੰਜਾਬ ਦਾ ਪਾਣੀ ਕਦੇ ਤਾਂ ਲਹੂ ਬਣਕੇ ਰਗਾਂ ‘ਚ ਦੌੜਦਾ ਹੀ ਹੈ। ਪਰ ਭਗਵੰਤ ਮਾਨ ਦਾ ਲਹੂ ਹੀ ਪਾਣੀ ਬਣ ਚੁੱਕਿਆ ਤੇ ਪਾਣੀ ਵੀ ਦਿੱਲੀ ਵਾਲਾ ਬਣਿਆ।
ਜੱਟ ਹੋਣਾ ਕੋਈ ਜਾਤ ਦਾ ਮਸਲਾ ਨਹੀਂ । ਜੱਟ ਹੋਣ ਦਾ ਮਤਲਬ ਮਿੱਟੀ ਨਾਲ ਮੋਹ ਹੈ। ਇਸ ਕਰਕੇ ਅਸਲੀ ਜੱਟ ਤਾਂ ਚੰਨੀ ਸੀ।
#ਮਹਿਕਮਾ_ਪੰਜਾਬੀ