ਪੰਜਾਬ ਦੀ ਵਿਰੋਧੀ ਧਿਰ ਦੀ ਨਖਿੱਧਤਾ ਦੀ ਮਿਸਾਲ ਵਿਜੇ ਸਿੰਗਲਾ।

0
455

ਭਾਜਪਾ ਨੇ ਆਵਦੇ ਸਾਰੇ ਸਾਧਨ ਇਹ ਸਾਬਤ ਕਰਨ ‘ਤੇ ਲਾ ਦਿੱਤੇ ਨੇ ਕਿ ਦਿੱਲੀ ਵਿੱਚ ਸ਼ਰਾਬ ਘੁਟਾਲਾ ਹੋਇਆ, ਤੇ ਹੋਇਆ ਵੀ ਹੈ।

ਬੇਸ਼ਕ ਭਾਜਪਾ ਨੇ ਸੀਬੀਆਈ ਨੂੰ ਜੋਰ ਪਾਇਆ ਹੋਵੇ ਕਿ ਪੜਤਾਲ ਜਲਦੀ ਕਰੋ। ਪਰ ਇਸਦਾ ਮਤਲਬ ਇਹ ਨਹੀਂ ਕਿ ਦਿੱਲੀ ‘ਚ ਸ਼ਰਾਬ ਘੁਟਾਲਾ ਨਹੀਂ ਹੋਇਆ। ਤੱਥ ਦੱਸਦੇ ਨੇ ਕਿ ਘੁਟਾਲਾ ਹੋਇਆ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਨੇ ਸ਼ਰਾਬ ਨੀਤੀ ਵਾਪਸ ਲਈ।

ਜਦੋਂ ਭਾਰਤ ਦੇ ਮੀਡੀਏ ਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰੀ ਸਾਬਤ ਕਰਨ ‘ਤੇ ਲੱਗਿਆ ਹੋਇਆ। ਉਸ ਸਮੇਂ ਪੰਜਾਬ ਦੀ ਵਿਰੋਧੀ ਧਿਰ ਵਿਜੇ ਇੰਦਰ ਸਿੰਗਲੇ ਨੂੰ ਮੁੱਦਾ ਨਹੀਂ ਬਣਾ ਸਕੀ।
ਹੇਠਾਂ ਵਿਜੇ ਸਿੰਗਲਾ ਦੀ ਅਮਨ ਅਰੋੜਾ ਨਾਲ ਸੱਜਰੀ ਫੋਟੋ ਹੈ।

ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਸਾਹਮਣੇ ਵਿਜੇ ਸਿੰਗਲਾ ਪੈਸੇ ਲੈਣੇ ਮੰਨਿਆ। ਭਗਵੰਤ ਮਾਨ ਮੁਤਾਬਕ ਪੈਸੇ ਮੰਗਣ ਦੀ ਆਡੀਉ ਤੇ ਵੀਡੀਉ ਰਿਕਾਰਡਿੰਗ ਵੀ ਮੌਜੂਦ ਹੈ। ਪਰ ਫੇਰ ਵੀ ਵਿਜੇ ਸਿੰਗਲਾ ਸਿਆਸੀ ਤੌਰ ‘ਤੇ ਅਛੂਤ ਨਹੀੰ ਬਣਿਆ। ਆਮ ਆਦਮੀ ਪਾਰਟੀ ਦੇ ਮੰਤਰੀ ਸਿੰਗਲੇ ਨਾਲ ਪੂਰੀ ਲਿਹਾਜ ਦਿਖਾ ਰਹੇ ਨੇ।

ਬਾਦਲ ਦਲ ਤਾਂ ਵੈਸੇ ਹੀ ਕਾਣਾ ਹੈ। ਮਜੀਠੀਏ ਦੀ ਰਿਹਾਈ ਸਰਕਾਰ ਨਾਲ ਸਮਝੌਤੇ ‘ਚੋਂ ਹੀ ਸੰਭਵ ਹੋਈ ਹੈ। ਸੋ ਬਾਦਲ ਦਲ ਤਾਂ ਬੋਲ ਨਹੀਂ ਸਕਦਾ।

ਦੂਜੇ ਪਾਸੇ ਰਾਜਾ ਵੜਿੰਗ ਦਾ ਸਾਰਾ ਜ਼ੋਰ ਭਰਤ ਭੂਸ਼ਣ ਆਸ਼ੂ ਨੂੰ ਇਮਾਨਦਾਰ ਦੱਸਣ ‘ਤੇ ਲੱਗਿਆ ਹੋਇਆ। ਭਰਤ ਭੂਸ਼ਣ ਬਾਰੇ ਲੁਧਿਆਣੇ ਕਿਸੇ ਕੋਲੋਂ ਵੀ ਪੁੱਛ ਲਉ। ਸਾਰਿਆਂ ਨੂੰ ਪਤਾ ਕਿ ਉਹ ਕਿੰਨਾ ਕੁ ਇਮਾਨਦਾਰ ਆ।

ਲੈ ਦੇਕੇ ਸੁਖਪਾਲ ਖਹਿਰਾ ਰਹਿ ਜਾਂਦਾ। ਹੁਣ ਉਹ ਕੀਹਦੇ ਕੀਹਦੇ ਖਿਲਾਫ ਬੋਲੇ। ਰਾਜੇ ਵੜਿੰਗ ਦੀ ਕਹੀ ਗੱਲ ‘ਚ ਵੈਸੇ ਵੀ ਕੋਈ ਭੈਤਾ ਨਹੀਂ ਹੁੰਦੀ।

ਪਰ ਭਾਜਪਾ ਦੀ ਪੰਜਾਬ ਲੀਡਰਸ਼ਿਪ ਦੀ ਨਖਿੱਧਤਾ ਸਭ ਤੋਂ ਪਾਏਦਾਰ ਹੈ। ਇਸ ਦੇ ਲੀਡਰ ਆਵਦੀ ਕੇਂਦਰੀ ਲੀਡਰਸ਼ਿਪ ਮੂਹਰੇ ਵਿਜੇ ਸਿੰਗਲਾ ਦਾ ਮੁੱਦਾ ਚੁੱਕ ਕੇ ਭਲਾ ਜਿੰਨੇ ਮਰਜੀ ਨੰਬਰ ਕੁੱਟ ਲੈਣ। ਪਰ ਹਰਜੀਤ ਗਰੇਵਾਲ ਤਾਂ ਰੱਖਿਆ ਹੀ ਸਿੱਖਾਂ ਤੋਂ ਗਾਲਾਂ ਲੈਣ ਵਾਸਤੇ ਆ।

ਅਸਲ ਵਿੱਚ ਤਾਂ ਵਿਜੇ ਸਿੰਗਲਾ ਬਾਹਰ ਹੀ ਇਸ ਕਰਕੇ ਆਇਆ ਕਿਉਂਕਿ ਆਮ ਆਦਮੀ ਪਾਰਟੀ ਨੇ ਇਹ ਮਹਿਸੂਸ ਕੀਤਾ ਕਿ ਇਕ ਖਾਸ ਤਬਕਾ ਵਿਜੇ ਸਿੰਗਲਾ ਦੀ ਰਿਸ਼ਵਤ ਕੇਸ ‘ਚ ਗ੍ਰਿਫਤਾਰੀ ਤੋਂ ਬਾਅਦ ਨਰਾਜ ਹੋ ਗਿਆ ਸੀ। ਉਸ ਨਰਾਜਗੀ ਨੂੰ ਦੂਰ ਕਰਨ ਵਾਸਤੇ ਹੀ ਸਿੰਗਲੇ ਨੂੰ ਬਾਹਰ ਕਢਵਾਇਆ ਗਿਆ।

ਹੈਰਾਨੀ ਨਹੀਂ ਹੋਵੇਗੀ ਜੇ ਆਮ ਆਦਮੀ ਪਾਰਟੀ ਉਦੋਂ ਜਸ਼ਨ ਮਨਾਵੇ ਜਦੋਂ ਅਦਾਲਤ ਸਿੰਗਲੇ ਨੂੰ ਰਿਸ਼ਵਤ ਲੈਣ ਦੇ ਕੇਸ ਵਿੱਚ ਨਿਰਦੋਸ਼ ਸਾਬਤ ਕਰੇਗੀ। ਉਦੋਂ ਹੋ ਸਕਦਾ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਵੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰ ਦੇਣ।

#ਮਹਿਕਮਾ_ਪੰਜਾਬੀ