ਇਹੋ ਜਿਹਾ ਬੰਦਾ ਅਸਲ ‘ਚ ਦਲਿਤਾਂ ਦਾ ਸ਼ੁਭਚਿੰਤਕ ਕਿਵੇ ਹੋ ਸਕਦਾ ਹੈ?

0
539

ਬਿਊਟੀ ਪ੍ਰੋਡਕਟਸ ਦੀ ਦੁਕਾਨ ਚਲਾਉਣ ਵਾਲਾ ਜਿਹੜਾ ਬੰਦਾ ਆਪਣੇ ਆਪ ਨੂੰ ਡਾਕਟਰ ਲਿਖੀ ਤੇ ਕਹੀ ਜਾਂਦਾ ਹੈ, ਉਸ ਨੂੰ ਬਾਕੀ ਦੇ ਝੂਠ ਬੋਲਣ ਵਿਚ ਕੀ ਸ਼ਰਮ? ਜਾਅਲੀ ਡਾਕਟਰ ਤੇ ਉਹੋ ਜਿਹੀਆਂ ਇਹਦੀਆਂ ਜਾਅਲੀ ਗੱਲਾਂ।

ਇਸ ਪੋਸਟ ਤੋਂ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਇਹ ਨਕਲੀ ਡਾਕਟਰ ਗੁਰਿੰਦਰ ਅਸਲ ਵਿੱਚ ਰੰਘਰੇਟਾ ਨਹੀਂ, ਸੰਘ ਦਾ ਬੇਟਾ ਹੈ। ਜ਼ਹਿਰ ਉਗਲਣ ਲਈ ਸ਼ਰ੍ਹੇਆਮ ਝੂਠਾ ਪ੍ਰਚਾਰ ਕਰ ਰਿਹਾ ਹੈ ਤੇ ਜਿਨ੍ਹਾਂ ਇਤਿਹਾਸਕ ਜ਼ੁਲਮਾਂ ਦਾ ਜ਼ਿਕਰ ਕਰ ਰਿਹਾ ਹੈ, ਉਨ੍ਹਾਂ ਲਈ ਜ਼ਿੰਮੇਵਾਰ ਧਿਰਾਂ ਅਤੇ ਬੰਦਿਆਂ ਦਾ ਨਾਂ ਵੀ ਨਹੀਂ ਲੈ ਰਿਹਾ ਤੇ ਸਾਰੀ ਜ਼ਹਿਰ ਸਿੱਖਾਂ ਖਿਲਾਫ ਉਗਲ ਰਿਹਾ ਹੈ।

ਇਹ ਪੰਜਾਬ ਨੂੰ ਅੱਗ ਲਾਉਣ ਵਾਲੇ ਲਾਲਾ ਜਗਤ ਨਰਾਇਣ ਵਰਗਾ ਜ਼ਹਿਰ ਹੈ। ਉਨ੍ਹਾਂ ਧਿਰਾਂ ਦੇ ਕਹਿਣ ‘ਤੇ ਹੀ ਇਹ ਟਾਊਟ ਸਾਰਾ ਕੁਝ ਕਰ ਰਿਹਾ ਹੈ। ਦਲਿਤਾਂ ਦਾ ਨਾਂ ਅਤੇ ਮੋਢਾ ਵਰਤ ਕੇ ਸਿੱਖਾਂ ਅਤੇ ਖ਼ਾਸ ਕਰਕੇ ਜੱਟਾਂ ਵਿਰੁੱਧ ਨਫ਼ਰਤ ਫੈਲਾਉਣਾ ਅਤੇ ਹਿੰਦੂਤਵੀ ਤਾਕਤਾਂ ਦਹ ਹੱਥ ਮਜ਼ਬੂਤ ਕਰਨੇ ਇਸਦਾ ਮੁੱਖ ਏਜੰਡਾ ਹੈ।

1947 ਦੀ ਵੰਡ ਕਾਂਗਰਸ ਦੇ ਅਤੇ ਮੁਸਲਿਮ ਲੀਗ ਦੇ ਫ਼ਿਰਕੂ ਆਗੂਆਂ ਨੇ ਕਰਾਈ ਸੀ, ਸਿੱਖ ਲੀਡਰ ਤਾਂ ਅਖੀਰ ਤੱਕ ਇਸ ਦਾ ਵਿਰੋਧ ਕਰਦੇ ਰਹੇ। 1966 ਵਿਚ ਪੰਜਾਬ ਨੂੰ ਛੋਟਾ ਆਰੀਆ ਸਮਾਜੀਆਂ, ਕਾਂਗਰਸੀਆਂ ਅਤੇ ਜਨਸੰਘੀਆਂ ਨੇ ਕਰਵਾਇਆ ਸੀ, ਫਿਰਕੂ ਪ੍ਰਚਾਰ ਕਰਕੇ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕੱਢ ਕੇ। ਪਰ ਆਪਣੇ ਆਕਾਵਾਂ ਬਾਰੇ ਇਹ ਜਾਅਲੀ ਡਾਕਟਰ ਬਿਲਕੁਲ ਚੁੱਪ ਹੈ।
ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲੇ ਲਾਲਾ ਲਾਜਪਤ ਰਾਏ ਵਰਗੇ ਫਿਰਕੂ ਆਗੂ ਸਨ ਪਰ ਉਸ ਦਾ ਤੇ ਹੋਰ ਕਾਂਗਰਸੀ ਤੇ ਵਪਾਰੀ ਜਮਾਤ ਦਾ ਹਿੱਤ ਪਾਲਣ ਵਾਲੇ ਆਗੂਆਂ ਦਾ ਨਾਂ ਲਿਖਣ ਦੀ ਇਸ ਵਿੱਚ ਹਿੰਮਤ ਨਹੀਂ। ਕੀ ਜਿਸ ਗੱਲ ਦਾ ਸਾਰੀ ਦੁਨੀਆਂ ਨੂੰ ਪਤਾ ਹੈ, ਇਸ ਨੂੰ ਨਹੀਂ ਪਤਾ?

ਜ਼ਾਹਿਰ ਹੈ ਇਹ ਪੂਰੀ ਬੇਸ਼ਰਮੀ ਅਤੇ ਬੇਈਮਾਨੀ ਨਾਲ ਝੂਠ ਬੋਲ ਰਿਹਾ ਹੈ। ਇਹੋ ਜਿਹਾ ਬੰਦਾ ਅਸਲ ‘ਚ ਦਲਿਤਾਂ ਦਾ ਸ਼ੁਭਚਿੰਤਕ ਕਿਵੇ ਹੋ ਸਕਦਾ ਹੈ? ਉਨ੍ਹਾਂ ਨੂੰ ਖੂਹ ‘ਚ ਜ਼ਰੂਰ ਸੁੱਟ ਸਕਦਾ ਹੈ।
ਮੰਡਲ ਕਮਿਸ਼ਨ ਦਾ ਵਿਰੋਧ ਭਾਜਪਾ ਅਤੇ ਹੋਰ ਹਿੰਦੂਤਵੀ ਕਰਦੇ ਨੇ, ਕਿਸੇ ਵੀ ਸਿੱਖ ਆਗੂ ਜਾਂ ਜਥੇਬੰਦੀ ਨੇ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਇਸ ਦਾ ਵਿਰੋਧ ਹਿੰਦੂਤਵੀ ਤਾਕਤਾਂ ਕਰਦੀਆਂ ਰਹੀਆਂ ਨੇ ਪਰ ਉਨ੍ਹਾਂ ਦੇ ਟਾਊਟ ਵਜੋਂ ਕੰਮ ਕਰਦਿਆਂ ਇਹ ਉਨ੍ਹਾਂ ਦਾ ਨਾਂ ਕਿਵੇਂ ਲਿਖ ਸਕਦਾ ਹੈ ?

ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਹਿੰਦੂਤਵੀ ਰਾਜਨੀਤੀ ਅਧੀਨ ਹੋਇਆ। ਇਸ ਵਿੱਚ ਕਾਂਗਰਸ ਅਤੇ ਭਾਜਪਾ ਇਕੋ ਪਾਸੇ ਖੜ੍ਹੇ ਸਨ, ਇਹ ਗੱਲ ਹੁਣ ਸਾਰਿਆ ਨੂੰ ਸਪਸ਼ੱਟ ਹੈ। ਪਰ ਇਹ ਸੰਘ ਦਾ ਬੇਟਾ ਆਪਣੇ ਆਕਾਵਾਂ ਦਾ ਨਾਂ ਕਿਵੇਂ ਲਿਖੇ ?

ਪੰਜਾਬ ਦਾ ਪਾਣੀ ਬਿਜਲੀ ਵੀ ਕਾਂਗਰਸ-ਭਾਜਪਾ ਨੇ ਰਲ ਕੇ ਪੰਜਾਬ ਤੋਂ ਖੋਹੇ ਪਰ ਇਹ ਨਫ਼ਰਤ ਦਾ ਗੁਬਾਰਾ ਉਨ੍ਹਾਂ ਦਾ ਨਾਂ ਲੈਣ ਲਈ ਤਿਆਰ ਨਹੀਂ।ਇਸ ਦੀ ਪੋਸਟ ਪੜ੍ਹ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਦਲਿਤਾਂ ਵਿਚੋਂ ਘੱਟ ਜਾਗਰੂਕ ਲੋਕਾਂ ਨੂੰ, ਜਿਨ੍ਹਾਂ ਨੂੰ ਤੱਥਾਂ ਬਾਰੇ ਨਹੀਂ ਪਤਾ, ਉਨ੍ਹਾਂ ਵਿੱਚ ਗੁੰਮਰਾਹਕੁਨ ਪ੍ਰਚਾਰ ਕਰਕੇ ਜ਼ਹਿਰ ਫੈਲਾ ਰਿਹਾ ਹੈ। ਇਸ ਦੀ ਪੋਸਟ ਥੱਲੇ ਕੁਮੈਂਟ ਪੜ੍ਹ ਕੇ ਸਾਫ਼ ਪਤਾ ਲੱਗ ਜਾਂਦਾ ਹੈ ਕਿ ਲੋਕਾਂ ਨੂੰ ਤੱਥਾਂ ਦਾ ਕੁਝ ਨਹੀਂ ਪਤਾ।

ਜਿਵੇ ਖੁੱਲ੍ਹ ਕਿ ਗੁਰਿੰਦਰ ਸੰਘ ਦਾ ਬੇਟਾ ਝੂਠ ਅਤੇ ਨਫ਼ਰਤ ਫੈਲਾ ਰਿਹਾ ਹੈ ਉਸਤੋਂ ਸਪਸ਼ੱਟ ਹੈ ਕਿ ਇਸ ਦੀਆਂ ਤਾਰਾਂ ਵੀ ਜਾਅਲੀ ਸ਼ਿਵ ਸੈਨਾ ਵਾਲਿਆਂ ਵਾਂਗ ਪਿਛੋਂ ਹਿੱਲ ਰਹੀਆਂ ਨੇ ਤੇ ਉਥੋਂ ਹੀ ਸੁਰੱਖਿਆ ਦਾ ਭਰੋਸਾ ਹੈ।

ਜਿਹੜੀਆਂ ਵੀ ਦਲਿਤ ਜਥੇਬੰਦੀਆਂ ਜਾਂ ਕਾਰਕੁੰਨ, ਹਿੰਦੂਤਵੀ ਰਾਜਨੀਤੀ ਦਾ ਵਿਰੋਧ ਕਰ ਰਹੇ ਨੇ, ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਨੰਗਾ ਕਰਨ। ਇਹ ਸਿੱਖਾਂ ਅਤੇ ਦਲਿਤਾਂ ਦਾ ਟਕਰਾਅ ਕਰਾਉਣ ਦੇ ਨਾਲ ਨਾਲ ਦਲਿਤਾਂ ਨੂੰ ਹਿੰਦੂਤਵੀ ਰਾਜਨੀਤੀ ਦੇ ਕਰਿੰਦਿਆਂ ਵਜੋਂ ਵਰਤ ਹੋਣ ਲਈ ਰਾਹ ਪੱਧਰਾ ਕਰ ਰਿਹਾ ਹੈ, ਜਿਵੇਂ ਕਿ ਕੁਝ ਕੁ ਹੋਰ ਸੂਬਿਆਂ ਵਿੱਚ ਹੋ ਰਿਹਾ ਹੈ।
#Unpopular_Opinions