ਇਨ੍ਹਾਂ ਦਾ ਮੁੱਖ ਏਜੰਡਾ ਕਿਸੇ ਵੀ ਤਰ੍ਹਾਂ ਸਿੱਖ, ਖ਼ਾਸ ਕਰਕੇ ਜੱਟ ਬਨਾਮ ਦਲਿਤ ਵਿਵਾਦ ਖੜ੍ਹਾ ਕਰਨਾ ਹੈ

0
621

ਸਟੇਟ ਸਮੇਂ ਸਮੇਂ ਸਿੱਖਾਂ ਨੂੰ ਚਿੜਾਉਣ ਤੇ ਭੜਕਾਉਣ ਲਈ ਮਨਿੰਦਰਜੀਤ ਬਿੱਟੇ, ਤਜਿੰਦਰਪਾਲ ਬੱਗੇ ਵਰਗੇ ਯੰਤਰ ਵਰਤਦੀ ਆਈ ਹੈ। ਇਸੇ ਲੜੀ ‘ਚ ਦੋ ਹੋਰ ਨਾਮ ਹਨਃ
ਕਰਮਜੀਤ ਟਾਈਟਲਰ ਤੇ ਗੁਰਿੰਦਰ ਸੰਘ-ਦਾ-ਬੇਟਾ

ਇਨ੍ਹਾਂ ਦੋਹਾਂ ਟਾਊਟਾਂ ਦੀ ਚਾਲਕ ਸ਼ਕਤੀ ਇੱਕੋ ਹੈ। ਇਨ੍ਹਾਂ ਦੋਹਾਂ ਦਾ ਰੋਲ ਉਹੀ ਹੈ, ਜਿਹੜਾ ਪੰਜਾਬ ਵਿਚਲੀਆਂ ਅਣਗਿਣਤ ਜਾਅਲੀ ਸ਼ਿਵ ਸੈਨਾਵਾਂ ਦਾ ਹੈ। ਇਹ ਦੋਵੇਂ ਜਾਣਬੁੱਝ ਕੇ ਇਹੋ ਜਿਹੀਆਂ ਕਾਰਵਾਈਆਂ ਕਰ ਕਰ ਰਹੇ ਨੇ, ਜਿਹੜੀਆਂ ਸਿੱਖਾਂ ਨੂੰ ਚਿੜਾਉਣ ਵਾਲੀਆਂ ਹੋਣ ਅਤੇ ਪੰਜਾਬ ਵਿੱਚ ਭੜਕਾਹਟ ਪੈਦਾ ਕਰਨ। ਇਨ੍ਹਾਂ ਦਾ ਮੁੱਖ ਏਜੰਡਾ ਕਿਸੇ ਵੀ ਤਰ੍ਹਾਂ ਸਿੱਖ, ਖ਼ਾਸ ਕਰਕੇ ਜੱਟ ਬਨਾਮ ਦਲਿਤ ਵਿਵਾਦ ਖੜ੍ਹਾ ਕਰਨਾ ਹੈ।

ਕਰਮਜੀਤ ਗਿੱਲ ਦੇ ਦਰਬਾਰ ਸਾਹਿਬ ਵਿਖੇ ਜਾ ਕੇ ਕੀਤੀ ਕਰਤੂਤ ਲਈ ਤਾਂ ਪੰਜਾਬ ਕਾਂਗਰਸ ਜੁਆਬਦੇਹ ਹੈ ਹੀ, ਖ਼ਾਸ ਕਰਕੇ ਰਾਜਾ ਵੜਿੰਗ। ਰਵਨੀਤ ਬਿੱਟੂ ਨੂੰ ਵਿਸ਼ੇਸ਼ ਕਰਕੇ ਇਸ ਟਾਈਟਲਰ ਤੇ ਝੋਲੀਚੁੱਕ ਬਾਰੇ ਪੁੱਛਣਾ ਚਾਹੀਦਾ ਹੈ।

ਗੁਰਿੰਦਰ ਜਾਅਲੀ ਡਾਕਟਰ ਹੈ ਤੇ ਇਹ ਰੰਘਰੇਟਾ ਨਹੀਂ ਅਸਲ ਵਿਚ ਸੰਘ ਦਾ ਬੇਟਾ ਹੈ। ਇਹ ਜੋ ਕੁਝ ਵੀ ਬੋਲਦਾ ਹੈ ਤਾਂ ਕਰਦਾ ਹੈ ਉਸ ਤੋਂ ਇਹ ਬਿਲਕੁਲ ਸਪੱਸ਼ਟ ਹੈ। ਭਾਜਪਾ ਦੇ ਕਰਿੰਦਿਆਂ ਨੇ ਕੁਝ ਸਮਾਂ ਪਹਿਲਾਂ ਇਕ ਮਾਨਸਿਕ ਤੌਰ ‘ਤੇ ਬਿਮਾਰ ਮਜ਼੍ਹਬੀ ਸਿੰਘ ਨੂੰ ਗੁਰਦੁਆਰੇ ਵਿੱਚ ਸੌਦਾ ਸਾਧ ਲਈ ਅਰਦਾਸ ਕਰਾਉਣ ਲਈ ਵਰਤਿਆ ਪਰ ਉਹ ਸਕੀਮ ਫੇਲ੍ਹ ਹੋ ਗਈ। ਏਜੰਡਾ ਉਦੋਂ ਵੀ ਸਿੱਖ ਬਨਾਮ ਦਲਿਤ ਜੋ ਵਿਵਾਦ ਖੜ੍ਹਾ ਕਰਨਾ ਸੀ। ਗੁਰਿੰਦਰ ਲਗਾਤਾਰ ਉਸ ਏਜੰਡੇ ‘ਤੇ ਕੰਮ ਕਰ ਰਿਹਾ ਹੈ। ਇਸਦੀ ਤਾਜ਼ਾ ਬਿਆਨਬਾਜ਼ੀ ਤੋਂ ਵੀ ਇਹ ਗੱਲ ਬਿਲਕੁਲ ਸਪਸ਼ੱਟ ਹੈ।

ਸੰਗਰੂਰ ਲੋਕ ਸਭਾ ਚੋਣਾਂ ਵੇਲੇ ਇਸ ਨੇ ਬਿਲਕੁਲ ਜਾਅਲੀ ਕਹਾਣੀ ਸੁਣਾਈ ਕਿ ਉੱਥੇ ਗੋਲੀ ਸਰਬਰਾਹ ਅਰੂੜ ਸਿੰਘ ਨੇ ਮਜ੍ਹਬੀ ਸਿੰਘ ਫੌਜੀਆਂ ਦਾ ਨੁਕਸਾਨ ਕਰਵਾਉਣ ਲਈ ਚਲਵਾਈ। ਇਹੋ ਜਿਹੇ ਟਾਊਟ ਕਦੇ ਵੀ ਹੰਸਰਾਜ ਵਰਗੇ ਖਲਨਾਇਕ ਦਾ ਨਾਂ ਨਹੀਂ ਲੈਣਗੇ, ਜਿਸ ਨੇ ਉਥੇ ਲੋਕ ਇਕੱਠੇ ਕੀਤੇ, ਮਰਵਾਏ ਅਤੇ ਬਾਅਦ ਵਿਚ ਉਸ ਦੀ ਅੰਗਰੇਜ਼ਾਂ ਨਾਲ ਸਾਂਝ ਵੀ ਨੰਗੀ ਹੋ ਗਈ। ਪਰ ਗੁਰਿੰਦਰ ਵਰਗਿਆਂ ਦੀ ਤਾਂ ਡਿਊਟੀ ਹੀ ਝੂਠ ਅਤੇ ਨਫ਼ਰਤ ਫੈਲਾਉਣ ਦੀ ਹੈ।

ਦਲਿਤ ਜਥੇਬੰਦੀਆਂ ਅਤੇ ਕਾਰਕੁਨਾਂ ਨੂੰ ਵਿਸ਼ੇਸ਼ ਤੌਰ ‘ਤੇ ਇਹੋ ਇਹੋ ਜਿਹੇ ਟਾਊਟਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਇਨ੍ਹਾਂ ਦਾ ਅਸਲ ਏਜੰਡਾ ਘੱਟ ਗਿਣਤੀਆਂ ਅਤੇ ਦਲਿਤਾਂ ਜਾਂ ਫਿਰ ਅਖੌਤੀ ਨੀਵੀਆਂ ਜਾਤੀਆਂ ਨੂੰ ਆਪਸ ਵਿੱਚ ਹੀ ਉਲਝਾ ਕੇ ਹਿੰਦੂਤਵ ਦੀ ਰਾਜਨੀਤੀ ਨੂੰ ਫ਼ਾਇਦਾ ਪਹੁੰਚਾਉਣਾ ਹੈ।
#Unpopular_Opinions


ਸਿੱਧੂ ਮੂਸੇਵਾਲੇ ਦੀ ਮੌਤ ਪਿੱਛੋਂ ਉਸਨੂੰ ਫੁੱਕਰਾ ਕਹਿਣ ਵਾਲੇ ਗੁਰਿੰਦਰ ਸਿੰਘ ਰੰਗਰੇਟਾ ਨੂੰ ਪੱਤਰਕਾਰ ਦੇ ਤਿੱਖੇ ਸਵਾਲ ! ਜੱਟਾਂ ਨੂੰ ਕਹਿ ਗਿਆ ਵੱਡੀ ਗੱਲ? ਅਖੇ ”ਧੌਣ ‘ਚੋ ਕਿੱਲਾ ਕੱਢ ਦੇ ਰਹੇ ਆ ਤੇ ਕੱਢ ਦੇ ਰਹਾਂਗੇ” !