ਹਿੰਦੂ ਰਾਸ਼ਟਰ ਐਲਾਨਣ ਦੀ ਤਿਆਰੀ ਵਜੋਂ ਸੰਵਿਧਾਨ ਘੜਿਆ ਜਾ ਰਿਹਾ। ਰਾਜਧਾਨੀ ਦਿੱਲੀ ਤੋਂ ਬਦਲ ਕੇ ਵਾਰਾਣਸੀ ਲਿਜਾਈ ਜਾਵੇਗੀ। ਮੁਸਲਮਾਨਾਂ ਤੇ ਈਸਾਈਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੋਵੇਗਾ। ਸਿੱਖਾਂ ਨੂੰ ਤਾਂ ਮੰਨਦੇ ਹੀ ਹਿੰਦੂ ਹਨ, ਭਾਰਤ ‘ਚ ਵਸਦੇ ਸਿੱਖਾਂ ਨੂੰ ਜਜ਼ਬ ਕਰਨ ਦਾ ਇਰਾਦਾ ਹੈ। ਅੰਗਰੇਜ਼ੀ ਕਨੂੰਨ ਤਿਆਗ ਕੇ ਵਰਣ ਵਿਵਸਥਾ ਲਾਗੂ ਕੀਤੀ ਜਾਵੇਗੀ। ਕਨੂੰਨ ‘ਚ ਸਜ਼ਾਵਾਂ ਦਾ ਪ੍ਰਬੰਧ ਤ੍ਰੇਤਾ ਤੇ ਦੁਆਪਰ ਯੁੱਗ ਮੁਤਾਬਕ ਹੋਵੇਗਾ। ਸਿੱਖਿਆ ਅਤੇ ਫ਼ੌਜੀ ਢਾਂਚੇ ਵਿੱਚ ਤਬਦੀਲੀ ਲਿਆਂਦੀ ਜਾਵੇਗੀ।ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸਦਾ ਖ਼ਰੜਾ 2023 ਵਿੱਚ ਪ੍ਰਯਾਗਰਾਜ ਵਿਖੇ ਪੇਸ਼ ਕੀਤਾ ਜਾਵੇਗਾ। ਤਿਰੰਗੇ ਦੇ ਲਾਡਲੇ ਹੁਣ ਸਮੇਂ ਸਿਰ ਸੰਘੀ ਝੰਡੇ ਨਾਲ ਪਿਆਰ ਪਾਉਣਾ ਸਿੱਖਣ ਲੱਗਣ, ਕੁਝ ਦੇਰ ਤੱਕ ਇਹ ਲਾਉਣ ਦਾ ਸੱਦਾ ਆਉਣਾ। ਫੋਕੇ ਰਾਸ਼ਟਰਵਾਦ ਦੇ ਢਹੇ ਚੜ੍ਹ ਕੇ 75 ਸਾਲਾਂ ‘ਚ ਸੰਘੀਆਂ ਨੂੰ ਹਿੰਦੂ ਰਾਸ਼ਟਰ ਬਣਾ ਕੇ ਦੇਣ ਵਾਲਿਆਂ ਸਿਰ ਇਸ ਸਾਰੇ ਵਰਤਾਰੇ ਦਾ ਸਿਹਰਾ ਬੱਝਦਾ ਹੈ, ਜਿਨ੍ਹਾਂ ਅਨੰਦਪੁਰ ਦੇ ਮਤੇ ਦਾ ਵਿਰੋਧ ਕਰਕੇ, ਸੂਬਿਆਂ ਦੇ ਖੁਦਮੁਖਤਿਆਰ ਹੱਕ ਇੱਕ-ਇੱਕ ਕਰਕੇ ਨਾਲ ਹੋ ਕੇ ਲੁਟਵਾਏ ਤੇ ਕੇਂਦਰ ਨੂੰ ਮਜ਼ਬੂਤ ਕੀਤਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
A section of seers and scholars are finalising the first draft of a “constitution” for a “Hindu Rashtra” first proposed at the Dharma Sansad in Prayagraj in February.
The 32-page draft is to be presented at the next Dharma Sansad during Magh Mela 2023 in Prayagraj. In February, a resolution was passed at Dharma Sansad at Prayagraj to make India a “Hindu Rashtra”.
ਲੱਖਾਂ ਪੰਜਾਬੀਆਂ ਵਾਂਗ 14-15 ਅਗਸਤ ਦੇ ਬਰਬਾਦੀ ਦਿਹਾੜਿਆਂ ਤੋਂ ਬਾਅਦ ਚੱਕ 66 ਤੋਂ (ਜੜ੍ਹਾਂ ਵਾਲ) ਤੋਂ ਸ. ਦਸੌਂਧਾ ਸਿੰਘ ਚੌਧਰੀ (ਪੜਦਾਦਾ ਜੀ) ਦਾ ਪਰਿਵਾਰ ਵੀ ਆਪਣਾ ਸਾਰਾ ਕੁਝ ਲੁਟਾ ਕੇ ਭਾਰਤ ਲਈ ਆਜ਼ਾਦੀ ਮੋਢਿਆ ‘ਤੇ ਰੱਖ ਕੇ ਦਿੱਲੀ ਵਾਲਿਆਂ ਨੂੰ ਫੜਾਉਣ ਆ ਗਿਆ ਸੀ। ਪੜਦਾਦੀ ਦੀ ਰਾਹ ‘ਚ ਮੌਤ ਹੋ ਗਈ ਸੀ ਤੇ ਉਸਦੀ ਲਾਸ਼ ਦਰਿਆ ‘ਚ ਰੋੜ੍ਹਨੀ ਪਈ ਸੀ। ਜੋ ਬਣਾਇਆ ਸੀ ਸਭ ਉੱਜੜ ਗਿਆ। ਪਸ਼ੂ ਕੀਲਿਆਂ ਨਾਲ ਬੱਝੇ, ਫਸਲਾਂ ਬੀਜੀਆਂ, ਸਬਜ਼ੀਆਂ ਚੁੱਲ੍ਹਿਆਂ ‘ਤੇ ਬਣਦੀਆਂ ਛੱਡ ਆਉਣਾ ਪਿਆ। ਉਸਤੋਂ ਬਾਅਦ ਸਾਡਾ ਵਿਛੜਿਆ ਪਿੰਡ, ਸਾਡੇ ਵਿੱਛੜੇ ਗੁਰਧਾਮ, “ਦੁਸ਼ਮਣ” ਇਲਾਕੇ ਬਣਾ ਦਿੱਤੇ।
ਅਜੇ ਸੰਭਲ਼ ਰਹੇ ਸਾਂ ਕਿ “ਜਰਾਇਮ ਪੇਸ਼ਾ” ਹੋਣ ਦਾ ਖ਼ਿਤਾਬ ਮਿਲ ਗਿਆ। ਫਿਰ 66 ਦੇ ਟੋਟੇ, ਪੰਜਾਬ ਦੇ ਕੁਦਰਤੀ ਸਾਧਨਾਂ ਦੀ ਲੁੱਟ, ਚੌਰਾਸੀ ਦਾ ਹਮਲਾ, ਮਾਰਨ ਵਾਲੀਆਂ ਤੇ ਫਿਰ ਖਾਣ ਵਾਲੀਆਂ ਗੋਲ਼ੀਆਂ ਨਾਲ ਜਵਾਨੀ ਦਾ ਘਾਣ, ਸਾਜ਼ਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਕੜੇ ਬੇਅਦਬੀਆਂ……. ਸਿੱਖ ਹੋਣਾ ਹੀ ਇੱਧਰ ਗੁਨਾਹ ਹੋ ਗਿਆ। ਤਿਰੰਗਾ ਸਾਡਾ ਕੀ ਲਗਦਾ? ਉਹ ਚੌਰਾਸੀ ‘ਚ ਹੀ ਸਾਨੂੰ ਦੱਸ ਗਏ ਸੀ। ਨਾ ਕਦੇ ਭੁੱਲਿਆ ਤੇ ਨਾ ਭੁੱਲਣਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ