“ਲਾਲ” ਤੇ ਚੱਢੇ ਦੀ ਖ਼ਹਿਬਾਜ਼ੀ ‘ਚ ਫਸੇ “ਸਿੰਘ”

0
1277

Aamir Khan’s look and character in Laal Singh Chaddha gets Shiromani Gurdwara Parbandhak Committee’s approval

ਹਿੰਦੀ ਵਾਲੇ ਨਿੱਕੇ ਕੱਛੇ ਨੂੰ ਚੱਡੀ ਕਹਿੰਦੇ ਨੇ, ਪਰ ਜਿਹੜਾ ਸ਼ਾਖਾ ‘ਚ ਪਾਉੰਦੇ ਨੇ ਉਹਨੂੰ ਮਖੌਲ ਨਾਲ ਚੱਢਾ ਕਹਿ ਦਈਦਾ। ਉਝ ਚੱਢਾ ਪੰਜਾਬੀ ਖੱਤਰੀਆਂ ਦੀ ਗੋਤ ਏ।

ਲਾਲ ਰੰਗ ਤੇ ਮਾੜਾ ਨਹੀੰ, ਪਰ ਕਾਮਰੇਡਾਂ ਦੀ ਲਾਲ ਕਿਤਾਬ ‘ਚ ਲਿਖਿਆ ਕਿ ਇੱਕ ਦਿਨ ਕਾਰਖਾਨਿਆਂ ਦੇ ਮਜ਼ਦੂਰ ਜਾਗ ਜਾਣਗੇ, ਲਾਲ ਫਰੇਰਾ ਲੈਕੇ ਲੈਨਿਨ ਗਾਰਦ ਕਰ ਬੋਹੜ ਪੱਟ ਇਨਕਲਾਬ ਲੈ ਆਉਣਗੇ। ਤੇ ਓਦਣ ਕਿਸਾਨਾਂ ਕੋਲੋੰ ਜ਼ਮੀਨਾਂ ਖੋਹ ਲੈਣਗੇ, ਬਾਣੀਏ ਕਤਲ ਕਰ ਦਿੱਤੇ ਜਾਣਗੇ, ਸੱਭਿਆਚਾਰਿਕ ਇਨਕਲਾਬ ਤਹਿਤ ਧਰਮ-ਕਰਮ ਤੇ ਰਵਾਇਤ ਨਾਲ ਜੁੜੇ ਹਰ ਬੰਦੇ ਦੇ ਖੂਨ ਨਾਲ ਧਰਤੀ ਲਾਲ ਹੋ ਜਾਊ। ਤੇ ਫੇਰ ਇਨਕਲਾਬੀ ਲਾਲ ਝੰਡਾ ਸ਼ਾਨ ਨਾਲ ਝੁੱਲ਼ੂ। ਕਾਮਰੇਡਾਂ ਦੇ ਇਸ ਖੂਨੀ ਸੁਪਨੇ ਕਰਕੇ ਇਨ੍ਹਾਂ ਦੇ ਝੰਡੇ ਦਾ ਰੰਗ ਲਾਲ ਏ।

ਆਮਿਰ ਖਾਨ ਦੀ ਫਿਲਮ “ਲਾਲ ਸਿੰਘ ਚੱਢਾ” ਕਰਕੇ ਭਾਰਤੀ ਸਟੇਟ ਦੇ ਖੱਬੇ ਸੰਦ ਤੇ ਸੱਜੇ ਸੰਦ ਆਹਮੋ ਸਾਹਮਣੇ ਨੇ।

ਇਹਨਾਂ ਦੇ ਲਾਲ ਤੇ ਚੱਢੇ ‘ਚ “ਸਿੰਘ” ਵਿਚਾਰੇ ਧੱਕੇ ਨਾਲ ਫਸੇ ਬੈਠੇ ਨੇ। ਚੱਡੀ ਗੈਂਗ ਚਾਹੁੰਦਾ ਕਿ ਆਮਿਰ ਦਾ ਬਾਈਕਾਟ ਸਿਰਫ ਇਸ ਕਰਕੇ ਕਰੋ ਕਿ ਉਹ ਮੁਸਲਮਾਨ ਹੈ। ਜਦੋੰ ਕਿ ਲਾਲ ਗੈੰਗ ਚਾਹੰਦਾ ਕਿ ਖਾਨ ਦੀ ਫਿਲਮ ਸਿਰਫ ਇਸ ਲਈ ਸਿਨਮੇੰ ‘ਚ ਵੇਖਣ ਜਾਓ ਕਿਉਂਕਿ ਚੱਡੀ ਗੈਂਗ ਉਸ ਦਾ ਵਿਰੋਧ ਕਰ ਰਿਹਾ।

ਫਿਲਮ 11 ਅਗਸਤ ਨੂੰ ਸਿਨਮਿਆਂ ‘ਚ ਲੱਗਣੀ ਏ। ਭਾਰਤੀ ਤੇ ਪਾਕਿਸਤਾਨੀ ਬਸਤੀਵਾਦ ਦੇ ਗੁਲਾਮ ਪੰਜਾਬ ਦਾ ਇਹ 75 ਵਾਂ ਸਾਲ ਏ।

“ਫੋਰਸਟ ਗੰਪ” ਦੀ ਨਕਲ ਲਾਲ ਸਿੰਘ ਚੱਢਾ ਫਿਲਮ ਹੋ ਸਕਦਾ ਬਾਲੀਵੁਡ ਦੀ ਸਿੱਖ ਵਿਰੋਧੀ ਮੁਹਿੰਮ ਦਾ ਹਿੱਸਾ ਨਾ ਹੋਵੇ। ਪਰ ਫਿਲਮ ਨੂੰ ਮਹਿਜ ਸੰਘੀਆਂ ਦੇ ਵਿਰੋਧ ਕਾਰਨ ਵੇਖਣ ਤੋੰ ਪਹਿਲਾਂ ਵਡਿਆਉਣ ਲੱਗ ਜਾਣਾ ਉਵੇੰ ਹੀ ਏ ਜਿਵੇੰ ਸੰਘੀ ਵਿਰੋਧ ਕਰ ਰਹੇ ਨੇ। ਬਾਲੀਵੁਡ ਤੋੰ ਸਿੱਖਾਂ ਨੂੰ ਕੋਈ ਆਸ ਨਹੀੰ ਰੱਖਣੀ ਚਾਹੀਦੀ। ਕਿਉਂਕਿ ਜਿਹੜਾ ਦੇਸ ਮੂਸੇਵਾਲੇ ਦੇ SYL ਤੇ ਕੰਵਰ ਗਰੇਵਾਲ ਦੇ ਰਿਹਾਈ ਵਰਗੇ ਗਾਣੇ ਬੈਨ ਕਰ ਸਕਦਾ ਉਹ ਬਿਨਾਂ ਏਜੰਡੇ ਤੋੰ ਸਿੱਖ ਨੂੰ ਪਰਦੇ ਤੇ ਨਹੀੰ ਲਿਆਉੰਦਾ।

ਕਾਮਰੇਡਾਂ ਵਾਂਗੂ ਮੋਦੀ-ਵਿਰੋਧ ‘ਚ ਅੰਨੇ ਹੋ ਕੇ ਫਿਲਮ ਵੇਖਣ ਤੁਰ ਜਾਣਾ Sheep Fight ਵੀਡੀਉ ਗੇਮ ਦੀਆਂ ਸੈਨਿਕ ਭੇਡਾਂ ਵਰਗਾ ਹੋਊ।

ਉੰਝ ਕਾਮਰੇਡਾਂ ਨੂੰ ਸਵਾਲ ਏ… ਸੰਘੀ ਤਾਂ ਘਰਾਂ ਤੇ ਤਿਰੰਗਾ ਝੁਲਾਉਣ ਦਾ ਨਾਹਰਾ ਵੀ ਦੇ ਰਹੇ ਨੇ, ਪਰ ਕੀ ਕਿਸੇ ਕਾਮਰੇਡ ਨੇ ਵਿਰੋਧ ‘ਚ ਕਿਹਾ ਕਿ ‘ਨਹੀੰ ਅਸੀੰ ਆਪਣਾ ਝੰਡਾ ਝੁਲਾਵਾਂਗੇ ਤਿਰੰਗਾ ਨਹੀੰ ?’ ਕੀ ਸੰਘੀਆਂ ਦਾ ਵਿਰੋਧ ਭੇਡਾਂ ਨੂੰ ਸਿਰਫ ਸਿਨਮੇ ਲੈਕੇ ਜਾਣ ਲਈ ਏ ?
#ਮਹਿਕਮਾ_ਪੰਜਾਬੀ