ਪੰਜਾਬ ਦੇ ਬੁੱਚੜ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ, ਜਿਸ ’ਤੇ ਫ਼੍ਰਾਂਸੀਸੀ ਸੈਲਾਨੀ ਕੇਤੀਆ ਡਰੈੰਮੰਡ ਨੂੰ ਅ ਗ ਵਾ ਕਰਕੇ ਜ ਬ ਰ ਜ ਨਾ ਹ ਕਰਨ ਦਾ ਮੁਕੱਦਮਾ ਚੱਲਿਆ ਸੀ, ਨੂੰ ਕਾਂਗਰਸ ਵਜ਼ਾਰਤ ’ਚ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਨਾਲ ਰੱਖਿਆ ਹੈ।
ਬ ਲਾ ਤ ਕਾ ਰੀ ਆਂ ਦੀ ਪੁਸ਼ਤਪਨਾਹੀ ਕਰਦੇ ਆ ਰਹੇ ਕਾਂਗਰਸੀਆਂ ਲਈ ਤਾਂ ਇਹ ਵੱਡੀ ਗੱਲ ਨਹੀਂ ਪਰ ਔਰਤਾਂ ਦੇ ਹੱਕਾਂ ਲਈ ਲੜਨ ਵਾਲੇ/ਵਾਲੀਆਂ (Feminists) ਦੀ ਚੁੱਪ ਜ਼ਰੂਰ ਰੜਕਦੀ ਹੈ। ਮੈਂ ਖ਼ੁਦ ਔਰਤਾਂ ਦੇ ਹਰ ਥਾਂ ਬਰਾਬਰ ਹੱਕਾਂ ਦਾ ਮੁਦਈ ਹਾਂ ਪਰ ਇਸ ਦੋਗਲੇਪਣ ਦਾ ਵਿਰੋਧੀ ਹਾਂ, ਜੋ ਔਰਤਾਂ ਨਾਲ ਸੰਬੰਧਤ ਮਸਲੇ ਕਾਣੀ ਅੱਖ ਨਾਲ ਵੇਖਦਾ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਕੋਈ ਕੇਤੀਆ ਨੂੰ ਦੱਸ ਦਿਉ ਕਿ ਪੰਜਾਬ ਦੇ “ਦਲਿਤ!” ਮੁੱਖ ਮੰਤਰੀ ਨੇ ਬੇਅੰਤ ਦੇ ਪੋਤੇ ਕੋਟਲੀ ਨੂੰ ਮੰਤਰੀ ਬਣਾ ਦਿੱਤਾ ਹੈ।
1994 ‘ਚ ਪੰਜਾਬ ਘੁੰਮਣ ਆਈ ਫਰਾਂਸੀ ਕੁੜੀ ਕੇਤੀਆ ਨੂੰ ਚੰਡੀਗੜ ਦੇ ਇਕ ਚੌਰਾਹੇ ਚੋੰ ਜਬਰੀ ਅ ਗ ਵਾ ਹ ਕਰ ਕੇ ਜ਼ ਬ ਰ ਦ ਸ ਤੀ ਕੀਤੀ ਗਈ। ਇਸ ਸਬੰਧ ‘ਚ ਭਾਰਤ ਦੇ ਵਫਾਦਾਰ ਕਾਂਗਰਸੀ ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਕੀਰਤ ਕੋਟਲੀ ‘ਤੇ ਮੁਕੱਦਮਾ ਚਲਿਆ। ਬੇਵੱਸ ਕੇਤੀਆ ਕੁਝ ਦਿਨ ਅਖ਼ਬਾਰਾਂ ਦੇ ਪਹਿਲੇ ਪੰਨਿਆਂ ਦੀਆ ਸੁਰਖ਼ੀਆਂ ਬਣੀ ਤੇ ਫਿਰ ਸਰਕਾਰੀ ਦਬਾਅ ਅੱਗੇ ਮਾਮਲੇ ਦੀ ਪੈਰਵਾਈ ਨਾ ਕਰ ਸਕੀ। ਕੇਤੀਆ ਵਾਪਸ ਫਰਾਂਸ ਮੁੜ ਗਈ ਅਤੇ ਗੁਰਕੀਰਤ ਕੋਟਲੀ ਬਰੀ ਹੋ ਗਿਆ। ਆਖਰੀ ਵਾਰ 2017 ‘ਚ ਕੇਤੀਆ ਨੇ ਪੰਜਾਬ ਦੇ ਇੱਕ ਅੰਗਰੇਜੀ ਅਖਬਾਰ ਨੂੰ ਚਿੱਠੀ ਲਿਖਕੇ ਭਾਰਤੀ ਨਿਆਂ ਪ੍ਰਬੰਧ ਨੂੰ ਲਾਹਨਤਾਂ ਪਾਈਆ ਸਨ ਅਤੇ ਦੱਸਿਆ ਸੀ ਕਿ ਉਹ ਇਸ ਜਖਮ ਨੂੰ ਕਦੇ ਨਹੀੰ ਭੁੱਲ ਸਕੀ।
ਦੇਰ ਸਵੇਰ ਇਹ ਖਬਰ ਕੇਤੀਆ ਨੂੰ ਵੀ ਪਹੁੰਚੇਗੀ ਕਿ ਪੰਜਾਬ ਦੇ ਗਰੀਬ ਘਰ ਤੋੰ ਆਏ ਮੁੱਖ ਮੰਤਰੀ, ਜਿਸ ਨੇ “ਧਰਮ ਦੇ ਰਾਜ” ਦੀ ਗੱਲ ਨਾਲ ਆਪਣਾ ਸਫਰ ਸ਼ੁਰੂ ਕੀਤਾ ਸੀ, ਲੱਗਦਾ ਕਿ ਪੰਜਾਬ ਦੇ ਭੂਸਰੇ ਰਾਸ਼ਟਰਵਾਦੀ ਜੱਟਾਂ ਦੇ ਕਾਕਿਆਂ ਅੱਗੇ ਬੇਵੱਸ ਹੋ ਗਿਆ।
ਸਭ ਤੋੰ ਵੱਧ ਹੈਰਾਨੀ ਪੰਜਾਬ ਦੀਆਂ ਫੈਮਨਿਸਟ ਜਨਾਨੀਆਂ ‘ਤੇ ਹੈ। ਜੋ ਇਸ ਮਸਲੇ ਤੇ ਸੁਸਰੀ ਵਾਂਗ ਸੋੰ ਗਈਆਂ। ਉਹ ਜੋ ਕਲਾ ਦੇ ਪ੍ਰਗਟਾਵੇ ਤੇ ਜੇਲ੍ਹਾਂ ਦੀ ਮੰਗ ਕਰਦੀਆਂ ਨੇ, ਅੱਜ ਬਲਾਤਕਾਰੀਆਂ ਦੇ ਨਾਲ ਖੜੀਆਂ ਨੇ।
ਖੈਰ! ਇਹਨਾਂ ਫੈਮਨਿਸਟਾ ਦੀ ਤਾਂ ਪੈਦਾਇਸ਼ ਈ ਬੇਅੰਤ ਤੇ ਕਰਿਡ ਸੰਸਥਾ ਦੇ ਮੇਲ ਚੋੰ ਹੋਈ ਸੀ। ਪਰ ਵੱਡਾ ਫਿਕਰ ਪੰਜਾਬ ਦੀ ਪੱਗ ਦਾ ਹੈ। ਚੇਤੇ ਰਹੇ ਕਿ ਫਰਾਂਸ ‘ਚ ਪੰਜਾਬ ਪੱਗ ਦੀ ਲੜਾਈ ਲੜ ਰਿਹਾ ਹੈ, ਤੇ ਜਿੰਨਾ ਨੇ ਪੰਜਾਬ ਦੀ ਪੱਗ ਤੇ ਫਰਾਂਸੀ ਕੁੜੀ ਦੇ ਬਲਾਤਕਾਰ ਦੇ ਦਾਗ ਲਾਏ ਨੇ, ਓਹਨਾ ਨੂੰ ਮਾਣ ਦਿੱਤਾ ਜਾ ਰਿਹਾ।
#ਮਹਿਕਮਾ_ਪੰਜਾਬੀ