ਭਗਵੰਤ ਮਾਨ ਵਲੋਂ ਬਣਾਏ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਲਵਲੀ ਯੂਨੀਵਰਸਿਟੀ ਨੇ ਵੀ ਕੀਤਾ ਪੰਚਾਇਤੀ ਜ਼ਮੀਨ ਤੇ ਕਬਜ਼ਾ – ਆਪ ਸਰਕਾਰ ਦੀ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਸਦਾ ਹੀ ਚਰਚਾ ਚ ਰਹੀ ਹੈ । ਹੁਣ ਆਪ ਵੱਲੋਂ ਹੀ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਲਵਲੀ ਯੂਨੀਵਰਸਿਟੀ ਦੁਆਰਾ ਪੰਚਾਇਤੀ ਜ਼ਮੀਨ ਦੇ ਕਬਜੇ ਦਾ ਚਰਚਾ ਹੈ । ਪਿੰਡ ਹਰਦਾਸਪੁਰ ਦੀ 6 ਕਨਾਲ ਜ਼ਮੀਨ ਲਵਲੀ ਯੂਨੀਵਰਸਿਟੀ ਦੇ ਮਾਲਕਾਂ ਦੇ ਕਬਜੇ ਹੇਠ ਹੈ । ਜਿਸ ਬਾਰੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ , ਜਦਕਿ ਕੋਈ ਕਾਰਵਾਈ ਨਹੀਂ ਹੋਈ ਤੇ ਹੁੰਦੀ ਵੀ ਕਿਵੇਂ ਜਿਹੜੇ ਰਾਜ ਸਭਾ ਦੀ ਟਿਕਟ ਲੈ ਸਕਦੇ ਉਹਨਾ ਖਿਲਾਫ਼ ਕਾਰਵਾਈ ਕਰਕੇ ਅਧਿਕਾਰੀ ਦਿੱਲੀ ਦਰਬਾਰ ਦੀ ਨਰਾਜ਼ਗੀ ਕਿਵੇਂ ਸਹੇੜ ਸਕਦੇ ।
ਸਵਾਲਾਂ ਦੇ ਘੇਰੇ ‘ਚ ਸਰਕਾਰ ਦੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ – ਵਿਰੋਧੀਆਂ ਨੇ ਫਗਵਾੜਾ ਦੀ LPU ਯੂਨੀਵਰਸਿਟੀ ‘ਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ
#Punjab #PunjabNews #CMBhagwantMann #LPU #lovelyprofessionaluniversity #SukhpalSinghKhaira #PunjabGovernment
ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਤੇ ਦੋਸ਼ ਸਨ ਕਿ ਉਨ੍ਹਾਂ ਨੇ ਪਿੰਡ ਹਰਦਾਸਪੁਰ ਦੀ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਜਿਸ ਬਾਰੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਅਮਨ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਆਪਣਾ ਵਰਜ਼ਨ ਪ੍ਰੈਸ ਨੂੰ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਗੁਰਦੁਆਰਾ ਸਿੰਘ ਸਭਾ ਹਰਦਾਸਪੁਰ ਦੀ ਹੈ ,ਜਿਸ ਵਿਚ ਸਾਡੇ ਕੋਲ ਕੁਝ ਵੀ ਨਹੀਂ ਹੈ , ਜਿਸ ਵਿੱਚ ਸਾਡਾ – ਦੇਣਾ ਨਹੀਂ ਹੈ ਅਤੇ ਅਸੀਂ ਨਾਲ ਇਸ ਦੇ ਸਾਰੇ ਦਸਤਾਵੇਜ਼ ਲਗਾ ਦਿੱਤੇ ਹਨ।
ਜਦੋਂ ਸਾਡੀ ਟੀਮ ਨੇ ਇਸ ਸਬੰਧੀ ਪੜਤਾਲ ਕੀਤੀ ਤਾਂ ਪਿੰਡ ਦੇ ਸਰਪੰਚ ਬਿੰਦਰ ਕੁਮਾਰ ਨੇ ਦੱਸਿਆ ਕਿ ਇਹ ਜ਼ਮੀਨ ਗੁਰਦੁਆਰਾ ਸਿੰਘ ਸਭਾ ਦੀ ਹੈ। 1933 ਵਿੱਚ ਇਹ ਜ਼ਮੀਨ ਗੁਰਦੁਆਰੇ ਨੂੰ ਦਾਨ ਵਜੋਂ ਦਿੱਤੀ ਗਈ ਸੀ। ਜਿਸ ਵਿੱਚੋਂ 54.5 ਕਨਾਲ ਜ਼ਮੀਨ ਪਿੰਡ ਦੇ ਅੰਦਰ ਅਤੇ 6.19 ਕਨਾਲ ਐਲਪੀਯੂ ਦੇ ਅੰਦਰ ਹੈ ,ਜਿਸ ਦੀ ਕਾਸ਼ਤ ਰਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਹ ਜ਼ਮੀਨ ਉਸ ਨੂੰ ਠੇਕੇ ’ਤੇ ਦਿੱਤੀ ਗਈ ਹੈ। ਜਿਸ ‘ਤੇ ਉਹ ਖੇਤੀ ਕਰਦਾ ਹੈ। ਐਲਪੀਯੂ ਦੇ ਕਬਜ਼ੇ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਵਿੱਚ ਐਲਪੀਯੂ ਦੀ ਕੋਈ ਭੂਮਿਕਾ ਨਹੀਂ ਹੈ, ਸਾਰੀ ਜ਼ਮੀਨ ਗੁਰਦੁਆਰੇ ਦੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਇਸ ਨੂੰ ਠੇਕੇ ‘ਤੇ ਦੇ ਰਿਹਾ ਹੈ।
ਇਸ ਸਬੰਧੀ ਗੁਰਦੁਆਰਾ ਸਿੰਘ ਸਭਾ ਦੇ ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕਿ ਜਿਸ ਜ਼ਮੀਨ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਹੈ, ਉਹ ਜ਼ਮੀਨ ਗੁਰਦੁਆਰਾ ਸਿੰਘ ਸਭਾ ਦੀ ਹੈ, ਜੋ ਗੁਰਦੁਆਰਾ ਕਮੇਟੀ ਵੱਲੋਂ ਰਵਿੰਦਰ ਕੁਮਾਰ ਨੂੰ ਦਿੱਤੀ ਗਈ ਹੈ, ਜਿਸ ’ਤੇ ਉਹ ਖੇਤੀ ਕਰ ਰਿਹਾ ਹੈ। ਇਸ ਦਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜ਼ਮੀਨ ‘ਤੇ ਵਾਹੀ ਕਰਨ ਵਾਲੇ ਕਿਸਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਉਸ ਨੂੰ ਗੁਰਦੁਆਰਾ ਸਿੰਘ ਸਭਾ ਵੱਲੋਂ ਠੇਕੇ ‘ਤੇ ਦਿੱਤੀ ਗਈ ਹੈ, ਜਿਸ ਲਈ ਉਸ ਨੇ 26000 ਰੁਪਏ ਸਾਲਾਨਾ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਹਰ ਰੋਜ਼ ਸਰਕਾਰੀ ਰਸਤੇ ਰਾਹੀਂ ਯੂਨੀਵਰਸਿਟੀ ਦੇ ਅੰਦਰ ਜਾ ਕੇ ਫ਼ਸਲ ਦੀ ਦੇਖ-ਭਾਲ ਕਰਦਾ ਹਾਂ।