ਭਗਤ ਸਿੰਘ ਦੇ ਨਾਮ ‘ਤੇ ਕਿੰਨਾ ਝੂਠ ਫੈਲਾਇਆ ਗਿਆ। ਇਸ ਦੀ ਮਿਸਾਲ ਅੱਜ ਭਗਵੰਤ ਮਾਨ ਦੇ ਭਾਸ਼ਨ ਤੋਂ ਮਿਲਦੀ ਹੈ।ਅੱਜ ਭਗਵੰਤ ਮਾਨ ਨੇ ਭਗਤ ਸਿੰਘ ਹੋਰਾਂ ਬਾਰੇ ਮਸਾਂ ਪੰਜ ਮਿੰਟ ਬੋਲਿਆ ਹੋਊ। ਪਰ ਇਸੇ ਪੰਜ ਮਿੰਟ ਦੌਰਾਨ ਉਨਾਂ ਤਿੰਨ ਝੂਠ ਬੋਲੇ। ਅਸੀ ਤਿੰਨ ਪੋਸਟਾਂ ‘ਚ ਵਾਰੀ ਵਾਰੀ ਇਨਾਂ ਝੂਠਾਂ ਨੂੰ ਨੰਗਾ ਕਰ ਰਹੇ ਹਾਂ। ਪਹਿਲਾ ਝੂਠ ਕਿ ਭਗਤ ਸਿੰਘ ਹੋਰਾਂ ਨੇ ਸਿਰਫ ਅਵਾਜ ਕਰਨ ਲਈ ਬੰਬ ਸੁੱਟਿਆ ਸੀ।
ਜਿਸ ਬੰਬ ਨੂੰ ਭਗਵੰਤ ਮਾਨ ਸਿਰਫ ਆਵਾਜ ਵਾਲਾ ਬੰਬ ਦੱਸ ਰਹੇ ਹਨ। ਉਸ ਬੰਬ ਦੇ ਚੱਲਣ ਨਾਲ ਤਿੰਨ ਅਸੈਬਲੀ ਦੇ ਤਿੰਨ ਮੈਂਬਰ ਜਖਮੀ ਹੋ ਗਏ ਸਨ ਅਤੇ ਉਨਾਂ ਨੂੰ ਅੱਗ ਨਾਲ ਸੜੇ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਸੀ।
ਇਹ ਬੰਬ ਜੋਹਨ ਸਾਇਮਨ ਨੂੰ ਮਾਰਨ ਲਈ ਸੁੱਟਿਆ ਗਿਆ ਸੀ। ਜੋਹਨ ਸਾਈਮਨ ਉਹੀ ਸੀ ਜੋ ਸਾਈਮਨ ਕਮਿਸ਼ਨ ਦੀ ਅਗਵਾਈ ਕਰ ਰਿਹਾ ਸੀ। ਜੋਹਨ ਸਾਇਮਨ ਉਸ ਸਮੇਂ ਅਸੈਬਲੀ ਵਿੱਚ ਮੌਜੂਦ ਸੀ ਤੇ ਵਾਲ ਵਾਲ ਬਚਿਆ। ਮੋਤੀ ਲਾਲ ਨਹਿਰੂ ਅਤੇ ਮੁਹੰਮਦ ਅਲੀ ਜਿਨਹਾ ਵੀ ਵਾਲ ਵਾਲ ਬਚੇ। ਲੇਖਕ ਖੁਸ਼ਵੰਤ ਸਿੰਘ ਦਾ ਪਿਤਾ ਵੀ ਉਸ ਸਮੇਂ ਅਸੈਂਬਲੀ ‘ਚ ਬੈਠਾ ਸੀ। ਉਸ ਨੇ ਇਸ ਬੰਬ ਹਮਲੇ ਬਾਰੇ ਵਿਸਥਾਰ ਨਾਲ ਲਿਖਿਆ।
ਨਾ ਭਗਤ ਸਿੰਘ ਹੋਰੀਂ ਜੇਮਸ ਸਕਾਟ ਨੂੰ ਮਾਰ ਸਕੇ ਨਾ ਜੋਹਨ ਸਾਈਮਨ ਨੂੰ। ਅਵਾਜ ਵਾਲਾ ਬੰਬ ਕਿਵੇਂ ਬਣਦਾ ਹੈ ? ਕਿਹੜੀ ਤਕਨੀਕ ਹੈ ? ਕੀ ਉਸ ਵਿਚ ਬਾਰੂਦ ਨਹੀਂ ਵਰਤਿਆ ਜਾਂਦਾ ? ਫੇਰ ਤਾਂ ਇਹ ਮੰਨਣਾ ਪਵੇਗਾ ਕਿ ਓਹ ਬੰਬ ਨਾ ਹੋ ਕੇ ਸਿਰਫ ਆਵਾਜ਼ ਕਰਨ ਵਾਲਾ ਪਟਾਕਾ ਸੀ। ਇਸ ਹਿਸਾਬ ਨਾਲ ਤਾਂ ਸਰਕਾਰ ਨੂੰ ਅਜਿਹੇ ਆਵਾਜ ਕਰਨ ਵਾਲੇ ਬੰਬ ਬਣਾਉਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ। ਤਾਂ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕ ਵੀ ਸਰਕਾਰਾਂ ਨੂੰ ਆਵਦੀ ਗੱਲ ਸੁਣਾਉਣ ਲਈ ਵਰਤ ਸਕਣ ਅਤੇ ਭਗਤ ਸਿੰਘ ਦੇ ਨਕਸ਼ੇ ਕਦਮਾਂ ‘ਤੇ ਚਲ ਸਕਣ।
ਅਗਲੀ ਪੋਸਟ ਵਿੱਚ ਮੁੱਖ ਮੰਤਰੀ ਵਲੋਂ ਭਗਤ ਸਿੰਘ ਦੇ ਇਤਿਹਾਸ ਬਾਰੇ ਬੋਲੇ ਗਏ ਝੂਠ ਦਾ ਪਰਦਾ ਫਾਸ਼ ਕਰਾਂਗੇ।
“ਕੁਝ ਪੜ੍ਹਿਆ ਨਹੀਂ ਬੋਲਣ ਲੱਗ ਜਾਂਦੇ ਨੇ ਸ਼ਹੀਦਾਂ ਬਾਰੇ ” MP ਸਿਮਰਨਜੀਤ ਸਿੰਘ ਮਾਨ ਜੋ IPS ਰਹਿ ਚੁੱਕੇ ਹਨ ‘ਤੇ CM ਮਾਨ ਭਗਵੰਤ ਮਾਨ ਦੀ ਟਿੱਪਣੀ ..”ਮੇਰੇ ਨਾਲ ਦੇ ਕਲਾਕਾਰ ਮਹਿਲ ਦੇਖਣ ਜਾਂਦੇ ਸੀ” “ਮੈਂ ਉਹ ਹਾਲ ਦੇਖਣ ਜਾਂਦਾ ਸੀ ਜਿੱਥੇ 22 ਸਾਲ ਬਾਅਦ ਯੋਧੇ ਨੇ ਲਿਆ ਸੀ ਬਦਲਾ ” ਸ਼ਹੀਦਾਂ ਦੀ ਸ਼ਹਾਦਤ ‘ਤੇ ਸਵਾਲ ਚੁੱਕਣ ਵਾਲੇ ਲੋਕ ਕਦੇ ਵੀ ਦੇਸ਼ ਦੇ ਵਫ਼ਾਦਾਰ ਨਹੀਂ ਹੋ ਸਕਦੇ: CM ਮਾਨ .. ਕੈਪਟਨ ਦੇ ਸ਼ੀਸ਼ ਮਹਿਲ ‘ਚ ਅੰਗਰੇਜ਼ਾਂ ਦੇ ਬੁੱਤ ਨੇ ਸ਼ਹੀਦਾਂ ਦਾ ਕੋਈ ਬੁੱਤ ਨਹੀਂ : ਭਗਵੰਤ ਮਾਨ #CMBhagwantMann #CaptainAmrinderSingh #martyrs #Statue #ShaheedUdhamSingh #martyrs
ਭਗਵੰਤ ਮਾਨ ਦਾ ਭਗਤ ਸਿੰਘ ਬਾਰੇ ਦੂਜਾ ਝੂਠ
ਭਗਤ ਸਿੰਘ ਨੇ ਅੱਜ ਜਿਹੜਾ ਦੂਜਾ ਝੂਠ ਬੋਲਿਆ ਉਹ ਇਹ ਸੀ ਕਿ ਭਗਤ ਸਿੰਘ ਨੇ ਆਵਦਾ ਨਾਮ ਆਪੇ ਅਸੈਬਲੀ ‘ਚ ਬੰਬ ਸੁੱਟਣ ਵਾਲਿਆਂ ਦੀ ਲਿਸਟ ਵਿੱਚ ਪਾਇਆ ਸੀ । ਇਹ ਕੋਰਾ ਝੂਠ ਹੈ।
ਅਸੈਬਲੀ ‘ਚ ਬੰਬ ਸੁੱਟਣ ਵਾਲੀ ਪਹਿਲੀ ਟੀਮ ‘ਚ ਭਗਤ ਸਿੰਘ ਦਾ ਨਾਮ ਨਹੀੰ ਸੀ। ਸੁਖਦੇਵ ਇਸ ਗੱਲ ਤੋਂ ਬਹੁਤ ਨਰਾਜ ਸੀ। ਇਹ ਸੀਨ ਤੁਸੀਂ ਭਗਤ ਸਿੰਘ ‘ਤੇ ਬਣੀਆਂ ਫਿਲਮਾਂ ‘ਚ ਵੀ ਵੇਖਿਆ ਹੋਊ। ਪਰ ਜੋ ਅਸਲ ‘ਚ ਹੋਇਆ ਉਹ ਬਿਲਕੁਲ ਉਲਟ ਸੀ। ਕੁਲਦੀਪ ਨਈਅਰ ਆਪਣੀ ਭਗਤ ਸਿੰਘ ਬਾਰੇ ਲਿਖੀ ਕਿਤਾਬ ‘ਚ ਲਿਖਦਾ ਹੈ ਕਿ ਸੁਖਦੇਵ ਨੇ ਭਗਤ ਸਿੰਘ ਨੂੰ ਜੇਲ ਜਾਣ ਦੇ ਡਰ ਤੋਂ ਟੀਮ ਵਿੱਚ ਸ਼ਾਮਲ ਨਾ ਹੋਣ ਲਈ ਤਾਹਨਾ ਮਾਰਿਆ। ਸੁਖਦੇਵ ਤਾਂ ਭਗਤ ਸਿੰਘ ਦੀ ਤੁਲਨਾ ਭਾਈ ਪਰਮਾਨੰਦ ਦੇ ਨਾਲ ਕਰ ਰਿਹਾ ਸੀ।
ਭਾਈ ਪਰਮਾਨੰਦ ਇੱਕ ਕ੍ਰਾਂਤੀਕਾਰੀ ਜੋ ਬਾਅਦ ਵਿੱਚ ਕੱਟੜ ਹਿੰਦੂ ਨੇਤਾ ਬਣ ਗਏ। ਸੁਖਦੇਵ ਵਲੋਂ ਕੀਤੀ ਤੁਲਣਾ ਦਾ ਭਾਵ ਲਾਹੌਰ ਹਾਈ ਕੋਰਟ ਦੀ ਪਰਮਾਨੰਦ ਦੇ ਮਾਮਲੇ ‘ਚ ਕੀਤੀ ਇਸ ਟਿੱਪਣੀ ਤੋਂ ਸੀ, “ਹਾਲਾਂਕਿ ਉਹ (ਪਰਮਾਨੰਦ) ਪਾਰਟੀ ਦਾ ਦਿਮਾਗ ਅਤੇ ਆਤਮਾ ਹੈ, ਪਰ ਉਹ (ਪਰਮਾਨੰਦ) ਦਿਲੋਂ ਡਰਪੋਕ ਸੀ। ਉਸ ਨੇ ਦੂਜਿਆਂ ਨੂੰ ਸੂਲੀ ‘ਤੇ ਚੜਨ ਲਈ ਭੇਜਿਆ ਅਤੇ ਆਪ ਪਰਦੇ ਉਹਲੇ ਹੀ ਰਿਹਾ।” “ਤੁਸੀਂ ਮੇਰਾ ਅਪਮਾਨ ਕਰ ਰਹੇ ਹੋ,’ ਭਗਤ ਸਿੰਘ ਨੇ ਸੁਖਦੇਵ ਨੂੰ ਕਿਹਾ।
ਮੈਂ ਇੱਕ ਦੋਸਤ ਪ੍ਰਤੀ ਆਪਣਾ ਫਰਜ਼ ਨਿਭਾ ਰਿਹਾ ਹਾਂ,’ ਸੁਖਦੇਵ ਨੇ ਕਿਹਾ।
ਸੁਖਦੇਵ ਇਥੇ ਹੀ ਨਹੀਂ ਰੁਕਿਆ। ਸੁਖਦੇਵ ਨੇ ਭਗਤ ਸਿੰਘ ਨੂੰ ਉਥੇ ਮਾਰਿਆ ਜਿੱਥੇ ਇਸਨੂੰ ਸਭ ਤੋਂ ਵੱਧ ਸੱਟ ਲੱਗੀ। ਇਹ ਦਿਲ ਦਾ ਮਾਮਲਾ ਸੀ । ਸੁਖਦੇਵ ਨੇ ਭਗਤ ਸਿੰਘ ਨੂੰ ਕਿਹਾ: “ਤੁਸੀਂ ਕ੍ਰਾਂਤੀ ਵਾਸਤੇ ਹੁਣ ਕਿਸੇ ਕੰਮ ਦੇ ਨਹੀਂ ਰਹੇ। ਕਿਉਂਕਿ ਤੁਸੀਂ ਹੁਣ ਦੇ ਇਕ ਔਰਤ ਦੀਆਂ ਜੁਲਫਾਂ ਦੇ ਜਾਲ ‘ਚ ਫਸ ਗਏ ਹੋ।” ਸੁਖਦੇਵ ਦਾ ਭਾਵ ਦੁਰਗਾ ਦੇਵੀ ਤੋਂ ਸੀ ਜਿਸ ਨੇ ਸਾਂਡਰਸ ਦੇ ਕਤਲ ਤੋਂ ਬਾਅਦ ਲਾਹੌਰ ਤੋਂ ਕਲਕੱਤੇ ਜਾਣ ਲਈ ਰੇਲਗੱਡੀ ਵਿੱਚ ਭਗਤ ਸਿੰਘ ਨਾਲ ਯਾਤਰਾ ਕੀਤੀ ਸੀ। ਸੁਖਦੇਵ ਦੀਆਂ ਗੱਲਾਂ ਸੁਣ ਕੇ ਭਗਤ ਸਿੰਘ ਦੁਖੀ ਹੋਇਆ ਅਤੇ ਕੁੱਝ ਸਮੇਂ ਲਈ ਚੁੱਪ ਹੋ ਗਿਆ।
ਬਾਅਦ ਵਿੱਚ, ਉਸਨੇ ਸੁਖਦੇਵ ਨੂੰ ਇਕ ਚਿੱਠੀ ਲਿਖ ਕੇ ਜਵਾਬ ਦਿੱਤਾ । ਭਗਤ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਸਨੂੰ ਦੁਰਗਾ ਦੇਵੀ ਨਾਲ ਪਿਆਰ ਸੀ ਜਾਂ ਨਹੀਂ। ਪਰ ਉਸ ਨੇ ਕਿਹਾ ਕਿ ਇੰਨਕਲਾਬੀ ਦੀ ਜਿੰਦਗੀ ਵਿੱਚ ਪਿਆਰ ਨਾਲ ਅਸੰਗਤ ਨਹੀਂ ਸੀ। ਉਸਨੇ ਸੁਖਦੇਵ ਨੂੰ ਭਰੋਸਾ ਦਿਵਾਇਆ ਕਿ ਉਹ ਸਮੇਂ ਦੀ ਲੋੜ ਪੈਣ ‘ਤੇ ਸੱਭ ਕੁੱਝ ਤਿਆਗ ਕਰ ਸਕਦਾ ਹੈ। ‘ਇਹੀ ਅਸਲ ਕੁਰਬਾਨੀ ਹੈ’। (ਉਪਰੀ ਸਾਰੀ ਗੱਲਬਾਤ ਭਾਰਤ ਦੀ ਸਰਕਾਰ ਤੋਂ ਪ੍ਰਮਾਣਿਤ ਲੇਖਕ ਕੁਲਦੀਪ ਨਈਅਰ ਦੀ ਕਿਤਾਬ ਦੇ ਪੰਨਾ ਨੰਬਰ 65 ‘ਤੇ ਦਰਜ ਹੈ। ਅੱਜ ਤੱਕ ਭਗਤ ਸਿੰਘ ਦੇ ਭਾਣਜੇ ਤੋਂ ਲੈ ਕੇ ਕਿਸੇ ਕਾਮਰੇਡ ਜਾਂ ਸਰਕਾਰੀ ਵਿਦਵਾਨ ਨੇ ਕੁਲਦੀਪ ਨਈਅਰ ਦੇ ਇਨਾਂ ਤੱਥਾਂ ਨੂੰ ਕਦੇ ਗਲਤ ਨਹੀਂ ਕਿਹਾ।)
ਦੁਰਗਾ ਦੇਵੀ ਦਾ ਘਰਵਾਲਾ ਭਗਵਤੀ ਚਰਨ ਵੋਹਰਾ ਸੀ। ਵੋਹਰਾ ਭਗਤ ਸਿੰਘ ਦਾ ਬਹੁਤ ਗੂੜਾ ਮਿੱਤਰ ਸੀ। ਰਾਤ ਬਰਾਤੇ ਭਗਤ ਸਿੰਘ ਨੂੰ ਆਪਣੇ ਘਰ ਠਾਹਰ ਦਿੰਦਾ ਸੀ। ਬਹੁਤ ਬਹਾਦਰ ਬੰਦਾ ਸੀ। ਬੰਬ ਬਣਾਉਣਾ ਵੀ ਜਾਣਦਾ ਸੀ ਤੇ ਤਕਰੀਰ ਕਰਨਾ ਵੀ। ਉਹ ਸਾਂਡਰਸ ਕਤਲ ਕਾਂਡ ਅਤੇ ਅਸੈਬਲੀ ਬੰਬ ਕਾਂਡ ਦੋਵਾਂ ‘ਚ ਸ਼ਾਮਲ ਸੀ। ਉਹ ਰਾਵੀ ਦੇ ਕੰਡੇ ਰਹੱਸਮਈ ਤਰੀਕੇ ਨਾਲ ਮਈ 28, 1930 ਨੂੰ ਮਾਰਿਆ ਗਿਆ। ਇਹ ਵੀ ਕਿਹਾ ਜਾਂਦਾ ਕਿ ਉਸ ਨੇ ਆਤਮ ਹੱਤਿਆ ਕੀਤੀ। ਜੇ ਕੋਈ ਕੁਲਦੀਪ ਨਈਅਰ ਨੂੰ ਝੂਠਾ ਕਰਦੇ ਤਾਂ ਅਸੀਂ ਇਨਾਮ ਦੇਵਾਂਗੇ।
ਭਗਵੰਤ ਮਾਨ ਵਲੋਂ ਇਤਿਹਾਸ ਬਾਰੇ ਮਾਰਿਆ ਗਿਆ ਤੀਜਾ ਝੂਠ – ਅੱਜ ਭਗਵੰਤ ਮਾਨ ਨੇ ਇਤਿਹਾਸ ਬਾਰੇ ਆਵਦੀ ਸਮਝ ਦਾ ਅਨਾੜੀਪੁਣਾ ਸਾਬਤ ਕੀਤਾ। ਪਰ ਨਾਲ ਹੀ ਇਹ ਮੌਕਾ ਹੈ ਕਿ ਅਸੀਂ ਸਮਝੀਏ ਕਿ ਕਿਵੇਂ ਇਤਿਹਾਸ ਨਾਲ ਮਾਮੂਲੀ ਜਿਹੀ ਤੋੜ ਮਰੋੜ ਘਟਨਾਵਾਂ ਅਤੇ ਪਾਤਰਾਂ ‘ਤੇ ਕਿੰਨਾ ਡੂੰਘਾ ਅਸਰ ਪਾਉਂਦੀ ਹੈ। ਪਹਿਲੇ ਦੋ ਝੂਠਾਂ ਬਾਰੇ ਪੋਸਟ ਪਾ ਚੁੱਕੇ ਹਾਂ। ਭਗਵੰਤ ਮਾਨ ਨੇ ਤੀਜਾ ਝੂਠ ਰਾਜਗੁਰੂ ਬਾਰੇ ਮਾਰਿਆ। ਸਿਰਫ ਝੂਠ ਹੀ ਨਹੀਂ ਮਾਰਿਆ ਗਿਆ । ਸਗੋਂ ਰਾਜਗੁਰੂ ਦੀ ਬੇਜਤੀ ਕੀਤੀ ਗਈ। ਭਗਤ ਸਿੰਘ ਨੂੰ ਐਵੇਂ ਹੀ ਵੱਡਾ ਕੀਤਾ ਗਿਆ ਹੈ। ਦੂਜਿਆਂ ਨੂੰ ਛੋਟਾ ਕਰਕੇ। ਭਗਵੰਤ ਮਾਨ ਨੇ ਅੱਜ ਸਟੇਜ ਤੋਂ ਸਕਿਟ ਪੇਸ਼ ਕਰਨ ਦੇ ਅੰਦਾਜ ‘ਚ ਬੋਲਦੇ ਹੋਏ ਕਿਹਾ ਕਿ ਰਾਜਗੁਰੂ ਨੂੰ ਲਿਖਣਾ ਨਹੀਂ ਆਉਂਦਾ ਸੀ। ਲਿਖਣਾ ਤਾਂ ਭਗਤ ਸਿੰਘ ਨੂੰ ਹੀ ਆਉਂਦਾ ਸੀ। ਅਖੇ ਰਾਜਗੁਰੂ ਨੂੰ ਮਜਾਕ ਕਰਦੇ ਹੁੰਦੇ ਸੀ ਕਿ ਤੂੰ ਵੀ ਲਿਖ ਲਿਆ ਕਰ ਕੁੱਝ। ਭਗਵੰਤ ਮਾਨ ਨੇ ਗੱਲ ਇਥੇ ਮੁਕਾਈ ਕਿ ਰਾਜਗੁਰੂ ਨੇ ਫਾਂਸੀ ਚੜਣ ਤੋਂ ਪਹਿਲਾਂ ਦੋ ਲਾਈਨਾਂ ਲਿਖੀਆਂ। ਉਹ ਵੀ ਹਿੰਦੀ ‘ਚ। ਉਹ ਵੀ ਕੰਧ ‘ਤੇ। ਉਹ ਵੀ ਕੋਲੇ ਨਾਲ। ਭਗਵੰਤ ਮਾਨ ਨੇ ਇਸ ਗੱਲ ‘ਤੇ ਬਹੁਤ ਜੋਰ ਦਿੱਤਾ ਕਿ ਹਿੰਦੀ ‘ਚ ਲਿਖੀਆਂ। ਸ਼ਾਇਦ ਇਸ ਲਈ ਕਿਉਂ ਕਿ ਭਗਵੰਤ ਮਾਨ ਦੇ ਟਵੀਟ ਵੀ ਹਿੰਦੀ ‘ਚ ਹੀ ਹੁੰਦੇ ਨੇ। ਪਹਿਲਾਂ ਤਾਂ ਤਹਾਨੂੰ ਦੱਸ ਦੇਈਏ ਕਿ ਫਾਂਸੀ ਚੜਨ ਤੋਂ 11 ਦਿਨ ਪਹਿਲਾਂ ਪਹਿਲਾਂ ਰਾਜਗੁਰੂ ਨੇ ਬਕਾਇਦਾ ਇਕ ਚਿੱਠੀ ਪੰਜਾਬ ਦੇ ਗਵਰਨਰ ਨੂੰ ਲਿਖੀ ਸੀ। ਇਸ ਕਰਕੇ ਉਸਨੂੰ ਜੇਲਰ ਤੋਂ ਕੋਲਾ ਮੰਗ ਕੇ ਕੰਧਾਂ ‘ਤੇ ਲਿਖਣ ਦੀ ਲੋੜ ਨਹੀੰ ਸੀ।
ਉਸ ਕੋਲ ਕਾਗਜ ਅਤੇ ਪੈਨ ਮੌਜੂਦ ਸੀ। ਇਹ ਸਹੂਲਤ ਅੰਗਰੇਜਾਂ ਨੇ ਉਸ ਨੂੰ ਦਿੱਤੀ। ਰਾਜਗੁਰੂ ਨੇ ਇਕ ਨਹੀਂ ਕਈ ਚਿੱਠੀਆਂ ਜੇਲ ‘ਚ ਬੈਠ ਕੇ ਲਿਖੀਆਂ। ਇਹ ਚਿੱਠੀਆਂ ਹਿੰਦੀ ‘ਚ ਨਹੀਂ ਮਰਾਠੀ ਜਾਂ ਅੰਗਰੇਜੀ ‘ਚ ਹੁੰਦੀਆਂ ਸਨ। ਉਹ ਵੱਖਰੀ ਗੱਲ ਹੈ ਕਿ ਰਾਜਗੁਰੂ ਦੀਆਂ ਜੇਲ ਚਿੱਠੀਆਂ ਦੀ ਕਿਤਾਬ ਛਾਪ ਕੇ ਕਿਸੇ ਨੇ ਕਮਾਈ ਨਹੀਂ ਕੀਤੀ। ਪਰ ਜਿਵੇਂ ਭਗਵੰਤ ਮਾਨ ਨੇ ਰਾਜਗੁਰੂ ਦਾ ਬਿੰਬ ਬਣਾ ਕੇ ਪੇਸ਼ ਕੀਤਾ ਕਿ ਉਹ ਕੁੱਝ ਲਿਖਦਾ ਨਹੀੰ ਸੀ ਤੇ ਭਗਤ ਸਿੰਘ ਹੋਰੀਂ ਉਸ ਨੂੰ ਟਿੱਚਰਾਂ ਕਰਦੇ ਸਨ ਕਿ ਕਦੇ ਤਾਂ ਕੁੱਝ ਲਿਖ। ਇਹ ਗੱਲ ਬਿਲਕੁੱਲ ਝੂਠ ਹੈ। ਮਰਾਠੀ ਰਾਜਗੁਰੂ ਦੀ ਮਾਂ ਬੋਲੀ ਸੀ। ਰਾਜਗੁਰੂ ਨੇ ਤਾਂ ਅਦਾਲਤ ਵਿੱਚ ਕਲੇਸ਼ ਪਾ ਲਿਆ ਸੀ ਕਿ ਉਸ ਨੂੰ ਹਿੰਦੀ ਨਹੀਂ ਅਉਂਦੀ। ਉਸ ਵਾਸਤੇ ਅਦਾਲਤ ਦੀ ਕਾਰਵਾਈ ਦਾ ਅਨੁਵਾਦ ਮਰਾਠੀ ‘ਚ ਕੀਤਾ ਜਾਵੇ। ਇਸ ਕਰਕੇ ਵੀ ਆਖਰੀ ਸਮੇਂ ਦੋ ਲਾਈਨਾ ਕੋਲੇ ਨਾਲ ਕੰਧ ‘ਤੇ ਉਹ ਵੀ ਹਿੰਦੀ ‘ਚ ਲਿਖਣ ਦੀ ਤੁੱਕ ਨਹੀੰ ਬਣਦੀ। ਜਿਵੇਂ ਕੇ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ। ਮਨੋ ਬਣਾਈ ਗੱਲ ਹੈ। ਅੰਤਲੀ ਗੱਲ ਇਹ ਹੈ ਕਿ ਗੱਲ ਜਿਹੜੀਆਂ ਦੋ ਲਾਈਨਾਂ ਭਗਵੰਤ ਮਾਨ ਕਹਿੰਦਾ ਹੈ ਕਿ ਰਾਜਗੁਰੂ ਨੇ ਲਿਖੀਆਂ। ਉਹ ਤਾਂ ਰਾਮ ਪਰਸਾਦ ਬਿਸਮਿਲ ਦੀ ਕਵਿਤਾ ਹੈ। ਭਾਵ ਜਿਹੜੀਆਂ ਦੋ ਲਾਈਨਾਂ ਭਗਵੰਤ ਮਾਨ ਨੇ ਆਵਦੀ ਇਤਿਹਾਸ ਦੀ ਪੇਸ਼ਕਾਰੀ ਦੌਰਾਨ ਰਾਜਗੁਰੂ ਦੇ ਪੱਲੇ ਪਾਈਆਂ ਉਹ ਵੀ ਕਿਸੇ ਹੋਰ ਨੇ ਲਿਖੀਆਂ ਸੀ। ਕੀ ਇਹ ਰਾਜਗੁਰੂ ਦੀ ਬੇਜਤੀ ਨਹੀੰ ? ਜੋ ਬੰਦਾ ਲਗਾਤਾਰ ਜੇਲ ‘ਚੋਂ ਚਿੱਠੀਆਂ ਲਿਖ ਰਿਹਾ ਸੀ, ਉਸ ਨੂੰ ਭਗਵੰਤ ਮਾਨ ਨੇ ਦੋ ਲਾਇਨਾਂ ਤੱਕ ਮਹਿਦੂਦ ਕਰ ਦਿੱਤਾ। ਹੋਰ ਬੇਜਤੀ ਕਿਸ ਨੂੰ ਕਹਿੰਦੇ ਨੇ ? ਪਰ ਭਗਤ ਸਿੰਘ ਨੂੰ ਵੱਡਾ ਕਰਨ ਵਾਸਤੇ ਸ਼ਾਇਦ ਸੁਖਦੇਵ, ਰਾਜਗੁਰੂ ਤੇ ਊਧਮ ਸਿੰਘ ਨੂੰ ਛੋਟਾ ਹੋਣਾ ਪਊ। ਇਸ ਤਰਾਂ ਦੇ ਅਨੇਕਾ ਝੂਠ ਭਗਤ ਸਿੰਘ ਨੂੰ ਵੱਡਾ ਕਰਨ ਲਈ ਲਿਖੇ ਗਏ।
ਇਸੇ ਕਰਕੇ ਭਗਤ ਸਿੰਘ ਜਿਹੜੀ ਸੋਂਹ ਆਵਦੇ ਗੁਆਂਢ ਸੁਨਾਮ ‘ਚ ਚੱਕ ਸਕਦਾ ਸੀ ਉਹ ਖਟਕੜ ਕਲਾਂ ਜਾ ਕੇ ਚੱਕੀ।
#ਮਹਿਕਮਾ_ਪੰਜਾਬੀ