ਗੱਗ ਕਿਵੇਂ ਪੰਜਾਬ ਦੇ ਸਾਰੇ ਗੈਰ ਜੱਟ ਧੜਿਆਂ ਦਾ “ਕੌਮੀ ਕਵੀ” ਬਣਿਆ?

0
937

ਕਾਮਰੇਡ-ਸਿੱਖ ਏਕਤਾ ਦੇ ਮੁਦੱਈਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਇਹ ਤਸਵੀਰ ਜਰੂਰ ਚੰਗੀ ਲੱਗੂ, ਪਰ……..

ਸ੍ਰੀ ਅਨੰਦਪੁਰ ਸਾਹਿਬ ਦੇ ਕੋਲ ਗੱਗ ਪਿੰਡ ਦੇ ਦਲਿਤ ਭਾਇਚਾਰੇ ਨਾਲ ਸਬੰਧਤ ਪਰਿਵਾਰ ‘ਚ ਸੁਰਜੀਤ ਨਾਂ ਦਾ ਇਹ ਇਹ ਕਾਮਰੇਡ ਪਹਿਲਾਂ ਸੀ ਪੀ ਆਈ ਦੇ ਸੰਪਰਕ ‘ਚ ਆਇਆ। ਕਾਮਰੇਡਾਂ ਨੇ ਉਸ ਦੀ ਜੱਟਾਂ ਪ੍ਰਤੀ ਜਾਤੀ ਨਫਰਤ ਨੂੰ ਸਿੱਖੀ ਵੱਲ ਮੋੜਾ ਦਿੱਤਾ ਤੇ ਉਹ ਦੋ ਵਰਕੀ ਰਸਾਲਾ ਕੱਢਣ ਲੱਗ ਪਿਆ।

ਫੇਸਬੁੱਕ ‘ਤੇ ਸਿੱਖਾਂ ਖਿਲਾਫ ਲਿਖਣ ਦੇ “ਇਕਨਲਾਬੀ” ਕਾਰਜ ਨੂੰ ਪੰਜਾਬੀ ਯੂਨੀਵਰਸਟੀ ਦੇ ਪੰਜਾਬੀ ਵਿਭਾਗ ਨੇ ਪਛਾਣਿਆ ਤੇ ਉਸ ਦੀ ਨਫਰਤ ਨੂੰ ਸਨਮਾਨਿਤ ਕੀਤਾ। ਕਾਮਰੇਡ ਕਵੀਆਂ ਨੂੰ ਸੁਰਜੀਤ ਗੱਗ ਦੇ ਰੂਪ ਵਿਚ ਭਗਤ ਸਿੰਘ ਦੁਬਾਰਾ ਮਿਲ ਗਿਆ। ਕੋਈ ਸ਼ੱਕ ਨਹੀੰ ਕਿ ਗੱਗ ਅਵਤਾਰ ਪਾਸ਼ ਨਾਲੋੰ ਜਿਆਦਾ ਚੰਗੀ ਨਫਰਤ ਤੁਕਾਂਤ ਵਿਚ ਗਲੱਛਦਾ ਹੈ। ਪਾਸ਼ ਜਾਤ ਕਰਕੇ ਜੱਟ ਸੀ ਤੇ ਦਲਿਤਾਂ ਦੀਆਂ ਨਿਮਨ ਜਾਤਾਂ ਨਾਲ ਵਿਸ਼ੇਸ ਨਫਰਤ ਰੱਖਦਾ ਸੀ। ਪਰ ਗੱਗ ਜੱਟਾਂ ਨਾਲ ਨਫਰਤ ਰੱਖਣ ਕਰਕੇ ਪੰਜਾਬ ਦੇ ਸਾਰੇ ਗੈਰ ਜੱਟ ਧੜਿਆਂ ਦਾ “ਕੌਮੀ ਕਵੀ” ਬਣ ਗਿਆ।

ਜਗਤ ਗੁਰੂ ਸੱਚੇ ਪਾਤਸ਼ਾਹ ਬਾਰੇ ਗੰਦੀ ਕਵਿਤਾ ਲਿਖਣ ਕਰਕੇ ਜਦੋੰ ਇੱਕ ਨੌਜਵਾਨ ਯਾਦਵਿੰਦਰ ਯਾਦੀ ਰੰਘੜ ਨੇ ਗੱਗ ਦੇ ਚਪੇੜਾਂ ਮਾਰੀਆਂ ਤਾਂ ਸੁਰਜੀਤ ਪਾਤਰ ਤੋੰ ਲੈ ਕੇ ਲਾਲੇ ਮੇਘ ਰਾਜ ਮਿੱਤਲ ਤੱਕ ਦੀ ਚੀਕ ਨਿਕਲ ਗਈ।

ਚਪੇੜਾਂ ਗੱਗ ਦੇ ਘਿਉ ਵਾਂਗ ਲੱਗੀਆਂ ਤੇ ਕੁਝ ਕਾਮਰੇਡ ਜੱਟਾਂ ਦੀ ਮਦਦ ਨਾਲ ਉਹ ਬਾਹਰਲੇ ਦੇਸ਼ ਨਿਕਲ ਗਿਆ। ਗੱਗ ਨੂੰ ਦਲਿਤ ਹੋਣ ਕਰਕੇ ਕਿਸੇ ਦੀ ਵੀ ਤੌਹੀਨ ਕਰਨੀ ਮੁਆਫ ਹੈ। ਕਿਉੰਕਿ ਉਹ ਸ਼ੋਸਿਤ ਵਰਗ ਵਿਚੋੰ ਹੈ। ਉੱਘੇ ਜੱਟ ਕਾਮਰੇਡ ਅਖੌਤੀ ਨਿੱਕੀਆਂ ਜਾਤਾਂ ਚੋੰ ਬਣੇ ਕਾਮਰੇਡਾਂ ਬਾਰੇ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਨੇ ਕਿ “ਏਨਾ ਨੂੰ ਅਕਲ ਘੱਟ ਹੁੰਦੀ, ਤੇ ਪੈਸਾ ਨਾ ਵੇਖਿਆ ਹੋਣ ਕਰਕੇ ਇਮਾਨਦਾਰ ਨਹੀੰ ਹੁੰਦੇ, ਤਾਂਹੀ ਸੀ.ਪੀ.ਆਈ ਨੇ ਅੱਜ ਤੱਕ ਕੋਈ ਦਲਿਤ ਪ੍ਰਧਾਨ ਨਹੀੰ ਬਣਾਇਆ”। (ਬੋਲ – ਬਲਵੰਤ ਸਿੰਘ ਸਾਬਕਾ ਜਨਰਲ ਸਕੱਤਰ ਸੀ.ਪੀ.ਆਈ)

ਪਰ ਕਾਮਰੇਡਾਂ ਨੂੰ ਅਜਿਹੇ ਭੌਂਕੜ ਸੂਤ ਬਹੁਤ ਆਉੰਦੇ ਨੇ। ਏਨਾ ਦੇ ਚਪੇੜਾਂ ਪੈ ਜਾਣ, ਪਰਚਾ ਹੋ ਜਾਵੇ, ਕੋਈ ਗਾਲ਼ ਵਾਹ ਦਵੇ, ਕਾਮਰੇਡਾਂ ਦੇ ਏਜੰਡੇ ਦਾ ਪ੍ਰਚਾਰ ਮੁਫਤ ਵਿਚ ਹੋ ਜਾਂਦਾ।
ਹਥਲੀ ਤਸਵੀਰ ਕਿਸਾਨ ਮੋਰਚੇ ‘ਚ ਆਪਣੀ ਥਾਂ ਲੱਭਣ ਤੁਰੇ ਕਾਮਰੇਡ-ਸਿੱਖ ਏਕਤਾ ਦੇ ਮੁਦਈਆਂ ਲਈ ਸੁਰਜੀਤ ਗੱਗ ਨੇ ਡਿਜਾਇਨ ਕੀਤੀ ਹੈ। ਜਿੰਨਾ ਨੂੰ ਅਜੇ ਵੀ ਏਕਤਾ ਚਾਹੀਦੀ ਹੈ ਉਹ ਗੱਗ ਸਹਿਮਤੀ-ਅਸਹਿਮਤੀ ਦਰਜ ਕਰਨਗੇ। ਪਰ ਸਿੱਖਾਂ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਕਾਮਰੇਡ, ਸੈਕੂਲਰ, ਲਿਬਰਲ, ਰਾਸ਼ਟਰਵਾਦੀ ਤੁਹਾਡਾ RSS ਤੋੰ ਦਸ ਹਾਜਾਰ ਗੁਣਾ ਵੱਡਾ ਦੁਸ਼ਮਣ ਹੈ।

ਇਹ ਦੁਸ਼ਮਣ ਏਨਾ ਮਹੀਨ ਹੈ ਕਿ ਤੁਹਾਡੇ ਅੰਦਰ ਵੀ ਲੁਕਿਆ ਹੋ ਸਕਦਾ। ਦੁਸ਼ਮਣ ਨੂੰ ਸਹੀ ਸਮੇੰ ਤੇ ਪਛਾਣ ਕਰਨ ਨਾਲ ਤੁਸੀੰ ਅੱਧੀ ਜੰਗ ਜਿੱਤ ਲੈੰਦੇ ਓ। ਕਾਮਰੇਡਾਂ ਨਾਲ ਲੀਕ ਖਿੱਚੇ ਬਿਨਾ ਕੋਈ ਮਸਲਾ ਹੱਲ ਨਹੀੰ ਹੋਣਾ। ਜੇ ਸਾਡੀ ਗੱਲ ਝੂਠੀ ਹੈ ਤਾਂ ਏਕਤਾ ਦੀ ਉੱਤਲੀ ਤਸਵੀਰ ਤਾਂ ਸਪੱਸ਼ਟ ਹੈ।
#ਮਹਿਕਮਾ_ਪੰਜਾਬੀ