ਸ਼ਹੀਦ ਭਗਤ ਸਿੰਘ ਦੇ ਵਿਰੋਧ ’ਚ ਆਏ ਪੁੱਤਰ ਈਮਾਨ ਸਿੰਘ ਮਾਨ, ਕਿਹਾ “ਨਾਸਤਿਕ ਦੀ ਤਸਵੀਰ ਹਰਿਮੰਦਰ ਸਾਹਿਬ ’ਚ ਕਿਉਂ?

0
501

ਈਮਾਨ ਸਿੰਘ ਮਾਨ ਨੇ ਕਿਹਾ ਭਗਤ ਸਿੰਘ ਨਾਸਤਿਕ ਸੋਚ ਵਾਲਾ ਇਨਸਾਨ ਸੀ #EmaanSinghMann #BhagatSingh ਸਿਮਰਨਜੀਤ ਮਾਨ ਤੋਂ ਬਾਅਦ ਹੁਣ ਸ਼ਹੀਦ ਭਗਤ ਸਿੰਘ ਦੇ ਵਿਰੋਧ ’ਚ ਆਏ ਪੁੱਤਰ ਈਮਾਨ ਸਿੰਘ ਮਾਨ, ਕਿਹਾ “ਨਾਸਤਿਕ ਦੀ ਤਸਵੀਰ ਹਰਿਮੰਦਰ ਸਾਹਿਬ ’ਚ ਕਿਉਂ?” ਕਮੇਟੀ ਨੂੰ ਦਿੱਤੇ ਮੰਗ ਪੱਤਰ ’ਚ ਕੀ?

ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਓ, ਹਾੜੇ ਬਣਿਓ ਨਾ ਕਿਤੇ ਪੰਜਾਬ ਮਾਤਾ’ ਸੰਤ ਰਾਮ ਉਦਾਸੀ ਇਹ ਕਵਿਤਾ ਕਿਉਂ ਲਿਖੀ ਸੀ ?
ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਜਦੋਂ ਦੇਸ਼ ਦੀ ਵਾਗਡੋਰ ਨਵੇਂ ਅੰਗਰੇਜਾਂ ਹੱਥ ਆ ਗਈ ਤਾਂ ਆਜ਼ਾਦੀ ਲਈ ਲੜਨ ਵਾਲੇ ਯੋਧੇ ਇਵੇਂ ਚਾਭੜਾਂ ਮਾਰ ਰਿਹੇ ਸੀ ਜਿਵੇਂ ਦਿੱਲੀ ਕਿਸਾਨ ਮੋਰਚੇ ਵੇਲੇ ਦੋ ਕਾਨੂੰਨ ਰੱਦ ਕਰਨ ਸਮੇਂ ਪੰਜਾਬ ਦੀਆਂ ਕਾਮਰੇਡ ਕਿਸਾਨ ਜਥੇਬੰਦੀਆਂ ਮਾਰ ਰਹੀਆਂ ਸਨ। ਦੋਨਾਂ ਦਿਰਾਂ ਦਾ ਚਾਅ ਛੇਤੀ ਲਹਿ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਨਾਲ ਧੋਖਾ ਹੋ ਗਿਆ ਹੈ। 1974 ਤੋਂ ਬਾਅਦ ਨਵੀਂ ਸਰਕਾਰ ਨੇ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਤੇ ਲਗਾਮਾਂ ਕਰ ਦਿੱਤੀਆਂ। ਹੁਣ ਇਹਨਾਂ ਕੋਲ ਦੋ ਰਾਹ ਸਨ ਜਾਂ ਤਾਂ ਨਵੇਂ ਅੰਗਰੇਜਾਂ ਅੱਗੇ ਸਿਰ ਝੁਕਾ ਕੇ ਚੱਲਣ ਜਾਂ ਫਿਰ ਅੰਗਰੇਜਾਂ ਵਾਲੇ ਜ਼ੁਲਮ ਫਿਰ ਤੋਂ ਸਹਿਣ ਲਈ ਤਿਆਰ ਰਹਿਣ। ਭਗਤ ਸਿੰਘ ਦੇ ਪਰਿਵਾਰ ਨੇ ਪਹਿਲਾ ਰਾਹ ਚੁਣਿਆ। ਦੂਜਾ ਰਾਹ ਚੁਣਨ ਵਾਲੇ ਭਗਤ ਸਿੰਘ ਦੇ ਸਾਥੀ ਬੁਟਕੇਸ਼ਵਰ ਦੱਤ ਰੁਹਾਂ ਦੀ ਕਿਸੇ ਨੇ ਸਾਰ ਨਾ ਲਈ ਦੱਤ ਦੀ 1964 ‘ਚ ਗੁੰਮਨਾਮੀ ਵਿਚ ਮੌਤ ਹੋ ਗਈ। ਮਾਸਟਰ ਤਾਰਾ ਸਿੰਘ ਵਰਗਿਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਅਤੇ ਆਜ਼ਾਦ ਬਿਰਤੀ ਦੇ ਆਗੂ ਸੁਭਾਸ ਚੰਦਰ ਬੋਸ ਜਿਸ ਬਾਰੇ ਪਤਾ ਸੀ ਕਿ ਇਸ ਨੇ ਨਵੇਂ ਅੰਗਰੇਜਾਂ ਦੇ ਅਧੀਨ ਨਹੀਂ ਚੱਲਣਾ ਆਜਾਦੀ ਤੋਂ ਪਹਿਲਾਂ ਹੀ 1945 ਵਿਚ ਸਾਂਭ ਦਿੱਤਾ ਗਿਆ। ਇਸੇ ਸਮੇਂ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਭਾਰਤ ਵਿਚ ਨਕਸਲੀ ਲਹਿਰ ਚੱਲੀ ਜਿਸ ਨੂੰ ਭਾਰਤ ਨੇ ਫੌਜੀ ਤਾਕਤ ਨਾਲ ਕੁਚਲ ਦਿੱਤਾ । ਇਹੀ ਲਹਿਰ ਆਪਣੇ ਦੂਜੇ ਗੇੜ 1969 ਤੋਂ 1972 ਤੱਕ ਫਿਰ ਚੱਲੀ। ਹੁਣ ਨਵੇਂ ਅੰਗਰੇਜਾਂ ਨੇ ਸਖਤੀ ਵੀ ਵਰਤੀ ਅਤੇ ਚਾਣਕਿਆ ਨੀਤੀ ਨਾਲ ਅਨੇਕਾਂ ਆਗੂਆਂ ਨੂੰ ਆਪਣੇ ਮੁਖਬਰ ਬਣਾ ਕੇ ਦੂਜਾ ਗੇੜ ਵੀ ਕੁਚਲ ਦਿੱਤਾ। ਭਾਵੇਂ 1970ਵਿਆਂ ਦੇ ਅੰਤ ਤੱਕ ਇਸ ਲਹਿਰ ਵਿੱਚ ਗਿਰਾਵਟ ਆ ਗਈ ਸੀ ਪਰ ਇਸ ਲਹਿਰ ਦੇ ਅਜੇ ਵੀ ਸਰਕਾਰ ਖਿਲਾਫ ਜੂਝ ਰਹੇ ਲੋਕਾਂ ਨੂੰ ਠੱਲ੍ਹਣ ਲਈ ਸਰਕਾਰ ਦੇ ਪੱਖ ਵਿਚ ਚੱਲ ਰਹੇ ਲੋਕਾਂ ਦਾ ਸਨਮਾਨ ਕਰਕੇ ਮੌਜਾਂ ਦਿਖਾਉਣੀਆਂ ਸ਼ੁਰੂ ਕੀਤੀਆਂ। ਭਗਤ ਸਿੰਘ ਦੇ ਪਰਿਵਾਰ ਨੂੰ ਇਕ ਮਕਸਦ ਲਈ ਵਰਤਿਆ ਗਿਆ। ਜਦੋਂ ਭਗਤ ਸਿੰਘ ਦੀ ਮਾਂ ਵਿਦਿਆਵਤੀ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਅਤੇ ਦੇਸ਼ ਦੀ ਸਭ ਤੋਂ ਵੱਡੀ ਲੀਡਰ ਇੰਦਰਾ ਗਾਂਧੀ ਵੱਲੋਂ ‘ਪੰਜਾਬ ਮਾਤਾ’ ਦਾ ਖਿਤਾਬ ਦੇਣ ਦਾ ਐਲਾਨ ਹੋਇਆ ਤਾਂ ਪੰਜਾਬ ਵਿਚ ਇਸ ਦਾ ਸਖਤ ਵਿਰੋਧ ਸ਼ੁਰੂ ਹੋ ਗਿਆ। ਸਰਕਾਰ ਖਿਲਾਫ ਅਜੇ ਵੀ ਜੂਝ ਰਹੇ ਲੋਕਾਂ ਨੇ ਮਾਤਾ ਜੀ ਨੂੰ ਇਹ ਸਨਮਾਨ ਨਾ ਲੈਣ ਲਈ ਦਬਾਅ ਪਾਇਆ। ਮਾਤਾ ਵਿਦਿਆਵਤੀ ਨੇ ਸਰਕਾਰ ਖਿਲਾਫ ਲੋਕਾਂ ਦੀ ਆਵਾਜ਼ ਬਣ ਰਹੇ ਲੋਕਾਂ ਪ੍ਰਤੀ ਫਿਕਰ ਜਾਹਿਰ ਕਰਦਿਆਂ ਘਰਾਂ ਵਿਚ ਹੀ ਟਿਕ ਕੇ ਬੈਠਣ ਲਈ ਵੀ ਕਹਿ ਦਿੱਤਾ ਅਤੇ ਵਿਰੋਧ ਕਰ ਰਹੇ ਲੋਕਾਂ ਦੀ ਪ੍ਰਵਾਹ ਨਾ ਕਰਦਿਆਂ ਸਨਮਾਨ ਲੈਣ ਦਾ ਐਲਾਨ ਕਰ ਦਿੱਤਾ। ਪ੍ਰਸਿੱਧ ਕਵੀ ਸੰਤ ਰਾਮ ਉਦਾਸੀ ਨੂੰ ਨਕਸਲੀ ਲਹਿਰ ਦਾ ਸਭ ਤੋਂ ਵੱਡਾ ਕਵੀ ਮੰਨਿਆ ਜਾਂਦਾ ਹੈ। ਇਸ ਕਵੀਂ ਨੇ ਦੁਖੀ ਹੋ ਕੇ ਆਪਣੀ ਪ੍ਰਸਿੱਧ ਕਵਿਤਾ ‘ਸਾਡਾ ਅੰਮਿਓ ਜਰਾਂ ਦਾ ਕਰੋ ਝੋਰਾ’ ਲਿਖੀ ਜਿਸ ਵਿਚ ਮਾਤਾ ਨੂੰ ਸਰਕਾਰੀ ਸਨਮਾਨ ਨਾ ਲੈਣ ਦੀ ਪੁਕਾਰ ਸੀ। ਸਾਡੇ ਵੀਰਾਂ ਨੂੰ ਵਰਜਕੇ ਘਰਾਂ ਅੰਦਰ ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ। ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਓ ਹਾੜੇ ਬਣਿਓ ਨਾ ਕਿਤੇ ਪੰਜਾਬ ਮਾਤਾ (ਸੰਤ ਰਾਮ ਉਦਾਸੀ) ਇਹ ਕਵਿਤਾ ਸੰਤ ਰਾਮ ਉਦਾਸੀ ਨੇ ਸੈਂਕੜੇ ਥਾਂ ਆਪ ਗਾਈ । ਪਰ ਭਗਤ ਸਿੰਘ ਦਾ ਪਰਿਵਾਰ ਆਰੀਆ ਸਮਾਜੀ ਹੋਣ ਕਰਕੇ ਸਮਝਦਾ ਸੀ ਕਿ ਅੰਗਰੇਜਾਂ ਤੋਂ ਬਾਅਦ ‘ਹਿੰਦੁਤਵ ਦਾ ਰਾਜ’ ਮਸਾਂ ਆਇਆ ਹੈ। ਸੋ ਮਾਤਾ ਲੋਕਾਂ ਦੀ ਥਾਂ 1 ਜਨਵਰੀ 1973 ਨੂੰ ਸਰਕਾਰ ਦੀ ਮਾਤਾ ਬਣ ਗਈ। ਇਸ ਇਨਾਮ ਵਿਚ ਮਾਤਾ ਜੀ ਨੂੰ ਇਕ ਕਾਰ ਦਿੱਤੀ ਗਈ, ਕੈਬਨਿਟ ਮੰਤਰੀ ਦਾ ਰਿੰਕ, 1000 ਰੁਪਏ ਨਗਦ, ਇਕ ਸ਼ਾਲ ਅਤੇ ਪੈਨਸ਼ਨ 500 ਰੁਪਏ ਤੋਂ ਵਧਾ ਕੇ 1000 ਰੁਪਏ ਮਹੀਨਾ ਕਰ ਦਿੱਤੀ ਗਈ। ਜਨਵਰੀ 1975 ਵਿਚ ਮਾਤਾ ਚਲਾਣਾ ਕਰ ਗਈ ਤਾਂ ਵਿਸੇਸ਼ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ (ਦੇਖੋ ਹੇਠਾਂ ਦਿੱਤਾ ਲਿੰਕ)ਭਗਤ ਸਿੰਘ ਨੂੰ ਆਪਣਾ ਰਹਿਬਰ ਅਤੇ ਸੰਤ ਰਾਮ ਉਦਾਸੀ ਨੂੰ ਆਪਣਾ ਕਵੀ ਮੰਨਣ ਵਾਲੇ ਪੰਜਾਬ ਦੇ ਕਾਮਰੇਡ ਵੀ ਇਸ ਮਸਲੇ ਵਿਚ ਕਸੂਤੇ ਫਸ ਜਾਂਦੇ ਹਨ ਕਿ ਉਹ ਸੰਤ ਰਾਮ ਉਦਾਸੀ ਨੂੰ ਸਹੀ ਮੰਨਣ ਕਿ ਭਗਤ ਸਿੰਘ ਦੀ ਮਾਤਾ ਨੂੰ !!! — ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਓ ਹਾੜੇ ਬਣਿਓ ਨਾ ਕਿਤੇ ਪੰਜਾਬ ਮਾਤਾ ..ਕਵਿਤਾ ਸੰਤ ਰਾਮ ਉਦਾਸੀ ਦੀ ਆਪਣੀ ਆਵਾਜ਼ ਵਿਚ ਰਿਕਾਰਡ ਹੋਈ ਮਿਲਦੀ ਹੈ। ਇਹ ਕਵਿਤਾ ਨੂੰ ਸੁਣਨ ਅਤੇ ਮਾਤਾ ਵਿਦਿਆਵਤੀ ਵੱਲੋਂ ‘ਪੰਜਾਬ ਮਾਤਾ’ ਦਾ ਖਿਤਾਬ ਲੈਣ ਸਮੇਂ ਦੀਆਂ ਫੋਟੋਆਂ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਜਾ ਸਕਦੇ ਹੋਂ।
-ਗੁਰਸੇਵਕ ਸਿੰਘ ਧੌਲਾ