ਪਟਿਆਲਾ ਦੇ ਕਾਲੀ ਮਾਤਾ ਜੀ ਮੰਦਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ, ਸ਼ਰਾਬ ਦੀ ਬੋਤਲ ਚੜਾ ਕੇ ਪੂਰੀ ਕੀਤੀ ਮੰਨਤ

0
653

ਪਟਿਆਲਾ ਦੇ ਕਾਲੀ ਮਾਤਾ ਜੀ ਮੰਦਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ – ਸ਼ਰਾਬ ਦੀ ਬੋਤਲ ਚੜਾ ਕੇ ਪੂਰੀ ਕੀਤੀ ਮੰਨਤ #bhgawantmann #cmpunjab

ਕਾਲੀ ਮਾਤਾ, ਭਗਤ ਸਿੰਘ ਤੇ ਭਗਵੰਤ ਮਾਨ -ਭਗਤ ਸਿੰਘ ਦਾ ਅਸਲ ਪ੍ਰੇਰਨਾ ਸ੍ਰੋਤ “ ਸਾਚੀ ਸਾਖੀ ” ਵਿਚ ( ਪੰਨਾ 37 ) ਸਿਰਦਾਰ ਕਪੂਰ ਸਿੰਘ ਸਾਹਿਬ ਪੁਛਦੇ ਹਨ : “ ਕੀ ਉਸ ( ਭਗਤ ਸਿੰਘ ) ਨੂੰ ਬੋਧ ਹੋ ਗਿਆ ਸੀ ਕਿ ਜੋ ਕਾਰਾ ਉਸ ਨੇ ਕੀਤਾ ਹੈ ਉਸ ਦੀ ਸਿਧਾਂਤਕ ਤਰਕ – ਸਿੱਧੀ , ਘੋਰ ਵਾਮ ਸ਼ਾਕਤ ਮਤ ਦੇ , ਕਾਲੀ ਮਾਤਾ ਨੂੰ ਪ੍ਰਸੰਨ ਕਾਰਿਕ ਮਨੁਸ਼ਮੇਧ ਕਰਮ ਕਾਂਡਾਂ ਵਿੱਚ ਤਾਂ ਹੈ ਪਰ ਸਿੱਖੀ ਵਿੱਚ ਕਦਾਚਿਤ ਨਹੀਂ ?”

ਜੇ ਇਹ ਸਿੱਧ ਹੋ ਸਕੇ ਕਿ ਭਗਤ ਸਿੰਘ ਨੇ ਸੈਂਡਰਸ ਯਾਂ ਸਕੌਟ ਨੂੰ ਮਾਰਨ ਦਾ ਪ੍ਰਯੋਜਨ ਕਿਸ ਪ੍ਰਭਾਵ ‘ ਅਧੀਨ ਬਣਾਇਆ ਸੀ ਤਾਂ ਸਿਰਦਾਰ ਦੀ ਉਪਰੋਕਤ ਟਿੱਪਣੀ ਦੇ ਸਾਰਥਿਕ ਯਾ ਨਿਰਾਰਥਿਕ ਹੋਣ ਬਾਰੇ ਕੁਝ ਕਿਹਾ ਜਾ ਸਕਦਾ ਹੈ । ਕੁਲਦੀਪ ਨੱਯਰ ( ਪੰਨਾ 67 ਉਤੇ ) ਲਿਖਦਾ ਹੈ ਕਿ ( ਇੱਕ ਮੀਟਿੰਗ ਵਿਚ ) ” ਭਗਤ ਸਿੰਘ ਨੇ ਆਖਿਆ , ਹਰ ਮਾਰੇ ਗਏ ਹਿਦੋਸਤਾਨੀ ਬਦਲੇ ਦਸ ਅੰਗ੍ਰੇਜ਼ ਮਾਰੇ ਜਾਣਗੇ । ” ਏਸ ਤਰਕ ਵਿੱਚ ‘ ਅਨੰਦਮੱਠ ‘ ਵਾਲੀ ਭਾਵਨਾ ਮੌਜੂਦ ਹੈ ।

ਪ੍ਰੰਤੂ ਭਗਤ ਸਿੰਘ ਦੀ ਜੇਲ੍ਹ ਡਾਇਰੀ ਤੋਂ ਮੁਆਮਲਾ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ ਉਸਦੀ ਪ੍ਰੇਰਨਾ ਦਾ ਸ੍ਰੋਤ ਸਿਧਾ ਸ਼ਾਕਤਾਂ ਵਾਲਾ , ਭਾਰਤ ਨੂੰ ਦੇਵੀ ਸਮਝ ਕੇ ਮਨੁਸ਼ਮੇਧ ਯਗ ਰਾਹੀਂ ਉਸਦੀ ਪ੍ਰਸੰਨਤਾ ਹਾਸਲ ਕਰਨਾਂ ਹੀ ਸੀ । ਛਪੀ ਪੁਸਤਕ ਦੇ ਪੰਨਾ ੧੫੨ ਅਨੁਸਾਰ ਭਗਤ ਸਿੰਘ ਨੇ ਲਿਖਿਆ : ” , ‘ ………. ਭਾਰਤ ਮਾਂ ਦੀ ਪਵਿਤਰ ਭੂਮੀ ਦੂਸ਼ਿਤ ਨਾ ਕਰੋ । ਪੁੰਨ ਅਤੇ ਪਾਪ ਵਿੱਚ ਫਰਕ ਕਰਨ ਵਾਸਤੇ ਆਪਣੇ ਸ਼ਾਸਤਰ ਸਾਡੇ ਮਾਰਗ ਦਰਸ਼ਕ ਹਨ । ….. ਵਾਰ ਵਾਰ ਸਾਨੂੰ ਦਸਦੇ ਹਨ ਕਿ ਇਨ੍ਹਾਂ ਗੋਰੇ ਕਮੀਨਿਆਂ ਅਤੇ ਉਹਨਾਂ ( ਦੇ ) ਸਹਿਯੋਗੀ ਝੋਲੀ ਚੁੱਕਾਂ ਅਤੇ ਸਹਿ ਅਪਰਾਧੀਆਂ ਨੂੰ ਕਤਲ ਕਰਨਾ ਅਸ਼ਵਮੇਧ ਯੱਗ ਦੇ ਬਰਾਬਰ ਹੈ । ਆਓ ਆਪਾਂ ਸਾਰੇ ਮਿਲਕੇ ਇਸ ਬਲੀ ਬੇਦੀ ਉੱਤੇ ਆਪਣੀ ਯੱਗ – ਆਹੂਤੀ ਅਰਪਿਤ ਕਰੀਏ , ਅਤੇ ਪ੍ਰਾਰਥਨਾ ਕਰੀਏ ਕਿ ਇਸ ਯੁੱਗ ਵਿੱਚ ਸਾਰੇ ਗੋਰੇ ਸਪ ਇਸਦੀ ਜਵਾਲਾ ਵਿੱਚ ਇੰਝ ਹੀ ਭਸਮ ਹੋ ਜਾਣ ਜਿਵੇਂ ਜਨਮੇਜਯ ਯੁੱਗ ਵਿੱਚ ਸੌਂਪ ਨਸ਼ਟ ਹੋ ਗਏ ਸਨ । ਯਾਦ ਰੱਖੋ , ਇਹ ਕਤਲ ਨਹੀਂ : ਯੱਗ ਹੈ । ” ਭਗਤ ਸਿੰਘ ਦੀ ਡਾਇਰੀ ਦੀ ਏਸ ਲਿਖਤ ਦਾ ਮੂਲ ਸਰੋਤ ( ਜਿਵੇਂ ਕਿ ਫੁਟ ਨੋਟ ਵਿੱਚ ਦਰਜ ਹੈ ) ਸ਼ਿਰੋਲ ਦੀ ” ਇੰਡੀਅਨ ਅਨਰੈਸਟ ” ( ੧੯੧੦ ) ਪੁਸਤਕ ਵਿਚੋਂ ਲਿਆ ਗਿਆ ਹੈ ਅਤੇ ਏਸਨੂੰ ਸਿੱਧਾ ਸ਼ਾਕਤ ਮੱਤ ਨਾਲ ਜੋੜਦਾ ਹੈ ।

ਜ਼ਾਹਿਰ ਹੈ ਕਿ ਭਗਤ ਸਿੰਘ ਏਸਦੇ ਤਰਕ ਤੋਂ ਪ੍ਰਭਾਵਤ ਸੀ।ਲਿਖਤ : ਗੁਰਤੇਜ ਸਿੰਘ (ਉਹੀ ਲੇਖਕ ਜਿਸ ਦੀ ਸਰਾਏ ਨਾਗਾ ਇਨਕਾਊਟਰ ਬਾਰੇ ਇੰਟਰਵਿਊ ਤੇ ਬਿਆਨ ਕਾਮਰੇਡ ਬਹੁਤ ਜੋਰ ਸ਼ੋਰ ਨਾਲ ਸਾਂਝੇ ਕਰ ਰਹੇ ਹਨ।)ਕੀ ਭਗਵੰਤ ਮਾਨ ਦੀ ਮਾਤਾ ਵਲੋਂ ਕਾਲੀ ਮਾਤਾ ਨੂੰ ਸ਼ਰਾਬ ਚੜਾਉਣ ਸੀ ਪ੍ਰੇਰਣਾ ਭਗਤ ਸਿੰਘ ਦੇ ਜੀਵਨ ਤੋਂ ਮਿਲੀ ਹੈ ? ਇਹ ਇਕ ਦਿਲਚਸਪ ਸਵਾਲ ਤਾਂ ਬਣਦਾ ਹੀ ਹੈ।
#ਮਹਿਕਮਾ_ਪੰਜਾਬੀ