ਐੰਟੀ-ਸਿੱਖ ਟੂਲਕਿਟ ਕੀ ਹੈ ? ਤੇ ਕੌਣ ਪੰਜਾਬੀ ਮੀਡੀਏ ਨੂੰ ਪ੍ਰਾਪੇਗੰਡਾ ਕੈਪਸੁਲ ਮੁਹਈਆ ਕਰਵਾਉੰਦਾ ?

0
2267

ਤੁਸੀੰ ਅਕਸਰ ਵੇਖਿਆ ਹੋਵੇਗਾ ਕਿ ਪੰਜਾਬ ਦਾ ਸਾਰਾ ਮੀਡੀਆ ਸਣੇ ਅਖਬਾਰਾਂ ਦੀਆਂ ਸੁਰਖੀਆਂ ਇਕ ਹੋ ਜਾਂਦੀਆਂ ਨੇ , ਖਾਸ ਕਰਕੇ ਜਦੋੰ ਨਿਸ਼ਾਨੇ ‘ਤੇ ਸਿੱਖ ਹੋਣ । ਮੀਡੀਏ ਦਾ ਇਹ ਏਕਾ ਕਿਸਾਨ ਮੋਰਚੇ ਦੌਰਾਨ ਦੀਪ ਸਿੱਧੂ ਦੇ ਖਿਲਾਫ ਵੇਖਣ ਨੂੰ ਮਿਲਿਆ ਸੀ । 26 ਜਨਵਰੀ ਨੂੰ ਸਾਰੇ ਮੀਡੀਏ ਨੂੰ ਇਕ ਟੂਲ ਕਿਟ ਜਾਰੀ ਕੀਤੀ ਗਈ ਸੀ ਕਿ ਕੀ ਚਲਾਉਣਾ ਹੈ । ਰਾਤੋ ਰਾਤ ਦੀਪ ਸਿੱੱਧੂ ਨੂੰ ਖਲਨਾਇਕ ਬਣਾ ਦਿਤਾ ਸੀ ।

ਇਸ ਸਾਰੇ ਵਰਤਾਰੇ ਨੂੰ ਵਾਚਦਿਆਂ ਪਤਾ ਲਗਦਾ ਏ ਕਿ ਇਹ ਏਜੰਡਾ ਕਿਤੇ ਗੁਪਤ ਤਿਆਰ ਹੁੰਦਾ, ਸੈਕੂਲਰ ਲਿਬਰਲ ਰਾਸ਼ਟਰਵਾਦੀ ਪੱਤਰਕਾਰ ਕੈਪਸੁਲ ਤਿਆਰ ਕਰਦੇ ਤੇ ਸਰਕਾਰ ਚ ਬੈਠੇ ਦੋਹਰੇ ਦਲਾਲ ਆਪਣੇ ਰਸੂਖ ਨਾਲ ਮੀਡੀਏ ਵਿਚ ਲਾਗੁੂ ਕਰਵਾਉੰਦੇ ਨੇ ।

ਤੁਸੀੰ ਜਦੋੰ ਕਿਸੇ ਇਕ ਧਿਰ ਦੇ ਖਿਲਾਫ ਮੀਡੀਏ ਦੇ ਵੱਖ ਵੱਖ ਹਿੱਸਿਆਂ ਦੀਆਂ ਸੁਰਖੀਆਂ ‘ਚ ਇਕਸਾਰਤਾ ਵੇਖੋ ਤਾਂ ਸਮਝ ਲਿਆ ਕਰੋ ਕਿ ਇਹ ਖਬਰ ਨਹੀੰ ਸਗੋੰ ਮਿਥ ਕੇ ਚਲਾਇਆ ਪ੍ਰਾਪੇਗੰਡਾ ਏ ।

ਅੱਜ ਗੁਪਤ ਹਦਾਇਤਾਂ ਤਹਿਤ ਨਿਸ਼ਾਨਾ ਸਿਮਰਨਜੀਤ ਸਿੰਘ ਮਾਨ ਰਹੇ ।

ਯਾਦ ਰਹੇ ਬੀਬੀਸੀ ਨੇ ਨਕਲੀ ਸਿੱਖ ਨਾਂਵਾਂ ਹੇਠ ਫੇਸਬੁੱਕ, ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ‘ਤੇ ਖਾਤੇ ਬਣਾ ਕੇ, ਸਿੱਖਾਂ ਦੀ ਤਸਵੀਰਾਂ ਲਾ ਕੇ ਵਿਚਰਨ ਵਾਲੇ ਜਾਅਲੀ ਬੰਦਿਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ।

ਇਨ੍ਹਾਂ ਸਿੱਖਾਂ ਦੇ ਦਿਸਦੇ ਖਾਤਿਆਂ ਤੋਂ ਹਿੰਦੂ ਰਾਸ਼ਟਰਵਾਦ ਅਤੇ ਭਾਰਤ ਪੱਖੀ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਬਹੁਤੀ ਵਾਰ ਕਿਸਾਨਾਂ ਅਤੇ ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕਾਂ ਨਾਲ ਇਨ੍ਹਾਂ ਖਾਤਿਆਂ ਤੋਂ ਬਹਿਸਿਆ ਜਾਂਦਾ ਸੀ। ਅਜਿਹੇ ਖਾਤੇ ਆਪਸ ਵਿੱਚ ਜੁੜੇ ਹੋਏ ਸਨ ਤੇ ਇਨ੍ਹਾਂ ਦੇ ਕਾਫ਼ੀ ਫੌਲੋਅਰਜ਼ ਵੀ ਸਨ।