ਅੰਧਵਿਸ਼ਵਾਸ : ਇੱਕ ਡੈਣ ਦੇ ਸ਼ੱਕ ‘ਚ ਰਿਸ਼ਤੇਦਾਰਾਂ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਦਾਤ ਨਾਲ ਵੱਡਿਆ

0
253

ਝਾਰਖੰਡ ਦੇ ਗੁਮਲਾ ਵਿਚ ਰਿਸ਼ਤੇਦਾਰਾਂ ਨੇ ਡੈਣ ਦੇ ਸ਼ੱਕ ਵਿਚ ਪਰਿਵਾਰ ਦੇ ਤਿੰਨ ਲੋਕਾਂ ਦੀ ਦਾਤ ਮਾਰ ਕੇ ਹੱ ਤਿ ਆ ਕਰ ਦਿੱਤੀ ਹੈ। ਇਸ ਖੌਫਨਾਕ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੇ ਪੁਲਿਸ ਦੇ ਸਾਹਮਣੇ ਸਰੈਂਡਰ ਵੀ ਕਰ ਦਿੱਤਾ। ਘਟਨਾ ਲੂਟੋ ਪਿੰਡ ਦੀ ਹੈ। ਉਨ੍ਹਾਂ ਦੇ ਕੋਲੋ ਹੱ ਤਿ ਆ ਦੇ ਦੌਰਾਨ ਦਾਤ ਬਰਾਮਦ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ ਬੰਧਨ ਉਰਾਂਵ, ਸੋਮਰੀ ਦੇਵੀ ਤੇ ਉਨ੍ਹਾਂ ਦੀ ਨੰਹੂ ਬਾਸਮੁਨੀ ਦੇਵੀ ਸ਼ਾਮਲ ਹੈ। ਹੱ ਤਿ ਆ ਦੇ ਦੋਸ਼ੀ ਉਨ੍ਹਾਂ ਦੇ ਭਤੀਜੇ ਬਿਪਤਾ ਉਰਾਂਵ ਤੇ ਜੁਲੂ ਉਰਾਂਵ ਨੇ ਦੱਸਿਆ ਕਿ ਤਿੰਨੇ ਤੰਤਰ-ਮੰਤਰ ਕਰ ਕੇ ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫਿਲਹਾਲ, ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹੱਤਿਆ ਦਾ ਅਸਲ ਕਾਰਨ ਤਲਾਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਦੋਵਾਂ ਦਾ ਮ੍ਰਿਤਕਾਂ ਨਾਲ ਵਿਵਾਦ ਵੀ ਹੋਇਆ ਸੀ।

ਵਾਰਦਾਰ ਦੀ ਜਾਣਕਾਰੀ ਦਿੰਦੇ ਹੋਏ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਦੇ ਸਮੇਂ ਬਾਸਮੁਨੀ ਦੇਵੀ ਆਪਣੇ ਸੱਸ-ਸੁਹਰੇ ਨੂੰ ਖਾਣ ਦੇ ਰਹੀ ਸੀ। ਉਸ ਸਮੇਂ ਦੋਵੇਂ ਘਰ ਅੰਦਰ ਗਏ ਤੇ ਤੇ ਜ਼ ਧਾ ਰ ਹ ਥਿ ਆ ਰ ਨਾਲ ਹ ਮ ਲਾ ਕਰ ਦਿੱਤਾ। ਸ਼ੋਰ ਸੁਣ ਕੇ ਬਾਸਮੁਨੀ ਰਸੋਈ ‘ਚੋਂ ਬਾਹਰ ਆਈ, ਇਸ ਤੋਂ ਬਾਅਦ ਦੋਵਾਂ ਨੇ ਉਸ ‘ਤੇ ਵੀ ਹ ਮ ਲਾ ਕਰ ਦਿੱਤਾ। ਇਸ ਦੌਰਾਨ ਦੂਜੇ ਕਮਰੇ ਵਿਚ ਦੋ ਬੱਚੇ ਸੋ ਰਹੇ ਸਨ, ਜਿਨ੍ਹਾਂ ਦੀ ਜਾਨ ਬਚ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਐੱਸਡੀਪੀਓ ਮਨੀਸ਼ ਚੰਦ ਲਾਲ ਨੇ ਦੱਸਿਆ ਕਿ ਤਿੰਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ। ਘਟਨਾ ਦਾ ਅਸਲ ਕਾਰਨ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।