ਪੰਜਾਬੀ ਯੂਨੀਵਰਸਿਟੀ ਤਾਂ ਭਗਤ ਸਿੰਘ ਦੀ ਜੀਵਨੀ ‘ਚ ਕਹਿ ਰਹੀ ਹੈ ਕਿ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਅੱਤਵਾਦੀ ਲਹਿਰ ਖੜੀ ਕੀਤੀ। ਫੇਰ ਮਾਨ ‘ਤੇ ਕਿਸ ਗੱਲ ਦਾ ਪਰਚਾ ਕਰਵਾਇਆ ਜਾ ਰਿਹਾ?
ਭਗਤ ਸਿੰਘ: ਇਕ ਗੈਰ ਵਗਿਆਨਿਕ ਸੋਚ
ਜੇ ਕਾਮਰੇਡਾਂ ਦੀਆਂ ਭਗਤ ਸਿੰਘ ਬਾਰੇ ਲਿਖੀਆਂ ਕਿਤਾਬਾਂ ਨੂੰ ਮੱਚ ਮੰਨੀਏ ਤਾਂ ਭਗਤ ਸਿੰਘ ਦੀ ਸੋਚ ਵਗਿਅਨਿਕ ਸੀ। ਜੇ ਭਗਤ ਸਿੰਘ ਦੀ ਸੋਚ ਵਗਿਆਨਿਕ ਸੀ ਤਾਂ ਉਸ ਦੀ ਮਾਂ ਬੋਲੀ ਬਾਰੇ ਸਮਝ ਐਨੀ ਗੈਰ ਵਗਿਆਨਿਕ ਕਿਉਂ ਸੀ ? ਇਸ ਦਾ ਜਵਾਬ ਹਾਲੇ ਵਗਿਆਨਿਕਾਂ ਨੇ ਨਹੀਂ ਦਿੱਤਾ ਹੈ। ਹਾਲੇ ਤੱਕ ਇਹ ਵੀ ਪਤਾ ਨਹੀੰ ਲੱਗਿਆ ਕਿ ਭਗਤ ਸਿੰਘ ਸੱਤਾ ਪ੍ਰਬੰਧ ਬਾਰੇ ਕਿਹੋ ਜਿਹੇ ਵਿਚਾਰ ਰੱਖਦਾ ਸੀ। ਕਿਉਂ ਕਿ ਕਾਮਰੇਡਾਂ ਮੁਤਾਬਕ ਭਗਤ ਸਿੰਘ ਵੀ ਕਾਮਰੇਡ ਸੀ।ਮੰਨ ਲਿਆ ਕਿ ਭਗਤ ਸਿੰਘ ਕਾਮਰੇਡ ਸੀ। ਪਰ ਫੇਰ ਭਗਤ ਸਿੰਘ ਨਹਿਰੂ ਵਰਗੇ ਵੱਡੇ ਪੂੰਜੀਵਾਦੀ ਲਾਲਿਆਂ ਤੋਂ ਕਿਉਂ ਪ੍ਰਭਾਵਿਤ ਸੀ ? ਜੇਲ ‘ਚ ਬੈਠਾ ਭਗਤ ਸਿੰਘ ਪੰਜਾਬ ਦੇ ਮੁੰਡਿਆ ਨੂੰ ਕਿਉਂ ਕਹਿ ਰਿਹਾ ਸੀ ਕਿ ਨਹਿਰੂ ਮਗਰ ਲੱਗੋ ? ਸਟਾਲਿਨ ਮਗਰ ਲੱਗਣ ਵਾਸਤੇ ਕਹਿੰਦਾ ਤਾਂ ਵੀ ਮੰਨ ਲੈਂਦੇ। ਨਹਿਰੂ ਮਗਰ ? ਜਵਾਂ ਈ ਕੋਈ ਵਗਿਆਨ ਹੈਨੀ ਇਸ ਗੱਲ ‘ਚ।
ਭਗਤ ਸਿੰਘ ਦੀ ਵਗਿਆਨਿਕ ਸੋਚ ਲੈਨਿਨ ਤੋਂ ਵੀ ਪ੍ਰਭਾਵਿਤ ਸੀ ਤੇ ਸਾਵਰਕਾਰ ਤੋਂ ਵੀ । ਹੱਦ ਆ ਵਗਿਆਨ ਦੇ ਦੋਗਲੇਪਨ ਦੀ ਵੀ। ਕਹਿੰਦੇ ਭਗਤ ਸਿੰਘ ਬਹੁਤ ਪੜਦਾ ਲਿਖਦਾ ਸੀ। ਪਰ ਅਖਬਾਰ ਬਹੁਤ ਮਾੜਾ ਪੜਦਾ ਸੀ। ਕੋਈ ਜੱਗਬਾਣੀ ਵਰਗਾ ਅਖਬਾਰ ਪੜਦਾ ਹੋਊ। ਜੇ ਕੋਈ ਚੱਜ ਦਾ ਅਖਬਾਰ ਪੜਦਾ ਹੁੰਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਲਾਲਾ ਲਾਜਪਤ ਰਾਏ ਦੀ ਕੁਦਰਤੀ ਮੌਤ ਵਿੱਚ ਕਿਸੇ ਅੰਗਰੇਜ ਦਾ ਕੋਈ ਹੱਥ ਨਹੀਂ । ਇਸ ਕਰਕੇ ਕੁਦਰਤੀ ਮੌਤ ਦਾ ਬਦਲਾ ਲੈਣਾ ਬਹੁਤ ਗੈਰ ਵਗਿਆਨਿਕ ਸੀ। ਜਿਉਣੇ ਮੌੜ ਅਰਗੇ ਜਿਆਦਾ ਵਗਿਆਨਿਕ ਸਨ। ਕਨਫੰਰਮ ਕਰਕੇ ਬਦਲਾ ਲੈਂਦੇ ਸੀ। ਘੂਕਰ ਨੂੰ ਵੰਗਾਰ ਕੇ ਮਾਰਿਆ ਸੀ।ਵੈਸੇ ਵੀ ਲਾਲਾ ਲਾਜਪਤ ਰਾਏ ਨਫਰਤੀ ਆਗੂ ਸੀ। ਸਮਝ ਲਉ ਕਿ ਉਦੋਂ ਦੀ ਸ਼ਿਵ ਸੈਨਾ । ਦੂਜੇ ਪਾਸੇ ਕਾਮਰੇਡਾਂ ਮੁਤਾਬਕ ਭਗਤ ਸਿੰਘ ਨਾਸਤਕ ਸੀ। ਇਕ ਨਾਸਤਿਕ ਬੰਦੇ ਵਲੋਂ ਝੂਠੀ ਖਬਰ ਪੜਕੇ ਇਕ ਨਫਰਤੀ ਆਸਤਿਕ ਬੰਦੇ ਦੀ ਮੌਤ ਦਾ ਬਦਲਾ ਲੈਣ ਲਈ ਭੁਲੇਖੇ ਨਾਲ ਗਲਤ ਅੰਗਰੇਜ ਅਫਸਰ ਨੂੰ ਮਾਰ ਦੇਣ ਵਿੱਚ ਕਿਹੜੀ ਵਗਿਆਨ ਹੈ ?ਭਗਤ ਸਿੰਘ ਸੀ ਵਗਿਆਨਿਕ ਸੋਚ ਉਹਦੇ ਘਰ ਦਿਆਂ ਨੂੰ ਵੀ ਸਮਝ ਨਹੀਂ ਆਈ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਕੋਈ ਵਗਿਆਨਿਕ ਪਾਰਟੀ ਭਾਵ ਕਾਮਰੇਡਾਂ ਦੀ ਪਾਰਟੀ ਦੀ ਬਜਾਏ ਕਾਂਗਰਸ ਪਾਰਟੀ ਜੁਆਇਨ ਕੀਤੀ ਤੇ ਐਮ ਐਲ ਏ ਬਣ ਗਿਆ। ਹਾਲਾਂ ਕਿ ਉਦੋਂ ਵੀ ਵਗਿਆਨਿਕ ਪਾਰਟੀਆਂ ਭਾਵ ਕਾਮਰੇਡਾਂ ਦੀਆਂ ਪਾਰਟੀਆਂ ਹੁੰਦੀਆਂ ਸੀ। ਜੱਟੋ, ਭਗਤ ਸਿੰਘ ਦੀ ਵਗਿਆਨਿਕ ਸੋਚ ਦਾ ਸੱਭ ਤੋਂ ਵੱਧ ਅਸਰ ਤੁਹਾਡੇ ‘ਤੇ ਪਊ। ਭਗਤ ਸਿੰਘ ਮੁਤਾਬਕ ਤੁਸੀਂ ਆਪਣੀਆਂ ਜਮੀਨਾਂ ਸਰਕਾਰ ਨੂੰ ਦੇ ਦਿਉ। ਤੁਸੀੰ ਆਪ ਕਾਮੇ ਬਣੋ। ਫਸਲਾਂ ਪੈਦਾ ਕਰੋ। ਸਰਕਾਰ ਤਹਾਨੂੰ ਪਹਿਣਨ ਪਰਚਨ ਜੋਗਾ ਦੇ ਦਿਆ ਕਰੇਗੀ। ਦੱਸੋ ਜੱਟੋ, ਕਰਵਾਉਣੀ ਆ ਭਗਤ ਸਿੰਘ ਦੀ ਵਗਿਅਨਿਕ ਸੋਚ ਲਾਗੂ।
#ਮਹਿਕਮਾ_ਪੰਜਾਬੀ
ਤੁਸੀ ਇਹ ਸੋਚੋ ਕੇ 50’s ਤੋਂ ਲੈਕੇ ਅੱਜ ਤੱਕ ਸਰਕਾਰ ਨੇ ਕਿੰਨਾਂ ਪੈਸਾ ਖਰਚਿਆ ਹੋਊ ਭਗਤ ਸਿੰਘ ਦਾ ਨਕਲੀ ਅਕਸ ਖੜਾ ਕਰਨ ਲਈ ਕਿੰਨੀਆ ਫਿਲਮਾਂ ਬਣਵਾਇਆ ਗਾਇਆ ਕਿੰਨੀਆ ਕਿਤਾਬਾਂ ਲਿਖਵਾਈਆਂ ਗਈਆਂ.. ਯੂਨੀਵਰਸਿਟੀਆਂ ਅੰਦਰ ਕਾਮਰੇਡ ਪ੍ਰੋਫੈਸਰ ਤੇ ਭਾਰਤੀ ਸਟੇਟ ਦੇ ਕਰੀਂਦੇ ਜਦੋ ਹਮਬਿਸਤਰ ਹੋਏ ਫ਼ੇਰ ਕਿਤੇ ਜਾ ਕੇ ਅਜੋਕਾ ਭਗਤ ਸਿੰਘ ਪੈਂਦਾ ਹੋਈਆ .. ਅੱਜ ਜਦੋ ਉਹ ਭਗਤ ਸਿੰਘ 65-70 ਸਾਲਾਂ ਦਾ ਹੋ ਗਿਆ ਸੀ ਤਾਂ ਮਾਨ ਦੇ ਇਕ ਬਿਆਨ ਨੇ ਉਹਨੂੰ ਝੱਟਕਾ ਦਿਤਾ ਹੁਣ ਵੈਣ ਪੈਣਾ ਤਾਂ ਲਾਜ਼ਮੀ ਸੀ.. ਚੰਗਾ ਹੁੰਦਾ ਜੇ 50’s ਵਿੱਚ ਵਿੱਚ ਹੀ ਸਰਕਾਰੀ ਸ਼ੈਅ ਪ੍ਰਾਪਤ ਕਾਮਰੇਡ ਪ੍ਰੋਫੈਸਰਾਂ ਦਾ ਗਰਭਪਾਤ ਕਰ ਦਿੱਤਾ ਜਾਂਦਾ.. ਪਰ ਚਲੋ ਦੇਰ ਆਏ ਦਰੁਸਤ ਆਏ.. ਹੋ ਸਕਦਾ ਹੈ ਕੀ ਤੁਹਾਡੇ ਦਿਮਾਗ ਵਿੱਚ ਵੀ ਇੱਕ ਵਾਰੀ ਆਇਆ ਹੋਵੇ ਕੇ ਸਿਮਰਨਜੀਤ ਸਿੰਘ ਮਾਨ ਭਗਤ ਸਿੰਘ ਤੇ ਬਿਆਨ ਦੇਣ ਦੀ ਵਜਾਏ ਪੱਤਰਕਾਰ ਦੀ ਗੱਲ ਟਾਲ ਵੀ ਸਕਦਾ ਸੀ ਮੇਰੇ ਦਿਮਾਗ਼ ਨੇ ਵੀ ਪਹਿਲੋ ਪਹਿਲ ਇਹ ਹੀ ਸੋਚੀਆ ਸੀ.. ਪਰ ਤੁਸੀ ਸਚਾਈ ਤੋਂ ਕਦੋਂ ਤੱਕ ਘਲੇਸ ਵੱਟੀ ਰੱਖਦੇ?? ਬਿਆਨ ਦੇਣ ਵੇਲੇ ਮਾਨ ਨੂੰ ਵੀ ਪਤਾ ਹੋਊ ਕੇ ਵਿਵਾਦ ਖੜ੍ਹਾ ਹੋਊ.. ਮਾਨ ਨਾਲ ਨਵੀਂ ਜੁੜੀ ਜਵਾਨੀ ਭਗਤ ਸਿੰਘ ਦੇ ਹੋਏ ਗੁੰਮਰਾਹਕੂਨ ਸਰਕਾਰੀ ਤੇ ਗੈਰ ਸਰਕਾਰੀ ਪ੍ਰਚਾਰ ਦੇ ਅਸਰ ਹੇਠ ਸੀ .. ਪਰ ਇਕ ਨਾ ਇਕ ਦਿਨ ਤਾਂ ਇਹ ਜਵਾਨੀ ਦਾ ਸਚਾਈ ਨਾਲ ਮੱਥਾ ਲਗਣਾ ਹੀ ਸੀ ਤੇ ਉਹ ਮੱਥਾ ਮਾਨ ਨੇ ਲਗਵਾ ਦਿਤਾ.. ਬਾਕੀ ਹੁਣ ਨੋਜਵਾਨੀ ਦੀ ਜੁੰਮੇਵਾਰੀ ਬਣਦੀ ਕੇ ਤੱਥਾਂ ਦੀ ਦੁਬਾਰਾ ਖੋਜ ਕਰਨ ਉਪਰੰਤ ਅਖੌਤੀ ਕਾਮਰੇਡਾਂ ਨੂੰ ਤੱਥਾਂ ਸਹਿਤ ਨੰਗਾ ਕਰਿਆ ਜਾਵੇਂ.”ਕੂੜ ਨਿਖੁਟੈ ਨਾਨਕਾ ਓੜਕ ਸਚ ਰਹੀ”
– ਕੁਲਵਿੰਦਰ ਸਿੰਘ
ਅੰਗਰੇਜਾਂ ਸਮੇ ਭਗਤ ਸਿੰਘ ਦੇ ਪਿਤਾ ਜੀ ਵਲੋਂ ਕਾਂਗਰਸ ਦੀ ਟਿਕਟ ‘ਤੇ ਅਸੈਬਲੀ ਦਾ ਮੈਂਬਰ ਬਣ ਕੇ ਇਹ ਸੋਂਹ ਚੁੱਕੀ ਸੀ
“”ਮੈਂ, ਕਿਸ਼ਨ ਸਿੰਘ, ਇਸ ਅਸੈਂਬਲੀ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ, ਪੂਰਨ ਤੌਰ ‘ਤੇ ਸਹੁੰ ਖਂਦਾਂ ਕਿ ਮੈਂ ਇੰਗਲੈਂਡ ਦੇ ਰਾਜੇ ਪ੍ਰਤੀ ਵਫ਼ਾਦਾਰ ਰਹਾਂਗਾ ਅਤੇ ਇਸ ਕੌਂਸਲ ਦੇ ਮੈਂਬਰ ਦੇ ਤੌਰ ‘ਤੇ ਸਨਮਾਨਯੋਗ ਰਾਜੇ ਭਾਰਤ ਦੇ ਬਾਦਸ਼ਾਹ, ਉਸਦੇ ਵਾਰਸਾਂ ਅਤੇ ਉੱਤਰਾਧਿਕਾਰੀਆਂ ਪ੍ਰਤੀ ਆਪਣੀ ਯੋਗਤਾ ਨੂੰ ਸੱਚੀ ਵਫ਼ਾਦਾਰੀ ਨਾਲ ਨਿਭਾਵਾਂਗਾ ਅਤੇ ਇਹ ਕਿ ਮੈਂ ਤਨਦੇਹੀ ਨਾਲ ਆਪਣੇ ਫਰਜਾਂ ਦੀ ਪਾਲਣਾ ਕਰਾਂਗਾ ।”
#ਮਹਿਕਮਾ_ਪੰਜਾਬੀ
ਕੀ ਅੰਗਰੇਜ ਭਾਰਤੀ ਰਾਸ਼ਟਰਵਾਦੀਆਂ ਨਾਲੋਂ ਜਿਆਦਾ ਇਨਸਾਫ ਪਸੰਦ ਸਨ?
ਅਫਜਲ ਗੁਰੂ ਭਾਰਤੀ ਸੰਸਦ ‘ਤੇ ਹੋਏ ਹਮਲੇ ਵਿੱਚ ਸਰੀਰਕ ਤੌਰ ‘ਤੇ ਸ਼ਾਮਲ ਨਹੀਂ ਸੀ। ਉਸ ‘ਤੇ ਇਲਜਾਮ ਸੀ ਕਿ ਉਹ ਭਾਰਤੀ ਸੰਸਦ ‘ਤੇ ਹੋਏ ਹਮਲੇ ਦੇ ਸਾਜਿਅਕਰਤਾਵਾਂ ‘ਚ ਸੀ। ਉਸ ਨੂੰ ਫਾਂਸੀ ਦੇਣਾ ਬਣਦਾ ਨਹੀਂ ਸੀ। ਪਰ ਸੁਪਰੀਮ ਕੋਰਟ ਦੇ ਜੱਜ ਨੇ ਫਾਂਸੀ ਦੇ ਹੁਕਮ ਦਿੱਦੇ ਹੋਏ ਲਿਖਿਆ ਸੀ ਕਿ ਇਹ ਫਾਂਸੀ ਭਾਰਤੀ ਰਾਸ਼ਟਰਵਾਦੀਆਂ ਦੀ ਸਮੂਹਿਕ ਚੇਤਨਾ ਦੀ ਤਸੱਲੀ ਕਰਾਉਣ ਵਾਸਤੇ ਦਿੱਤੀ ਜਾ ਰਹੀ ਹੈ।
ਪਰ ਅੰਗਰੇਜਾਂ ਨੇ ਪਾਰਲੀਮੈਂਟ ‘ਚ ਬੰਬ ਸੁੱਟਣ ਲਈ ਭਗਤ ਸਿੰਘ ਨੂੰ ਫਾਂਸੀ ਨਹੀਂ ਦਿੱਤੀ। ਜਦੋਂ ਕਿ ਅੱਜ ਕੇ ਕੋਈ ਪਾਰਲੀਮੈਂਟ ਵੱਲ ਵੱਟਾ ਵੀ ਮਾਰ ਦੇਵੇ ਤਾਂ ਯੂਏਪੀਏ ਅਤੇ ਰਾਜ ਧਰੋਹ ਦਾ ਪਰਚਾ ਪੱਕਾ ਵੱਟ ‘ਤੇ ਪਿਆ। ਪਰ ਉਸ ਸਮੇਂ ਅੰਗਰੇਜਾਂ ਨੇ ਭਗਤ ਸਿੰਘ ਨੂੰ ਪਾਰਲੀਮੈਂਟ ‘ਚ ਫਾਂਸੀ ਨਹੀਂ ਦਿੱਤੀ।ਫੇਰ ਭਗਤ ਸਿੰਘ ਨੂੰ ਫਾਂਸੀ ਕਿਉਂ ਹੋਈ। ਜਦੋਂ ਪਾਰਲੀਮੈਂਟ ‘ਚ ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਦੀ ਗ੍ਰਿਫਤਾਰੀ ਹੋਈ। ਤਾਂ ਉਸ ਕੋਲੋਂ ਇਕ ਪਿਸਤੌਲ ਬਰਾਮਦ ਹੋਇਆ। ਉਸ ਸਮੇਂ ਤੱਕ ਅੰਗਰੇਜਾਂ ਕੋਲ ਕੋਈ ਸਬੂਤ ਨਹੀਂ ਸੀ ਕਿ ਭਗਤ ਸਿੰਘ ਨੇ ਸਾਂਡਰਸ ਦੇ ਗੋਲੀ ਮਾਰੀ ਸੀ। ਜਦੋਂ ਅੰਗਰੇਜਾਂ ਨੇ ਭਗਤ ਸਿੰਘ ਕੋਲੋਂ ਬਰਾਮਦ ਹੋਏ ਪਿਸਤੌਲ ਦੀ ਜਾਂਚ ਕਰਵਾਈ । ਤਾਂ ਪਤਾ ਲੱਗਿਆ ਕਿ ਸਾਂਡਰਸ ਦੇ ਸਰੀਰ ‘ਚੋਂ ਨਿਕਲੀਆਂ ਗੋਲੀਆਂ ਉਸੇ ਪਿਸਤੌਲ ਚੋਂ ਚਲਾਇਆਂ ਗਈਆਂ ਸਨ ਜੋ ਭਗਤ ਸਿੰਘ ਕੋਲੋਂ ਮਿਲਿਆ ਸੀ। ਇਹ ਸਬੂਤ ਹੀ ਭਗਤ ਸਿੰਘ ਦੀ ਫਾਂਸੀ ਦਾ ਕਾਰਨ ਬਣਿਆ।ਇਹ ਹੈਰਾਨੀ ਦੀ ਗੱਲ ਹੈ ਕਿ ਭਗਤ ਸਿੰਘ ਉਹ ਪਿਸਤੌਲ ਆਪਣੇ ਨਾਲ ਅਸੈਬਲੀ ‘ਚ ਕਿਉਂ ਲੈ ਕੇ ਗਿਆ ਜੋ ਉਸ ਨੇ ਸਾਂਡਰਸ ਨੂੰ ਮਾਰਨ ਲਈ ਵਰਤਿਆ ਸੀ। ਜੇ ਉਹ ਪਿਸਤੌਲ ਨਾ ਲੈ ਕੇ ਜਾਂਦਾ ਤਾਂ ਉਸ ਨੂੰ ਅਸੈਬਲੀ ‘ਚ ਬੰਬ ਸੁੱਟਣ ਵਾਸਤੇ ਕੁੱਝ ਕੁ ਸਾਲ ਦੀ ਸਜਾ ਹੋਣੀ ਸੀ। ਇਹ ਸਾਰੀ ਜਾਣਕਾਰੀ ਭਗਤ ਸਿੰਘ ਖਿਲਾਫ ਚੱਲੇ ਕੇਸ ‘ਚ ਹੋਈ ਅਦਾਲਤੀ ਕਾਰਵਾਈ ਦਾ ਹਿੱਸਾ ਹੈ। ਕੀ ਇਸ ਤੋਂ ਇਹ ਤਾਂ ਸਾਬਤ ਹੁੰਦਾ ਹੈ ਕਿ ਅੰਗਰੇਜ ਅਸਲ ਵਿੱਚ ਭਗਤ ਸਿੰਘ ਨੂੰ ਮੰਨਣ ਵਾਲੇ ਰਾਸ਼ਟਰਵਾਦੀਆਂ ਦੇ ਭਾਰਤ ਤੋਂ ਜਿਆਦਾ ਇਨਸਾਫ ਪਸੰਦ ਸਨ। ਕਿਉ ਕਿ ਅਫਜਲ ਗੁਰੂ ਨੂੰ ਕਦੋਂ ਦਾ ਫਾਂਸੀ ‘ਤੇ ਟੰਗ ਦਿੱਤਾ ਗਿਆ ਹੈ।
#ਮਹਿਕਮਾ_ਪੰਜਾਬੀ
ਭਗਤ ਸਿੰਘ ਦੇ ਪਰਿਵਾਰ ਨਾਲ ਆਰ ਐਸ ਐਸ ਦੇ ਸਬੰਧ
ਭਾਰਤੀ ਜਨਤਾ ਪਾਰਟੀ ਦਾ ਪਹਿਲਾ ਨਾਮ ਜਨ ਸੰਘ ਹੁੰਦਾ ਸੀ। ਜਨ ਸੰਘ ਪਾਰਟੀ ਵੀ ਆਰ ਐਸ ਐਸ ਦਾ ਹੀ ਬੱਚਾ ਸੀ ਜਿਵੇਂ ਭਾਰਤੀ ਜਨਤਾ ਪਾਰਟੀ ਹੈ। 1937 ਵਿੱਚ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤ ਕੇ ਇੰਗਲੈਂਡ ਦੇ ਰਾਜੇ ਨਾਲ ਵਫਾਦਾਰੀ ਕਮਾਉਣ ਦੀ ਸੋਂਹ ਚੁੱਕੀ ਸੀ। ਇਸ ਤੋਂ ਬਾਅਦ ਉਹ 1942 ਵਿੱਚ ਦੁਬਾਰਾ ਕਾਂਗਰਸ ਦੀ ਟਿਕਟ ਤੋਂ ਐਮ ਐਲ ਏ ਬਣੇ। ਦੋਵੇਂ ਵਾਰੀ ਕਾਂਗਰਸ ਸਰਕਾਰ ਪੰਜਾਬ ‘ਚ ਨਾ ਬਣਾ ਸਕੀ ਤੇ ਕਿਸ਼ਨ ਸਿੰਘ ਨੂੰ ਵਿਰੋਧੀ ਧਿਰ ਵਿੱਚ ਬੈਠਣਾ ਪਿਆ। ਇਸ ਤੋਂ ਬਾਅਦ ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਨੇ 1962 ਵਿੱਚ ਜਨ ਸੰਘ ਦੀ ਟਿਕਟ ‘ਤੇ ਫਿਰੋਜਪੁਰ ਤੋਂ ਚੋਣ ਲੜੀ ਤੇ ਐਮ ਐਲ ਏ ਬਣੇ। ਇਹ ਉਹ ਭੈੜਾ ਸਮਾਂ ਸੀ ਜਦੋਂ ਜਨਸੰਘ ਨਫਤਰ ਦੀ ਸਿਆਸਤ ਕਰ ਰਹੀ ਸੀ ਤੇ ਪੰਜਾਬ ਦੇ ਹਿੰਦੂਆਂ ਨੂੰ ਸਰਕਾਰੀ ਰਿਕਾਰਡ ‘ਚ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ ਨੂੰ ਕਹਿ ਰਹੀ ਸੀ। ਅਜਿਹੀ ਨਫਤਰ ਦੀ ਸਿਆਸਤ ਨੂੰ ਭਗਤ ਸਿੰਘ ਦੇ ਪਰਿਵਾਰ ਨੇ ਪੂਰਾ ਮਘਾਇਆ। ਫੇਰ 1967 ‘ਚ ਭਗਤ ਸਿੰਘ ਦੀ ਭੈਣ ਵੀ ਕਪੂਰਥਲੇ ਤੋਂ ਜਨਸੰਘ ਪਾਰਟੀ ਦੀ ਟਿਕਟ ਤੋਂ ਚੋਣ ਲੜੀ। ਪਰ ਹਾਰ ਗਈ। ਭਗਤ ਸਿੰਘ ਦੇ ਪਰਿਵਾਰ ਮੁਤਾਬਕ ਭਗਤ ਸਿੰਘ ਵੀਰ ਸਾਵਰਕਾਰ ਤੋਂ ਵੀ ਪ੍ਰਭਾਵਿਤ ਸੀ ਅਤੇ ਉਸਦੀ ਕਿਤਾਬ ਛਪਵਾ ਕੇ ਵੰਡਣਾ ਚਾਹੁੰਦਾ ਸੀ। ਫੇਰ 2012 ਵਿੱਚ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਨੇ ਉਰਦੂ ਦੇ ਉਪਾਸ਼ਕ ਮਨਪ੍ਰੀਤ ਸਿੰਘ ਬਾਦਲ ਦੀ ਪੀਪਲ ਪਾਰਟੀ ਵਲੋਂ ਚੋਣ ਲੜੀ। ਪਰ ਉਹ ਹਾਰ ਗਿਆ।ਆਮ ਆਦਮੀ ਪਾਰਟੀ ਵਾਂਗ ਮਨਪ੍ਰੀਤ ਬਾਦਲ ਨੇ ਵੀ ਭਗਤ ਸਿੰਘ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਸਿਆਸਤ ਕੀਤੀ ਸੀ। ਪਰ ਕਾਮਯਾਬ ਨਹੀਂ ਹੋ ਸਕਿਆ।
#ਮਹਿਕਮਾ_ਪੰਜਾਬੀ
ਭਗਤ ਸਿੰਘ ਦੇ ਪਿਉ ਨੇ ਇੰਗਲ਼ੈਂਡ ਦੀ ਰਾਣੀ ਨਾਲ ਵਫਾਦਾਰੀ ਦੀ ਸੋਂਹ ਚੁੱਕੀ ਸੀ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਜੀ ਸੰਨ 1937 ਵਿੱਚ ਹਿੰਦੋਸਤਾਨ ਦੇ ਅੰਗਰੇਜੀ ਅਧੀਨਗੀ ਵਿਚ ਪਹਿਲੀ ਵਾਰ ਪੰਜਾਬ ਅਸੈਬਲੀ ਦੇ ਮੈਂਬਰ ਬਣੇ। ਉਹ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਵਾਲੀ ਕਾਂਗਰਸ ਦੀ ਟਿਕਟ ਤੋਂ ਚੋਣਾਂ ਲੜੇ ਸਨ। ਕਾਂਗਰਸ ਉਸ ਵੇਲੇ ਸ਼ਾਹੂਕਾਰਾਂ ਦੀ ਪਾਰਟੀ ਸੀ। ਕਾਂਗਰਸ ਵਿਰੱਧ ਕਿਸਾਨਾਂ ਦੀ ਪਾਰਟੀ ਦੀ ਅਗਵਾਈ ਸਰ ਛੋਟੂ ਰਾਮ ਕਰ ਰਹੇ ਸਨ। ਉਨਾਂ ਪੰਜਾਬੀ ਮੁਸਲਮਨਾਂ ਦੀ ਯੂਨੀਅਨਿਸਟ ਪਾਰਟੀ ਨਾਲ ਲੜ ਕੇ ਪੰਜਾਬ ਵਿੱਚ ਬਹੁਤਮ ਵਾਲੀ ਸਰਕਾਰ ਬਣਾਈ। ਕਿਸ਼ਨ ਸਿੰਘ ਜੀ ਨੂੰ ਵਿਰੋਧੀ ਧਿਰ ‘ਚ ਬੈਠਣਾ ਪਿਆ। ਉਦੋਂ ਹੁਣ ਵਾਂਗ ਸੰਵਿਧਾਨ ਦੀ ਸੋਂਹ ਨਹੀਂ ਚੱਕਦੇ ਸੀ। ਇੰਗਲੈਂਡ ਦੀ ਰਾਣੀ ਨਾਲ ਵਫਾਦਾਰੀ ਦੀ ਸੋਂਹ ਚੁੱਕਦੇ ਸਨ। ਸੋ ਕਿਸ਼ਨ ਸਿੰਘ ਨੇ ਵੀ ਚੁੱਕੀ। ਹੁਣ ਦੱਸੋ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਮੈਂਬਰ ਬਣ ਕੇ ਕਿੰਨਾ ਕੁ ਗਲਤ ਕੀਤਾ ?
#ਮਹਿਕਮਾ_ਪੰਜਾਬੀ
ਜੇ ਕਿਸੇ ਨੂੰ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਖਾਲਿਸਤਾਨੀ ਹੋ ਕੇ ਸੰਸਦ ਦਾ ਮੈਂਬਰ ਨਹੀਂ ਬਣਨਾ ਚਾਹੀਦਾ ਹੈ। ਜੇ ਕਿਸੇ ਨੂੰ ਇਹ ਆਪਾ ਵਿਰੋਧੀ ਲੱਗਦਾ ਹੈ। ਤਾਂ ਆਪਣੇ ਦਿਮਾਗ ਦੇ ਘੋੜੇ ਥੋੜਾ ਹੋਰ ਦੜਾਓ। ਤੇ ਵਿਆਖਿਆ ਕਰੋ ਕਿ ਲਾਲਾ ਲਾਜਪਤ ਰਾਏ ਅਤੇ ਜਵਾਹਰ ਲਾਲ ਨਹਿਰੂ ਵਰਗੇ ਜੇ ਅੰਗਰੇਜਾਂ ਖਿਲਾਫ ਲੜ ਰਹੇ ਸਨ ਤਾਂ ਉਹ ਅੰਗਰੇਜਾਂ ਦੁਆਰਾ ਬਣਾਈ ਗਈ ਸੰਸਦ ਦੇ ਮੈਂਬਰ ਕਿਉਂ ਬਣੇ ?
ਲਾਲਾ ਲਾਜਪਤ ਰਾਏ ਦੀ ਮੌਤ ਤੋਂ ਬਾਅਦ ਭਗਤ ਸਿੰਘ ਨੇ ਨੌਜਵਾਨਾਂ ਨੂੰ ਨਹਿਰੂ ਮਗਰ ਤੁਰਨ ਨੂੰ ਕਿਹਾ ਸੀ। ਪਰ ਆਪ ਭਗਤ ਸਿੰਘ ਨੇ ਉਸੇ ਅਸੈਂਬਲੀ ‘ਚ ਬੰਬ ਸੁੱਟ ਦਿੱਤਾ ਜਿਸ ਦੇ ਲਾਲਾ ਲਾਜਪਤ ਰਾਏ ਅਤੇ ਨਹਿਰੂ ਦੋਵੇਂ ਮੈਂਬਰ ਸਨ। ਅਜਿਹਾ ਕਿਉਂ ?
#ਮਹਿਕਮਾ_ਪੰਜਾਬੀ
ਭਗਤ ਸਿੰਘ ਫੇਕ ਨਿਊਜ ਦਾ ਸ਼ਿਕਾਰ ਹੋ ਗਿਆ ਸੀ। ਤੁਸੀਂ ਨਾ ਹੋਵੋ….ਭਗਤ ਸਿੰਘ ਸਾਰੀ ਉਮਰ ਫੇਕ ਨਿਊਜ ਦਾ ਸ਼ਿਕਾਰ ਰਿਹਾ। ਉਸ ਦੀ ਜਿੰਦਗੀ ਦੇ ਬਹੁਤੇ ਫੈਸਲੇ ਝੂਠੀਆਂ ਖਬਰਾਂ ‘ਤੇ ਅਧਾਰਿਤ ਸੀ।
ਭਗਤ ਸਿੰਘ ਨੂੰ ਰੂਸੀ ਕ੍ਰਾਂਤੀ ਬਾਰੇ ਝੂਠੀਆਂ ਖਬਰਾਂ ਮਿਲਦੀਆਂ ਰਹੀਆਂ। ਲੈਨਿਨ 1922 ‘ਚ ਮਰਿਆ। ਉਸ ਤੋਂ ਬਾਅਦ ਤਾਨਾਸ਼ਾਹ ਸਟਾਲਿਨ ਦਾ ਰਾਜ ਆ ਗਿਆ। ਸਟਾਲਿਨ ਅੱਜ ਦੇ ਅਮਿਤ ਸ਼ਾਹ ਤੋਂ ਕਈ ਗੁਣਾ ਜਿਆਦਾ ਤਾਨਾਸ਼ਾਹ ਸੀ। ਸਟਾਲਿਨ 1928 ਤੱਕ ਲੱਖਾਂ ਨਿਰਦੋਸ਼ਾਂ ਦਾ ਕਤਲ ਕਰ ਚੁੱਕਾ ਸੀ। ਰੂਸੀ ਕ੍ਰਾਂਤੀ ਫੇਲ ਹੋ ਚੁੱਕੀ ਸੀ। ਪਰ ਭਗਤ ਸਿੰਘ ਨੂੰ ਗਲਤ ਖਬਰਾਂ ਮਿਲਦੀਆਂ ਰਹੀਆਂ ਅਤੇ ਉਹ ਰੂਸੀ ਕ੍ਰਾਂਤੀ ਨੂੰ ਬਹੁਤ ਵੱਡੀ ਗੱਲ ਸਮਝਦਾ ਰਿਹਾ। ਫੇਰ ਭਗਤ ਸਿੰਘ ਆਰੀਆ ਸਮਾਜੀਆਂ ਵਲੋਂ ਫੈਲਾਈਆਂ ਝੂਠੀਆਂ ਖਬਰਾਂ ਵਿੱਚ ਆ ਗਿਆ। ਆਰੀਆਂ ਸਮਾਜੀਆਂ ਨੇ ਭਗਤ ਸਿੰਘ ਨੂੰ ਦੱਸਿਆ ਕਿ ਪੰਜਾਬੀ ਸੰਪੂਰਨ ਬੋਲੀ ਨਹੀਂ। ਆਰੀਆ ਸਮਾਜੀਆਂ ਦੁਆਰਾ ਫੈਲਾਈਆਂ ਝੂਠੀਆਂ ਖਬਰਾਂ ਦਾ ਚੱਕਿਆ ਭਗਤ ਸਿੰਘ ਪੰਜਾਬੀ ਬੋਲੀ ਦਾ ਵਿਰੋਧੀ ਹੋ ਗਿਆ। ਆਵਦੀ ਮਾਂ ਬੋਲੀ ਦਾ ਵਿਰੋਧ ਤਾਂ ਸਰਾਪੇ ਲੋਕ ਕਰਦੇ ਨੇ। ਪਰ ਲਾਲੇ ਦੀ ਮੌਤ ਬਾਰੇ ਝੂਠੀ ਖਬਰ ਭਗਤ ਸਿੰਘ ਦੀ ਜਾਨ ਲੈ ਗਈ। ਭਗਤ ਸਿੰਘ ਨੂੰ ਅਸੈਂਬਲੀ ‘ਚ ਬੰਬ ਸੁੱਟਣ ਕਰਕੇ ਫਾਂਸੀ ਨਹੀਂ ਹੋਈ ਸੀ। ਸਗੋਂ ਉਸ ਨੂੰ ਸਾਂਡਰਸ ਨੂੰ ਮਾਰਨ ਕਰਕੇ ਫਾਂਸੀ ਹੋਈ ਸੀ । ਲਾਲਾ ਕੁਦਰਤੀ ਮੌਤ ਮਰਿਆ ਸੀ। ਭਗਤ ਸਿੰਘ ਨੂੰ ਕਿਸੇ ਨੇ ਝੂਠੀ ਖਬਰ ਦੇ ਦਿੱਤੀ ਕਿ ਲਾਲੇ ਨੂੰ ਅੰਗਰੇਜਾਂ ਨੇ ਮਾਰਿਆ ਹੈ। ਤੁਸੀਂ ਵੀ ਝੂਠੀਆਂ ਖਬਰਾਂ ਤੋਂ ਬਚੋ। ਝੂਠੀਆਂ ਖਬਰਾਂ ਜਾਨਲੇਵਾ ਹੋ ਸਕਦੀਆਂ ਨੇ। ਹੇਠ ਲਿਖੀ ਗੱਲ ਵੀ ਭਗਤ ਸਿੰਘ ਨੇ ਕਦੇ ਨਹੀਂ ਕਹੀ। ਇਹ ਵੀ ਇਕ ਝੂਠੀ ਖਬਰ ਹੈ।
#ਮਹਿਕਮਾ_ਪੰਜਾਬੀ