ਕਿਸੇ ਕੋਲ ਇਮਾਨ ਸਿੰਘ ਮਾਨ ਦੀ ਗੱਲ ਦਾ ਜੁਆਬ ਹੈਗਾ ?

0
597

ਕਿਸੇ ਕੋਲ ਇਮਾਨ ਸਿੰਘ ਮਾਨ ਦੀ ਗੱਲ ਦਾ ਜੁਆਬ ਹੈਗਾ ?
ਇਕ ਟੀ ਵੀ ਡਿਬੇਟ ਵਿਚ ਸਰਦਾਰ ਏ ਆਜਮ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਭਾਜਪਾ ਕਾਂਗਰਸ ਬਾਦਲਕੇ ਤੇ ਕਾਮਰੇਡ ਆਗੂਆਂ ਦੀ ਇਹ ਕਹਿ ਕੇ ਬੋਲਤੀ ਬੰਦ ਕਰਵਾ ਦਿੱਤੀ ਕਿ ਅੰਗਰੇਜ ਨੇ ਸਾਡੇ ਕੁਝ ਲੋਕਾਂ ਨੂੰ ਮਾਰਿਆ ਤੇ ਜੁਆਬ ਵਿਚ ਭਗਤ ਸਿੰਘ ਨੇ ਐਸੰਬਲੀ ‘ਚ ਬੰਬ ਮਾਰਿਆ। ਜਿਵੇੰ ਭਾਰਤੀ ਫੌਜ ਨੇ ਸਿੱਖਾਂ ਨੂੰ ਮਾਰਿਆ, ਦਿੱਲੀ ‘ਚ ਮਾਰਿਆ, ਪੁਲਿਸ ਨੇ 25000 ਸਿੱਖ ਘਰਾਂ ਤੋੰ ਚੁਕ ਕੇ ਮਾਰੇ ਤੇ ਖਾਲੜਾ ਸਾਹਿਬ ਨੇ ਸਾਰੇ ਸਿਵੇ ਲੱਭੇ। (ਹਾਲਕਿ ਅੰਗਰੇਜ ਨੇ ਰਾਜ ਦੌਰਾਨ ਕੁਝ ਸੈਕੜੇ ਬੰਦੇ ਹੀ ਮਾਰੇ ਸਨ ਜਦੋੰ ਕਿ ਭਾਰਤ ਦੀ ਮੌਜੂਦਾ ਸਰਕਾਰ ਨੇ ਦੋ ਲੱਖ ਦੇ ਕਰੀਬ ਸਿੱਖ ਕਤਲ ਕੀਤੇ ਤੇ ਉਜੜੇ) ਇਉੰ ਹੀ ਬਾਦਲ ਰਾਜ ਵੇਲੇ ਪੁਲਿਸ ਨੇ ਪ੍ਰਦਰਸ਼ਨ ਕਰਨ ਵਾਲੇ ਕਈ ਸਿੱਖ ਗੋਲੀ ਨਾਲ ਮਾਰੇ।

ਜੇ ਭਗਤ ਸਿੰਘ ਦੇ ਰਾਹ ਤੇ ਚੱਲਣਾ ਚਾਹੀਏ ਤੇ ਉਤੇ ਕੀਤੇ ਧੱਕਿਆ ਦੇ ਜੁਆਬ ‘ਚ ਅਸੀ (ਸਿੱਖ) ਵੀ ਐਸੰਬਲੀ ‘ਚ ਬੰਬ ਚਲਾ ਦਈਏ ? ਭਗਤ ਸਿੰਘ ਵਾਂਗ ਪੁਲਿਸ ਦੇ ਅਫਸਰ ਮਾਰ ਦਈਏ?ਕੀ ਤੁਸੀ ਅੰਸੈਬਲੀ ‘ਚ ਬੰਬ ਚਲਾ ਕੇ ਭਗਵੰਤ ਮਾਨ, ਗਗਨ ਅਨਮੋਲ, ਬਲਕਾਰ ਸਿੱਧੂ ਵਰਗੇ ਮਾਸੂਮ ਕਲਾਕਾਰਾਂ ਨੂੰ ਮਾਰਨ ਦੇ ਕਾਰੇ ਨੂੰ “ਦਹਿਸ਼ਤਗਰਦੀ” ਨਹੀੰ ਕਹੋਗੇ? ਅਸੀੰ ਚਾਹੁੰਨੇ ਆ ਕਿ ਕਾਮਰੇਡ/ ਆਪ ਵਾਲੇ/ ਭਾਜਪਾਈ/ ਕਾਂਗਰਸੀ ਤੇ ਬਾਦਲ ਦਲੀਏ ਇਮਾਨ ਸਿੰਘ ਮਾਨ ਦੀ ਇਸ ਗੱਲ ਦਾ ਜੁਆਬ ਜਰੂਰ ਦੇਣ।
#ਮਹਿਕਮਾ_ਪੰਜਾਬੀ

ਅਰੂੜ ਸਿੰਘ ਕਹਿੰਦਾ ਜਨਰਲ ਡਾਇਰ ਦਾ FIR’ਚ ਨਾਮ ਨਹੀੰ। ਇਸ ਕਰਕੇ ਉਸ ਸਿਰੋਪਾ ਪਾਉਣਾ ਜਾਇਜ਼ ਹੈ। ਜਨਰਲ ਡਾਇਰ ਤੋਂ ਕਿਤੇ ਵੱਡੇ ਦੋਸ਼ੀ ਰਾਜੀਵ ਗਾਂਧੀ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ। ਭਗਤ ਸਿੰਘ ਦਾ ਪੈਰੋਕਾਰ ਉਸ ਨੂੰ ਕਲੀਨ ਚਿੱਟ ਦੇ ਰਿਹਾ। ਸਿਮਰਨਜੀਤ ਮਾਨ ਦੇ ਨਾਨੇ ਅਰੂੜ ਸਿੰਘ ਦਾ ਪਿੱਟ ਸਿਆਪਾ ਕਰਨ ਵਾਲੇ ਆਪਣੇ ਨਕਲੀ ਭਗਤ ਸਿੰਘ ਵਾਰੇ ਗੱਲ ਕਰਨ।
– ਸਤਵੰਤ ਸਿੰਘ

#SimranjitSinghMann #Sangrur #LokSabha #MP Disclaimer – [Punjab Spectrum] does not endorse the opinions of Speakers, individuals , Social Media Personalities & influencers, political & religious leaders. All Content provided is for Information Purpose Only. Punjab Spectrum neither condones nor endorses any of the views/ Ideas/ Opinions/ Statements/ allegations by Individuals, Social Media Personalities & influencers, political & religious leaders.Contact:– Telegram @punjabspectrumnews Email – [email protected]