ਮਾਨ ਨੇ ਸਰਕਾਰਾਂ ਦੇ ਭਗਤ ਸਿੰਘ ਬਾਰੇ ਘੜੇ ਬਿਰਤਾਂਤ ਦਾ ਦਾਬਾ ਤੋੜਿਆ

0
845

ਆਹ ਇੱਕ ਬੀਬੀ ਪੀ.ਯੂ ਵਾਲੀ ਅਮਨ ਪਤਾ ਨਹੀਂ ਕਿਹੜੀ ਦੁਨੀਆਂ’ਚ ਤੁਰੀੰ ਫਿਰਦੀ ਹੈ। ਸਟੇਟ ਵੱਲੋੰ ਸਥਾਪਤ ਕੀਤੇ ਨਾਇਕ’ਚੋਂ ਇਨਕਲਾਬ ਲੱਭਦੀ ਹੈ। ਇਸ ਨੂੰ ਸਟੇਟ ਖਿਲਾਫ਼ ਆਪਣੀ ਕੌਮੀ ਆਜ਼ਾਦੀ ਲਈ ਚਾਲੀ ਸਾਲ ਸੰਘਰਸ਼ ਕਰਨ ਵਾਲਾ ਸਿਮਰਨਜੀਤ ਸਿੰਘ ਮਾਨ ਸਟੇਟ ਦਾ ਚਾਕਰ ਲੱਗਦਾ ਅਤੇ ਸਟੇਟ ਦੀਆਂ ਸਾਰੀਆਂ ਹਾਕਮ ਧਿਰਾਂ ਦਾ ਸਾਂਝਾ ਨਾਇਕ ਲੋਕ ਨਾਇਕ ਜਾਪ ਰਿਹਾ। ਹੁਣ ਕੀ ਸਿੱਖਾਂ ਨੂੰ ਕਿਰਤ ਕਰਨੀ ਭਗਤ ਸਿੰਘ ਦੱਸ ਗਿਆ ਜਿਹੜਾ ਇਹ ਸਾਡਾ ਨਾਇਕ ਹੋ ਗਿਆ ਤੇ ਇਸ ਨੂੰ ਕਿਰਤੀਆਂ ਦਾ ਨਾਇਕ ਬਣਾ ਦਿੱਤਾ। ਸਿੱਖ ਤਾਂ ਪਹਿਲਾਂ ਹੀ ਕਿਰਤ ਕਰਦੇ ਹਨ, ਨਾਮ ਜਪਦੇ ਹਨ ਤੇ ਵੰਡ ਛਕਦੇ ਹਨ। ਸਿੱਖ ਲੋੜ ਪੈਣ ਤੇ ਸੰਘਰਸ਼ ਵੀ ਪੰਥ ਦੇ ਨਿਸ਼ਾਨਾਂ ਹੇਠ ਕਰਨ ਦੀ ਸਮਰੱਥਾ ਰੱਖਦੇ ਹਨ। ਭਗਤ ਸਿੰਘ ਦੀ ਤਾਂ ਕਿਰਤੀ ਸਿੱਖਾਂ’ਚ ਕੋਈ ਜਗਾ ਹੀ ਨਹੀਂ ਹੈ। ਇਹਨਾਂ ਕਾਮਰੇਡਾਂ ਦੇ ਦਿਮਾਗ਼’ਚੋਂ ਇੱਕ ਜਮਾਤ ਨਹੀਂ ਨਿਕਲਦੀ। ਇਹ ਪੰਜਾਬ ਦੀ ਧਰਤੀ ਹੈ ਇਹ ਕੋਈ ਰੂਸ ਨਹੀਂ ਜਿੱਥੇ ਇਹ ਜਮਾਤੀ ਸੰਘਰਸ਼ ਦੀਆਂ ਗੱਲਾਂ ਕਰਦੇ ਹਨ। ਪੰਜਾਬ ਦਾ ਸੰਘਰਸ਼ ਕੌਮੀ ਸੰਘਰਸ਼ ਹੈ। ਇੱਥੇ ਆ ਕੇ ਭਗਤ ਸਿੰਘ ਗੋਡੇ ਟੇਕ ਜਾਂਦਾ ਹੈ ਤੇ ਬੈਠ ਜਾਂਦਾ ਹੈ ਹਿੰਦੂ ਬਹੁਗਿਣਤੀ ਦੀ ਬੁੱਕਲ’ਚ। ਇਹ ਬੀਬੀ ਭਗਤ ਸਿੰਘ ਦੀ ਪੰਜਾਬ, ਪੰਜਾਬੀ ਮਾਂ ਬੋਲੀ, ਗੁਰਮੁਖੀ ਲਿੱਪੀ, ਸਿੱਖ ਕੌਮ ਦੀ ਕੌਮੀਅਤ ਭਾਵਨਾ, ਭਗਤ ਸਿੰਘ ਤੋੰ ਪਹਿਲਾਂ ਦੇ ਸਿੱਖ ਇਤਿਹਾਸ ਦੀ ਰੌਸ਼ਨੀ’ਚ ਦੱਸੇ ਭਗਤ ਸਿੰਘ ਕੀ ਸੀ।

ਐਵੇਂ ਧੱਕੇ ਨਾਲ ਲੋਕ ਨਾਇਕ ਕਹਿਣ ਨਾਲ ਇਸ ਨੇ ਪੰਜਾਬ ਦਾ ਨਾਇਕ ਨਹੀੰ ਬਣ ਜਾਣਾ। ਐਵੈਂ ਕਾਮਰੇਡੀ ਘੋਟ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਜੇ ਮਨ ਖੁਸ਼ ਰੱਖਣਾ ਤਾਂ ਕਾਮਰੇਡਾਂ ਤੇ ਆਰੀਆ ਸਮਾਜੀਆਂ ਦਾ ਸਾਂਝਾ ਨਾਇਕ ਕਹਿ ਲਿਆ ਕਰੋ। ਐਵੇਂ ਲੋਕਾਂ ਨੂੰ ਵਿੱਚ ਨਾ ਘੜੀਸੋ।
– ਸਤਵੰਤ ਸਿੰਘ

ਅੱਜ ਪੰਜਾਬੀ ਟ੍ਰਿਬਿਊਨ ਨੇ ‘ਵਿਸ਼ਵ ਭਾਰਤੀ’ (ਬਰਨਾਲੇ ਵਾਲੇ ਤਰਕਸੀਲ ਆਗੂ ਦਾ ਮੁੰਡਾ) ਦੀ ਰਿਪੋਟਰ ਛਾਪੀ ਹੈ ਜਿਸ ਵਿਚ ਇਕ ਕਿਤਾਬ ਦੇ ਹਵਾਲੇ ਨਾਲ ਲਿਖਿਆ ਹੈ ਕਿ “ਸਿਮਰਨਜੀਤ ਸਿੰਘ ਮਾਨ ਦੇ ਨਾਨੇ ਵੱਲੋਂ ਜਨਰਲ ਡਾਇਰ ਤੇ ਕੈਪਟਨ ਬ੍ਰਿਗਜ਼ ਨੂੰ ਪੰਜ ਕੱਕਾਰ ਦੇ ਦਿੱਤੇ ਗਏ” ਦੂਜੀ ਗੱਲ “ਸਿਮਰਨਜੀਤ ਸਿੰਘ ਮਾਨ ਆਪਣੇ ਨਾਨਾ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਨੂੰ ਸਹੀ ਠਹਿਰਾਉਂਦੇ ਹਨ”

1. ਆਮ ਬੰਦਾ ਵੀ ਜਾਣਦਾ ਹੈ ਕਿ ਕਿਸੇ ਨੂੰ ਸਨਮਾਨ ਵਿਚ ਸਿਰੋਪਾ ਅਤੇ ਕਿਰਪਾਨ ਦਿੱਤੀ ਜਾਂਦੀ ਹੈ ਨਾ ਕਿ ਪੰਜ ਕਰਾਰ । ਗੱਪ ਮਾਰਨ ਦੀ ਵੀ ਹੱਦ ਹੁੰਦੀ ਹੈ, ਚਲੋ ਮੰਨ ਲਿਆ ਕਿ ਕੜਹਿਰਾ, ਕੰਘਾ ਅਤੇ ਕੜਾ ਵੀ ਦੇ ਦਿੱਤਾ ਹੋਊ ਪਰ ਕੇਸ ਕਿਵੇਂ ਦਿੱਤੇ ਇਹ ਪੰਜਾਬੀ ਟ੍ਰਿਬਿਊਨ ਵਾਲੇ ਦੱਸਣ ਜਾ ਬਰਨਾਲੇ ਵਾਲੇ ਤਰਕਸੀਲ।

2. ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਦੇ ਦੋਖੀਆਂ ਦੀ ਇਕ ਸੂਚੀ ਜਾਰੀ ਕੀਤੀ ਹੋਈ ਹੈ ਜਿਸ ਵਿਚ ਉਸ ਨੇ ਆਪਣੇ ਨਾਨੇ ਨੂੰ ਫੋਟੋ ਸਮੇਤ ਕੌਮ ਦੇ ਦੋਖੀਆਂ ਦੀ ਸੂਚੀ ਵਿਚ ਰੱਖਿਆ ਹੈ। ਫਿਰ ਮਾਨ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੀ ਘਟਨਾ ਨੂੰ ਸਹੀ ਠਹਿਰਾਉਂਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

* 2002 ‘ਚ ਸ. ਮਾਨ ਵੱਲੋਂ ਮੰਗੀ ਮਾਫ਼ੀ ਵਾਲੀ ਖਬਰਃ
https://timesofindia.indiatimes.com/…/artic…/5394713.cms
ਅਖਬਾਰ ਵਾਲਿਆਂ ਦਾ ਫਰਜ ਹੈ ਕਿ ਅਜਿਹੀਆਂ ਰਿਪੋਰਟਾਂ ਛਾਪਣ ਤੋਂ ਪਹਿਲਾਂ ਤੱਥਾਂ ਦੀ ਪੁਸਟੀ ਤਾਂ ਕਰ ਲਿਆ ਕਰਨ। ਦੱਸਣਾ ਬਣਦਾ ਹੈ ਕਿ ਵਿਸ਼ਵ ਭਾਰਤੀ ਵਾਲਿਆਂ ਨੇ ਹੀ “ਮੈਂ ਨਾਸਤਿਕ ਕਿਉਂ ਹਾਂ” ਕਿਤਾਬ ਛਾਪੀ ਹੈ। ਪਰ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਸ ਕਿਤਾਬ ਦਾ ਸੋਰਸ ਕੀ ਹੈ ? ਇਸ ਕਿਤਾਬ ਦਾ ਮੂਲ ਪਾਠ ਕਿੱਥੇ ਪਿਆ ਹੈ ?
-ਗੁਰਸੇਵਕ ਸਿੰਘ ਧੌਲਾ

ਆਮ ਆਦਮੀ ਪਾਰਟੀ ਅਸੈਂਬਲੀ’ਚ ਬੰਬ ਸੁੱਟਣ ਵਾਲੇ ਨੂੰ ਅੱਤਵਾਦੀ ਕਹੇਗੀ ਜਾਂ ਨਾਇਕ ? ਜੇਕਰ 92 ਗੂੰਗੇ ਬੋਲੇ ਵਿਧਾਇਕਾਂ ਦੇ ਕੰਨ ਖੋਲਣ ਲਈ ਕੋਈ ਭਗਤ ਸਿੰਘ ਦਾ ਪੈਰੋਕਾਰ ਅਜਿਹਾ ਕਰ ਦਿੰਦਾ ਤਾਂ ਕੀ ਸਰਕਾਰ ਉਸ ਨੂੰ ਵੀ ਨਾਇਕ ਮੰਨ ਲੈਂਦੀ ?
– ਸਤਵੰਤ ਸਿੰਘ


ਤੁਸੀਂ ਮਾਨ ਸਾਹਿਬ ਦੇ interview ਵਿੱਚੋਂ ਕਿਸ ਗੱਲ ਵੱਲ ਧਿਆਨ ਦਿੱਤਾ ਓਹਦੇ ਤੋਂ ਤੁਹਾਡੀ ਮਾਨਸਿਕਤਾ ਅਤੇ ਸੋਚ ਦੇ ਪੱਧਰ ਦਾ ਪਤਾ ਲਗਦਾ ਹੈ।ਮੀਤ ਹੇਅਰ ਜਾਂ ਬੀਬੀ ਭਰਾਜ ਵਰਗੇ ਬੌਧਿਕ ਪੱਧਰ ਵਾਲੇ ਰਿਵਾਇਤੀ ਸਿਆਸਤਦਾਨ ਭਗਤ ਸਿੰਘ ਵਾਲੇ ਮਸਲੇ ਨੂੰ discuss ਕਰੀ ਜਾਣ ਜਾਂ ਕਿਰਪਾਨ ਵਾਲੇ ਮਸਲੇ ਤੇ ਟਿੱਪਣੀਆਂ ਕਰੀ ਜਾਣ, ਇਹਦੇ ਨਾਲ ਕੋਈ ਲੰਬਾ ਚੌੜਾ ਫ਼ਰਕ ਨਹੀਂ ਪੈਂਦਾ। ਇਹਨਾਂ ਤੋਂ ਇਸਤੋਂ ਵੱਧ ਆਸ ਵੀ ਨਹੀਂ ਕੀਤੀ ਜਾ ਸਕਦੀ।ਪਰ ਜਿਹੜੇ ਆਪ resistance movement ਲੜਦੇ ਹਨ , ਕੌਮੀਅਤਾਂ ਦੇ ਮਸਲੇ ਨੂੰ ਸਮਝਦੇ ਹਨ ਓਹਨਾਂ ਨੂੰ ਧਿਆਨ ਸਾਰੇ interview ਵਿੱਚ ਸੂਬਾਈ reorganization ਦੇ ਮਸਲੇ ਵੱਲ ਦੇਣਾਂ ਚਾਹੀਦਾ ਸੀ। Debate , discussion ਇਸ ਤੇ ਹੁੰਦੀ ਤਾਂ ਗੱਲ ਅੱਗੇ ਤੁਰਦੀ। ਸਗੋਂ ਇੱਕ ਮੌਕਾ ਸੀ ਇਸ ਵਿਚਾਰ ਚਰਚਾ ਨੂੰ ਅੱਗੇ ਤੋਰਨ ਦਾ। ਛੋਟੀ ਸੋਚ ਵਾਲੇ ਚਾਹੇ ਲੜਦੇ ਰਹਿੰਦੇ ਘਟਨਾਵਾਂ ਅਤੇ ਸਖਸ਼ੀਅਤਾਂ ਨੂੰ ਲੈਕੇ , ਤੁਸੀਂ idea ਜਾਂ ਕਨਸੈਪਟ ਤੇ ਧਿਆਨ ਕੇਂਦਰਿਤ ਕਰਦੇ।ਪਰ ਧੜਿਆਂ ਦੇ ਮੋਹ ਅਤੇ ਨਫ਼ਰਤ ਵਿੱਚ ਗ੍ਰਹਸਤ ਲੋਕ ਵੰਡੀਆਂ ਤੇ ਦਰਾਰਾਂ ਵਧਾਉਣ ਵਾਲੇ ਮੁੱਦੇ ਹੀ ਚੁੱਕ ਸਕਦੇ ਹਨ। ਪੰਜਾਬ ਦੇ ਹੱਕਾਂ ਲਈ ਸੰਘਰਸ਼ ਵਿੱਢਣ ਤੋਂ ਪਹਿਲਾਂ ਹਉਮੈ ਦੇ ਭੇੜ ਛੱਡਣੇ ਪੈਣੇ ਆਂ ਤੇ ਆਪਣੇ ਸਮਾਜ ਦੀਆਂ ਅੰਦਰਲੀਆਂ ਤਰੇੜਾਂ ਨੂੰ ਲਿੱਪਣਾ ਪੈਣਾਂ ਹੈ।
ਅਜੈਪਾਲ ਸਿੰਘ

ਕੀ ਹੁਣ ਦਿੱਲੀ ਦੇ ਭਈਏ ਦੱਸਣਗੇ ਕਿ ਸਾਡਾ ਨਾਇਕ ਕੌਣ ਹੈ? ਜਿਸ ਕੌਮ ਕੋਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਮਹਾਂ-ਨਾਇਕ ਹੋਵੇ ਉਸ ਕੌਮ ਨੂੰ ਭਗਤ ਸਿੰਘ ਵਰਗੇ ਵਿਅਕਤੀ’ਚੋੰ ਆਪਣਾ ਨਾਇਕ ਲੱਭਣ ਦੀ ਕੋਈ ਮਜ਼ਬੂਰੀ ਨਹੀੰ। ਜਦ ਭਗਤ ਸਿੰਘ ਪੰਜਾਬ, ਪੰਜਾਬੀ ਅਤੇ ਸਿੱਖੀ ਲਈ ਕੁਝ ਕਮਾ ਕੇ ਹੀ ਨਹੀੰ ਗਿਆ ਤਾਂ ਅਸੀਂ ਉਸ ਦੀ ਕੁਰਬਾਨੀ ਦਾ ਭਾਰ ਕਿਉਂ ਚੁੱਕੀ ਫਿਰਨਾ। ਸਾਡੇ ਕੋਲ ਸ਼ਹੀਦਾਂ ਦੀ ਲੰਮੀ ਕਤਾਰ ਹੈ। ਭਗਤ ਸਿੰਘ ਉਹਨਾਂ ਦੇ ਕਿਸੇ ਪੱਖੋੰ ਵੀ ਮੇਚ ਦਾ ਨਹੀਂ। ਜਦ ਭਗਤ ਸਿੰਘ ਨੇ ਤਿੰਨ ਸਦੀਆਂ ਦੇ ਇਤਿਹਾਸ ਵੱਲ ਪਿੱਠ ਕਰਕੇ ਆਪਣੀ ਕੌਮ ਦੇ ਸ਼ਹੀਦਾਂ ਤੋੰ ਮੁੱਖ ਮੋੜਿਆ ਤਾਂ ਉਹ ਵੀ ਸਾਡਾ ਕੁਝ ਨਹੀੰ ਲੱਗਦਾ। ਸਾਡੇ ਨਾਇਕਾਂ ਤੇ ਸ਼ਹੀਦਾਂ ਦਾ ਰੁਤਬਾ ਰਾਸ਼ਟਰਵਾਦੀਆਂ ਦੇ ਬੌਣੇ ਨਾਇਕਾਂ ਤੋਂ ਕਿਤੇ ਵੱਡਾ ਤੇ ਪਵਿੱਤਰ ਹੈ।
– ਸਤਵੰਤ ਸਿੰਘ

ਗੱਲ ਸਿੱਧੀ ਹੈ! ਜੇਕਰ ਤੁਸੀੰ ਸੰਤਾਂ ਅਤੇ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਕਹੋਂਗੇ ਤਾਂ ਅਸੀਂ ਤੁਹਾਡੇ ਨਾਇਕਾਂ ਨੂੰ ਅੱਤਵਾਦੀ ਕਹਾਂਗਾ। ਜੇਕਰ ਤੁਸੀੰ ਸਾਡੀ ਆਜ਼ਾਦੀ ਦੀ ਖਾਲਿਸਤਾਨ ਲਹਿਰ ਨੂੰ ਅੱਤਵਾਦ ਕਹੋਂਗੇ ਤਾਂ ਅਸੀਂ ਤੁਹਾਡੇ ਦੇਸ ਨੂੰ “terr orist state” ਕਹਾਂਗਾ। ਸਾਨੂੰ ਇਹਨਾਂ ਟੈਗਾਂ ਨਾਲ ਬਹੁਤਾ ਫ਼ਰਕ ਨਹੀੰ ਪੈਂਦਾ ਕਿਉਂਕਿ ਅਸੀਂ ਵੱਖਵਾਦੀ ਹਾਂ, ਪਰ ਤੁਹਾਡੀਆਂ ਇਹਨਾਂ ਟੈਗਾਂ ਨੇ ਚੀਕਾਂ ਕਢਾਈ ਰੱਖਣੀਆਂ।
– ਸਤਵੰਤ ਸਿੰਘ

ਭਗਤ ਸਿੰਘ ਦਾ ਪੰਜਾਬ ਅਤੇ ਸਿੱਖ ਕੌਮ ਨਾਲ ਕੋਈ ਲੈਣ ਦੇਣ ਨਹੀਂ। ਭਗਤ ਸਿੰਘ ਵਿਚਾਰਧਾਰਕ ਤੌਰ ਤੇ ਪੰਜਾਬ, ਪੰਜਾਬੀ ਬੋਲੀ ਦਾ ਵਿਰੋਧੀ ਸੀ। ਉਹ ਇੱਕ ਰਾਸ਼ਟਰਵਾਦੀ ਸੀ ਅਤੇ ਰਾਸ਼ਟਰਵਾਦੀ ਸੋਚ ਹਮੇਸ਼ਾਂ ਪੰਜਾਬ ਤੇ ਕੌਮ ਦਾ ਉਜਾੜਾ ਹੀ ਕਰੇਗੀ। ਉਸ ਨੇ ਕਦੇ ਸਾਡੇ ਖਿੱਤੇ ਜਾਂ ਕੌਮ ਦੀ ਆਜ਼ਾਦੀ ਲਈ ਕੁਝ ਨਹੀੰ ਬੋਲਿਆ ਕਰਿਆ। ਉਹ ਹਿੰਦੂ ਰਾਸ਼ਟਰ ਦਾ ਨਾਇਕ ਅਤੇ ਸ਼ਹੀਦ ਹੋ ਸਕਦਾ ਹੈ ਪਰ ਸਿੱਖਾਂ ਦਾ ਨਾਇਕ ਬਿਲਕੁਲ ਨਹੀੰ। ਜਿਹੜੀ ਕੌਮ ਤਿੰਨ ਸਦੀਆਂ ਸਿਰਾਂ ਦੇ ਮੁੱਲ ਪਵਾਉਂਦੀ ਆ ਰਹੀ ਹੋਵੇ ਉਸ ਦਾ ਨਾਇਕ ਉਹ ਕਿਵੇਂ ਹੋ ਸਕਦਾ ਹੈ ਜਿਹੜਾ ਸਾਡੀ ਕੌਮ ਤੋੰ ਪਾਤਸ਼ਾਹ ਦਾਅਵਾ ਖੋਹ ਕੇ ਅਖੌਤੀ ਹਿੰਦੂ ਰਾਸ਼ਟਰ’ਚ ਜਜ਼ਬ ਹੋਣ ਦਾ ਰਾਹ ਬਣਦਾ ਹੋਵੇ। ਭਗਤ ਸਿੰਘ ਕੋਈ ਸੰਘਰਸ਼ ਕਰਦਾ ਜਾਂ ਨਾ ਕਰਦਾ ਸਿੱਖਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ। ਸਿੱਖ ਉਸ ਤੋਂ ਪਹਿਲਾਂ ਵੀ ਕੌਮੀ ਆਜ਼ਾਦੀ ਲਈ ਬੰਦ-ਬੰਦ ਕਟਵਾ ਚੁੱਕੇ ਸਨ, ਖੋਪੜੀਆਂ ਲਹਾ ਚੁੱਕੇ ਤੇ ਆਰਿਆਂ ਨਾਲ ਚੀਰੇ ਜਾ ਚੁੱਕੇ ਸਨ ਅਤੇ ਉਸ ਤੋਂ ਬਾਅਦ ਵੀ ਸਿੱਖਾਂ ਨੇ ਲਹੂ ਢੋਲਵੀਂ ਜੰਗ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਲੜੀ ਹੈ। ਸਾਨੂੰ ਆਜ਼ਾਦੀ ਦੇ ਮਾਇਬੇ ਭਗਤ ਸਿੰਘ ਨੇ ਨਹੀੰ ਦੱਸੇ। ਜੇਕਰ ਭਗਤ ਸਿੰਘ ਤਿੰਨ ਸਦੀਆਂ ਦੀਆਂ ਸਿੱਖ ਸ਼ਹਾਦਤਾਂ ਭੁੱਲ ਕੇ ਕੌਮੀ ਆਜ਼ਾਦੀ ਲਈ ਨਹੀਂ ਜੂਝ ਸਕਿਆ ਤਾਂ ਅਸੀਂ ਉਸ ਦੀ ਕੁਰਬਾਨੀ ਨੂੰ ਯਾਦ ਰੱਖਕੇ ਕੀ ਕਰਨਾ। ਸਾਡੇ ਲਈ ਹਰ ਰੋਜ਼ ਸ਼ਹੀਦੀ ਦਿਹਾੜੇ ਹਨ। ਸਾਡੇ ਸ਼ਹੀਦਾਂ ਦੇ ਸੁੱਚੇ ਲਹੂ ਨਾਲ ਪੰਜਾਬ ਦੀ ਮਿੱਟੀ ਦਾ ਕਣ-ਕਣ ਸਿੰਜਿਆ ਪਿਆ ਹੈ। ਸਾਨੂੰ ਇਹ ਨਾ ਦੱਸੋ ਕਿ ਸਾਡਾ ਨਾਇਕ ਤੇ ਸ਼ਹੀਦ ਕੌਣ ਹੈ। ਅਸੀਂ ਆਪਣੇ ਸ਼ਹੀਦਾਂ ਨੂੰ ਅਰਦਾਸ’ਚ ਹਰ ਰੋਜ਼ ਯਾਦ ਕਰਦੇ ਹਨ। ਅਸੀਂ ਆਪਣੇ ਸ਼ਹੀਦੇ ਦੇ ਗੁਰਦੁਆਰੇ ਬਣਾਉਂਦੇ ਹਾਂ। ਜਿੱਥੇ ਸਾਡੇ ਸ਼ਹੀਦ ਸ਼ਹਾਦਤ ਪ੍ਰਾਪਤ ਕਰਦੇ ਹਨ ਉੱਥੇ ਗੁਰੂ ਖਾਲਸੇ ਦੇ ਨਿਸ਼ਾਨ ਸਾਹਿਬ ਝੂਲਦੇ ਹਨ। ਜੇਕਰ ਭਗਤ ਸਿੰਘ ”ਰਾਜ ਕਰੇਗਾ ਖਾਲਸਾ” ਨਹੀਂ ਕਹਿ ਸਕਿਆ ਤਾਂ ਉਹ ਉਸ ਦੀ ਬਦਕਿਸਮਤੀ ਸੀ। ਪਰ ਕੌਮ ਦਾ ਹਰ ਉਹ ਬੱਚਾ-ਬੱਚਾ ਜਿਸ ਦੀਆਂ ਰਗਾਂ ਦਸਵੇਂ ਪਾਤਸ਼ਾਹ ਦੀ ਬਖ਼ਸ਼ਿਸ਼ ਧੜਕੀ ਹੈ ਉਹ ਇਸ ਨਾਅਰੇ ਲਈ ਆਪਣਾ ਸੀਸ ਤਲੀ ਤੇ ਰੱਖੀ ਖੜਾ ਹੈ। ਸਾਨੂੰ ਕਿਸੇ ਅਖੌਤੀ ਨਾਇਕ ਦੀ ਲੋੜ ਨਹੀਂ। ਜਿਹੜਾ ਗੁਰਾਂ ਦੀ ਬਖਸ਼ਿਸ਼ ਨੂੰ ਸਮਝ ਹੀ ਨਹੀਂ ਸਕਿਆ।
– ਸਤਵੰਤ ਸਿੰਘ

History of Partition of India, Vol 1, KK Aziz.
ਇਹਦੇ ਬਾਰੇ ਲਿਖਣ ਪੜ੍ਹ ਕੇ। ਲਾਲਾ ਕਿਵੇਂ ਟੋਟੇ ਚਾਹੁੰਦਾ ਸੀ

ਸਿੱਖਿਆ ਮੰਤਰੀ ਮੀਤ ਹੇਅਰ ਤੇ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਦੇ ਸਲੇਬਸ’ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਪੜਾ ਰਹੇ ਹਨ ਤੇ ਭਗਤ ਸਿੰਘ ਦੇ ਨਾਮ ਉੱਤੇ ਚੀਕਾਂ ਮਾਰ ਰਹੇ ਹਨ।
ਇਹ ਦੋਗਲੇ ਦੱਸਣਗੇ ਕਿ ਆਜ਼ਾਦੀ ਲਈ ਲੜਨ ਦਾ ਹੱਕ ਕੇਵਲ ਭਗਤ ਸਿੰਘ ਨੂੰ ਸੀ ਤੇ ਉਸ ਤੋਂ ਬਾਅਦ ਇਹ ਹੱਕ ਕਿਸੇ ਕੋਲ ਨਹੀਂ? ਇਹ ਇਹਨਾਂ ਦੀ ਸਾਜ਼ਿਸ਼ ਹੈ ਕਿ ਸਾਡੇ ਨਾਇਕ ਬਦਲੇ ਜਾਣ। ਯੂਨੀਵਰਸਿਟੀਆਂ ਸਾਡੇ ਨਾਇਕਾਂ ਦੀ ਕਿਰਦਾਰਕੁਸ਼ੀ ਕਰਦੇ ਹਨ ਤੇ ਸਾਡੇ ਉੱਤੇ ਨਕਲੀ ਕਾਮਰੇਡ ਨਾਇਕ ਥੋਪਦੇ ਹਨ। ਮੀਤ ਹੇਅਰ ਤੇ ਪੰਜਾਬ ਸਰਕਾਰ ਨੂੰ ਪੰਜਾਬੀ ਯੂਨੀਵਰਸਿਟੀ’ਚ ਸੰਤਾਂ ਅਤੇ ਪੰਜਾਬ ਦੀ ਆਜ਼ਾਦੀ ਲਈ ਲੜੀ ਖਾੜਕੂ ਲਹਿਰ ਨੂੰ ਅੱਤਵਾਦ ਕਹਿ ਕੇ ਬਦਨਾਮ ਕਰਨ ਲਈ ਜ਼ਿੰਮੇਵਾਰ ਹਨ। ਇਹਨਾਂ ਤੋੰ ਉਲਟਾ ਜਵਾਬ ਮੰਗੋ ਕਿ ਤੁਸੀੰ ਸਾਡੇ ਸ਼ਹੀਦਾਂ ਨੂੰ ਬਦਨਾਮ ਕਰਨ ਲਈ ਮੁਆਫ਼ੀ ਮੰਗੋ।
– ਸਤਵੰਤ ਸਿੰਘ
History of Partition of India, Vol 1, KK Aziz.
ਇਹਦੇ ਬਾਰੇ ਲਿਖਣ ਪੜ੍ਹ ਕੇ। ਲਾਲਾ ਕਿਵੇਂ ਟੋਟੇ ਚਾਹੁੰਦਾ ਸੀ

ਜਿਹੜੀ ਗੱਲ ਕਰਕੇ ਸਿਮਰਨਜੀਤ ਸਿੰਘ ਮਾਨ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਹੈ ਉਸੇ ਗੱਲ ਕਰਕੇ ਹੀ ਪੰਜਾਬ ਦੀ ਆਜ਼ਾਦੀ ਲਈ 1984 ਤੋਂ ਬਾਅਦ ਸ਼ਹੀਦ ਹੋਣ ਵਾਲੇ ਸਾਰੇ ਸਿੱਖ ਸ਼ਹੀਦਾਂ ਨੂੰ ਭਾਰਤੀ ਸਟੇਟ ਅੱਤਵਾਦੀ ਕਹਿੰਦੀ ਹੈ। ਪੰਜਾਬ ਦੀ ਧਰਤੀ ਲਈ ਸ਼ਹੀਦ ਹੋਣ ਵਾਲਿਆਂ ਨੂੰ ਅੱਤਵਾਦੀ ਕਹਿਣ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ। ਭਗਤ ਸਿੰਘ ਦੀ ਰਾਸ਼ਟਰਵਾਦੀ ਸੋਚ ਜਿਹੜੀ ਪੰਜਾਬ, ਪੰਜਾਬੀ ਬੋਲੀ ਅਤੇ ਸਿੱਖੀ ਦੇ ਖਿਲਾਫ਼ ਸੀ ਉਸ ਵਾਰੇ ਤੁਹਾਨੂੰ ਬੜੀ ਤਕਲੀਫ਼ ਹੁੰਦੀ ਹੈ। ਸਿਮਰਨਜੀਤ ਸਿੰਘ ਮਾਨ ਦੀ ਗੱਲ ਸਮਝਣ ਦੀ ਤੁਹਾਡੀ ਸਮਰੱਥਾ ਨਹੀਂ ਤੇ ਰੌਲਾ ਪਾਉਣ ਬਹਿ ਗਏ। ਪਹਿਲਾਂ ਸਿੱਖ ਸ਼ਹੀਦਾਂ ਨ੍ਹੰ ਅੱਤਵਾਦੀ ਕਹਿਣਾ ਬੰਦ ਕਰਵਾ ਲਵੋ, ਫਿਰ ਮਾਨ ਸਾਹਿਬ ਭਗਤ ਸਿੰਘ ਨੂੰ ਵੀ ਨਹੀਂ ਕਹਿਣਗੇ। ਸਾਰੀ ਭਾਰਤੀ ਸਟੇਟ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਸਾਡੇ ਸਮੂਹ ਸ਼ਹੀਦਾਂ ਨੂੰ ਅੱਤਵਾਦੀ ਕਹਿੰਦੀ ਹੈ ਉਦੋੰ ਤੁਹਾਡੇ ਮੂੰਹ’ਚੋਂ ਕੁਝ ਨਿਕਲਦਾ ਨਹੀਂ। ਤੜਫੋ ਹੁਣ ਅਸੀਂ ਤਾਂ ਐਵੇ ਹੀ ਕਹਾਂਗੇ ਸਾਡੇ ਸ਼ਹੀਦ ਤੁਹਾਡੇ ਰਾਸ਼ਟਰਵਾਦੀਆਂ ਵਾਲੇ ਸ਼ਹੀਦ ਨਹੀੰ ਹਨ।
– ਸਤਵੰਤ ਸਿੰਘ

ਮਾਨ ਨੇ ਸਰਕਾਰਾਂ ਦੇ ਭਗਤ ਸਿੰਘ ਬਾਰੇ ਘੜੇ ਬਿਰਤਾਂਤ ਦਾ ਦਾਬਾ ਤੋੜਿਆ।
ਭਗਤ ਸਿੰਘ ਅੱਤਵਾਦੀ ਨਹੀਂ ਸੀ। ਭਗਤ ਸਿੰਘ ਦੀ ਸ਼ਹਾਦਤ ਵਿਲੱਖਣ ਸੀ। ਅਕਸਰ ਜਦੋਂ ਕੋਈ ਸ਼ਹੀਦ ਹੁੰਦਾ ਤਾਂ ਉਹ ਆਮ ਲੋਕਾਂ ਦਾ ਹੀਰੋ ਆਪਣੇ ਆਪ ਬਣਦਾ ਹੈ। ਪਰ ਭਗਤ ਸਿੰਘ ਨੂੰ ਆਮ ਲੋਕਾਂ ਦਾ ਹੀਰੋ ਸਥਾਪਿਤ ਕਰਨ ਕਰਨ ਲਈ ਕਰੋੜਾਂ ਰੁਪਏ ਹਰ ਸਾਲ ਖਰਚਣੇ ਪੈਂਦੇ ਨੇ। ਸ਼ਹੀਦਾਂ ਦੀਆਂ ਵਾਰਾਂ ਢਾਡੀ ਗਾਉਂਦੇ ਨੇ। ਪਰ ਭਗਤ ਸਿੰਘ ‘ਤੇ ਸਰਕਾਰ ਆਪ ਗੀਤ ਲਿਖਵਾੳਦੀ ਹੈ।
ਭਗਤ ਸਿੰਘ ਦੀ ਸ਼ਹੀਦੀ ਨੂੰ ਸਰਕਾਰ ਨੇ ਇੰਝ ਘੜ ਲਿਆ ਕਿ ਭਗਤ ਸਿੰਘ ਲੋਕਾਂ ਦੇ ਹੱਕ ‘ਚ ਨਾ ਭੁਗਤੇ। ਭਗਤ ਸਿੰਘ ਦੀ ਸ਼ਹਾਦਤ ਦਾ ਕਾਰਨ ਵੀ ਬਹੁਤ ਅਜੀਬ ਸੀ। ਉਸ ਨੇ ਇਕ ਅੰਗਰੇਜ ਅਫਸਰ ਮਾਰ ਦਿੱਤਾ। ਉਸ ਅਫਸਰ ਦੀ ਲਾਲਾ ਲਾਜਪਤ ਰਾਏ ਨਾਲ ਕਦੇ ਮੁਲਾਕਾਤ ਵੀ ਨਹੀੰ ਸੀ ਹੋਈ। ਲਾਲੇ ਦੀ ਮੌਤ ਹੋਈ ਵੀ ਹਰਟ ਅਟੈਕ ਨਾਲ ਸੀ। ਪਤਾ ਨਹੀੰ ਕਿਉਂ ਭਗਤ ਸਿੰਘ ਨੇ ਲਾਲੇ ਦੀ ਹਰਟ ਅਟੈਕ ਨਾਲ ਹੋਈ ਮੌਤ ਦਾ ਬਦਲਾ ਲੈਣ ਲਈ ਇਕ ਅੰਗਰੇਜ ਅਫਸਰ ਨੂੰ ਊਈਂ ਮਾਰ ਦਿੱਤਾ। ਫੇਰ ਉਸੇ ਅਸੈਬਲੀ ‘ਚ ਬੰਬ ਸੁੱਟ ਦਿੱਤਾ ਜਿਸ ਦਾ ਲਾਲਾ ਲਾਜਪਤ ਰਾਏ ਵੀ ਮੈਂਬਰ ਸੀ। ਉਹੀ ਲਾਲਾ ਜਿਸ ਨੇ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ‘ਚ ਵੰਡਣ ਦਾ ਸੁਪਨਾ ਪਹਿਲੀ ਵਾਰ ਦੇਖਿਆ। ਹੋਰ ਤਾਂ ਹੋਰ ਲਾਲਾ ਘੱਟ ਗਿਣਤੀਆਂ ਵਾਸਤੇ ਅੱਜ ਕੱਲ ਵਿਚਰਦੇ ਸ਼ਿਵ ਸੈਨਾ ਦੇ ਕਿਸੇ ਲੀਡਰ ਨਾਲੋਂ ਵੱਧ ਨਫਰਤ ਪਾਲਦਾ ਤੇ ਪ੍ਰਚਾਰਦਾ ਸੀ।

ਪਰ ਸਰਕਾਰ ਵਲੋੰ ਭਗਤ ਸਿੰਘ ਨੂੰ ਅਸਲ ਹੀਰੋ ਉਸ ਦੀ ਪੇਤਲੀ ਸਮਝ ਕਰਕੇ ਬਣਾਇਆ। ਜਿਸ ਪੇਤਲੀ ਸਮਝ ਦੇ ਝਲਕਾਰੇ ਉਸ ਦੇ ਇਸ ਵਿਚਾਰ ਚੋੰ ਵੀ ਪੈਂਦੇ ਸਨ ਕਿ ਸਾਰੀਆਂ ਬੋਲੀਆਂ ਖਤਮ ਕਰਕੇ ਹਿੰਦੀ ਲਾਗੂ ਕਰਦੋ। ਸਰਕਾਰਾਂ ਨੂੰ ਪਤਾ ਸੀ ਕਿ ਅਜਿਹਾ ਵਿਚਰਧਾਰਕ ਤੌਰ ‘ਤੇ ਭਮੱਤਰਿਆ ਸ਼ਹੀਦ ਉਨਾਂ ਦਾ ਕੋਈ ਨੁਕਸਾਨ ਨਹੀਂ ਕਰੇਗਾ। ਸਗੋੰ ਉਸ ਨੂੰ ਮੰਨਣ ਵਾਲੇ ਵੀ ਭਮੱਤਰ ਜਾਣਗੇ।
ਇਸ ਕਰਕੇ ਸਮੇੰ ਦੀਆਂ ਸਰਕਾਰਾਂ ਨੇ ਭਗਤ ਸਿੰਘ ਦੀ ਸ਼ਹੀਦੀ ਨੂੰ ਉਨਾਂ ਹਜਾਰਾਂ ਸਿੱਖਾਂ ਤੇ ਸੈਕੜੇ ਪੰਜਾਬੀ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਅੰਗਰੇਜਾਂ ਵਿੱਰੁਧ ਲੜਾਈ ਵਿੱਚ ਦਿੱਤੀਆਂ ਸ਼ਹੀਦੀਆਂ ‘ਤੇ ਦਾਬਾ ਪਾਉਣ ਲਈ ਹੀ ਭਗਤ ਸਿੰਘ ਨੂੰ ਵਰਤਿਆ। ਕਾਮਰੇਡਾਂ ਨੇ ਆਵਦਾ ਤੋਰੀ ਫੁਲਕਾ ਚਲਾਉਣ ਵਾਸਤੇ ਭਗਤ ਸਿੰਘ ਬਾਰੇ ਝੂਠੀਆਂ ਕਿਤਾਬਾਂ ਲਿਖੀਆਂ ਤਾਂ ਕਿ ਭਾਈ ਰਣਧੀਰ ਸਿੰਘ ਵਰਗੇ ਸੱਚੇ ਸੁੱਚੇ ਯੋਧਿਆਂ ਦੀਆਂ ਭਗਤ ਸਿੰਘ ਨਾਲ ਹੋਈਆਂ ਮੁਲਾਕਾਤਾਂ ਨੂੰ ਝੂਠਾ ਕੀਤਾ ਜਾ ਸਕੇ।

ਭਾਵੇਂ ਕਿ ਭਗਤ ਸਿੰਘ ਅੱਤਵਾਦੀ ਨਹੀੰ ਸੀ। ਸ਼ਹੀਦ ਹੀ ਸੀ। ਸਿਮਰਨਜੀਤ ਸਿੰਘ ਦਾ ਬਿਆਨ ਸਰਕਾਰਾਂ ਤੇ ਕਾਮਰੇਡਾਂ ਵਲੋੰ ਆਮ ਮਨੁੱਖ ਦੇ ਦਿਮਾਗ ‘ਤੇ ਪਾਏ ਬਿਰਤਾਂਤ ਦੇ ਦਾਬੇ ਨੂੰ ਤੋੜਦਾ ਹੈ।
ਮਾਨ ਦੇ ਬਿਆਨ ਨਾਲ ਮੁੱਖ ਮੰਤਰੀ ਦੇ ਦਫਤਰ ਵਿਚਲੀ ਉਹ ਕੰਧ ਹਿੱਲ ਗਈ ਹੈ ਜਿਸ ‘ਤੇ ਭਗਤ ਸਿੰਘ ਦੀ ਤਸਵੀਰ ਲੱਗੀ ਹੈ।ਜੇ ਪੰਜਾਬ ਨੇ ਭਵਿੱਖ ‘ਚ ਸਪਸ਼ਟ ਰਾਹ ਫੜਨਾ ਤਾਂ ਭਗਤ ਸਿੰਘ ਦੀ ਭਮੱਤਰੀ ਵਿਚਾਰਧਾਰਾ ਨੂੰ ਪਿੱਛੇ ਛੱਡਣਾ ਹੋਵੇਗਾ।
#ਮਹਿਕਮਾ_ਪੰਜਾਬੀ

ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕੀ ਕਿਹਾ ਤੇ ਸੰਘੀਆਂ ਤੇ ਕਾਮਰੇਡਾਂ ਨੂੰ ਕੀ ਸੁਣਿਆ ?
ਕਿਰਪਾਨ ਦੇ ਮਸਲੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਪੁੱਛੇ ਸਵਾਲ ਦੇ ਜੁਆਬ ‘ਚ ਉਨਾਂ ਬਹੁਤ ਹੀ ਸਪੱਸ਼ਟ ਕਿਹਾ ਕਿ ਭਾਰਤ ਵਿਚ ਹਿੰਦੂ ਦੀ ਸਰਕਾਰ ਆ। ਸਿੱਖ ਨੂੰ ਸੰਵਿਧਾਨ ਅੰਗਰਜ ਦੇ ਰਾਜ ਦੇ ਸਮੇੰ ਤੋੰ ਕ੍ਰਿਪਾਨ ਪਾਉਣ ਅਤੇ ਕਿਤੇ ਵੀ ਲਿਜਾਣ ਤੋੰ ਨਹੀੱ ਰੋਕਦਾ, ਪਰ ਦੇਸ ਤੇ ਰਾਜ ਕਰ ਰਿਹਾ ਹਿੰਦੂ ਦੱਸੇ ਕਿ ਉਹ ਮੈਨੂੰ ਕਿਰਪਾਨ ਲੈ ਕੇ ਜਾਣ ਦੇਵੇਗੇ ਜਾਂ ਨਹੀੰ ?ਮਾਨ ਸਾਹਬ ਇਕ ਵਾਰ ਕਿਰਪਾਨ ਬਾਰੇ ਸਪੱਸ਼ਟ ਸਟੈੰਡ ਲੈ ਕੇ ਪਾਰਲੀਮੈੰਟ ਨਹੀੰ ਗਏ ਸਨ। ਦੂਜੀ ਵਾਰ ਜਥੇਦਾਰ ਭਾਈ ਰਣਜੀਤ ਸਿੰਘ ਦੇ ਕਹਿਣ ਦੇ ਗਾਤਰੇ ਵਾਲੀ ਕਿਰਪਾਨ ਨਾਲ ਗਏ ਸਨ। ਮਾਨ ਸਾਹਿਬ ਗਿਲਾ ਕਰਦੇ ਨੇ ਕਿ ਜੇ ਮੇਰੀ ਕੌਮ ਮੇਰਾ ਸਾਥ ਦਵੇ ਤਾਂ ਮੈੰ ਤਿੰਨ ਫੁਟੀ ਵੀ ਪਾਰਲੀਮੈੰਟ ‘ਚ ਲਿਜਾ ਸਕਦਾ। ਪਰ ਭਾਰਤੀ ਗੁਲਾਮੀ ਕਾਰਨ ਸਿੱਖਾਂ ਦੀ ਵੱਡੀ ਗਿਣਤੀ ਨਚਾਰਾਂ ਤੇ ਮਸਖਰਿਆਂ ਦੇ ਆਖੇ ਕਿਰਪਾਨ ਵਰਗੇ ਬੁਨਿਆਦੀ ਹੱਕੀ ਮਸਲੇ ਤੇ ਦੰਦ ਕੱਢਣ ਲੱਗ ਜਾਂਦੀ ਹੈ।

ਅਕਲ ਦੇ ਦੁਸ਼ਮਣਾਂ ਨੂੰ ਇਹ ਵੀ ਨਹੀੰ ਪਤਾ ਕਿ 1989 ਪਿੱਛੋ ਇੱਕ ਵਾਰ ਸਰਦਾਰ ਮਾਨ ਪਾਰਲੀਮੈਟ ਜਾ ਚੁੱਕੇ ਹਨ ਤੇ ਓਹਨਾ ਦੇ ਰੱਖੇ 75 ਸਵਾਲ ਪਾਰਲੀਮੈੰਟ ਦੇ ਰਿਕਾਡ ਦਾ ਹਿੱਸਾ ਨੇ। ਖੈਰ! ਮਾਨ ਸਾਹਿਬ ਇਸ ਵਾਰ ਵੀ ਕਿਰਪਾਨ ਨਾਲ ਹੀ ਪਾਰਲੀਮੈੰਟ ਜਾਣਗੇ। ਵੱਡੀ ਕਿਰਪਾਨ ਲਿਜਾਣ ਦਾ ਸੰਵਿਧਾਨਿਕ ਹੱਕ ਹੋਣ ਦੇ ਬਾਵਯੂਦ ਵੀ ਭਾਰਤ ਦਾ ਹਿੰਦੂ ਉਨਾਂ ਨੂੰ ਕਿਰਪਾਨ ਨਾਲ ਨਹੀੰ ਲਿਜਾਣ ਦਿੰਦਾ, ਕਿਉੰਕਿ ਸਿੱਖ ਭਾਰਤ ‘ਚ ਗੁਲਾਮ ਨੇ।
#ਮਹਿਕਮਾ_ਪੰਜਾਬੀ

ਗੱਲ ਭਗਤ ਸਿੰਘ ਦੀ ‘ਸ਼ਹੀਦੀ’ ਦੀ !
ਆਪ ਪਾਰਟੀ ਅਤੇ ਹੋਰਨਾਂ ਪਾਰਟੀਆਂ ਦੇ ਇਤਿਹਾਸ ਤੋਂ ਕੋਰੇ ਲੰਡੂ ਲੀਡਰਾਂ ਅਤੇ ਆਮ ਜਨਤਾ ਨੂੰ ਕੁਝ ਸਵਾਲ ਹਨ, ਉਮੀਦ ਹੈ ਲੰਡੂ ਲੀਡਰਾਂ ਤੇ ਜਨਤਾ ਚੋਂ ਕੋਈ ਜਵਾਬ ਜਰੂਰ ਦੇਵੇਗਾ?ਸ ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ‘ਸ਼ਹੀਦ’ ਨਾ ਮੰਨਣ ਅਤੇ ‘ਅਤਿਵਾਦੀ’ ਕਹਿਣ ਬਾਰੇ ਬਹੁਤ ਰੌਲਾ ਘਚੌਲਾ ਚਲ ਰਿਹਾ ਹੈ। ਕੁਝ ਨੁਕਤੇ ਸਾਂਝੇ ਕਰਨੇ ਚਾਹਵਾਂਗੇ 1. ਭਾਰਤ ਸਰਕਾਰ ਦੇ ਰਿਕਾਰਡ ਵਿੱਚ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਸੁਨਾਮ, ਗ਼ਦਰ ਪਾਰਟੀ ਅਤੇ ਬੱਬਰ ਅਕਾਲੀ ਲਹਿਰ ਦੇ ਹਥਿਆਰਬੰਦ ਯੋਧਿਆਂ ਨੂੰ ‘ਸ਼ਹੀਦ’ ਜਾਂ ਦੇਸ਼ਭਗਤ’ ਜਾਂ ‘ਅਜ਼ਾਦੀ’ ਦੇ ਹੀਰੋ ਨਹੀਂ ਮੰਨਿਆ ਗਿਆ। ਇਸ ਬਾਰੇ ਕੀ ਕਹਿਣਾ ਚਾਹੋਗੇ? 2. ਕਿਸੇ ਮਕਸਦ ਵਾਸਤੇ ਆਪਣੀ ਜਾਨ ਦੇਣ ਵਾਲਾ ਉਸ ਮਕਸਦ ਨਾਲ ਸਬੰਧਤ ਲੋਕਾਂ ਵਾਸਤੇ ‘ਸ਼ਹੀਦ’ ਹੁੰਦਾ ਹੈ। ਇਸ ਹਿਸਾਬ ਨਾਲ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗ਼ਦਰ ਪਾਰਟੀ ਅਤੇ ਬੱਬਰ ਅਕਾਲੀ ਲਹਿਰ ਵਿਚ ਮਾਰੇ ਜਾਣ ਵਾਲੇ ਜਾਂ ਫ਼ਾਂਸੀ ਲਗਣ ਵਾਲੇ ਆਪਣੇ-ਆਪਣੇ ਲੋਕਾਂ ਵਾਸਤੇ ‘ਸ਼ਹੀਦ’ ਸਨ।3. ਅੱਜ-ਕੱਲ੍ਹ ਜੇ ਕੋਈ ਫ਼ੌਜੀ ਜਾਂ ਪੁਲੀਸ ਵਾਲ ਡਿਊਟੀ ‘ਤੇ ਮਾਰਿਆ ਜਾਏ ਤਾਂ ਉਸ ਨੂੰ ਵੀ ਸ਼ਹੀਦ ਲਿਖਿਆ ਜਾਣ ਲਗ ਪਿਆ ਹੈ। ਕੀ ਭਗਤ ਸਿੰਘ, ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸਰਾਭਾ, ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ ਤੇ ਡਿਊਟੀ ‘ਤੇ ਮਾਰਿਆ ਗਿਆ ਫ਼ੌਜੀ ਜਾਂ ਸਿਪਾਹੀ ਸਾਰੇ ਹੀ ਸ਼ਹੀਦ ਹਨ ਜਾਂ ਨਹੀਂ। ਦੂਜਾ, ਜੇ ਉਨ੍ਹਾਂ ਵਿਚ ਫ਼ਰਕ ਹੈ ਤਾਂ ਇਸ ਦਾ ਭਾਵ ਇਹ ਹੋਇਆ ਕਿ ਸ਼ਹੀਦ ਕਈ ਕਿਸਮ ਦੇ ਹੁੰਦੇ ਹਨ? ਮਤਲਬ ਜੋ ਦੇਸ਼ ਚ ਸਿਆਸਤ ਕਰਨ ਲਈ ਫਿੱਟ ਬੈਠਦਾ ਹੈ ਉਸਨੂੰ ਕਰੋੜਾਂ ਰੁਪਏ ਖ਼ਰਚ ਕੇ ਉਭਾਰ ਦਿਓ , ਬਾਕੀਆਂ ਨੂੰ ਪਿੱਛੇ ਸੁੱਟ ਦਿਓ , ਇਹ ਕਿੱਥੋਂ ਦਾ ਇਨਸਾਫ਼ ਹੋਇਆ???

ਦਰਬਾਰ ਸਾਹਿਬ ਤੇ ਹਮਲੇ ਸਮੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪੋਤਰਾ ਵਿਧਾਨ ਸਭਾ ਦਾ ਸਪੀਕਰ ਬਣੇ ਤਾਂ ਬੀ.ਬੀ.ਸੀ ਵਾਲੇ ਕਾਮਰੇਡਾਂ ਨੇ ਕੋਈ ਰਿਪੋਰਟ ਪੇਸ਼ ਨਹੀਂ ਕੀਤੀ। ਸਿਮਰਨਜੀਤ ਸਿੰਘ ਮਾਨ ਦੇ ਭਗਤ ਸਿੰਘ ਵਾਰੇ ਇੱਕ ਬਿਆਨ ਨਾਲ ਇਹਨਾਂ ਨੂੰ ਉਸ ਦਾ ਨਾਨਾ ਅਰੂੜ ਸਿੰਘ ਚੇਤਾ ਆ ਗਿਆ ਤੇ ਉਸ ਦਾ ਇੱਕ ਪਾਸੜ ਵਿਸ਼ਲੇਸ਼ਣ ਕਰ ਦਿੱਤਾ। ਅਸਲ’ਚ ਭਗਤ ਸਿੰਘ ਅਜਿਹਾ ਬੂਟਾ ਜਿਸ ਦੀ ਜੜ੍ਹ ਪੱਟਣ ਨਾਲ ਪੰਜਾਬ’ਚੋਂ ਕਾਮਰੇਡ ਅਤੇ ਭਾਰਤੀ ਰਾਸ਼ਟਰਵਾਦੀ ਦੋਵਾਂ ਦੀ ਜੜ੍ਹ ਪੁੱਟੀ ਜਾਣੀ ਹੈ। ਹੁਣ ਪੰਥ ਨੂੰ ਇੱਕ ਪਾਸਾ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। ਇਸ ਗੱਲ ਦਾ ਨਿਤਾਰਾ ਕਰ ਹੀ ਦੇਣਾ ਚਾਹੀਦਾ।
– ਸਤਵੰਤ ਸਿੰਘ

ਅਰੂੜ ਸਿੰਘ ਕਹਿੰਦਾ ਜਨਰਲ ਡਾਇਰ ਦਾ FIR’ਚ ਨਾਮ ਨਹੀੰ। ਇਸ ਕਰਕੇ ਉਸ ਸਿਰੋਪਾ ਪਾਉਣਾ ਜਾਇਜ਼ ਹੈ। ਜਨਰਲ ਡਾਇਰ ਤੋਂ ਕਿਤੇ ਵੱਡੇ ਦੋਸ਼ੀ ਰਾਜੀਵ ਗਾਂਧੀ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ। ਭਗਤ ਸਿੰਘ ਦਾ ਪੈਰੋਕਾਰ ਉਸ ਨੂੰ ਕਲੀਨ ਚਿੱਟ ਦੇ ਰਿਹਾ। ਸਿਮਰਨਜੀਤ ਮਾਨ ਦੇ ਨਾਨੇ ਅਰੂੜ ਸਿੰਘ ਦਾ ਪਿੱਟ ਸਿਆਪਾ ਕਰਨ ਵਾਲੇ ਆਪਣੇ ਨਕਲੀ ਭਗਤ ਸਿੰਘ ਵਾਰੇ ਗੱਲ ਕਰਨ।
– ਸਤਵੰਤ ਸਿੰਘ

ਸਾਡੇ ਨਾਇਕ ਸਾਡੇ ਸੰਘਰਸ਼ ਨਿਸ਼ਾਨ ਸਾਹਿਬ ਦੀ ਅਗਵਾਈ’ਚ ਹੀ ਲੜਦੇ ਰਹੇ ਹਨ। ਸਾਨੂੰ ਨਿਸ਼ਾਨ, ਸਲੋਗਨ, ਨਾਅਰੇ, ਜੈਕਾਰੇ ਗੁਰੂ ਨੇ ਬਖ਼ਸ਼ੇ ਹਨ। ਇਹ ਭਗਤ ਸਿੰਘ ਦੀ ਬਦਕਿਸਮਤੀ ਸੀ ਕਿ ਉਹ ਗੁਰੂ ਦੇ ਨਿਸ਼ਾਨਾਂ ਤੋਂ ਭਗੌੜਾ ਰਿਹਾ। ਉਸ ਦਾ ਨਿਸ਼ਾਨਾ ਤੇ ਸੰਘਰਸ਼ ਗੁਰਮੱਤ ਗਾਡੀ ਰਹਿ ਤੋਂ ਬਹੁਤ ਦੂਰ ਸੀ। ਉਹ ਕੌਮੀ ਭਾਵਨਾ ਤੋੰ ਹੀਣਾ ਸੀ। ਉਹ ਤਿੰਨ ਸਦੀਆਂ ਦੇ ਸਿੱਖ ਇਤਿਹਾਸ’ਚ ਨੂੰ ਨਾਲ ਲੈ ਕੇ ਚੱਲਣ’ਚ ਅਸਮਰੱਥ ਰਿਹਾ। ਇਹ ਉਸ ਦੇ ਮਾੜੇ ਭਾਗ ਸਨ ਕਿ ਉਹ ਗੁਰੂ ਚਰਨਾਂ’ਚ ਜਗਾ ਨਹੀਂ ਬਣਾ ਸਕਿਆ। ਉਸ’ਚ ਸਾਡਾ ਨਾਇਕ ਬਣਨ ਵਾਲੀ ਕੋਈ ਖੂਬੀ ਨਹੀਂ ਹੈ ਅਤੇ ਸਾਡੀ ਕੋਈ ਮਜ਼ਬੂਰੀ ਨਹੀੰ ਹੈ ਕਿ ਉਸ ਨੂੰ ਨਾਇਕ ਮੰਨੀਏ। ਸਾਡੇ ਇਤਿਹਾਸ’ਚ ਸਾਡੇ ਬਹੁਤ ਵੱਡੇ ਨਾਇਕ ਹਨ।
– ਸਤਵੰਤ ਸਿੰਘ

ਬਲਤੇਜ ਪੰਨੂੰ ਨੂੰ ਕਹਿ ਦਿਉ ਕਿ ਤੁਹਾਡੀ ਝਾੜੂ ਸਰਕਾਰ ਯੂਨੀਵਰਸਿਟੀ’ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਪੜਾਉਂਦੀ ਹੈ। ਜੇ ਤੁਹਾਡੇ’ਚ ਦਮ ਹੈ ਤਾਂ ਪੰਜਾਬ ਅਸੈਂਬਲੀ’ਚ ਸੰਤਾਂ ਨੂੰ ਅੱਤਵਾਦੀ ਕਰਾਰ ਦੇਣ ਲਈ ਬਿੱਲ ਲਾਉ। ਪਤਾ ਲੱਗ ਜਾਉ ਕੀ ਭਾਅ ਵਿਕਦੀ ਹੈ। ਜੇ ਨੱਚਣਾ ਹੈ ਤਾਂ ਘੁੰਡ ਕੱਢ ਕੇ ਨਾ ਨੱਚੋ ਆ ਜਾ ਜਾਉ ਪਿੜ’ਚ ਸਿੱਧੇ ਲੋਟ ਹੀ। ਕੌਮ ਆਪਣੇ ਆਪ ਤੈਅ ਕਰ ਲਵੇਗੀ ਕਿ ਉਸ ਦਾ ਨਾਇਕ ਭਗਤ ਸਿੰਘ ਹੈ ਜਾਂ ਸੰਤ ਭਿੰਡਰਾਂਵਾਲਾ।
– ਸਤਵੰਤ ਸਿੰਘ

ਸਿੱਖਾਂ ਦੇ ਨਾਇਕ ਸਦੀਵੀ ਹਨ। ਸਿੱਖ ਪੰਥ ਆਪਣੇ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤੱਕ ਆਪਣੀ ਅਰਦਾਸ’ਚ
ਇਹ ਕਹਿ ਕੇ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ” ਯਾਦ ਕਰਦਾ ਰਹੇਗਾ। ਪਰ ਯਾਦ ਰੱਖਿਓ ਭਾਰਤੀ ਸਟੇਟ ਵੱਲੋਂ ਸਿਰਜੇ ਹੋਏ ਨਾਇਕ, ਸਟੇਟ ਦੇ ਨਾਲ ਹੀ ਖ਼ਤਮ ਹੋ ਜਾਣਗੇ। ਇਹਨਾਂ ਦਾ ਸਭ ਤੋਂ ਵੱਡਾ ਨਾਇਕ ਭਗਤ ਸਿੰਘ ਹੀ ਹੈ। ਜਿਸ ਨੂੰ ਕੌਮ ਸਟੇਟ ਦੇ ਖਤਮ ਹੋਣ ਤੋਂ ਪਹਿਲਾਂ ਹੀ ਗਲੋੰ ਲਾਹ ਦੇਣਾ ਚਾਹੁੰਦੀ ਹੈ। ਫਿਰ ਇਹਨਾਂ ਅਖੌਤੀ ਨਾਇਕਾਂ ਦੀ ਥਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਸਦੀਵੀ ਨਾਇਕ ਮੱਲ ਲੈਣਗੇ। ਰਾਸ਼ਟਰਵਾਦੀਆਂ ਦੀਆਂ ਚੀਕਾਂ ਤਾਂ ਹੀ ਪੈ ਰਹੀਆਂ ਹਨ ਕਿ ਲੋਕਾਂ ਨੂੰ ਆਪਣੇ ਅਸਲੀ ਨਾਇਕ ਦੀ ਪਹਿਚਾਣ ਨਾ ਆ ਜਾਵੇ। ਇਸ ਲਈ ਉਹ ਕਦੇ ਸੰਤਾਂ ਦੀ ਤਸਵੀਰ ਬੈਨ ਕਰਦੇ ਹਨ ਤੇ ਕਦੇ ਸਲੇਬਸ’ਚ ਅੱਤਵਾਦੀ ਲਿਖਦੇ ਹਨ। ਪਰ ਸੰਤਾਂ ਦੇ ਪ੍ਰਤਾਪ ਮੂਹਰੇ ਝੂਠੇ ਬਿਰਤਾਂਤ ਟਿੱਕਣੇ ਨਹੀਂ।
– ਸਤਵੰਤ ਸਿੰਘ


ਭਗਤ ਸਿੰਘ ਦੇ ਗੁਰਮੁਖੀ ਵਾਰੇ ਵਿਚਾਰ ਪੜ ਲਉ : 👇 “ਆਪਾਂ ਨੂੰ ਕਿੰਨਾ ਫਾਇਦਾ ਹੋਊ ਜੇ ਆਪਾਂ ਗੁਰਮੁਖੀ ਛੱਡ ਦੇਵਨਾਗਰੀ ਅਪਣਾ ਲਇਏ। ਪੰਜਾਬੀ ਭਾਸ਼ਾ ਇੱਕੋਦਮ ਤਰਕੀ ਕਰਨਾ ਸ਼ੁਰੂ ਕਰ ਦਿਉ ਦੇਵਨਾਗਰੀ ਲਿਪੀ ਅਪਣਾ ਕੇ। ਅਤੇ ਇਹਦੇ ਪ੍ਰਸਾਰ ਚ ਕੋਈ ਤਕਲੀਫ ਨਹੀਂ।”ਹੁਣ ਦਿਲ ਕਰੜਾ ਕਰ ਕੇ ਪੜਿਉ…..

” ਪੰਜਾਬ ਦਿਆਂ ਹਿੰਦੂ ਔਰਤਾਂ ਨੂੰ ਦੇਵਨਾਗਰੀ ਪਹਿਲਾਂ ਹੀ ਆਉਂਦੀ ਆ। ਡੀ.ਏ.ਵੀ ਸਕੂਲ ਤੇ ਸਨਾਤਨ ਧਰਮ ਸਕੂਲ ਸਿਰਫ ਹਿੰਦੀ ਚ ਈ ਪੜਾਉਂਦੇ ਆ, ਫੇਰ ਇਹਨਾਂ ਸਥਿਤੀਆਂ ਚ ਤਕਲੀਫ ਹੀ ਕੀ ਹੋਊ? ਆਪਾਂ ਹਿੰਦੀ ਦੇ ਸਮਰਥਕਾਂ ਨੂੰ ਬੇਨਤੀ ਕਰਾਂਗੇ ਕਿ, ਆਖਿਰਕਾਰ ਅਤੇ ਯਕੀਨਨ, ਸਿਰਫ ਹਿੰਦੀ ਹੀ ਪੂਰੇ ਭਾਰਤ ਦੀ ਭਾਸ਼ਾ ਹੋਊ, ਪਰ ਇਹਨੂੰ ਹੁਣ ਤੋਂ ਹੀ ਫੈਲਾਉਣਾ ਸੌਖਾ ਰਹੂ। ਪੰਜਾਬੀ ਵੀ ਹਿੰਦੀ ਵਰਗੀ ਹੀ ਬਣਜੂ ਹਿੰਦੀ ਦੀ ਲਿਪੀ ਅਪਣਾ ਕੇ ਤੇ ਸਾਰੇ ਫਰਕ ਖਤਮ ਹੋ ਜਾਣਗੇ।”
ਲੇਖ: The problem of punjab’s language and script

ਲੇਖਕ: ਭਗਤ ਸਿੰਘ ਸਾਲ: 1923 ਇਹ ਪੜ ਕੇ ਦੱਸੋ ਕਿ ਭਗਤ ਸਿੰਘ ਪੰਜਾਬ ਜਾਂ ਸਿੱਖਾਂ ਦਾ ਨਾਇਕ ਕਿਵੇੰ ਹੋ ਗਿਆ। ਦੱਸੋ ਕੌਣ ਭਗਤ ਸਿੰਘ ਦੀ ਇਸ ਸੋਚ ਤੇ ਤੁਰਨਾ ਚਾਹੁੰਦਾ। ਕੇਵਲ ਸੰਘੀ ਹੀ ਤੁਰ ਸਕਦੇ ਹਨ। ਕੀ ਪੰਜਾਬੀ ਚੈਨਲ ਭਗਤ ਸਿੰਘ ਦਾ ਇਹ ਲੇਖ ਆਪਣੇ ਚੈਨਲਾਂ ਤੇ ਲੋਕਾਂ ਨੂੰ ਪੜ ਕੇ ਸੁਣਾਉਣਗੇ। ਪੰਜਾਬੀ ਗਾਉਣ ਵਾਲੇ ਇਹ ਲੇਖ ਪੜ ਕੇ ਟਵੀਟ ਕਰਨ। ਜੇਕਰ ਅਜਿਹੇ ਬਿਆਨ ਕੋਈ ਅੱਜ ਦੀ ਤਰੀਕ’ਚ ਦੇ ਦੇਵੇ ਤਾਂ ਲੋਕਾਂ ਨੇ ਜਲੂਸ ਕੱਢ ਦੇਣਾ। ਭਗਤ ਸਿੰਘ ਰਾਸ਼ਟਰਵਾਦੀਆਂ ਦਾ ਨਾਇਕ ਤਾਂ ਹੋ ਸਕਦਾ ਪਰ ਉਹ ਪੰਜਾਬ ਤੇ ਸਿੱਖਾਂ ਦਾ ਨਾਇਕ ਬਿਲਕੁਲ ਨਹੀੰ ਹੋ ਸਕਦਾ। ਉਸ ਨੂੰ ਸਾਡੇ ਤੇ ਥੋਪਿਆ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਸਟੇਟ ਦੇ ਨਾਇਕ ਨੂੰ ਆਪਣੇ ਮੋਢਿਆ ਤੋਂ ਭੁੰਜੇ ਉਤਾਰ ਦੇਈਏ।
– ਸਤਵੰਤ ਸਿੰਘ

ਪੰਜਾਬੀ ਚੈਨਲ ਭਗਤ ਸਿੰਘ ਦੇ ਮੁੱਦੇ ਤੇ ਲੰਡੂ ਗਾਇਕਾਂ ਤੇ ਲੀਡਰਾਂ ਦੇ ਬਿਆਨ ਸਾਂਝੇ ਕਰੀ ਜਾ ਰਹੇ ਹਨ। ਬੇਤੁਕੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ। ਜੇਕਰ ਨਿਤਾਰਾ ਕਰਨਾ ਹੈ ਤਾਂ ਸਿੱਖ ਵਿਦਵਾਨਾਂ ਨੂੰ ਚੈਨਲ ਤੇ ਲਿਆਉ ਜਾਂ ਮੱਕੜ-ਕਰਫ਼ਿਊ ਹੋਣੀ ਵਿਚਾਰਧਾਰਕ ਤੌਰ ਤੇ ਆਪ ਸਾਬਤ ਕਰ ਦੇਣ ਕਿ ਭਗਤ ਸਿੰਘ ਪੰਜਾਬ ਤੇ ਸਿੱਖਾਂ ਦਾ ਨਾਇਕ ਹੈ ਜਾਂ ਨਹੀਂ। ਇਹ ਨਿਤਾਰਾ ਹੁਣ ਹੋ ਹੀ ਜਾਣਾ ਚਾਹੀਦਾ ਹੈ। ਭਗਤ ਸਿੰਘ ਪੰਜਾਬ ਤੇ ਸਿੱਖਾਂ ਲਈ ਗੁਲਾਮੀ ਦਾ ਸੰਗਲ ਹੈ ਜਿਹੜਾ ਸਾਨੂੰ ਭਾਰਤ ਦੇ ਕੀਲੇ ਨਾਲ ਬੰਨਦਾ ਹੈ। ਸਿੱਖ ਕੌਮ ਨੂੰ ਭਗਤ ਸਿੰਘ ਵਾਰੇ ਆਪਣੇ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਸਾਡੀ ਅਗਲੀ ਪੀੜੀ ਸਟੇਟ ਦੇ ਇਹਨਾਂ ਨਾਇਕਾਂ ਤੋੰ ਗੁੰਮਰਾਹ ਨਾ ਹੋਵੇ ਇਸ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
– ਸਤਵੰਤ ਸਿੰਘ