ਭਗਤ ਸਿੰਘ ਦੇ ਵਾਰਸੋ, ਮਾਨ ਨੂੰ ਛੱਡੋ, ਪਹਿਲਾਂ ਢੱਟ ਨੂੰ ਤਾਂ ਇਨਸਾਫ ਦਵਾ ਲਉ।

0
2346

ਭਗਤ ਸਿੰਘ ਦੇ ਨਜਦੀਕੀ ਰਿਸ਼ਤੇਦਾਰ ਆਪਣੇ ਭਾਣਜੇ ਕੁਲਜੀਤ ਸਿੰਘ ਢੱਟ ਦੇ ਨਾਲ ਦੋ ਹੋਰ ਸਰਪੰਚਾ ਨੂੰ ਪੰਜਾਬ ਪੁਲਿਸ ਵੱਲੋ ਜੁਲਾਈ 1989 ਚ ਅਗਵਾ ਕਰਨ ਤੋਂ ਬਾਅਦ ਮੁਕਾਬਲਾ ਬਣਾ ਮਾਰ ਦਿੱਤਾ ਗਿਆ ਸੀ। ਭਗਤ ਸਿੰਘ ਹੁਰਾ ਦਾ ਆਪਣਾ ਪਰਿਵਾਰ ਇਸ ਬੇਇਨਸਾਫੀ ਲਈ ਸਿਸਟਮ ਖਿਲਾਫ ਲੰਮੇ ਸਮੇਂ ਤੱਕ ਜਦੋਜਹਿਦ ਕਰਦਾ ਰਿਹਾ ਹੈ, ਅੱਜ ਭਗਤ ਸਿੰਘ ਦੀਆਂ ਗੱਲਾ ਕਰਨ ਵਾਲਿਆ ਦੇ ਸ਼ਾਇਦ ਇਹ ਚਿੱਤ ਚੇਤੇ ਵੀ ਨਾ ਹੋਵੇ ਕਿ ਉਨਾ ਦੇ ਆਪਣੇ ਪਰਿਵਾਰ ਨਾਲ ਕੀ ਜਬਰ ਹੋਇਆ ਸੀ ਤੇ ਕੀ ਬੀਤੀ ਸੀ । ਜੇਕਰ ਅੱਜ ਭਾਰਤ ਚ ਸਿੱਖਾ ਨੂੰ ਇਨਸਾਫ ਨਹੀ ਮਿਲਿਆ, ਧੱਕੇਸ਼ਾਹੀ ਹੋਈ ਹੈ ਜਾਂ ਉਨਾ ਦੇ ਨਾਇਕਾ ਨੂੰ ਸਤਿਕਾਰ ਨਹੀ ਦਿੱਤਾ ਜਾਂਦਾ ਤਾ ਇਸ ਤ੍ਰਾਸਦੀ ਦਾ ਜਿੰਮੇਵਾਰ ਭਗਤ ਸਿੰਘ ਕਦੇ ਵੀ ਨਹੀ ਹੈ। ਸਿਮਰਨਜੀਤ ਸਿੰਘ ਮਾਨ ਦਾ ਬਿਆਨ ਭਾਵੇਂ ਕਿਸੇ ਵੀ ਸੰਦਰਭ ਚ ਹੋਵੇ , ਕੋਈ ਮਾਨ ਸਾਬ ਦੇ ਹੱਕ ਜਾ ਵਿਰੋਧ ਚ ਹੋਵੇ ਪਰ ਸਾਨੂੰ ਭਗਤ ਸਿੰਘ ਬਾਰੇ ਇਤਰਾਜਯੋਗ ਟਿੱਪਣੀਆ ਤੋਂ ਬਚਣਾ ਚਾਹੀਦਾ ਹੈ। ਨਾਇਕਾ ਦੀ ਕੌਮ ਤੋ ਇਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਬਣਦੀ ਵੀ ਹੈ।

ਕੁਲਤਰਨ ਸਿੰਘ ਪਧਿਆਣਾ

ਭਗਤ ਸਿੰਘ ਦੇ ਵਾਰਸ ਬਸੰਤੀ ਪੱਗ ਬੰਨਣ ਵਾਲੇ ਮੁੱਖ ਮੰਤਰੀ ਨੂੰ ਕਹਿ ਕੇ ਪੁਲਿਸ ਅਫਸਰ ਐਸਪੀਐਸ ਬਸਰਾ ਦੀ ਸਜ਼ਾ ਬਹਾਲ ਕਰਵਾ ਦੇਣ। ਜਿਸ ਬਸਰੇ ਨੇ ਭਗਤ ਸਿੰਘ ਦੇ ਭਾਣਜੇ ਕੁਲਜੀਤ ਸਿੰਘ ਢਟ ਨੂੰ ਸਿੱਖ ਹੋਣ ਕਰਕੇ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ। ਇਕ ਵਾਰ ਤਾਂ ਅਦਾਲਤ ਨੇ ਬਸਰੇ ਨੂੰ ਸਜ਼ਾ ਵੀ ਕੀਤੀ। ਪਰ ਭਾਰਤੀ ਤੰਤਰ ਨੇ ਬਸਰੇ ਦੀ ਸਜ਼ਾ ਰੱਦ ਕਰਕੇ ਬਸਰਾ ਜੇਲ੍ਹ ਚੋੰ ਬਾਹਰ ਕੱਢ ਲਿਆ। ਉਸ ਬਸਰੇ ਨੂੰ ਦੁਬਾਰਾ ਜੇਲ੍ਹ ‘ਚ ਸੁੱਟੋ ਅਤੇ ਕੁਲਜੀਤ ਸਿੰਘ ਢੋਟ ਨੂੰ ਸ਼ਹੀਦ ਐਲਾਨ ਕਰਵਾਉ।

ਜੇ ਤੁਸੀੰ ਇਸ ‘ਚ ਕਾਮਯਾਬ ਹੋ ਗਏ ਤਾਂ ਫੇਰ ਤਹਾਨੂੰ ਸਿਮਰਨਜੀਤ ਸਿੰਘ ਮਾਨ ਦੇ ਸਰਟੀਫਿਕੇਟ ਦੀ ਲੋੜ ਨਹੀਂ ਪੈਣੀ ਭਗਤ ਸਿੰਘ ਨੂੰ ਸ਼ਹੀਦ ਮੰਨਾਉਣ ਲਈ।
#ਮਹਿਕਮਾ_ਪੰਜਾਬੀ