ਜਲਿਆਂ ਵਾਲੇ ਬਾਗ ਕਾਂਡ ਵਿੱਚ ਲਾਲਾ ਹੰਸ ਰਾਜ ਨਾਮ ਦਾ ਬੰਦਾ ਸੀ। ਉਹ ਸਿੱਖ ਨਹੀਂ ਸੀ। ਉਹ ਜਲਿਆਂ ਵਾਲੇ ਬਾਗ ਸਮੇੰ ਅਮ੍ਰਿਤਸਰ ਸ਼ਹਿਰ ਦੇ ਮੁੱਖ ਆਗੂ ਸਤਪਾਲ ਮਲਿਕ ਦਾ ਸਭ ਤੋਂ ਨੇੜਲਾ ਬੰਦਾ ਸੀ। ਜਦੋੰ ਡਾ ਸਤਪਾਲ ਨੂੰ ਅੰਗਰੇਜ ਸਰਕਾਰ ਨੇ ਫੜ ਲਿਆ ਤਾਂ ਲਾਲਾ ਹੰਸ ਰਾਜ ਨੂੰ ਛੱਡ ਦਿੱਤਾ। ਲਾਲਾ ਹੰਸ ਰਾਜ ਨੇ ਅੰਗਰੇਜਾਂ ਦੇ ਕਹਿਣ ‘ਤੇ ਸਾਰੇ ਸ਼ਹਿਰ ਵਿੱਚ ਮੁਨਿਆਦੀ ਕਰਵਾਈ ਕਿ ਡਾ ਸਤਪਾਲ ਨੂੰ ਰਿਹਾਅ ਕਰਵਾਉਣ ਲਈ ਜਲਿਆਂ ਵਾਲਾ ਬਾਗ ‘ਚ ਇਕੱਠੇ ਹੋਵੋ।
ਇਕੱਠ ਹੋਇਆ। ਜਦੋਂ ਬਾਗ ਪੂਰਾ ਭਰ ਗਿਆ ਤਾਂ ਲਾਲਾ ਹੰਸ ਰਾਜ ਨੇ ਇਸ਼ਾਰਾ ਦੇਣ ਲਈ ਰੁਮਾਲ ਹਿਲਾਇਆ ਅਤੇ ਉਥੋਂ ਨਿਕਲ ਗਿਆ। ਉਸ ਤੋਂ ਬਾਅਦ ਅੰਗਰੇਜੀ ਫੌਜ ਨੇ ਨਿਹੱਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ।
ਪਰ ਤਹਾਨੂੰ ਲਾਲਾ ਹੰਸ ਰਾਜ ਦੀ ਗਦਾਰੀ ਬਾਰੇ ਕੁੱਝ ਨਹੀਂ ਪਤਾ। ਕਿਉੰ ਕਿ ਮਹਾਸ਼ਾ ਪਰੈਸ ਨੇ ਹੰਸ ਰਾਜ ਦੇ ਰੋਲ ਬਾਰੇ ਕੁੱਝ ਲਿਖਿਆ ਹੀ ਨਹੀਂ। ਸਗੋਂ ਪਹਿਲੇ ਦਿਨੋ ਸਿੱਖਾਂ ਨੂੰ ਜਲਿਆਂ ਵਾਲੇ ਬਾਗ ਕਾਂਡ ਕਾਰਨ ਦੋਸ਼ੀ ਸਾਬਤ ਕਰਨਾ ਸ਼ੁਰੂ ਕਰ ਦਿੱਤਾ।
ਅੱਜ ਵੀ ਜਦੋੰ ਕੋਈ ਵੱਡਾ ਲੀਡਰ ਜਾਂ ਅਫਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਾ ਹੈ ਤਾਂ ਸ਼੍ਰੋਮਣੀ ਕਮੇਟੀ ਸਨਮਾਨ ਕਰਦੀ ਹੈ। ਡਾਇਰ ਦਾ ਵੀ ਕੀਤਾ ਹੋਊ। ਪਰ ਕੀ ਡਾਇਰ ਦਾ ਸਨਮਾਨ ਜਲਿਆਂ ਵਾਲਾ ਬਾਗ ਕਾਂਡ ਕਰਨ ਲਈ ਕੀਤਾ ? ਜੇ ਅਰੂੜ ਸਿੰਘ ਨੇ ਕੀਤਾ ਵੀ ਤਾਂ ਉਸਦਾ ਦੋਹਤਾ ਸਿਮਰਨਜੀਤ ਸਿੰਘ ਮਾਨ ਬਕਾਇਦਾ ਮਾਫ਼ੀ ਵੀ ਮੰਗ ਚੁੱਕਾ ਤੇ ਉਸਦੀ ਪਾਰਟੀ ਵੱਲੋਂ ਛਾਪੀ ਗ਼ੱਦਾਰਾਂ ਦੀ ਸੂਚੀ ‘ਚ ਆਪਣੇ ਨਾਨੇ ਦਾ ਨਾਮ ਵੀ ਪਾ ਚੁੱਕਾ। ਹੋਰ ਕੀ ਕਰੇ?
ਸ. ਮਾਨ ਵੱਲੋਂ ਮੰਗੀ ਮਾਫੀਃ https://timesofindia.indiatimes.com/…/artic…/5394713.cms
ਇਨਾਂ ਸਵਾਲਾਂ ਨੂੰ ਛੱਡ ਵੀ ਦਿਉ। ਕੀ ਜਲਿਆਂ ਵਾਲਾ ਕਾਂਡ ਸਿੱਖਾਂ ਨੇ ਕਰਾਇਆ ਸੀ ?
ਸਿੱਖਾਂ ਅਤੇ ਅਰੂੜ ਸਿੰਘ ਖਿਲਾਫ ਲਿਖ ਲਿਖ ਕੇ ਕਿਤਾਬਾਂ ਭਰੀਆਂ ਪਈਆਂ ਪਰ ਲਾਲਾ ਹੰਸ ਰਾਜ ਦੇ ਖਿਲਾਫ ਕਿਸੇ ਨੇ ਕਦੇ ਕੁੱਝ ਨਹੀਂ ਲਿਖਿਆ। ਨਾ ਹੀ ਲਾਲਾ ਹੰਸ ਰਾਜ ਨੂੰ ਲੋਕਾਈ ਦੇ ਚੇਤਿਆਂ ‘ਚ ਖਲ਼ਨਾਇਕ ਵਜੋਂ ਚਿਤਰਿਆ ਗਿਆ ਜਿਵੇਂ ਅਰੂੜ ਸਿੰਘ ਨੂੰ ਅੱਜ ਵੀ ਚਿਤਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਫਸੋਸ ਸੌ ਸਾਲ ਬਾਅਦ ਵੀ ਮਹਾਸ਼ਾ ਪਰੈਸ ਸਿੱਖਾਂ ਨੂੰ ਦੋਸ਼ੀ ਦੱਸ ਰਹੀ ਹੈ ਤੇ ਗੈਰ ਸਿੱਖਾਂ ਦਾ ਨਾਮ ਨਹੀਂ ਲੈ ਰਹੀ।
ਕਾਸ਼ ਲਾਲਾ ਹੰਸ ਰਾਜ ਵੀ ਸਿੱਖ ਹੁੰਦਾ ਤਾਂ ਉਨੂੰ ਵੀ ਲਾਹਨਤਾਂ ਪੈਦੀਆਂ। ਹੁਣ ਉਸ ਦਾ ਟੱਬਰ ਕਿਸੇ ਠੰਡੇ ਮੁਲਕ ‘ਚ ਅਰਾਮ ਦੀ ਜਿੰਦਗੀ ਜਿਉਂ ਰਿਹਾ ਹੋਊ ਕਿਉਂ ਕਿ ਲਾਲਾ ਹੰਸ ਰਾਜ ਨੂੰ ਅੰਗਰੇਜਾਂ ਨੇ ਬਾਹਰ ਸ਼ਰਨ ਦੇ ਦਿੱਤੀ ਸੀ।
ਹੁਣ ਸਵਾਲ ਬਣਦਾ ਹੈ ਕਿ ਲਾਲਿਆਂ ਦਾ ਮੁੰਡਾ ਖੋਜੀ ਪੱਤਰਕਾਰ ਵਿਸ਼ਵ ਭਾਰਤੀ ਲਾਲਾ ਲਾਜਪਤ ਰਾਏ ਬਾਰੇ ਕਦੋਂ ਲਿਖੇਗਾ?
ਲਾਲਿਆਂ ਦਾ ਮੁੰਡਾ ਵਿਸ਼ਵ ਭਾਰਤੀ ਟ੍ਰਬਿਊਨ ਅਖਬਾਰ ਵਿੱਚ ਕੰਮ ਕਰਦਾ। ਇਸਦਾ ਪਿਉ ਲਾਲਾ ਮੇਘ ਰਾਜ ਮਿੱਤਰ ਤਰਕਸ਼ੀਲਤਾ ਦੇ ਨਾਮ ‘ਤੇ ਸਿੱਖਾਂ ਖਿਲਾਫ ਜ਼ਹਿਰ ਲਿਖ ਕੇ ਵੇਚਦਾ। ਵਿਸ਼ਵ ਭਾਰਤੀ ਦਾ ਭਰਾ ਲਾਲਾ ਅਮਿਤ ਮਿਤਰ ਇਸ ਸਿੱਖ ਵਿਰੋਧੀ ਪਬਲੀਕੇਸ਼ਨ ਦਾ ਮਨੇਜਰ ਹੈ।
ਲਾਲਾ ਵਿਸ਼ਵ ਭਾਰਤੀ ਅਕਸਰ ਇਤਿਹਾਸ ‘ਚੋਂ ਅਕਸਰ ਅਜਿਹੇ ਪ੍ਰਸੰਗ ਚੁੱਕ ਲਿਆਉਂਦਾ ਹੈ, ਜਿਸ ਨਾਲ ਸਿੱਖਾਂ ਨੂੰ ਸ਼ੱਕੀ ਕੀਤਾ ਜਾ ਸਕੇ। ਪਰ ਸਿੱਖਾਂ ਦੀਆਂ ਅੰਗਰੇਜਾਂ ਦੌਰਾਨ ਕੀਤੀਆਂ ਕੁਰਬਾਨੀਆਂ ਦੀ ਗੱਲ ਲਾਲੇ ਵਿਸ਼ਵ ਭਾਰਤੀ ਨੇ ਕਦੇ ਨਹੀਂ ਕੀਤੀ।

ਇਹਦੇ ਬਾਰੇ ਲਿਖਣ ਪੜ੍ਹ ਕੇ। ਲਾਲਾ ਕਿਵੇਂ ਟੋਟੇ ਚਾਹੁੰਦਾ ਸੀ
ਇਸੇ ਤਰਾਂ ਲਾਲੇ ਵਿਸ਼ਵ ਭਾਰਤੀ ਨੇ ਲਾਲਾ ਲਾਜਪਤ ਰਾਏ ਵਿੱਚ ਭਰੀ ਫਿਰਕੂ ਨਫਰਤ ਦੀ ਗੱਲ ਕਦੇ ਨਹੀਂ ਕੀਤੀ। ਭਗਤ ਸਿੰਘ ਦੀਆਂ ਬਣੈਨਾਂ ਤੇ ਸਿਨਮੇ ਦੀਆਂ ਟਿਕਟਾਂ ਲੱਭਣ ਆਲੇ ਲਾਲੇ ਵਿਸ਼ਵ ਭਾਰਤੀ ਨੂੰ ਕਦੇ ਟ੍ਰਿਬਿਊਨ ਅਖਬਾਰ ਦੀ ਲਾਈਬਰੇਰੀ ‘ਚੋਂ ਉਹ ਅਖਬਾਰ ਨਹੀਂ ਲੱਭਿਆ, ਜਿਸ ਵਿੱਚ ਲਾਲੇ ਲਾਜਪਤ ਰਾਏ ਨੇ ਪੰਜਾਬ ਨੂੰ ਤਿੰਨ ਹਿੱਸਿਆਂ ‘ਚ ਵੰਡਣ ਦਾ ਫਾਰਮੂਲਾ 1923 ਵਿੱਚ ਹੀ ਦੇ ਦਿੱਤਾ ਸੀ ਤੇ ਜੋ ਫਾਰਮੂਲਾ 1947 ‘ਚ ਕੱਟ ਵੱਢ ਦਾ ਕਾਰਨ ਬਣਿਆ ਤੇ ਲੱਖਾਂ ਪੰਜਾਬੀ ਮਾਰੇ ਗਏ।
ਲਾਲਾ ਵਿਸ਼ਵ ਭਾਰਤੀ ਤੇ ਉਸ ਦੇ ਪਿਓ ਅਤੇ ਭਰਾ ਨੇ ਕਦੇ ਕਿਤਾਬ ਨਹੀਂ ਛਾਪੀ ਕਿ ਕਿਵੇਂ ਲਾਲਾ ਲਾਜਪਤ ਰਾਏ ਆਪਣੇ ਭਾਸ਼ਣਾਂ ਵਿੱਚ ਸਿਰਫ ਸਿੱਖਾਂ ਅਤੇ ਮੁਸਲਮਾਨਾ ਖਿਲਾਫ ਹੀ ਨਫਰਤ ਨਹੀਂ ਗਲੱਛਦਾ ਸੀ ਸਗੋਂ ਲਾਲੇ ਲਾਜਪਤ ਰਾਏ ਨੇ ਦਲਿਤਾਂ ਦਾ ਭਲਾ ਕਰਨ ਆਏ ਸਾਈਮਨ ਕਮਿਸ਼ਨ ਦਾ ਵੀ ਵਿਰੋਧ ਕੀਤਾ ਸੀ।
ਉਹੀ ਸਾਈਮਨ ਕਮਿਸ਼ਨ, ਜਿਸ ਨੂੰ ਡਾਂ ਅੰਬੇਦਕਰ ਬਹੁਤ ਰੀਝ ਨਾਲ ਉਡੀਕ ਰਿਹਾ ਸੀ।ਲਾਲਾ ਵਿਸ਼ਵ ਭਾਰਤੀ ਤੇ ਉਹਦੇ ਪਿਉ ਤੇ ਭਰਾ ਨੂੰ ਲਾਲਾ ਲਾਜਪਤ ਰਾਏ ਦੇ ਗੰਦੇ ਇਤਿਹਾਸ ਬਾਰੇ ਥੋੜੀ ਜਿਹੀ ਮਿਹਨਤ ਹੋਰ ਕਰਨੀ ਚਾਹੀਦੀ ਹੈ ਤਾਂ ਕਿ ਸਿੱਖਾਂ ਖਿਲਾਫ ਕੀਤੇ ਪ੍ਰਚਾਰ ਦਾ ਸੰਤੁਲਣ ਬਣਾਇਆ ਜਾਵੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ #SimranjitSinghMann #Sangrur #LokSabha #MP