ਐਬਟਸਫੋਰਡ, 26 ਸਤੰਬਰ -ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਦੇ ਇਤਿਹਾਸ ਵਿਚ ਪਹਿਲੇ ਪੰਜਾਬੀ ਪੁਲਿਸ ਮੁਖੀ ਵਜੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਸੀਨੀਅਰ ਪੁਲਿਸ ਅਧਿਕਾਰੀ ਦਲਬੀਰ ਸਿੰਘ ਡੇਲ ਮਾਣਕ ਉੱਪਰ ਹ ਮ ਲਾ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਇਕ ਔਰਤ ਸਮੇਤ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ |
ਜਾਣਕਾਰੀ ਅਨੁਸਾਰ ਦਲਬੀਰ ਸਿੰਘ ਮਾਣਕ ਇਕ ਮੂਲਵਾਸੀ ਲੜਕੀ ਮਰਹੂਮ ਚੈਂਟਲ ਮੂਰ ਦੀ ਯਾਦ ਵਿਚ ਉਸ ਦੇ ਪਰਿਵਾਰ ਦੇ ਸੱਦੇ ‘ਤੇ ਵਿਧਾਨ ਸਭਾ ਅੱਗੇ ਕਰਵਾਏ ਸ਼ੋਕ ਸਮਾਗਮ ‘ਚ ਹਿੱਸਾ ਲੈਣ ਗਏ ਸਨ ਤਾਂ ਸਮਾਗਮ ਦੌਰਾਨ ਜਦੋਂ ਉੱਥੇ ਖੜ੍ਹੇ ਸਨ ਤਾਂ ਇਕ ਔਰਤ ਨੇ ਦਲਬੀਰ ਸਿੰਘ ਮਾਣਕ ਉੱਪਰ ਕੋਈ ਤਰਲ ਪਦਾਰਥ ਸੱੁਟ ਦਿੱਤਾ ਤੇ 4 ਜਣਿਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ |
ਇਸ ਹ ਮ ਲੇ ਵਿਚ ਉਹ ਵਾਲ-ਵਾਲ ਬਚ ਗਏ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਦੇ ਤਰਲੋਕ ਸਿੰਘ ਮਾਣਕ ਦਾ ਫਰਜ਼ੰਦ ਦਲਬੀਰ ਸਿੰਘ ਬੀਤੇ 28 ਸਾਲ ਤੋਂ ਵਿਕਟੋਰੀਆ ਪੁਲਿਸ ਵਿਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾ ਰਿਹਾ ਹੈ | ਜੁਲਾਈ 2017 ਵਿਚ ਉਸ ਨੂੰ ਵਿਕਟੋਰੀਆ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਸੀ | ਵਿਕਟੋਰੀਆ ਦੀ ਮੇਅਰ ਲੀਸਾ ਹੈਲਪਸ ਨੇ ਦਲਬੀਰ ਸਿੰਘ ਮਾਣਕ ਉੱਪਰ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ |