ਹੁਣ ਸੰਘੀ ਸੁਪਰੀਮ ਕੋਰਟ ਨੂੰ ਵੀ ਕੋਠਾ ਦੱਸਣ ਲੱਗ ਪਏ। ਕੀ ਕੋਈ ਘੱਟਗਿਣਤੀ ਅਜਿਹਾ ਕਹਿ ਕੇ ਬਚ ਸਕਦੀ ਹੈ?

0
1019

Nupur Sharma comment row: ‘Even if I don’t like the judgement…’: Law Minister after SC bashes suspended BJP leader

Hyderabad: A day after the Supreme Court came down heavily on suspended BJP spokesperson Nupur Sharma for her controversial remarks on Prophet Muhammad, Union Law Minister Kiren Rijiju on Saturday said he will discuss the issue at an appropriate platform.Speaking to ANI in Hyderabad, where he was attending the BJP national executive meeting, Mr Rijiju said, “First of all, as a Law Minister, it is not proper for me to comment on the judgment as well as the observation made by the Supreme Court bench.” “Even if I do not like the judgment or I have a serious objection to the manner in which the observations are made, I would not like to comment,” stated the minister.

सुप्रीम कोठा – ਹੁਣ ਸੰਘੀ ਸੁਪਰੀਮ ਕੋਰਟ ਨੂੰ ਵੀ ਕੋਠਾ ਦੱਸਣ ਲੱਗ ਪਏ। ਕੀ ਕੋਈ ਘੱਟਗਿਣਤੀ ਅਜਿਹਾ ਕਹਿ ਕੇ ਬਚ ਸਕਦੀ ਹੈ? ਟਵਿਟਰ ਤੇ ਟਰੈਂਡ ਕਰ ਰਿਹਾ ਸੁਪਰੀਮ ਕੋਠਾ ਕਿਸੇ ਭਾਰਤੀ ਮੀਡੀਆ ਨੇ ਖਬਰ ਨਹੀਂ ਲਾਈ

ਹਿੰਦੂਤਵੀਆਂ ਨੇ ਅੱਜ ਸੁਪਰੀਮ ਕੋਰਟ ਖ਼ਿਲਾਫ਼ ਟਵਿੱਟਰ ‘ਤੇ “ਸੁਪਰੀਮ ਕੋਠਾ” सुप्रीम कोठा #सुप्रीम_कोठा ਹੈਸ਼ਟੈਗ ਚਲਾਇਆ। ਕੱਲ੍ਹ ਸੰਘੀ ਲਾਣੇ ਦੀ ਪ੍ਰਾਪੇਗੰਡਾ ਵੈੱਬਸਾਈਟ Opindia ਤੇ ਅਨੇਕਾਂ ਹੀ ਹੋਰਾਂ ਨੇ, ਸਮੇਤ ਕਾਫੀ ਪ੍ਰਭਾਵਸ਼ਾਲੀ ਟਿੱਪਣੀਕਾਰਾਂ ਅਤੇ ਹਿੰਦੂਤਵੀ ਪੱਤਰਕਾਰਾਂ ਦੇ, ਸੁਪਰੀਮ ਕੋਰਟ ਦੀਆਂ ਨੂਪੁਰ ਸ਼ਰਮਾ ਤੇ ਕੀਤੀਆਂ ਟਿੱਪਣੀਆਂ ਦੇ ਖ਼ਿਲਾਫ਼ ਤਿੱਖਾ ਮਾਹੌਲ ਸਿਰਜਿਆ।


ਅਸਲ ਚ ਇਹ ਹੈਸ਼ਟੈਗ ਜਾਂ ਸੁਪਰੀਮ ਕੋਰਟ ਦੇ ਖਿਲਾਫ਼ ਸ਼ਰ੍ਹੇਆਮ ਹੋਰ ਤਿੱਖੀਆਂ ਅਤੇ ਭੱਦੀਆਂ ਟਿੱਪਣੀਆਂ ਇਸ ਹੌਸਲੇ ‘ਚ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸੰਘੀ ਲਾਣੇ ਅਤੇ ਹੋਰ ਹਿੰਦੂਤਵੀਆਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਕੁਝ ਨਹੀਂ ਵਿਗੜਨਾ। ਸੁਪਰੀਮ ਕੋਰਟ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ।


ਹਾਲਾਂਕਿ ਆਮ ਸਮਝ ਇਹੀ ਹੈ ਕਿ ਜੁਡੀਸ਼ਰੀ ਦਾ ਇਕ ਵੱਡਾ ਹਿੱਸਾ ਵੀ ਸਰਕਾਰ ਮੁਤਾਬਕ ਚੱਲ ਰਿਹਾ ਹੈ ਪਰ ਹਾਲੇ ਵੀ ਕਿਤੇ – ਕਿਤੇ ਜਦੋਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਕਿਸੇ ਮਾਮਲੇ ਵਿੱਚ ਕੋਈ ਇਹੋ ਜਿਹੀ ਟਿੱਪਣੀ ਜਾਂ ਫ਼ੈਸਲਾ ਕਰਦੇ ਨੇ ਜਿਹੜਾ ਹਿੰਦੂਤਵੀਆਂ ਨੂੰ ਸੂਤ ਨਹੀਂ ਬੈਠਦਾ ਤਾਂ ਉਨ੍ਹਾਂ ਦੇ ਖ਼ਿਲਾਫ਼ ਇਕਦਮ ਤੂਫ਼ਾਨ ਖੜ੍ਹਾ ਕਰ ਦਿੱਤਾ ਜਾਂਦਾ ਹੈ।


ਕੀ ਸਿੱਖ ਜਾਂ ਕੋਈ ਹੋਰ ਘੱਟ ਗਿਣਤੀ ਕਦੇ ਇਹੋ ਜਿਹਾ ਹੈਸ਼ਟੈਗ ਚਲਾ ਕੇ ਬਚ ਸਕਦੇ ਹਨ?
ਇਸ ਦੇ ਉਲਟ ਕਿਸਾਨ ਜਾਂ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਟਵਿੱਟਰ ਹੈਂਡਲ, ਜਿਹੜੇ ਕਿ ਕਿਸੇ ਵੀ ਭਾਈਚਾਰੇ ਖ਼ਿਲਾਫ਼ ਬਿਲਕੁਲ ਵੀ ਕੋਈ ਨਫ਼ਰਤੀ ਪ੍ਰਚਾਰ ਨਹੀਂ ਸੀ ਕਰ ਰਹੇ, ਉਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਹੈ।

ਪੰਜਾਬੀਆਂ ਨੂੰ ਇਹ ਗੱਲ ਬਿਲਕੁਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਜਿਵੇਂ ਬੇਸ਼ਰਮੀ ਨਾਲ ਭਾਜਪਾ, ਸੰਘੀ ਲਾਣਾ ਅਤੇ ਇਸ ਦੀ ਸਰਕਾਰ ਚੜ੍ਹ ਕੇ ਆ ਰਹੇ ਨੇ ਇਨ੍ਹਾਂ ਦਾ ਮੁਕਾਬਲਾ ਇਕੱਠੇ ਹੋ ਕੇ ਹੀ ਹੋ ਸਕਦਾ ਹੈ, ਜਿਵੇਂ ਕਿਸਾਨ ਅੰਦੋਲਨ ਵੇਲੇ ਹੋਇਆ ਸੀ। ਐਕਟਰੈਸ ਰਿਚਾ ਚੱਢਾ ਦਾ ਟਵੀਟ ਇਸੇ ਭਾਵਨਾ ਦੀ ਤਰਜਮਾਨੀ ਕਰਦਾ ਹੈ। ਸਾਨੂੰ ਆਪਸੀ ਝਗੜੇ ਜਾਂ ਕੁੜੱਤਣ ਤੋਂ ਬਿਲਕੁਲ ਬਚ ਕੇ ਚੱਲਣ ਦੀ ਲੋੜ ਹੈ।
ਜੇ ਲਕੀਰ ਤੋਂ ਇੱਧਰ ਲਿਆਂ ਨਾਲ ਕਿਸੇ ਗੱਲ ਤੇ ਮਤਭੇਦ ਵੀ ਹੁੰਦਾ ਹੈ ਤਾਂ ਉਸ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਵਧਾਉਣ ਤੋਂ ਗੁਰੇਜ਼ ਕੀਤਾ ਜਾਵੇ। ਆਪਸ ਵਿੱਚ ਕੋਈ ਵੀ ਚਰਚਾ ਬਗੈਰ ਕੌੜੀ ਭਾਸ਼ਾ ਵਰਤਿਆਂ ਹੋ ਸਕਦੀ ਹੈ।

ਸਾਡੀਆਂ ਪੋਸਟਾਂ ਕਾਪੀ ਕਰਕੇ ਪਾਉਣ ਵਾਲਿਆਂ ਨੂੰ ਅਪੀਲ ਹੈ ਕਿ ਹੇਠਲੇ ਹੈਸ਼ਟੈਗ ਨਾਲ ਕਾਪੀ ਕਰਕੇ ਪਾਇਆ ਕਰਨ ਤਾਂ ਕਿ ਵੱਧ ਤੋਂ ਵੱਧ ਲੋਕ ਜੁੜ ਸਕਣ।

#Unpopular_Opinions #Unpopular_Ideas #Unpopular_Facts