ਇਹ ਹੁੰਦੀ ਹੈ Sincerity. ਬਾਕਸਰ ਵਜਿੰਦਰ ਸਿੰਘ ਨੇ SYL ਦੇ ਵੱਡੇ ਅਰਥ ਸਮਝਾਉਣ ਦੀ ਜਿੰਮੇਵਾਰੀ ਆਪਣੇ ਸਿਰ ਲਈ ਹੈ। ਵਜਿੰਦਰ ਵੀ ਬੇਹੱਦ ਜੁਰਤਮੰਦ ਹੈ। #SidhuMooseWala
सिद्धु मूसेवाला के SYL गाने की लाइन “ओना चिर पाणी छड्डो, तुपका नहीं देंदे” को लेकर लोगों को कन्फ़्यूज़न है कि पानी का टपका किसको नहीं देने की कही है?
हरियाणा को? तो इस लाइन के अर्थ समझने के लिए – “सानू साडा पिछोकड़, अते साडा लाणा दे देयो चंडीगढ़, हिमाचल अते हरियाणा दे देयो”
को ध्यान से समझें कि शुरुआत में ही परिवार एक करने की कह रहा है, और ठीक इसकी अगली लाइन में ही उसने अंग्रेज़ी शब्द “सोवेरिएनिटी” का इस्तेमाल किया है। यानी कि हमारा परिवार (राज्य) एक कर दो और संप्रभुता दे दो। हम अपना मसला ख़ुद हल कर लेंगे। इसी गाने में एक लाइन और है – “क्यों पग्गां नाल खहन्दा फिरदां, टोपी वालेया” इसको भी समझने की ज़रूरत है। पग्ग (पगड़ी) को सिर्फ़ सिखी से जोड़कर मत देखना, हरियाणा / राजस्थान में भी पगड़ी को बहुत अहम माना जाता है। और टोपी वाले ये नेता हैं, जो हमें आपस में लड़वाते हैं।
नोट:- इस गीत से उन्हीं लोगों को जलन हो रही है जिन लोगों को पंजाब हरियाणा राजस्थान पश्चिमी यूपी के किसानों में आतंकवाद दिखता था
ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ‘SYL’ ਗੀਤ ਰਿਲੀਜ਼ ਹੋਇਆ। SYL ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ ‘ਉਹ ਕਲਮ ਨੀ ਰੁਕਣੀ, ਨਿਤ ਨਵਾਂ ਹੁਣ ਗਾਣਾ ਆਊ… ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ, ਫੇਰ ਪੁੱਤ ਬੇਗਾਨੇ ਨਹਿਰਾਂ ‘ਚ ਡੇਗਾ ਲਾ ਹੀ ਹਿੰਦੇ… ਓਨ੍ਹਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦੇਂਦੇ’। ਗੀਤ ਨੂੰ ਮਿੰਟਾਂ ‘ਚ ਹੀ ਮਿਲੀਅਨ ਵਿਊਜ਼ ਮਿਲ ਗਏ। ਗੀਤ ‘ਤੇ 1.10 ਲੱਖ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।
ਮੁੱਕੇਬਾਜ਼ ਵਜਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ ‘SYL’ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਵਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੂਸੇਵਾਲਾ ਦੇ SYL ਗੀਤ ਦੀ ਲਾਈਨ “ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿਆਂਗੇ” ਵਾਲੀ ਲਾਈਨ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ ਕਿ ਪਾਣੀ ਕਿਸ ਨੂੰ ਨਹੀਂ ਦੇਣਾ ਹੈ? ਹਰਿਆਣਾ ਨੂੰ? ਇਸ ਲਾਈਨ ਨੂੰ ਸਮਝਣ ਲਈ ਸਾਨੂੰ ਸਾਡਾ ਪਿਛੋਕੜ ਅਤੇ ਹਰਿਆਣਾ ਦੇ ਦਿਓ, ਨੂੰ ਧਿਆਨ ਨਾਲ ਸੁਣੋ ਕਿ ਸ਼ੁਰੂਆਤ ‘ਚ ਹੀ ਪਰਿਵਾਰ ਇਕ ਕਰਨ ਨੂੰ ਕਹਿ ਰਹੇ ਹਨ ਤੇ ਇਸ ਦੀ ਅਗਲੀ ਲਾਈਨ ‘ਚ ਉਸ ਨੇ ਅੰਗਰੇਜ਼ੀ ਸ਼ਬਦ ‘Sovereignty’ ਦੀ ਵਰਤੋਂ ਕੀਤੀ ਹੈ। ਯਾਨੀ ਕਿ ਸਾਡਾ ਪਰਿਵਾਰ (ਸੂਬਾ) ਇਕ ਕਰ ਦਿਓ ਤੇ ਪ੍ਰਭੂਸੱਤਾ ਦੇ ਦਿਓ। ਅਸੀਂ ਆਪਣਾ ਮਸਲਾ ਖੁਦ ਹੱਲ ਕਰ ਲਵਾਂਗੇ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ‘ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ, ਟੋਪੀ ਵਾਲਿਆਂ’। ਸਮਝਣ ਦੀ ਲੋੜ ਹੈ। ਪੱਗ ਨੂੰ ਸਿਰਫ਼ ਸਿੱਖੀ ਨਾਲ ਜੋੜ ਕੇ ਨਾ ਦੇਖੋ। ਹਰਿਆਣਾ, ਰਾਜਸਥਾਨ ਵਿਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਤੇ ਇਹ ਟੋਪੀ ਵਾਲੇ ਨੇਤਾ ਹਨ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਹਨ’ SYL ਗੀਤ ਤੋਂ ਬਾਅਦ Boxer Vijender Singh ਦਾ ਪਹਿਲਾ Interview, ‘ਮੂਸੇਵਾਲੇ ਦਾ SYL ਗੀਤ Ban ਕਰਨਾ ਗ਼ਲਤ’ #VijenderSingh #Boxer #Interview Video – Pro Punjab TV