ਭਾਰਤ ਨੇ ਜੱਗੀ ਜੌਹਲ ਨੂੰ ਜਬਰੀ ਨਜ਼ਰਬੰਦ ਰੱਖਿਆ-ਬੌਰਿਸ ਜੌਹਨਸਨ

0
1009

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਮੰਨਿਆ ਕੇ ਜੱਗੀ ਜੋਹਲ ਨੂੰ ਭਾਰਤ ਨੇ ਬਿਨ੍ਹਾ ਕਿਸੇ ਦੋਸ਼ ਤੋਂ ਜੇਲ ਵਿਚ ਡਕਿਆ ਹੋਇਆ

British national Jaggi Johal arbitrarily detained in India, says UK PM Boris Johnson

UK Prime Minister Boris Johnson, while speaking about the arrest of British national Jagtar Singh Johal, aka Jaggi Johal by Punjab Police for his alleged involvement in crimes between April 2017 and October 2017, said that he had been “arbitrarily detained” in India. In a letter to the Labour Party leader and Member of Parliament for Holborn and St Pancras Keir Starmer on June 21, 2022, Johnson said that he had personally spoken to PM Narendra Modi about it.

ਲੰਡਨ, 30 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ ‘ਚ ਮਨਮਾਨੇ ਢੰਗ ਨਾਲ ਬਿਨਾਂ ਕਿਸੇ ਦੋਸ਼ ਤੋਂ ਨਜ਼ਰਬੰਦ ਰੱਖਿਆ ਹੋਇਆ ਹੈ | ਇਹ ਗੱਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਪਹਿਲੀ ਵਾਰ ਮੰਨੀ ਹੈ | ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਲਿਖੇ ਪੱਤਰ ‘ਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਬਿਨਾਂ ਕੋਈ ਰਸਮੀ ਦੋਸ਼ ਲਗਾਏ ਮਨਮਾਨੇ ਢੰਗ ਨਾਲ ਜੱਗੀ ਜੌਹਲ ਨੂੰ ਹਿਰਾਸਤ ‘ਚ ਲਿਆ ਗਿਆ ਹੈ | ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਲੇਬਰ ਪਾਰਟੀ ਦੇ ਨੇਤਾ ਅਤੇ ਸ਼ੈਡੋ ਵਿਦੇਸ਼ ਮੰਤਰੀ ਡੇਵਿਡ ਲੈਮੀ ਨਾਲ ਵੀਰਵਾਰ ਨੂੰ ਮੀਟਿੰਗ ਕੀਤੀ ਸੀ | ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਪੈਨਲ ਵਲੋਂ ਜੱਗੀ ਦੇ ਹੱਕ ‘ਚ ਫੈਸਲਾ ਦਿੱਤੇ ਜਾਣ ਤੋਂ ਬਾਅਦ ਬਰਤਾਨੀਆ ਸਰਕਾਰ ‘ਤੇ ਲਗਾਤਾਰ ਦਬਾਅ ਪੈ ਰਿਹਾ ਸੀ ਕਿ ਉਹ ਭਾਰਤ ਸਰਕਾਰ ਕੋਲ ਜੱਗੀ ਜੌਹਲ ਦੀ ਰਿਹਾਈ ਲਈ ਮੁੱਦੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਉਠਾ ਰਹੀ |

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਨਵੰਬਰ 2017 ਤੋਂ ਇਹ ਮੁੱਦਾ ਲਗਪਗ 100 ਵਾਰ ਭਾਰਤ ਸਰਕਾਰ ਕੋਲ ਉਠਾਇਆ ਗਿਆ ਹੈ | ਪੱਤਰ ‘ਚ ਇਹ ਵੀ ਕਿਹਾ ਗਿਆ ਕਿ ਬਰਤਾਨੀਆ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਵੀ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੋਲ ਵੀ ਅਕਤੂਬਰ 2021 ਅਤੇ ਮਾਰਚ 2022 ‘ਚ ਮੁੱਦਾ ਉਠਾਇਆ ਸੀ | ਜੌਹਨਸਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਉਕਤ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਪਣੀ ਭਾਰਤ ਫੇਰੀ ਮੌਕੇ ਵੀ ਨਿੱਜੀ ਤੌਰ ‘ਤੇ ਉਠਾਇਆ ਸੀ | ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਹ ਕਦੇ ਵੀ ਭੁਲਾਂਗਾ ਕਿ ਬਰਤਾਨੀਆ ਸਰਕਾਰ ਨੂੰ ਇਹ ਮੰਨਣ ਲਈ 5 ਸਾਲ ਲੱਗ ਗਏ ਕਿ ਉਨ੍ਹਾਂ ਦੇ ਭਰਾ ਨੂੰ ਭਾਰਤ ‘ਚ ਜ਼ਬਰੀ ਅਤੇ ਗਲਤ ਢੰਗ ਨਾਲ ਨਜ਼ਰਬੰਦ ਕੀਤਾ ਹੋਇਆ ਹੈ |

Mr Johnson’s language is significant because detaining someone arbitrarily means there is no sound legal basis to hold them. In May, a UN working group said Mr Johal’s detention was arbitrary and concluded he should be released immediately. The UK government has not publicly called for his release. #FreeJaggiNow #BringJaggiHome

ਜੱਗੀ ਜੌਹਲ ਬਾਰੇ ਪਹਿਲੀ ਵਾਰ ਬਰਤਾਨਵੀ ਪ੍ਰਧਾਨ ਮੰਤਰੀ ਨੇ ਜੁਬਾਨ ਖੋਲ੍ਹੀ