ਰਿਤੇਸ਼ ਲੇਖੀ ਦੀ ਰਿਪੋਰਟ ਚ ਮੂਸੇਵਾਲੇ ਕਤਲ ਬਾਰੇ ਕਈ ਖੁਲਾਸੇ

0
951

ਰਿਤੇਸ਼ ਲੇਖੀ ਦੀ ਰਿਪੋਰਟ ਚ ਮੂਸੇਵਾਲੇ ਕਤਲ ਬਾਰੇ ਕਈ ਖੁਲਾਸੇ – ਇਸ ਮੁਤਾਬਕ ਮਾਨ ਸਰਕਾਰ ਦੀ ਫੁਕਰਬਾਜ਼ੀ ਕਤਲ ਲਈ ਜਿੰਮੇਵਾਰ -ਰਿਤੇਸ਼ ਲੇਖੀ ਦੀ ਰਿਪੋਰਟ ਦੇ ਤੀਜੇ ਭਾਗ ਅਨੁਸਾਰ ਭਗਵੰਤ ਮਾਨ ਸਰਕਾਰ ਹੀ ਮੂਸੇਵਾਲੇ ਦੇ ਕਤਲ ਲਈ ਜਿੰਮੇਵਾਰ -STF, Police ਅਤੇ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਹਮਲਾ ਹੋਣਾ ਹੀ ਹੋਣਾ – ਚੰਗੀ ਤਰ੍ਹਾਂ ਪਤਾ ਸੀ ਮੂਸੇਵਾਲੇ ਦੀ ਜਾਨ ਨੂੰ ਖਤਰਾ
10 ਮਾਰਚ 2022 ਨੂੰ ਹੀ ਭਗਵੰਤ ਮਾਨ ਸਰਕਾਰ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਮੂਸੇਵਾਲੇ ਦੀ ਸਕਿਉਰਟੀ ਵਾਪਸ ਲੈ ਲਈ ਸੀ ਅਤੇ ਮੂਸੇਵਾਲੇ ਨੇ ਜਾਣੋ ਕਿਵੇਂ ਲੁਕ ਕੇ ਜਾਨ ਬਚਾਈ #lawerencebishnoi #goldybrar #sidhumoosewala

ਬੇਸ਼ੱਕ ਕਿਸੇ ਵੀ ਵਿਚਾਰਧਾਰਾ ਵਾਲੇ ਹਨ ਪਰ ਜਜ਼ਬਾਤੀ ਤੌਰ ‘ਤੇ ਪੰਜਾਬ ਨਾਲ ਜੁੜੇ ਪੰਜਾਬੀਆਂ-ਪੰਜਾਬਣਾਂ ਦੇ ਉਪਰੋਥਲੀ ਮੌਤਾਂ ਨੇ ਅੰਦਰ ਹਿਲਾ ਦਿੱਤੇ ਹਨ। ਦੀਪ ਸਿੱਧੂ, ਫਿਰ ਸੰਦੀਪ ਨੰਗਲ ਅੰਬੀਆਂ ਤੇ ਹੁਣ ਸਿੱਧੂ ਮੂਸੇਆਲਾ ਦਾ ਵਿਛੋੜਾ ਅਸਹਿ ਹੈ।ਇਹ ਅਕਸਰ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਛੱਡਕੇ ਭੱਜ ਰਹੇ ਆ ਤੇ ਐਥੇ ਕੋਈ ਰਹਿਨਾ ਨਹੀਂ ਚਾਹੁੰਦਾ ਪਰ ਹਕੀਕਤ ਕੁਝ ਹੋਰ ਹੈ। ਇਹ ਸੱਚ ਹੈ ਕਿ ਹਰੇਕ ਨੌਜਵਾਨ ਵਿਦੇਸ਼ ਚੀ ਚਕਾਚੌਂਧ ਦੇਖ ਕੇ ਉਥੇ ਜਾਣਾ ਚਾਹੁੰਦਾ ਜਾਂ ਰੁਜਗਾਰ ਨਾ ਹੋਣ ਕਰਕੇ ਐਥੋਂ ਨਿੱਕਲਣਾ ਚਾਹੁੰਦਾ ਜਾਂ ਲੋਕ ਦੇਖੋ ਦੇਖੀ ਬਾਹਰ ਜਾ ਵੀ ਰਹੇ ਨੇ ਪਰ ਜਦੋਂ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪੰਜਾਬ ਦਾ ਜੰਮਿਆ ਹਰ ਬਸ਼ਿੰਦਾ ਪੰਜਾਬ ਮੁੜਣ ਦਾ ਚਾਹਵਾਨ ਹੁੰਦਾ। ਪਰ ਬਹੁਤੇ ਪੱਕੇ ਤੌਰ ਤੇ ਪੰਜਾਬ ਵਾਪਸ ਇਸ ਕਰਕੇ ਨਹੀਂ ਜਾਂਦੇ ਕਿ ਉਥੇ ਜਾਕੇ ਕਰਣਗੇ ਕੀ? ਰੋਜਗਾਰ ਤਾਂ ਵਿਦੇਸ਼ ਚ ਹੀ ਹੈ। ਪਰ ਦੀਪ ਸਿੱਧੂ, ਸੰਦੀਪ, ਤੇ ਸਿੱਧੂ ਮੂਸੇਵਾਲਾ ਇਸ ਪਦਾਰਥ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੇ ਸੀ। ਉਹਨਾਂ ਨੇ ਐਨਾ ਕੁ ਪੈਸਾ ਬਣਾ ਲਿਆ ਸੀ ਕਿ ਸਾਰੀ ਉਮਰ ਵਿਹਲੇ ਬਹਿਕੇ ਖਾਈ ਜਾਣ।ਸੁਭਾਵਿਕ ਤਾਂ ਇਹ ਹੋਣਾ ਚਾਹੀਦਾ ਕਿ ਇਨਸਾਨ ਐਨੇ ਪਦਾਰਥ ਦੀ ਪ੍ਰਾਪਤੀ ਤੋਂ ਬਾਅਦ ਇਸ ਚਕਾਚੌਂਧ ਚ ਹੋਰ ਫੱਸ ਜਾਵੇ ਤੇ ਪੰਜਾਬ ਬਾਰੇ ਭੁੱਲ ਹੀ ਜਾਵੇ। ਜਾਂ ਜਿਵੇਂ ਕਿਹਾ ਜਾਂਦਾ ਕਿ ਪੰਜਾਬ ਚ ਕੋਈ ਰਹਿਣਾ ਨਹੀਂ ਚਾਹੁੰਦਾ ਤਾਂ ਇਹ ਬਿਲਕੁਲ ਵੀ ਵਾਪਸ ਪੰਜਾਬ ਨਾ ਜਾਂਦੇ। ਪਰ ਹੋਇਆ ਇਸਤੋਂ ਉਲਟ। ਇਸਦਾ ਕਾਰਨ ਇਹ ਹੈ ਕਿ ਪੰਜਾਬ ਸਾਡੇ ਅਵਚੇਤਨ ਮਨ ‘ਚ ਵਸਿਆ ਹੋਇਆ ਹੈ। ਪੰਜਾਬ ਸਿਰਫ ਕੋਈ ਜਗਾਹ ਦਾ ਨਾਮ ਨਹੀਂ ਹੈ। ਜੇ ਪੰਜਾਬ ਮਹਿਜ ਜਗਾਹ ਹੋਵੇ ਤਾਂ ਪੰਜਾਬ ਛੱਡਕੇ ਕਿਸੇ ਹੋਰ ਜਗਾਹ ਵੱਸ ਕੇ ਪੰਜਾਬ ਨੂੰ ਭੁੱਲ ਜਾਣਾ ਬਹੁਤ ਅਸਾਨ ਹੋਣਾ ਚਾਹੀਦਾ। ਜਿਵੇਂ ਕਿ ਬਾਕੀ ਦੁਨਿਆ ਤੋਂ ਲੋਕ ਕਨੇਡਾ ਆਉਂਦੇ ਨੇ ਤਾਂ ਉਹਨਾਂ ਨੂੰ ਆਪਣੀ ਪਿਛਲੀ ਧਰਤੀ ਨਾਲ ਕੋਈ ਜਿਆਦਾ ਜਜ਼ਬਾਤੀ ਲਗਾਅ ਨਹੀਂ ਹੁੰਦਾ। ਪਰ ਪੰਜਾਬ ਅਲੱਗ ਹੈ। ਤੁਸੀਂ ਪੰਜਾਬ ਤੋਂ ਬਾਹਰ ਵੱਸਦੇ ਪੰਜਾਬ ਦੇ ਕਿਸੇ ਵੀ ਬਸ਼ਿੰਦੇ ਕੋਲੋਂ ਪੁੱਛ ਲਿਉ ਕਿ ਪੰਜਾਬ ਵਾਪਸ ਜਾਣ ਦਾ ਮਨ ਹੈ ਤਾਂ 90% ਦਾ ਜਵਾਬ ਹਾਂ ਵਿੱਚ ਹੋਊਗਾ। ਨਹੀਂ ਵਾਲਿਆਂ ਦਾ DNA ਬਦਲਿਆ ਗਿਆ ਹੋਣਾ IVF ਨਾਲ। ਖੈਰ! ਸਾਰ ਇਹੀ ਹੈ ਕਿ ਪੰਜਾਬ ਤੋਂ ਬਿਨਾਂ ਦੁਨਿਆ ਤੇ ਹੋਰ ਕਿਤੇ ਵੀ ਮਾਨਸਿਕ ਸਕੂਨ ਤੇ ਸੰਤੁਸ਼ਟੀ ਨਹੀਂ ਹੈ। ਪਤੰਗੇ ਹਮੇਸ਼ਾ ਸ਼ਮਾ ਦੇ ਕੋਲ ਆਉਂਦੇ ਰਹਿਣਗੇ
ਅੰਮ੍ਰਿਤਪਾਲ ਸਿੰਘ ਘੋਲੀਆ

ਆਰ ਐਸ ਐਸ ਦੇ ਵਰਕਰ ਤੇ ਪੰਥ ਦੋਖੀ ਹਰਿੰਦਰ ਸਿੱਕਾ ਵੱਲੋੰ ਆਪ-ਪਰਮੇਸ਼ਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਕਾਰਟੂਨ ਵਜੋੰ ਪੇਸ਼ ਕਰ ਬਣਾਈ ਕਾਰਟੂਨ ਫਿਲਮ “ਨਾਨਕ ਸ਼ਾਹ ਫਕੀਰ” #youtube ਨੂੰ ਲੱਖਾਂ ਸ਼ਿਕਾਇਤਾਂ ਕਰਨ ਦੇ ਬਾਵਯੂਦ ਹਰ ਸਿੱਖ ਦੀ ਸਕਰੀਨ ‘ਤੇ ਧੱਕੇ ਨਾਲ ਦਿਖਾਈ ਜਾ ਰਹੀ ਹੈ। ਪਰ ਮੂਸੇਵਾਲੇ ਦਾ ਇਕ ਗੀਤ ਜੋ ਸਿਰਫ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਸੀ, ਉਹ ਯੂ ਟਿਊਬ ਤੋੰ ਹਟਾ ਦਿੱਤਾ ਜਾਂਦਾ ਹੈ। ਸਪੱਸ਼ਟ ਹੈ ਕਿ ਗੁਲਾਮਾਂ ਦੀਆਂ ਚੀਕਾਂ ਵੀ ਕੋਈ ਨਹੀੰ ਸੁਣਦਾ ਤੇ ਰਾਜ ਕਰਨ ਵਾਲਿਆਂ ਨਾਲ ਕੋਈ ਗਿਲਾ ਸ਼ਿਕਵਾ ਵੀ ਕਰੇ ਤੇ ਝੱਟ ਅਵਾਜ ਬੰਦ ਕਰ ਦਿੱਤੀ ਜਾਂਦੀ ਹੈ। ਬਾਈ ਦੀਪ ਸਿੱਧੂ ਦੇ ਬੋਲ ਦਿਨ ਵਿਚ ਪੰਜ ਵਾਰ ਦੁਹਰਾਇਆ ਕਰੋ ਕਿ “ਅਸੀੰ ਗੁਲਾਮ ਆ ਗੁਲਾਮ”।

ਸਿੱਧੂ ਮੂਸੇਵਾਲੇ ਦੇ ਐਸ ਵਾਈ ਐਲ ਗੀਤ ਤੋਂ ਪੈਸੇ ਬਣਾ ਰਹੇ ਪੰਜਾਬੀ ਚੈਨਲਾਂ ਨੇ ਗੀਤ ਦੇ ਸ਼ੁਰੂ ਵਿੱਚ ਆਉਂਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸ਼ੁਸ਼ੀਲ ਗੁਪਤਾ ਦੇ ਬਿਆਨ ਬਾਰੇ ਕੋਈ ਮੂੰਹ ਨਹੀਂ ਖੋਲਿਆ ਗਿਆ। ਕਿ ਬਿਆਨ ਕਦੋਂ ਦਿੱਤਾ ਸੀ, ਕੀ ਮਤਲਬ ਸੀ, ਅਤੇ ਸਿੱਧੂ ਨੇ ਕਿਉਂ ਪਾਇਆ?ਇਹ ਸਰਕਾਰ ਵਲੋਂ ਇਕ ਮਹੀਨੇ ‘ਚ ਮਸ਼ੂਰੀਆਂ ਦੇਣ ‘ਤੇ ਖਰਚੇ 24 ਦਾ ਅਸਰ ਹੈ। ਨਾਲੇ ਪੈਸੇ ਚੈਨਲਾਂ ਨੂੰ ਸਿੱਧੂ ਮੂਸੇਵਾਲੇ ਦਾ ਗੀਤ ਵੇਚਕੇ ਵੀ ਬਣ ਰਹੇ ਨੇ।
#ਮਹਿਕਮਾ_ਪੰਜਾਬੀ