ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਗੋਲਡੀ ਬਰਾੜ ਦੇ ਕਬੂਲਨਾਮੇ ਬਾਰੇ ਰਿਤੇਸ਼ ਲੇਖੀ ਦੀ ਨਵੀਂ ਵੀਡੀਉ

0
525

ਨਵੀਂ ਦਿੱਲੀ, 22 ਜੂਨ, 2022: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਪੈਸ਼ਲ ਕਮਿਸ਼ਨਰ ਐਚ ਪੀ ਐਸ ਧਾਲੀਵਾਲੀ ਨੇ ਦੱਸਿਆ ਕਿ ਇਹ ਜਿਹੜੇ ਹਥਿਆਰ ਬਰਾਮਦ ਹੋਏ ਹਨ, ਉਹ ਪ੍ਰਿਅਵਰਤ ਫੌਜੀ ਨੁੰ ਪੂਰਾ ਬੈਗ ਮਿਲਿਆ ਸੀ ਹਥਿਆਰਾਂ ਦਾ ਪਰ ਉਸਨੁੰ ਖੁਦ ਨਹੀਂ ਪਤਾ ਸੀ ਕਿ ਇਸ ਵਿਚ ਕਿਹੜਾ ਕਿਹੜਾ ਅਸਲਾ ਹੋਵੇਗਾ। ਉਹਨਾਂ ਦੱਸਿਆ ਕਿ ਉਸ ਬੈਗ ਵਿਚ 8 ਗ੍ਰਨੇਡ, ਗ੍ਰਨੇਡ ਲਾਂਚਰ, ਏ ਕੇ ਰੇਂਜ ਦੀਆਂ ਰਾਈਫਲਾਂ ਤੇ ਪਿਸਟਲਾਂ ਸਨ। ਉਹਨਾਂ ਦੱਸਿਆ ਕਿ ਕਤਲ ਵਿਚ ਜਿਹੜੇ ਹਥਿਆਰ ਵਰਤੇ ਗਏ ਸਨ, ਉਹ ਕੋਈ ਹੋਰ ਬੰਦਾ ਇਹਨਾਂ ਤੋਂ ਲੈ ਗਿਆ ਸੀ ਪਰ ਜਿਹੜੇ ਹਥਿਆਰ ਨਹੀਂ ਵਰਤੇ ਗਏ ਜੋ ਮੌਕੇ ‘ਤੇ ਲੋੜ ਮੁਤਾਬਕ ਵਰਤੋਂ ਵਾਸਤੇ ਰੱਖੇ ਸਨ, ਉਹ ਬਰਾਮਦ ਹੋ ਗਏ ਹਨ ਪਰ ਅਸਲ ਵਰਤੇ ਗਏ ਹਥਿਆਰ ਹਾਲੇ ਨਹੀਂ ਫੜੇ ਗਏ।

ਲਾਰੰਸ ਬਿਸ਼ਨੋਈ ਤੋਂ ਕੀਤੇ ਸਵਾਲ ਜਵਾਬ ਬਾਰੇ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਉਸਨੇ ਮੰਨਿਆ ਹੈ ਕਿ ਉਹ ਹੀ ਮਾਸਟਰ ਮਾਈਂਡ ਹੈ ਤੇ ਉਸਨੇ ਇਹ ਕਤਲ ਕਰਵਾਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦਾ ਪੰਜਾਬ ਪੁਲਿਸ ਨਾਲ ਚੰਗਾ ਤਾਲਮੇਲ ਹੈ ਤੇ ਅਸੀਂ ਉਹਨਾਂ ਨੁੰ ਕਾਫੀ ਜਾਣਕਾਰੀ ਮੁਹੱਈਆ ਕਰਵਾਈ ਹੈ। ਉਹਨਾਂ ਕਿਹਾ ਕਿ ਹਰ ਪੁਲਿਸ ਦਾ ਮਕਸਦ ਹੈ ਕਿ ਜਿਹੜਾ ਗਲਤ ਕੰਮ ਕਰਦਾ ਹੈ, ਉਸਨੁੰ ਫੜ ਕੇ ਕਾਨੂੰਨ ਮੁਤਾਬਕ ਨਿਆਂ ਕੀਤਾ ਜਾਵੇ।

ਉਹਨਾਂ ਦੱਸਿਆ ਕਿ ਸਚਿਨ ਥਪਨ ਅਤੇ ਗੋਲਡੀ ਬਰਾੜ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਇਸ ਕਤਲ ਵਾਸਤੇ। ਉਹਨਾਂ ਦੱਸਿਆ ਕਿ ਗੋਲਡੀ ਬਰਾੜ ਨੇ ਹੀ ਹਥਿਆਰ ਭੇਜੇ ਜਿਹੜੇ ਸ਼ੂਟਰਾਂ ਨੇ ਕਤਲ ਕਰਨਾ ਸੀ, ਉਹਨਾਂ ਕੋਲ ਪਹੁੰਚਾਉਣ ਵਾਸਤੇ। ਉਹਨਾਂ ਦੱਸਿਆ ਕਿ ਇਥੇ ਪ੍ਰਿਅਵਰਤ ਤੇ ਉਥੇ ਮੰਨਾ ਕੋਲ ਫੋਨ ਸੀ ਜੋ ਗੋਲਡੀ ਬਰਾੜ ਨਾਲ ਸੰਪਰਕ ਵਿਚ ਸਨ। ਵਾਰਦਾਤ ਤੋਂ ਬਾਅਦ ਗੋਲਡੀ ਬਰਾੜ ਨੂੰ ਫੋਨ ਕਰ ਕੇ ਪ੍ਰਿਅਵਰਤ ਨੇ ਦੱਸਿਆ ਕਿ ਅਸੀਂ ਕੰਮ ਕਰ ਦਿੱਤਾ ਹੈ।

ਕਮਿਸ਼ਨਰ ਪੁਲਿਸ ਨੇ ਕਿਹਾ ਕਿ ਸਾਡਾ ਮਕਸਦ ਸਿਰਫ ਦੋਸ਼ੀਆਂ ਨੁੰ ਫੜਨਾ ਹੈ। ਉਹਨਾਂ ਕਿਹਾ ਕਿ ਘਟਨਾ ਕਿਸ ਕਾਰਨ ਹੋਈ, ਇਹ ਸਥਾਨਕ ਪੁਲਿਸ ਨੇ ਵੇਖਣਾ ਹੁੰਦਾ ਹੈ। ਉਹ ਹੀ ਜਾਂਚ ਕਰੇਗੀ ਤੇ ਗਵਾਹਾਂ ਦੇ ਆਧਾਰ ‘ਤੇ ਸਾਰਾ ਕੇਸ ਪੇਸ਼ ਕਰਦੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਸ਼ਗਨਪ੍ਰੀਤ ਜੋ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ, ਉਸਨੇ ਵਿੱਕੂ ਮਿੱਡੂਖੇੜਾ ਨੁੰ ਮਾਰਨ ਵਾਲੇ ਸ਼ੂਟਰ ਠਹਿਰਾਏ ਤੇ ਉਹਨਾਂ ਨੁੰ ਨਿਸ਼ਾਨਾ ਦੱਸਿਆ ਸੀ, ਇਹ ਗੱਲ ਜਾਂਚ ਵਿਚ ਸਾਹਮਣੇ ਆਈ ਹੈ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ 6 ਤੋਂ 7 ਦਿਨਾਂ ਤੋਂ ਲਾਰੰਸ ਬਿਸ਼ਨੋਈ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ। ਉਹ ਪੰਜਾਬ ਪੁਲਿਸ ਨੇ ਘੋਖਣਾ ਹੈ ਕਿ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਤੇ ਕਿਵੇਂ ਕਰਵਾਇਆ।

ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਫੋਨ ਕਾਲ ਹੀ ਮੈਂ ਪੰਜਾਬ ਪੁਲਿਸ ਦੇ ਉਸ ਐਸ ਆਈ ਟੀ ਮੁਖੀ ਨੂੰ ਕੀਤੀ ਸੀ ਕਿ ਅਸੀਂ ਦੋ ਸ਼ੂਟਰ ਫੜ ਲਏ ਹਨ ਤੇ ਇੰਨਾ ਹਥਿਆਰਾਂ ਦਾ ਜ਼ਖ਼ੀਰਾਂ ਫੜਿਆ ਹੈ। ਉਹਨਾਂ ਕਿਹਾ ਕਿ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਸਾਨੁੰ ਉਮੀਦ ਹੈ ਕਿ ਇਕ ਜਾਂ ਦੋ ਸ਼ੂਟਰ ਅਸੀਂ ਛੇਤੀ ਫੜ ਲਵਾਂਗੇ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਅਸੀਂ 2 ਜਾਂ 3 ਦਿਨ ਪਹਿਲਾਂ ਗੁਜਰਾਤ ਛਾਪਾ ਮਾਰ ਲੈਂਦੇ ਤਾਂ 2 ਸ਼ੂਟਰ ਹੋਰ ਫੜ ਲੈਂਦੇ ਜੋ ਇਸ ਸਮੇਂ ਵਿਚ ਉਥੋਂ ਨਿਕਲ ਗਏ ਸਨ।

ਪੰਜਾਬੀ ਸੰਗੀਤ ਜਗਤ ਵਿਚ ਗੈਂਗਸਟਰਾਂ ਦੀ ਘੁਸਪੈਠ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪੰਜਾਬੀ ਸਿੰਗਰਾਂ ਦੀ ਦੇਸ਼ ਤੇ ਦੁਨੀਆਂ ਵਿਚ ਬਹੁਤ ਵੱਡੀ ਕੰਟੀਬਿਊਸ਼ਨ ਹੈ। ਇਸ ਲਈ ਅਸੀਂ ਪੰਜਾਬੀ ਸੰਗੀਤ ਜਗਤ ਨੁੰ ਸਿੰਗਲ ਆਊਟ ਨਹੀਂ ਕਰ ਸਕਦੇ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਕਮਿਸ਼ਨਰ ਨੇ ਕੀ ਕੀਤੇ ਵੱਡੇ ਖੁਲ੍ਹਾਸੇ, ਪੜ੍ਹੋ ਵੇਰਵੇ

ਨਵੀਂ ਦਿੱਲੀ, 22 ਜੂਨ, 2022: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਪੈਸਲ ਕਮਿਸ਼ਨਰ ਪੁਲਿਸ ਐਚ ਪੀ ਐਸ ਧਾਲੀਵਾਲ ਨੇ ਦੱਸਿਆ ਹੈ ਕਿ ਵਿੱਕੀ ਮਿੱਡੂਖੇੜਾ ਕੇਸ ਵਿਚ ਦੋ ਸ਼ੂਟਰ ਤੇ ਸੰਦੀਪ ਨੰਗਲ ਅੰਬੀਆਂ ਦੇ ਕੇਸ ਵਿਚ ਇਕ ਸ਼ੂਟਰ ਦਿੱਲੀ ਪੁਲਿਸ ਨੇ ਫੜਿਆ ਸੀ।

ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕੇਸ ਵਿਚ 4 ਟੀਮਾਂ ਪਹਿਲਾਂ ਗਠਿਤ ਕੀਤੀਆਂ ਸਨ ਤੇ ਫਿਰ ਪੰਜਵੀਂ ਟੀਮ ਗਠਿਤ ਕੀਤੀ ਗਈ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਜਦੋਂ ਇਕ ਵਿਅਕਤੀ ਨੇ ਇਕ ਚੈਨਲ ਨੁੰ ਫੋਨ ਕਰ ਕੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਨੁੰ ਲਾਰੰਸ ਬਿਸ਼ਨੋਈ ਗੈਂਗ ਨੇ ਮਾਰਿਆ ਹੈ ਤਾਂ ਅਸੀਂ ਜਾਂਚ ਕੀਤੀ ਤਾਂ ਇਹ ਬਿਆਨ ਵਜ਼ਨਦਾਰ ਨਜ਼ਰ ਆਇਆ। ਉਹਨਾਂ ਦੱਸਿਆ ਕਿ ਸਾਡੀਆਂ ਟੀਮਾਂ ਨੇ ਵੱਖ ਵੱਖ ਪਹਿਲੂਆਂ ‘ਤੇ ਕੰਮ ਕੀਤਾ ਤੇ ਇਕ ਨੇ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਬਾਰੇ ਕੰਮ ਕੀਤਾ। ਸਾਡੀ ਟੀਮ ਨੇ 8 ਸ਼ੂਟਰਾਂ ਦੀ ਸ਼ਨਾਖ਼ਤ ਕੀਤੀ। ਸਿੱਧੂ ਮੂਸੇਵਾਲਾ ਕੇਸ ਵਿਚ 3 ਸ਼ੂਟਰ ਫੜ ਲਏ ਹਨ ਜਦੋਂ ਕਿ ਇਹਨਾਂ 8 ਵਿਚੋਂ ਦੋ ਮਹਾਰਾਸ਼ਟਰ ਪੁਲਿਸ ਨੇ ਫੜ ਲਏ ਹਨ। ਉਹਨਾਂ ਦੱਸਿਆ ਕਿ ਅਸੀਂ ਸ਼ਨਾਖ਼ਤ ਕਰ ਲਈ ਕਿ 6 ਸ਼ੂਟਰ ਕਿਹੜੇ ਹਨ ਜਿਹੜੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸ਼ਾਮਲ ਸੀ।

ਉਹਨਾਂ ਦੱਸਿਆ ਕਿ ਅਸੀਂ ਜਦੋਂ ਪ੍ਰਿਅਵਰਤ ਫੌਜੀ ਤੇ ਕਸ਼ਿਸ਼ ਫੜ ਲਿਆ ਤਾਂ ਸਭ ਕੁਝ ਸਾਫ ਹੋ ਗਿਆ। ਇਕ ਸਵਾਲ ਦੇ ਜਵਾਬ ਵਿਚ ਕਮਿਸ਼ਨਰ ਪੁਲਿਸ ਧਾਲੀਵਾਲ ਨੇ ਦੱਸਿਆ ਕਿ ਅਸੀਂ ਫੜੇ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਜਿਸ ਵਿਚ ਬੋਲੈਰੋ ਵਿਚ ਕਸ਼ਿਸ਼ ਉਰਫ ਕੁਲਦੀਪ ਬੋਲੈਰੋ ਚਲਾ ਰਿਹਾ ਸੀ। ਉਹਨਾਂ ਦੇ ਨਾਲ ਅੰਕਿਤ ਸਿਰਸਾ ਤੇ ਦੀਪਕ ਮੁੰਡੀ ਤੇ ਇਕ ਹੋਰ ਵਿਅਕਤੀ ਨਾਲ ਬੈਠੇ ਸਨ। ਇਹਨਾਂ ਚਾਰਾਂ ਵਿਚੋਂ ਦੋ ਅਸੀਂ ਫੜ ਲਏ ਹਨ।

ਇਸ ਤੋਂ ਇਲਾਵਾ ਕੋਰੋਲਾ ਵਿਚ ਜਗਰੂਪ ਰੂਪਾ ਕੋਰੋਲਾ ਚਲਾ ਰਿਹਾ ਸੀ ਤੇ ਮਨਪ੍ਰੀਤ ਮੰਨੂ ਉਸਦੇ ਨਾਲ ਬੈਠਾ ਸੀ ਜਿਸਨੇ ਥਾਰ ਨੂੰ ਓਵਰਟੇਕ ਕਰਨ ਮਗਰੋਂ ਸਭ ਤੋਂ ਪਹਿਲਾਂ ਬਸਟ ਫਾਇਰ ਕੀਤਾ। ਉਦੋਂ ਸਿੱਧੂ ਮੂਸੇਵਾਲਾ ਦੇ ਗੋਲੀਆਂ ਲੱਗੀਆਂ ਤੇ ਥਾਰ ਰੁਕ ਗਈ ਤੇ ਫਿਰ ਇਹਨਾਂ ਕੋਰੋਲਾ ਅੱਗੇ ਲਗਾ ਲਈ ਤੇ ਪਿੱਛੇ ਬੋਲੈਰੋ ਤੋਂ ਗੋਲੀਆਂ ਚਲਾਈਆਂ ਗਈਆਂ ਤੇ ਕੋਰੋਨਾ ਤੋਂ ਵੀ ਚਲਾਈਆਂ ਗਈਆਂ।ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਸਤੇ ਪਹਿਲਾਂ ਵੀ ਸ਼ੂਟਰ ਪੰਜਾਬ ਆਏ ਸਨ ਪਰ ਸੁਰੱਖਿਆ ਮਾਮਲੇ ਕਾਰਨ ਮਾਰ ਨਹੀਂ ਸਕੇ। ਇਹਨਾਂ ਪਹਿਲਾਂ ਘਰ ਦੇ ਅੰਦਰ ਜਾ ਕੇ ਮਾਰਨ ਦੀ ਯੋਜਨਾ ਘੜੀ ਸੀ ਜੋ ਸੁਰੱਖਿਆ ਕਾਰਨਾਂ ਕਰ ਕੇ ਟਾਲ ਦਿੱਤੀ। ਇਹਨਾਂ ਨੇ ਆਪਣੇ ਸਾਥੀਆਂ ਨੂੰ ਫੈਨ ਬਣਾ ਕੇ ਗਿਫਟ ਦੇ ਕੇ ਭੇਜਿਆ। ਉਹਨਾਂ ਵੇਖਿਆ ਕਿ ਗਿਫਟ ਦੀ ਚੈਕਿੰਗ ਹੋ ਰਹੀ ਹੈ ਤੇ ਬੰਦੇ ਦੀ ਚੈਕਿੰਗ ਹੋ ਰਹੀ ਹੈ ਤਾਂ ਫਿਰ ਇਹਨਾਂ ਵਾਹਨ ਲੈ ਕੇ ਘਰ ਅੰਦਰ ਜਾ ਕੇ ਜਾਣ ਦਾ ਆਈਡੀਆ ਡਰੋਪ ਕਰ ਦਿੱਤਾ। ਇਸ ਮਗਰੋਂ ਉਹਨਾਂ ਘਰ ਅੰਦਰ ਜਾ ਕੇ ਅਸਲੇ ਨਾਲ ਹਮਲੇ ਦਾ ਵਿਚਾਰ ਵੀ ਡਰੋਪ ਕਰ ਦਿੱਤਾ।ਫਿਰ ਇਹਨਾਂ ਮੌਕੇ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਦਿਨ ਉਡੀਕ ਕੀਤੀ ਕਿ ਗੱਡੀ ‘ਤੇ ਹੀ ਹਮਲਾ ਕੀਤਾ ਜਾਵੇ। ਕੇਸ਼ਵ ਪਹਿਲਾਂ ਕਈ ਰੇਕੀਆਂ ਵਿਚ ਆ ਕੇ ਗਿਆ ਸੀ। ਰੇਕੀ ਵਾਸਤੇ ਇਕ ਤੋਂ ਜ਼ਿਆਦਾ ਬੰਦੇ ਸਨ। ਜਦੋਂ ਆਖਰੀ ਦਿਨ ਇਹਨਾਂ ਨੂੰ ਸੰਦੀਪ ਕੇਕੜਾ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਦੋਸਤਾਂ ਨਾਲ ਜਾ ਰਹੇ ਹਨ ਤੇ ਨਾਲ ਸੁਰੱਖਿਆ ਨਹੀਂ ਹੈ ਤਾਂ ਇਹਨਾਂ ਤੁਰੰਤ ਗੱਡੀ ਪਿੱਛੇ ਲਗਾ ਕੇ ਘਟਨਾ ਨੁੰ ਅੰਜਾਮ ਦਿੱਤਾ।

ਉਹਨਾਂ ਦੱਸਿਆ ਕਿ 8 ਤੋਂ 9 ਰੇਕੀਆਂ ਤਾਂ ਇਹਨਾਂ ਦੋਸ਼ੀਆਂ ਨੇ ਕੀਤੀਆਂ ਜਾਂ ਕਰਵਾਈਆਂ ਹਨ ਜੋ ਇਹਨਾਂ ਨੇ ਆਪ ਦੱਸਿਆ ਹੈ।
ਉਹਨਾਂ ਦੱਸਿਆ ਕਿ ਅਸੀਂ ਕਾਫੀ ਜ਼ਿਆਦਾ ਮੂਵਮੈਂਟ ਟਰੇਲ ਕੀਤੀ ਤੇ ਕੁਝ ਇਕ ਦੋ ਜਣਿਆਂ ਨੇ ਸਾਨੂੰ ਕਾਫ਼ੀ ਵਧੀਆ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਘਟਨਾ ਮਗਰੋਂ ਇਹਨਾਂ ਨੇ ਕੇਸ਼ਵ ਨਾਲ ਸੰਪਰਕ ਕੀਤਾ ਤੇ ਉਸ ਨੂੰ ਨਵੇਂ ਟਿਕਾਣੇ ’ਤੇ ਆਉਣ ਵਾਸਤੇ ਕਿਹਾ। ਫਿਰ ਇਹ ਸਾਰੇ ਫਤਿਹਾਬਾਦ ਗਏ।


ਪੰਜਾਬ ਦੇ ਕਿਹੜੇ ਵੱਡੇ ਕਾਂਡਾਂ ਵਿਚ ਦਿੱਲੀ ਪੁਲਿਸ ਨੇ ਫੜੇ ਸਨ ਸ਼ੂਟਰ

ਨਵੀਂ ਦਿੱਲੀ, 22 ਜੂਨ, 2022: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਪੈਸਲ ਕਮਿਸ਼ਨਰ ਪੁਲਿਸ ਐਚ ਪੀ ਐਸ ਧਾਲੀਵਾਲ ਨੇ ਦੱਸਿਆ ਹੈ ਕਿ ਵਿੱਕੀ ਮਿੱਡੂਖੇੜਾ ਕੇਸ ਵਿਚ ਦੋ ਸ਼ੂਟਰ ਤੇ ਸੰਦੀਪ ਨੰਗਲ ਅੰਬੀਆਂ ਦੇ ਕੇਸ ਵਿਚ ਇਕ ਸ਼ੂਟਰ ਦਿੱਲੀ ਪੁਲਿਸ ਨੇ ਫੜਿਆ ਸੀ।ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕੇਸ ਵਿਚ 4 ਟੀਮਾਂ ਪਹਿਲਾਂ ਗਠਿਤ ਕੀਤੀਆਂ ਸਨ ਤੇ ਫਿਰ ਪੰਜਵੀਂ ਟੀਮ ਗਠਿਤ ਕੀਤੀ ਗਈ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਜਦੋਂ ਇਕ ਵਿਅਕਤੀ ਨੇ ਇਕ ਚੈਨਲ ਨੁੰ ਫੋਨ ਕਰ ਕੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਨੁੰ ਲਾਰੰਸ ਬਿਸ਼ਨੋਈ ਗੈਂਗ ਨੇ ਮਾਰਿਆ ਹੈ ਤਾਂ ਅਸੀਂ ਜਾਂਚ ਕੀਤੀ ਤਾਂ ਇਹ ਬਿਆਨ ਵਜ਼ਨਦਾਰ ਨਜ਼ਰ ਆਇਆ।

#SidhuMoosewala #MoosewalaFans #SocialMedia #Punjab #SYL #Song Disclaimer – Video/Story/content Source – Ritesh Lakhi Unplugged .
Punjab Spectrum does not vouch for its authenticity and cannot independently verify its authenticity