ਬੰਬੀਹਾ ਵਿੱਚ ਰਾਤ ਨੂੰ ਹੋਈ ਫਾਇਰਿੰਗ

0
485

ਗੈਂਗਸਟਰ ਦਵਿੰਦਰ ਬੰਬੀਹਾ ਦੇ ਪਿੰਡ ਬੰਬੀਹਾ ਵਿੱਚ ਕਿਸਾਨ ਦੇ ਘਰ ’ਤੇ ਰਾਤ ਨੂੰ ਹੋਈ ਫਾਇਰਿੰਗ, ਕਿਸਾਨ ਤੋਂ ਮੰਗੀ ਗਈ ਸੀ ਰੰਗਦਾਰੀ

ਮੋਗਾ, 20 ਜੂਨ, 2022:ਮੋਗਾ ਵਿੱਚ ਬਾਘਾਪੁਰਾਣਾ ਨੇੜਲੇ ਪਿੰਡ ਬੰਬੀਹਾ ਵਿੱਚ ਸੋਮਵਾਰ ਤੜਕੇ ਇਕ ਕਿਸਾਨ ਦੇ ਘਰ ’ਤੇ ਗੋਲੀਆਂ ਵਰ੍ਹਾਈਆਂ ਗਈਆਂ। ਗੈਂਗਸਟਰ ਦਵਿੰਦਰ ਬੰਬੀਹਾ ਦੇ ਪਿੰਡ ਬੰਬੀਹਾ ਵਿੱਚ ਸਥਿਤ ਇਸ ਕਿਸਾਨ ਦੇ ਘਰ ’ਤੇ ਤੜਕੇ 3.45 ਵਜੇ ਦੇ ਕਰੀਬ ਅਣਪਛਾਤੇ ਹਮਲਾਵਰਾਂ ਵੱਲੋਂ 10-12 ਰਾਊਂਡ ਫ਼ਾਇਰ ਕੀਤੇ ਗਏ। ਗੋਲੀਆਂ ਦੇ ਨਿਸ਼ਾਨ ਘਰ ਦੇ ਦਰਵਾਜ਼ੇ ਅਤੇ ਕੰਧਾਂ ’ਤੇ ਪਾਏ ਗਏ ਹਨ ਪਰ ਕਿਸੇ ਨੂੰ ਨੁਕਸਾਨ ਨਹੀਂ ਪੁੱਜਾ। ਕਿਸਾਨ ਦਾ ਘਰ ਪਿੰਡ ਤੋਂ ਬਾਹਰ ਖ਼ੇਤਾਂ ਵਿੱਚ ਸਥਿਤ ਹੈ।

ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਕਰਕੇ ਤਰਲੋਚਨ ਸਿੰਘ ਨਾਂਅ ਦੇ ਕਿਸਾਨ ਤੋਂ 5 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਇਸ ਮਾਮਲੇ ਵਿੱਚ ਅਜੇ ਕੋਈ ਕਾਰਵਾਈ ਨਹੀਂ ਹੋਈ ਸੀ। ਪਤਾ ਲੱਗਾ ਹੈ ਕਿ ਕਾਲ ਕਰਨਵਾਲੇ ਆਪਣੇ ਆਪ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਗਰੁੱਪ ਨਾਲ ਸੰਬੰਧਤ ਦੱਸਿਆ ਸੀ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਇਸ ਪਹਿਲੂ ਤੋਂ ਵੀ ਕੀਤੀ ਜਾ ਰਹੀ ਹੈ ਕਿ ਕੇਵਲ 4-5 ਕਿੱਲੇ ਦੇ ਮਾਲਕ ਇਥ ਕਿਸਾਨ ਤੋਂ ਹੀ ਰੰਗਦਾਰੀ ਕਿਉਂ ਮੰਗੀ ਗਈ। ਤਰਲੋਚਨ ਸਿੱਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਿਤ ਕੀਤੇ ਜਾਣ ਦੇ ਬਾਅਦ ਕੋਈ ਹੋਰ ਕਾਲ ਨਹੀਂ ਆਈ ਸੀ ਪਰ ਹੁਣ ਸਿੱਧੇ ਫ਼ਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਸਮਝਿਆ ਜਾਂਦਾ ਹੈ ਕਿ ਇਹ ਕਾਰਵਾਈ ਪਰਿਵਾਰ ਨੂੰ ਡਰਾਉਣ ਲਈ ਕੀਤੀ ਗਈ।


ਬੰਬੀਹਾ ਪਿੰਡ ‘ਚ ਫਾਇਰਿੰਗ, ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ‘ਤੇ ਮੰਗੀ ਸੀ 5 ਲੱਖ ਦੀ ਫਿਰੌਤੀ, ਨਾ ਦੇਣ ‘ਤੇ ਚਲਾਈਆਂ ਗੋਲੀਆਂ #Moga #BambihaVillage #Punjab #Farmer #TarlochanSingh #WhatsApp #Call #5LakhRupeesRansom #House #Firing #Allegation #Gangster #GoldyBrar #PunjabPolice

ਗੋਲਡੀ ਬਰਾੜ ਦੇ ਗੈਂਗਸਟਰਾਂ ਨੇ ਕੀਤੀ ਬੰਬੀਹਾ ਪਿੰਡ ‘ਚ ਫਾਈਰਿੰਗ? ਚੱਲੀਆਂ ਅੰਨ੍ਹੇਵਾਹ ਗੋਲੀਆਂ, ਦੇਖੋ LIVE ਤਸਵੀਰਾਂ #Goldy #Brar #Punjab #Gangster #Moga #Firing #Shot