ਕਾਬੁਲ ਵਿਖੇ ਗੁਰਦੁਆਰਾ ਕਰਤੇ ਪ੍ਰਵਾਨ ‘ਤੇ ਅੱਤਵਾਦੀ ਹਮਲੇ ਵਿੱਚ ਦੋ ਮੌਤਾਂ ਅਤੇ ਸੱਤ ਦੇ ਜ਼ਖਮੀ

0
772

“ਅਲ ਜਜ਼ੀਰਾ” ਦੀ ਰਿਪੋਰਟ ਨੇ ਕਾਬੁਲ ਵਿਖੇ ਛੇਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤੇ ਪ੍ਰਵਾਨ ‘ਤੇ ਕੀਤੇ ਗਏ ਅੱਤਵਾਦੀ ਹਮਲੇ ਵਿੱਚ ਦੋ ਮੌਤਾਂ ਅਤੇ ਸੱਤ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ‘ਚ ਇੱਕ ਗੁਰਦੁਆਰੇ ਦਾ ਮੁਸਲਮਾਨ ਚੌਕੀਦਾਰ ਵੀ ਸ਼ਾਮਲ ਦੱਸਿਆ ਜਾ ਰਿਹਾ।


ਰਿਪੋਰਟ ਮੁਤਾਬਕ ਹਮਲੇ ਵਕਤ ਗੁਰਦੁਆਰਾ ਸਾਹਿਬ ਅੰਦਰ ਤੀਹ ਜਣੇ ਮੌਜੂਦ ਸਨ। ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਮਿੱਥੇ ਨਿਸ਼ਾਨੇ ਤੋਂ ਪਹਿਲਾਂ ਫਟ ਗਈ, ਵਰਨਾ ਨੁਕਸਾਨ ਹੋਰ ਵਧ ਜਾਣਾ ਸੀ।
ਤਾਲਿਬਾਨ ਸਰਕਾਰ ਇਸ ਹਮਲੇ ਪਿੱਛੇ “ਇਸਲਾਮਿਕ ਸਟੇਟ-ISIL” ਦਾ ਹੱਥ ਸਮਝ ਰਹੀ ਹੈ। ਮਈ ਮਹੀਨੇ ਕਾਬੁਲ ਦੀ ਇੱਕ ਮਸੀਤ ‘ਤੇ ਕੀਤੇ ਗਏ ਹਮਲੇ ਵਿੱਚ ਪੰਜ ਅਤੇ ਅਪ੍ਰੈਲ ਮਹੀਨੇ ਇੱਕ ਹੋਰ ਮਸੀਤ ‘ਤੇ ਕੀਤੇ ਗਏ ਹਮਲੇ ‘ਚ ਦਸ ਜਣੇ ਮਾਰੇ ਗਏ ਸਨ ਤੇ ਕਈ ਜ਼ਖਮੀ ਹੋਏ ਸਨ।


ਅਫ਼ਗ਼ਾਨਿਸਤਾਨ ‘ਚ ਰਾਜ ਬੇਸ਼ੱਕ ਕਿਸੇ ਦਾ ਰਿਹਾ, ਸਿੱਖਾਂ ‘ਤੇ ਜ਼ੁਲਮ ਕਦੇ ਬੰਦ ਨਹੀਂ ਹੋਏ। ਹਜ਼ਾਰਾਂ ਸਿੱਖ ਜ਼ੁਲਮ ਤੋਂ ਤੰਗ ਆ ਕੇ ਇੱਥੋਂ ਪ੍ਰਵਾਸ ਕਰ ਚੁੱਕੇ ਹਨ ਪਰ ਕੁਝ ਸੈਂਕੜੇ ਬਚੇ ਹਨ, ਜੋ ਬਜ਼ਿਦ ਹਨ ਕਿ ਉਹ ਆਪਣੇ ਗੁਰਧਾਮ ਤੇ ਘਰ-ਬਾਰ ਛੱਡ ਕੇ ਕਿਤੇ ਨਹੀਂ ਜਾਣਗੇ।


ਸਿੱਖਾਂ ਦੇ ਗੁਰਦੁਆਰਿਆਂ ‘ਤੇ ਸਰਕਾਰੀ ਤੇ ਧਾੜਵੀ ਹਮਲੇ ਕੋਈ ਨਵੀਂ ਗੱਲ ਨਹੀਂ। ਮਹਾਰਾਜ ਰਣਜੀਤ ਸਿੰਘ ਦੇ “ਖਾਲਸਾ ਰਾਜ” ਮੌਕੇ ਹੀ ਬਚਾਅ ਰਿਹਾ ਵਰਨਾ ਪਹਿਲਾਂ ਤੇ ਬਾਅਦ ‘ਚ ਇਹ ਹਮਲੇ ਹੁਣ ਤੱਕ ਜਾਰੀ ਹਨ। ਸਿੱਖਾਂ ਦੇ ਗੁਰਦੁਆਰੇ ‘ਤੇ ਸਰਕਾਰੀ ਜਾਂ ਧਾੜਵੀ ਹਮਲਾ ਹੋਵੇ ਤੇ ਹਿੰਦੂਤਵੀ ਖੁਸ਼ੀ ਨਾ ਮਨਾਉਣ, ਇਹ ਤਾਂ ਹੋ ਹੀ ਨਹੀਂ ਸਕਦਾ। ਸੋਸ਼ਲ ਮੀਡੀਏ ‘ਤੇ ਅੱਜ ਵੀ ਇਸ “ਜਸ਼ਨ” ਦੇ ਅਨੇਕਾਂ ਸਬੂਤ ਮਿਲ ਰਹੇ ਹਨ।


ਦੁਨੀਆ ਭਰ ਦੇ ਸਿੱਖ ਆਪਣੇ ਅਫ਼ਗ਼ਾਨ ਭਰਾਵਾਂ ਨਾਲ ਖੜ੍ਹੇ ਹਨ ਤੇ ਜੋ ਕਰ ਸਕਦੇ ਹੋਏ ਕਰਨਗੇ। ਬਾਕੀ ਵਾਹਿਗੁਰੂ ਦਾ ਹੱਥ ਹਮੇਸ਼ਾ ਸਿਰ ‘ਤੇ ਰਹਿਣਾ, ਅਜਿਹੀਆਂ ਤ੍ਰਾਸਦੀਆਂ ‘ਚੋਂ ਉਹੀ ਪਹਿਲਾਂ ਕੱਢਦਾ ਆਇਆ ਤੇ ਹੁਣ ਵੀ ਬਹੁੜੀ ਕਰੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕਾਬੁਲ ‘ਚ ਗੁਰੂਘਰ ‘ਤੇ ਹ ਮ ਲਾ ਅਫ਼ਗਾਨਿਸਤਾਨ ਦੇ ਗੁਰੂਘਰ ‘ਚ ਬੰ ਬ ਬ ਲਾ ਸ ਟ – ਸਿਰਸਾ ਨੂੰ ਗੁਰੂਘਰ ਦੇ ਪ੍ਰਧਾਨ ਨੇ ਫ਼ੋਨ ‘ਤੇ ਦੱਸਿਆ ਖਤਰੇ ‘ਚ ਸੰਗਤ #ManjinderSinghSirsa
#Gurudwara #Sikh #afghanistan Afghanistan: Two killed as blast hits Sikh temple in Kabul..About 30 people were inside the building when the explosion occurred, according to a temple official.