6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਫੌਜ ਦੇ ਟੈਂਕਾਂ ਦੇ ਗੋਲ਼ਿਆਂ ਨਾਲ ਢਹਿ ਢੇਰੀ ਹੋਇਆ ਪਿਆ ਸੀ। ਅਕਾਲ ਤਖਤ ਚੋਂ ਗੋਲੀ ਆਉਣੀ ਬੰਦ ਹੋ ਗਈ ਸੀ। ਫੌਜ ਨੇ ਵੀ ਗੋਲੀ ਚਲਾਉਣੀ ਬੰਦ ਕਰ ਦਿੱਤੀ ਸੀ ਪਰ ਅਜੇ ਸੰਤ ਭਿੰਡਰਾਂਵਾਲਿਆਂ ਬਾਰੇ ਕੁਝ ਪੱਕਾ ਨਹੀਂ ਸੀ। ਕੁਝ ਕਹਿ ਰਹੇ ਸੀ ਕਿ ਸੰਤ ਪਾਕਿਸਤਾਨ ਚਲੇ ਗਏ, ਕੁਝ ਕਹਿ ਰਹੇ ਸੀ ਕਿ ਭੋਰਾ ਸਾਹਿਬ ‘ਚ ਨੇ ਤੇ ਕੋਈ ਕਹਿ ਰਿਹਾ ਸੀ ਕਿ ਸ਼ਹੀਦ ਹੋ ਗਏ। ਤੋਪਾਂ ਦੇ ਗੋਲਿਆਂ ਨਾਲ ਗੂੰਜਦਾ ਅਸਮਾਨ ਹੁਣ ਅਕਾਲ ਤਖਤ ਦੇ ਮਲਬੇ ਦੇ ਗਰਦੇ ‘ਤੇ ਗੋਲਿਆਂ ਦੇ ਧੂੰਏਂ ਨਾਲ ਭਰਿਆ ਹੋਇਆ ਸੀ। ਅਕਾਲ ਤਖਤ ਚੋਂ ਫਾਇਰਿੰਗ ਬੰਦ ਸੀ ਪਰ ਅਜੇ ਫੌਜ ਅੰਦਰਤ ਨੀਂਹ ਸੀ ਜਾ ਰਹੀ। ਖਾੜਕੂ ਸਿੰਘਾਂ ਦੀਆਂ ਦੇਹਾਂ ਤੇ ਫੌਜੀਆਂ ਦੀਆਂ ਦੇਹਾਂ ਅਕਾਲ ਤਖਤ ਦੇ ਮਲਬੇ ਹੇਠ ਦਬੀਆਂ ਹੋਈਆਂ ਸਨ। ਫੌਜ ਨੇ ਪਲਾਂ ਕੀਤਾ ਕਿ 6 ਸੂਚੀ ਦੀ ਰਾਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਾਵਾਂਗੇ।ਲੰਗਰ ਹਾਲ ਵਾਲੇ ਪਾਸੇ ਅਜੇ ਰੁਕ ਰੁਕ ਕਰ ਗੋਲੀਬਾਰੀ ਹੋ ਰਹੀ ਸੀ। ਫੌਜ ਨੇ ਪਹਿਲਾਂ ਸ੍ਰੀ ਗੁਰੂ ਰਾਮਦਾਸ ਸਰਾਂ ‘ਤੇ ਕਾਰਵਾਈ ਕੀਤੀ। ਕਿਹਾ ਜਾਂਦਾ ਕਿ ਇੱਥੇ ਵੀ ਕਾਫੀ ਮੁਕਾਬਲਾ ਹੋਇਆ। ਸਰਾਂ ਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ। ਫੌਜ ਨੂੰ ਹਦਾਇਤ ਸੀ ਕਿ ਅਕਾਲੀ ਲੀਡਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਇਸ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਚੋਂ ਅਕਾਲੀ ਲੀਡਰਾਂ ਨੂੰ ਬਾਹਰ ਕੱਢਿਆ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਚੋਂ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ ਤੇ ਬੀਬੀ ਅਮਰਜੀਤ ਕੌਰ ਨੂੰ ਬਾਹਰ ਲਿਆਂਦਾ ਗਿਆ ਤੇ ਛਾਉਣੀ ਚ ਲੈ ਗਏ।
ਇਸ ਤੋਂ ਬਾਅਦ ਗੁਰੂ ਨਾਨਕ ਨਿਵਾਸ ਚ ਕਾਰਵਾਈ ਕੀਤੀ ਗਈ। ਗੁਰੂ ਨਾਨਕ ਨਿਵਾਸ ਚ ਬੱਬਰਾਂ ਦਾ ਮੋਰਚਾ ਸੀ। ਪਰ ਇਥੋਂ ਫੌਜ ਦੇ ਹੱਥ ਕੋਈ ਵੀ ਖਾੜਕੂ ਸਿੰਘ ਨਹੀਂ ਆਇਆ।
ਪਰ ਜਿੰਨੇ ਸ਼ਰਧਾਲੂ ਸੀ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਕੇ ਐੱਸ ਬਰਾੜ ਦਾ ਕਹਿਣਾ ਕਿ ਇਨ੍ਹਾਂ ਸਾਰਿਆਂ ਨੂੰ ਖਾਣਾ ਖੁਆਇਆ ਗਿਆ ਤੇ ਜਿਸ ਨੂੰ ਇਲਾਜ ਦੀ ਲੋੜ ਸੀ ਉਸਦਾ ਇਲਾਜ ਕਰਵਾਇਆ ਗਿਆ। ਇਹ 5 ਦੀ ਸ਼ਾਮ ਤੱਕ ਚੱਲਦਾ ਰਿਹਾ। ਪਰ ਮੌਕੇ ਦੇ ਚਸ਼ਮਦੀਦਾਂ ਦਾ ਕਹਿਣਾ ਕੁਝ ਹੋਰ ਹੀ ਹੈ… ਬਹੁਤ ਸਾਰੀਆਂ ਕਿਤਾਬਾਂ ਵੀ ਇਸ ਬਾਰੇ ਛਪ ਚੁੱਕੀਆਂ ਨੇ….
6 ਦੇ ਦਿਨ ਚ ਬਰਾੜ ਨੇ ਮੌਕੇ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਬਾਹਰ ਬੁਲਾਇਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੰਦਰ ਕੋਈ ਖਾੜਕੂ ਹੈ ਸਿੰਘ ਸਾਹਿਬ ਨੇ ਜਵਾਬ ਦਿੱਤਾ ਨਹੀਂ। ਬਰਾੜ ਨੇ ਦਰਬਾਰ ਸਾਹਿਬ ਦੇ ਅੰਦਰ ਫੌਜੀਆਂ ਨੂੰ ਭੇਜ ਅੰਦਰ ਦੋ ਹੋਰ ਸੇਵਾਦਾਰਾਂ ਨੂੰ ਬਾਹਰ ਬੁਲਾਇਆ। ਗਿਆਨੀ ਸਾਹਿਬ ਸਿੰਘ ਨੇ ਕਿਹਾ ਕਿ ਅੰਦਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਇੱਕ ਬੰਦਾ ਹੋਣਾ ਲਾਜ਼ਮੀ ਹੈ। 5 ਦੀ ਰਾਤ ਨੂੰ ਭਾਰੀ ਗੋਲੀਬਾਰੀ ਕਾਰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਕੋਠਾ ਸਾਹਿਬ ਨਹੀਂ ਸੀ ਲਿਜਾਇਆ ਜਾ ਸਕਿਆ। ਕਿਹਾ ਜਾਂਦਾ ਕਿ ਗ੍ਰੰਥੀ ਸਿੰਘਾਂ ਦੀ ਰਹਾਇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੀ , ਪਰ ਵਰ੍ਹਦੀ ਗੋਲੀ ਦੇ ਵਿਚ ਵੀ ਡਿਊਟੀ ਚ ਕੋਈ ਢਿੱਲ ਨਹੀਂ ਸੀ ਹੋਈ।6 ਦੀ ਰਾਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਭੋਰਾ ਸਾਹਿਬ ਅੰਦਰ 26 ਮਦਰਾਸ ਦੇ ਫੌਜੀ ਭੇਜੇ ਗਏ। ਭੋਰਾ ਸਾਹਿਬ ਦੇ ਅੰਦਰੋਂ ਦੋ ਖਾੜਕੂ ਸਿੰਘਾਂ ਨੂੰ ਫੜਿਆ ਗਿਆ। ਇੱਕ ਦੇ ਗੋਲੀਆਂ ਵੱਜੀਆਂ ਦੇ ਦੂਜੇ ਨੂੰ ਫੜ ਲਿਆ ਗਿਆ। ਉਸਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ। ਫਿਰ ਉਸਨੇ ਹੀ ਸੰਤਾਂ ਦੇ ਸਰੀਰ ਤੇ ਹੋਰਨਾਂ ਦੇ ਸਰੀਰ ਦੀ ਨਿਸ਼ਾਨਦੇਹੀ ਕਰਵਾਈ। ਉਸਨੇ ਹੀ ਦੱਸਿਆ ਕਿ ਸੰਤਾਂ ਦਾ ਸਰੀਰ ਨਿਸ਼ਾਨ ਸਾਹਿਬਾਂ ਕੋਲ, ਜਨਰਲ ਸੁਬੇਗ ਸਿੰਘ ਭੋਰਾ ਸਾਹਿਬ ਵਿਚ ਸ਼ਹੀਦ ਹੋਏ। 7 ਦੀ ਸਵੇਰ ਨੂੰ ਫੌਜ ਵੱਲੋਂ ਇਹ ਖਬਰ ਬਾਹਰ ਕੱਢੀ ਗਈ ਤੇ ਦਿੱਲੀ ਨੂੰ ਭੇਜੀ ਗਈ। ਸੰਤਾਂ ਦੀ ਪਛਾਣ ਤੇ ਪੱਕੀ ਮੋਹਰ ਉਨ੍ਹਾਂ ਦੇ ਭਰਾ ਬ੍ਰਿਗੇਡੀਅਰ ਹਰਚਰਨ ਸਿੰਘ ਰੋਡੇ ਨੇ ਕੀਤੀਸੰਤ ਭਿੰਡਰਾਂਵਾਲਿਆਂ ਦਾ ਸਰੀਰ, ਬਾਬਾ ਠਾਹਰਾ ਸਿੰਘ ਦਾ ਸਰੀਰ ਤੇ ਭਾਈ ਅਮਰੀਕ ਸਿੰਘ ਦਾ ਸਰੀਰ ਘੰਟਾ ਘਰ ਵਾਲੇ ਪਾਸੇ SGPC ਦੇ ਸੂਚਨਾ ਕੇਂਦਰ ਕੋਲ ਰੱਖੇ ਗਏ। 7 ਦੀ ਸਵੇਰ ਨੂੰ ਹੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੋਂ ਰੇਡੀਓ ਤੇ ਕੀਰਤਨ ਰੀਲੇਅ ਕੀਤਾ। ਤੇ ਇਹ ਕੀਰਤਨ ਵੀ ਫੌਜ ਦੇ ਕੀਰਤਨੀਆਂ ਨੇ ਕੀਤਾ। 7 ਨੂੰ ਸ਼ਾਮ ਤੱਕ ਸਾਰਾ ਕੁਝ ਫੌਜ ਨੇ ਕਲੀਅਰ ਕੀਤਾ ਤੇ 8 ਨੂੰ ਮੌਕੇ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਆਇਆ। ਨੋਟ :- ਇਹ ਸਾਰੀ ਜਾਣਕਾਰੀ 1984 ਦੇ ਚਸ਼ਮਦੀਦਾਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ, ਕੁਝ ਵੀ ਆਪਣੇ ਕੋਲੋਂ ਨਹੀਂ ਲਿਖਿਆ ਗਿਆ )
-ਰਾਜਵੀਰ ਸਿੰਘ
Disclaimer – Video/Story/content Source Pro Punjab Tv. [Punjab Spectrum] does not endorse the opinions of Speakers, individuals , Social Media Personalities & influencers, political & religious leaders. All Content provided is for Information Purpose Only.
ਸਿੱਖਾਂ ਨੇ ਪਹਿਲਾਂ ਕੁੱਟ ਖਾ ਲਈ ਹੁਣ ਨਹੀਂ ਖਾਂਦੇ..ਕੋਈ ਅੰਮ੍ਰਿਤਸਰ ਸਾਹਿਬ ‘ਚ ਜਾ ਕੇ ਕਰਕੇ ਦਿਖਾਵੇ ਹਿੰਦੂ ਰਾਸ਼ਟਰ ਦੀ ਗੱਲ..Raw ਦੇ ਸਾਬਕਾ ਚੀਫ਼ ਦਾ 84 ‘ਤੇ Special Interview ਯਾਦਵਿੰਦਰ ਨਾਲ #Amritsar #SriDarbarSahib #June1984 #OperationBlueStar #IndianArmy #CentralGovernment #IndiraGandhi #Bhindranwale