ਨਿਊਜ਼ੀਲੈਂਡ – ਪਾਪਾਟੋਏਟੋਏ ਵਿਖੇ ਰਹਿੰਦੇ 24 ਸਾਲਾ ਪੰਜਾਬੀ ਨੌਜਵਾਨ ਰੌਬਿਨਪ੍ਰੀਤ ਸਿੰਘ ਦੀ ਅਚਨਚੇਤ ਮੌਤ

0
229

ਕਮਿਊਨਿਟੀ ਸ਼ੋਕ ਸਮਾਚਾਰ – ਪਾਪਾਟੋਏਟੋਏ ਵਿਖੇ ਰਹਿੰਦੇ 24 ਸਾਲਾ ਪੰਜਾਬੀ ਨੌਜਵਾਨ ਰੌਬਿਨਪ੍ਰੀਤ ਸਿੰਘ ਦੀ ਅਚਨਚੇਤ ਮੌਤ

ਔਕਲੈਂਡ 26 ਸਤੰਬਰ, 2021-ਹਰਜਿੰਦਰ ਸਿੰਘ ਬਸਿਆਲਾ-:-ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਸ਼ੋਕਮਈ ਸਮਾਚਾਰ ਹੈ ਕਿ ਕਿ ਪਾਪਾਟੋਏਟੋਏ ਵਿਖੇ ਰਹਿੰਦੇ 24 ਪੰਜਾਬੀ ਨੌਜਵਾਨ ਰੌਬਿਨਪ੍ਰੀਤ ਸਿੰਘ ਨੂੰ ਅੱਜ ਸਵੇਰੇ ਉਸਦੇ ਬੈਡਰੂਮ ’ਚ ਮਿ੍ਰਤਕ ਅਵਸਥਾ ਦੇ ਵਿਚ ਪਾਇਆ ਗਿਆ। ਇਹ ਨੌਜਵਾਨ ਕੱਲ੍ਹ ਆਮ ਦੀ ਤਰ੍ਹਾਂ ਆਪਣੇ ਨਿਤਾ ਪ੍ਰਤੀ ਦੇ ਕੰਮਾਂ ਬਾਅਦ ਘਰੇ ਆਇਆ ਸੀ ਅਤੇ ਰਾਤ ਖਾਣਾ ਆਦਿ ਖਾ ਕੇ ਠੀਕ-ਠਾਕ ਸੁੱਤਾ ਸੀ। ਉਸਦੀ ਮੌਤ ਦਾ ਉਸ ਵੇਲੇ ਪਤਾ ਲੱਗਾ ਜਦੋਂ ਉਸਨੂੰ ਘਰ ਦੇ ਕਿਸੇ ਮੈਂਬਰ ਨੇ ਵੇਖਿਆ ਕਿ ਉਹ ਅੱਜ ਉਠਿਆ ਨਹੀਂ ਤੇ ਜਗਾਉਣ ਦੀ ਕੋਸ਼ਿਸ ਕੀਤੀ। ਜਦੋਂ ਵੇਖਿਆ ਤਾਂ ਉਹ ਮਿ੍ਰਤਕ ਅਵਸਥਾ ਦੇ ਵਿਚ ਪਾਇਆ ਗਿਆ। ਇਹ ਨੌਜਵਾਨ ਇਥੇ ਕਿਸੇ ਪਰਿਵਾਰ ਦੇ ਨਾਲ ਕਿਰਾਏ ਉਤੇ ਕੁਝ ਹੀ ਮਹੀਨਿਆ ਤੋਂ ਰਹਿਣ ਲੱਗਾ ਸੀ। ਉਹ ਆਪਣੇ ਕਮਰੇ ਵਿਚ ਇਕੱਲਾ ਹੀ ਹੁੰਦਾ ਸੀ। ਪਰਿਵਾਰ ਨੇ ਤੁਰੰਤ ਐਂਬੂਲੈਂਸ ਨੂੰ ਬੁਲਾਇਆ ਪਰ ਉਸ ਵੇਲੇ ਤੱਕ ਮੌਤ ਉਸਦੀ ਜ਼ਿੰਦਗੀ ਨੂੰ ਕਿਤੇ ਦੂਰ ਲਿਜਾ ਚੁੱਕੀ ਸੀ। ਪੁਲਿਸ ਨੇ ਉਸਦਾ ਮਿ੍ਰਤਕ ਸਰੀਰ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਲਈ ਭੇਜ ਦਿੱਤਾ ਹੈ।

ਇਹ ਨੌਜਵਾਨ ਪਿੰਡ ਨਾਰਲਾ ਨੇੜੇ (ਸ੍ਰੀ ਤਰਨ ਤਾਰਨ ਸਾਹਿਬ) ਤੋਂ ਸੀ ਅਤੇ 2017 ਦੇ ਵਿਚ ਇਥੇ ਪੜ੍ਹਾਈ ਕਰਨ ਆਇਆ ਸੀ। ਪਰਿਵਾਰ ਇਸ ਵੇਲੇ ਸ੍ਰੀ ਤਰਨ ਤਾਰਨ ਹੀ ਰਹਿੰਦਾ ਹੈ। ਇਸਦੇ ਪਿਤਾ ਸ. ਕੁਲਵੰਤ ਸਿੰਘ ਪੰਜਾਬ ਪੁਲਿਸ ਵਿਚ ਨੌਕਰੀ ਕਰਦੇ ਹਨ ਅਤੇ ਮਾਤਾ ਸਰਬਜੀਤ ਕੌਰ ਘਰ ਦਾ ਕੰਮਕਾਰ ਵੇਖਦੇ ਹਨ। ਮਾਪਿਆਂ ਦਾ ਇਕੱਲਾ ਪੁੱਤਰ ਸੀ ਅਤੇ ਇਕ ਵੱਡੀ ਭੈਣ ਹੈ। ਪੰਜਾਬ ਰਹਿੰਦੇ ਪਰਿਵਾਰ ਨੂੰ ਦੱਸ ਦਿੱਤਾ ਗਿਆ ਹੈ। ਇਸ ਨੌਜਵਾਨ ਦੇ ਦੋਸਤ-ਮਿੱਤਰ ਰਲ-ਮਿਲ ਕੇ ਉਸਦੇ ਮਿ੍ਰਤਕ ਸਰੀਰ ਨੂੰ ਇੰਡੀਆ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਫੋਨ ਨੰਬਰ 022 1250 229 (ਸਿਮਰਨ ਗਿੱਲ-ਦੋਸਤ) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸਦੇ ਦੋਸਤਾਂ ਮਿੱਤਰਾਂ ਨੇ ਦੱਸਿਆ ਕਿ ਇਹ ਨੌਜਵਾਨ ਬਹੁਤ ਹੀ ਹਸਮੁੱਖ ਸੁਭਾਅ ਵਾਲਾ ਸੀ। ਮੌਤ ਦਾ ਰਸਮੀ ਕਾਰਨ ਅਜੇ ਹਸਪਤਾਲ ਵੱਲੋਂ ਨਹੀਂ ਦੱਸਿਆ ਗਿਆ ਹੈ। ਸਮੁੱਚੇ ਭਾਈਚਾਰੇ ਨੂੰ ਇਸ ਨੌਜਵਾਨ ਦੀ ਮੌਤ ਦਾ ਗਹਿਰਾ ਅਫਸੋਸ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।