ਮੀਡੀਆ ਬਹੁਤ ਹੋ ਗਿਆ। ਇਸ ਕਰਕੇ ਅੱਜਕਲ ਅਸੀਂ ਜ਼ਿਆਦਾਤਰ ਚੁੱਪ ਹੀ ਰਹੀਦਾ। ਪਰ ਜੇ ਕੋਈ ਸਾਡੇ ਗੁਰੂ ਸਾਹਿਬਾਨ ਬਾਰੇ ਇਸ ਤਰਾਂ ਬੋਲੂਗਾ ਤਾਂ ਆਪਣਾ ਪੜ੍ਹਿਆ ਵਿਚਾਰ ਲਵੇ
ਰਣਜੀਤ ਸਿੰਘ ਢੰਡਰੀਆਂਵਾਲਾ ਸਿੱਖੀ ਦੀ ਆਤਮਾ ਦਾ ਕਤਲ਼ ਕਰਨਾ ਚਾਹੁੰਦਾ ਹੈ। ਸਿੱਖ ਕਦੇ ਵੀ ਅਖੌਤੀ ਸ਼ਾਂਤੀ ਲਈ ਬੁਜ਼ਦਿਲ ਬਣ ਕੇ ਜ਼ਿੰਦਗੀ ਨਹੀਂ ਕੱਟ ਸਕਦਾ। ਜਿੱਥੇ ਸਿੱਖ ਸੰਤ ਹੈ ਉਥੇ ਸਿਪਾਹੀ ਵੀ ਹੈ। ਜਿੱਥੇ ਸਿੱਖੀ’ਚ ਭਗਤੀ ਹੈ ਉੱਥੇ ਸ਼ਕਤੀ ਵੀ ਹੈ। ਜਿੱਥੇ ਸਿੱਖ ਕੋਲ ਪੋਥੀ ਹੈ ਉੱਥੇ ਸਿੱਖ ਕੋਲ ਕਿਰਪਾਨ ਵੀ ਹੈ।ਢੰਡਰੀਆਂਵਾਲਾ ਲੋਕਾਂ’ਚ ਬਿਨਾਂ ਗੱਲੋੰ ਡਰ ਪਾ ਰਿਹਾ ਹੈ ਕਿ ਨੁਕਸਾਨ ਨਾ ਹੋ ਜਾਵੇ ਤੇ ਉਸ ਦੀ ਇਹ ਗੱਲ ਰੱਦ ਕਰਨ ਵਾਲਿਆਂ ਨੂੰ ਆਪਣਾ ਵੈਰੀ ਬਣਾ ਕੇ ਪੇਸ਼ ਕਰਦਾ ਹੈ। ਪਰ ਗੁਰੂ ਦਾ ਖਾਲਸਾ ਨਿਰਭਾਓ ਵੀ ਹੈ ਤੇ ਨਿਰਵੈਰ ਹੈ। ਇਹ ਆਪਣੇ ਪ੍ਰਚਾਰ ਨਾਲ ਸਿੱਖੀ ਦੀਆਂ ਇਹ ਦੋਵੇਂ ਪਹਿਚਾਣਾਂ ਖ਼ਤਮ ਕਰਨਾ ਚਾਹੁੰਦਾ ਹੈ। ਅੱਧਿਆਂ’ਚ ਇਸ ਨੇ ਪ੍ਰਚਾਰ ਕਰ ਕੇ ਡਰ-ਭੈਅ ਭਰ ਦੇਣਾ ਅਤੇ ਅੱਧਿਆਂ ਨੂੰ ਆਪਣਾ ਵੈਰੀ ਐਲਾਨ ਦੇਣਾ।ਇਹ ਇੱਕ ਨੰਬਰ ਦਾ ਝੂਠਾ; ਜਾਗਤ ਜੋਤ ਗੁਰੂ ਨੂੰ “ਜ਼ਰੀਆ” ਦੱਸਦਾ ਹੋਇਆ ਆਖਦਾ ਹੈ ਕਿ ਜ਼ਰੀਆ ਸੜ ਵੀ ਸਕਦਾ ਹੈ, ਡੁੱਬ ਵੀ ਸਕਦਾ ਹੈ ਤੇ ਚੋਰੀ ਵੀ ਹੋ ਸਕਦਾ ਹੈ। ਇਹ ਗੁਰੂ ਵਾਰੇ ਕਹਿ ਰਿਹਾ ਹੈ “ਜੱਗ ਨੂੰ ਤਾਰਨ ਵਾਲਾ ਗੁਰੂ ਗ੍ਰੰਥ ਸਾਹਿਬ” ਡੁੱਬ ਸਕਦਾ ਹੈ। ਇਹਨੂੰ ਤੇ ਇਸ ਦੇ ਚੇਲਿਆਂ ਨੂੰ ਹੀ ਚੱਪਣੀ’ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਹੈ। ਇਹ ਮੰਦਬੁੱਧੀ ਪ੍ਰਚਾਰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਫੌਨ ਨਾਲ ਕਰਦਾ ਹੈ ਅਤੇ ਇਸ ਦੇ ਚੇਲੇ ਇਸ ਦੀ ਬਕਵਾਸ ਮੂਹਰੇ ਬਹਿ ਕੇ ਸੁਣੀ ਜਾ ਰਹੇ ਹਨ।ਇਸ ਦੇ ਝੂਠੇ ਪ੍ਰਚਾਰ ਤੇ ਮੁਕੰਮਲ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਤਾਂ ਕਿ ਸ਼ੋਸਲ ਮੀਡੀਆ ਅਤੇ ਗੁਰਦੁਆਰਾ ਸਾਹਿਬ ਦੋਵਾਂ’ਚ ਇਹ ਸਿੱਖੀ ਵਾਰੇ ਕੋਈ ਬਕਵਾਸ ਨਾ ਕਰ ਸਕੇ। ਜੇ ਇਹ ਅਤੇ ਇਸ ਦੇ ਚੇਲੇ ਆਪਣਾ ਠਕਠਕਾ ਚਲਾਉਣਾ ਚਾਹੁੰਦੇ ਹੋਣ ਤਾਂ ਰਾਧਾ ਸੁਆਮੀਆਂ ਜਾਂ ਨਿਰੰਕਾਰੀਆਂ ਵਾਂਗੂ ਸਿੱਖੀ ਤੋੰ ਵੱਖ ਹੋ ਕੇ ਚਲਾ ਲੈਣ। ਸਿੱਖੀ ਦੀ ਆਤਮਾ ਦਾ ਕਤਲ ਕਰਨ ਦਾ ਇਹਨਾਂ ਨੂੰ ਕੋਈ ਹੱਕ ਨਹੀਂ।
– ਸਤਵੰਤ ਸਿੰਘ
ਢੰਡਰੀਵਾਲੇ ਦੀਆਂ ਬਾਕੀ ਚਵਲਾਂ ਦਾ ਜਵਾਬ-
ਫਰੂਟੀ ਕਾਂਡ – ਭਾਈ ਭੁਪਿੰਦਰ ਸਿੰਘ ਨੂੰ ਢੰਡਰੀਆਂਵਾਲੇ ਦੀਆਂ ਕਮਜ਼ੋਰੀਆਂ ਦਾ ਪਤਾ ਸੀ। ਉਸ ਦਿਨ ਢੰਡਰੀਆਂਵਾਲੇ ਨੇ ਉਸ ਨੂੰ ਜਾਣ ਕੇ ਮੂਹਰਲੀ ਸੀਟ ਤੇ ਬਿਠਾ ਦਿੱਤਾ ਅਤੇ ਆਪ ਹੀ ਪਿੱਛੋੰ ਗੋਲੀ ਮਾਰ ਕੇ ਮਾਰ ਦਿੱਤਾ। ਫਿਰ ਸਬੀਲ ਵਾਲੀ ਕਹਾਣੀ ਬਣਾ ਕੇ ਲੋਕਾਂ’ਚ ਸੱਚਾ ਬਣ ਗਿਆ।ਜੇ ਢੰਡਰੀਆਂਵਾਲਾ ਸੱਚਾ ਹੈ ਤਾਂ ਭੁਪਿੰਦਰ ਸਿੰਘ ਦੇ ਗੋਲੀ ਲੱਗਦੀ ਦੀ ਵੀਡੀਓ ਜਾਰੀ ਕਰੇ। ਸਬੀਲ ਵੱਲੋਂ ਕੀਤੇ ਹਮਲੇ ਦੀ ਡੈਸਕੈਮ ਵੀਡੀਓ ਜਾਰੀ ਕਰੇ। ਇਹ ਸਾਰੀ ਕਹਾਣੀ ਇਸ ਨੇ ਆਪ ਹੀ ਬਣਾਈ ਹੈ। ਬਾਅਦ ਦੀਆਂ ਫੋਟੋਆਂ ਦਿਖਾ ਦਿੱਤੀਆਂ ਪਰ ਘਟਨਾ ਹੁੰਦੀ ਦੀ ਵੀਡੀਓ ਨਹੀਂ ਦਿਖਾਈ। ਜਿਹੜੇ ਤਰਕ ਨਾਲ ਇਹ ਲੋਕਾਂ ਤੇ ਸਵਾਲ ਕਰਦਾ ਉਸੇ ਤਰਕ ਅਧੀਨ ਜਵਾਬ ਇਸ ਨੂੰ ਵੀ ਦੇਣੇ ਪੈਣਗੇ? ਆਪਣੀ ਵੀਡੀਓ ਦੇ ਕੇ ਨਿਹੰਗਾਂ ਤੋੰ ਬੇਅਦਬੀ ਵਾਲੀ ਵੀਡੀਓ ਲੈ ਜਾਵੇ।
– ਸਤਵੰਤ ਸਿੰਘ
ਸਿੱਖਾਂ ਨੂੰ 1984 ਤੋਂ ਬਾਅਦ ਹਿੰਦੂਆਂ ਤੋਂ ਕੋਈ ਅਜਿਹਾ ਖ਼ਤਰਾ ਨਹੀਂ ਕਿ ਹਿੰਦੂ ਸਿੱਖਾਂ ਨੂੰ ਆਪਣੇ ਅੰਦਰ ਜਜ਼ਬ ਕਰ ਸਕਣ। 1984 ‘ਚ ਸਿੱਖ ਧਾਰਮਿਕ ਤੌਰ ਤੇ ਆਜ਼ਾਦ ਹੋ ਗਏ। ਹਿੰਦੂਆਂ ਦਾ ਧਾਰਮਿਕ ਗ਼ਲਬਾ ਸੰਤ ਭਿੰਡਰਾਂਵਾਲਿਆਂ ਨੇ ਸਦਾ ਲਈ ਤੋੜ ਦਿੱਤਾ। ਭਾਵੇੰ ਕੁਝ ਕੇਸਾਧਾਰੀ ਸਿੱਖ ਨਿੱਜੀ ਤੌਰ ਤੇ ਹਮੇਸ਼ਾਂ ਹੀ ਆਪਣੇ ਆਪ ਨੂੰ ਹਿੰਦੂਆਂ ਦਾ ਅੰਗ ਦੱਸਦੇ ਰਹਿਣਗੇ ਪਰ ਸਿੱਖ ਕੌਮੀ ਤੌਰ ਤੇ ਹਮੇਸ਼ਾਂ ਲਈ ਹਿੰਦੂਆਂ ਤੋਂ ਵੱਖ ਅਤੇ ਆਜ਼ਾਦ ਹਨ। ਆਰ.ਐਸ.ਐਸ ਸਾਰੀ ਉਮਰ ਲੱਖ ਕੋਸ਼ਿਸ਼ਾਂ ਕਰੀ ਜਾਵੇ ਪਰ ਹੁਣ ਸਿੱਖ ਸੁਰਤ ਹਿੰਦੂਆਂ ਦਾ ਹਿੱਸਾ ਨਹੀੰ ਬਣ ਸਕਦੀ।ਸਿੱਖੀ ਨੂੰ ਜਿਹੜਾ ਮੁੱਖ ਚੈਲਿੰਜ ਹੈ ਉਹ ਪੱਛਮੀ ਰੁੱਖੀ ਤੇ ਬੇਰਸ ਵਿਚਾਰਧਾਰਾ ਤੋੰ ਹੈ। ਇਹ ਮਿਸ਼ਨਰੀ, ਮੌਡਰਨ, ਤੇ ਅੱਪਗਰੇਡ ਸਿੱਖਾਂ ਅੰਦਰੋੰ ਧਾਰਮਿਕ ਤੱਤ ਮਾਰ ਰਹੇ ਹਨ। ਇਹ ਗੁਰੂ ਦੇ ਦੈਵੀ ਪ੍ਰਤਾਪ ਨੂੰ ਮੱਧਮ ਕਰਨਾ ਦਾ ਯਤਨ ਕਰ ਰਹੇ ਹਨ। ਇਸ ਸੋਚ ਵਿਚੋੰ ਧੂੰਦੇ, ਢੰਡਰੀ, ਸਵੈਮਾਣ ਵਰਗੇ ਸਿੱਖ ਪੈਦਾ ਹੋਣਗੇ। ਇਹੋ ਜਿਹੇ ਲੋਕਾਂ ਦੀ ਬਾਹਰ ਮੁਖੀ ਦਿਖ ਗੁਰੂ ਵੱਲੋੰ ਸਾਜੇ ਸਿੱਖਾਂ ਵਰਗੀ ਤਾਂ ਹੋ ਸਕਦੀ ਹੈ ਪਰ ਆਤਮਿਕ ਤੌਰ ਤੇ ਇਹਨਾਂ ਅੰਦਰ ਕੋਈ ਸਿਫ਼ਤੀ ਤਬਦੀਲੀ ਨਹੀਂ ਆਵੇਗੀ। ਇਹਨਾਂ ਦੀ ਸੇਵਾ ਵੀ ਨਿਸ਼ਕਾਮ ਨਹੀਂ ਹੋ ਸਕੇਗੀ ਇਹ ਇਸ ਭਾਵਨਾ ਨੂੰ ਦਿਖਾਵੇਬਾਜ਼ੀ ਅਤੇ ਇਸ ਦਾ ਦੁਨੀਆਵੀ ਮੁੱਲ ਵੱਟਣ ਤੱਕ ਸੀਮਤ ਕਰ ਦੇਣਗੇ। ਜੇ ਸਿੱਖਾਂ ਦੇ ਮਨ ਅੰਦਰ ਗੁਰੂ ਦਾ ਦੈਵੀ ਬਿੰਬ ਉਸਾਰਨਾ ਬੰਦ ਹੋ ਗਿਆ ਤਾਂ ਸਿੱਖਾਂ ਨੇ ਕਾਸੇ ਜੋਗੇ ਨਹੀਂ ਰਹਿਣਾ। ਫੇਰ ਗੁਰੂ ਦਾ ਖਾਲਸਾ ਨਿਆਰਾ ਨਹੀੰ ਰਹੇਗਾ ਸਗੋਂ ਆਮ ਲੋਕਾਂ ਦੀ ਭੀੜ’ਚ ਹੀ ਰਲ ਜਾਵੇਗਾ। ਪਰ ਖਾਲਸੇ ਨੂੰ ਗੁਰੂ ਨੇ ਜੱਗ ਤੋਂ ਨਿਆਰਾ ਸਾਜਿਆ ਹੈ। ਸਿੱਖ ਲਈ ਫੋਕੇ ਤਰਕਾਂ ਅਤੇ ਦੁਨੀਆਵੀ ਅਕਲਾਂ ਤੋੰ ਪਾਰ ਜਾ ਕੇ ਹੀ ਗੁਰੂ ਦੀ ਬਖ਼ਸ਼ਿਸ਼ ਦਾ ਦਰਵਾਜ਼ਾ ਖੁੱਲਦਾ ਹੈ। ਇਸ ਬਖ਼ਸ਼ਿਸ਼ ਤੋਂ ਬਿਨਾਂ ਅਸੀਂ ਜਿਉਂਦੇ ਵੀ ਮਰਿਆ ਵਰਗੇ ਹੀ ਹੋਵਾਂਗੇ।
– ਸਤਵੰਤ ਸਿੰਘ
ਢੰਡਰੀਆਂਵਾਲੇ ਨੇ ਸਬੂਤ ਪੇਸ਼ ਕਰਨ ਲਈ ਕਿਹਾ ਸੀ; ਨਿਹੰਗ ਸਿੰਘਾਂ ਨੇ ਬੇਅਦਬੀ ਦੇ ਦੋਸ਼ੀ ਵੱਲੋੰ ਕੀਤੇ ਕਬੂਲਨਾਮੇ ਦੀ ਵੀਡੀਓ ਜਾਰੀ ਕਰਕੇ ਸਬੂਤ ਸੰਗਤ’ਚ ਰੱਖ ਦਿੱਤੇ। ਹੁਣ ਢੰਡਰੀਆਂਵਾਲਾ ਗੱਲ ਨੂੰ ਹੋਰ ਪਾਸੇ ਲਿਜਾ ਰਿਹਾ। ਇਸ ਨੂੰ ਆਪਣੇ ਬਚਨ ਤੇ ਖੜਨਾ ਚਾਹੀਦਾ। ਨਿਹੰਗਾਂ ਸਿੰਘਾਂ ਨੇ ਕਿਹਾ ਸੀ ਸਬੂਤ ਪੇਸ਼ ਕਰ ਦਿੰਦੇ ਹਾਂ ਪਰ ਤੈਨੂੰ ਸਾਡੇ ਘੋੜਿਆਂ ਦੀ ਲਿੱਦ ਚੱਕਣੀ ਪਵੇਗੀ। ਢੰਡਰੀਆਂਵਾਲੇ ਦੱਸੇ ਕਿ ਕਦੋੰ ਤੋੰ ਉਹ ਇਹ ਲਿੱਦ ਚੱਕਣ ਵਾਲਾ ਕੰਮ ਸੰਭਾਲ ਰਿਹਾ। ਜੇਕਰ ਇਹ ਆਪਣੇ ਆਪ ਨਹੀ ਮੰਨਦਾ ਤਾਂ ਨਿਹੰਗ ਸਿੰਘ ਫੌਜਾਂ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਇਸ ਇਹਦੇ ਡੇਰੇ’ਚੋਂ ਬਾਹਰ ਖਿੱਚਣਾ ਚਾਹੀਦਾ। ਇਸ ਨੇ ਸਾਰੇ ਪੰਥ ਨੂੰ ਦੋਸ਼ ਲਗਾ ਕੇ ਬਦਨਾਮ ਕੀਤਾ ਦਲ ਪੰਥਾਂ ਨੂੰ ਇਸ ਦਾ ਹਿਸਾਬ ਜ਼ਰੂਰ ਕਰਨਾ ਚਾਹੀਦਾ।
– ਸਤਵੰਤ ਸਿੰਘ
ਕੀ ਢੰਡਰੀਆਂਵਾਲਾ ਨਿਹੰਗਾਂ ਦੀ ਸ਼ਰਤ ਪ੍ਰਵਾਨ ਕਰੇਗਾ ?
ਢੰਡਰੀਆਂਵਾਲੇ ਨੇ ਨਿਹੰਗਾਂ ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਬਿਨ੍ਹਾਂ ਗੱਲਾਂ ਬੰਦਾ ਵੱਢ ਦਿੱਤਾ ਜਦ ਕਿ ਉਸ ਦਾ ਕੋਈ ਦੋਸ਼ ਨਹੀਂ ਸੀ। ਉਸ ਬੰਦੇ ਨੂੰ ਨਿਹੰਗਾਂ ਦੀ ਕੋਈ ਕਮਜ਼ੋਰੀ ਪਤਾ ਸੀ ਇਸ ਲਈ ਉਸ ਨੂੰ ਵੱਢ ਕੇ ਟੰਗ ਦਿੱਤਾ। ਨਿਹੰਗਾਂ ਸਿੰਘਾਂ ਨੇ ਢੰਡਰੀਆਂਵਾਲੇ ਨੂੰ ਆ ਕੇ ਸੰਗਤ’ਚ ਬੈਠਣ ਦਾ ਸੱਦਾ ਦਿੱਤਾ ਹੈ ਕਿ ਅਸੀਂ ਸਾਬਤ ਕਰਦੇ ਹਾਂ ਕਿ ਉਸ ਨੇ ਬੇਅਦਬੀ ਕੀਤੀ ਸੀ। ਨਿਹੰਗ ਸਿੰਘਾਂ ਨੇ ਨਾਲ ਇਹ ਵੀ ਕਿਹਾ ਕਿ ਸਾਬਤ ਕਰਨ ਤੋੰ ਬਾਅਦ ਅਸੀਂ ਢੰਡਰੀਆਂਵਾਲੇ ਨੂੰ ਅਸੀਂ ਪ੍ਰਮੇਸ਼ਵਰ ਦੁਆਰ ਵਾਪਸ ਨਹੀਂ ਜਾਣ ਦੇਣਾ। ਉਸ ਤੋੰ ਬਾਅਦ ਢੰਡਰੀਆਂਵਾਲੇ ਬਾਬੇ ਨੂੰ ਸਾਰੀ ਉਮਰ ਨਿਹੰਗਾਂ ਦੇ ਘੋੜਿਆਂ ਦ ਲਿੱਦ ਚੁੱਕਣੀ ਪਵੇਗੀ।
– ਸਤਵੰਤ ਸਿੰਘ
ਹੁਣ ਕਿਉਂ ਲਡੂ ਪੱਤਰਕਾਰਾਂ ਅਤੇ ਖੋਤੀ ਪ੍ਰਚਾਰਕ ਨੂੰ ਸੱਪ ਸੁੰਘ ਗਿਆ ?
ਸਿੱਖ ਕੈਦੀ ਦੀ ਪਿੱਠ ਉੱਤੇ ਸਰੀਆ ਗਰਮ ਕਰਕੇ ਅੱਤਵਾਦੀ ਲਿਖ ਦਿੱਤਾ ਗਿਆ ਅਤੇ ਦਿੱਲੀ’ਚ ੧੯ ਸਾਲਾਂ ਦੇ ਸਿੱਖ ਨੌਜਵਾਨ ਨੂੰ ਸ਼ਰੇ ਬਾਜ਼ਾਰ ਕੁੱਟ-ਕੁੱਟ ਮਾਰ ਦਿੱਤਾ ਗਿਆ ਤੇ ਲੋਕ ਤਮਾਸ਼ਾ ਦੇਖਦੇ ਰਹੇ।
ਹੁਣ ਡੈਮੋਕਰੇਸੀ ਤੇ ਕਾਨੂੰਨ ਦਾ ਪਿੱਟ ਸਿਆਪਾ ਕਰਨੇ ਵਾਲੇ ਲਡੂ ਕਾਮਰੇਡ ਪੱਤਰਕਾਰ ਜਿਹੜੇ ਸਿੱਖਾਂ ਖਿਲਾਫ਼ ਝੂਠੀਆਂ ਖ਼ਬਰਾਂ ਬਣਾ ਕੇ ਹੀ ਨਫ਼ਰਤ ਬਾਹਰ ਕੱਢਦੇ ਰਹਿੰਦੇ ਹਨ ਪਰ ਉਹਨਾਂ ਨੂੰ ਇਹ ਕਾਰਵਾਈਆਂ’ਚ ਕੋਈ ਦਿਲਚਸਪੀ ਨਹੀੰ ਦਿਖੀ। ਜੇਕਰ ਕਿਸੇ ਸਿੱਖ ਨੇ ਕੋਈ ਮਾਰਿਆ ਹੁੰਦਾ ਤਾਂ ਇਹਨਾਂ ਨੇ ਸਿਆਪਾ ਕਰ-ਕਰ ਕੇ ਲੀੜੇ ਪਾੜ ਲੈਣੇ ਸੀ। ਇੱਕ ਢੰਡਰੀਆਂਵਾਲਾ ਜਿਹੜਾ ਗੱਲ-ਗੱਲ ਤੇ ਸਿੱਖਾਂ ਖਿਲਾਫ਼ ਬਕਵਾਸ ਕਰਨ ਬਹਿ ਜਾਂਦਾ ਉਸ ਨੂੰ ਇਹ ਕੰਮ ਕਾਨੂੰਨ ਤੋੰ ਬਾਹਰ ਨਹੀਂ ਲੱਗਿਆ। ਜਿਵੇਂ ਕਾਨੂੰਨ ਸਿਰਫ਼ ਸਿੱਖਾਂ ਨੂੰ ਨੱਥ ਪਾਉਣ ਲਈ ਹੀ ਬਣਾਇਆ ਹੋਵੇਗਾ। ਅਸਲ’ਚ ਇਹ ਲਡੂ ਪੱਤਰਕਾਰ ਤੇ ਪ੍ਰਚਾਰਕ ਸਿੱਖਾਂ ਦੀ ਵੱਖਰੀ ਹਸਤੀ ਨਾਲ ਨਫ਼ਰਤ ਰੱਖਦੇ ਹਨ। ਸਭ ਤੋੰ ਵੱਧ ਇਹਨਾਂ ਨੂੰ ਤਕਲੀਫ਼ ਉਦੋਂ ਹੁੰਦੀ ਹੈ ਜਦੋੰ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਜਾਂ ਸਿੱਖੀ ਰਵਾਇਤਾਂ ਅਨੁਸਾਰ ਕੁਝ ਕਰਦਾ। ਉਂਝ ਸਿੱਖਾਂ ਦਾ ਭਾਵੇਂ ਖੁਰਾ ਖੋਜ ਹੀ ਮਿਟਾ ਦਿੱਤਾ ਜਾਵੇ ਉਸ ਨਾਲ ਇਹਨਾਂ ਨੂੰ ਕੋਈ ਮਤਲੱਬ ਨਹੀੰ ਹੁੰਦਾ।
– ਸਤਵੰਤ ਸਿੰਘ
ਗਿਆਨੀ ਹਰਪ੍ਰੀਤ ਸਿੰਘ (ਜੱਥੇਦਾਰ) ਨੇ ਅਠਾਹਰਵੀਂ ਸਦੀ ਦੇ ਉਧਾਰਣ ਦੇ ਕੇ ਬਾਦਲਾਂ ਦੇ ਭਾਜਪਾ ਨਾਲ ਸਮਝੌਤੇ ਨੂੰ ਸਹੀ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਗਿਆਨੀ ਜੀ ਬਾਦਲਾਂ ਦਾ ਭਾਜਪਾ ਨਾਲ ਸਮਝੌਤਾ ਉਹ ਨਹੀੰ ਸੀ ਜਿਹੜਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ’ਚ ਸਿੱਖਾਂ ਨੇ ਮੀਰ ਮੰਨੂੰ ਦੇ ਦੀਵਾਨ ਕੌੜਾ ਮੱਲ ਨਾਲ ਕੀਤਾ ਸੀ। ਬਾਦਲਾਂ ਦਾ ਭਾਜਪਾ ਨਾਲ “ਆਲਾ ਸਿੰਘ ਤੇ ਅਬਦਾਲੀ” ਵਾਲਾ ਸਮਝੌਤਾ ਹੈ। ਸਿੱਖਾਂ ਨੇ ਦੀਵਾਨ ਕੌੜਾ ਮੱਲ ਦੀ ਮੱਦਦ ਕਰਕੇ ਕਿਸੇ ਸਿੱਖੀ ਸਿਧਾਂਤ ਨੂੰ ਢਾਹ ਨਹੀਂ ਲਗਾਈ ਸੀ। ਇਹ ਸਮਝੌਤਾ ਨਿੱਜੀ ਫਾਇਦੇ ਲਈ ਜਾਂ ਵਜ਼ੀਰੀਆਂ ਮਾਨਣ ਲਈ ਨਹੀੰ ਸੀ। ਸਿੱਖਾ ਕੋਲ ਕੋਈ ਥਾਂ ਟਿਕਾਣਾ ਨਹੀਂ ਸੀ। ਸਿੱਖਾਂ ਨੂੰ ਪੈਸੇ ਦੀ ਲੋੜ ਸੀ ਅਤੇ ਦੀਵਾਨ ਕੌੜਾ ਮੱਲ ਨੂੰ ਫੌਜ ਦੀ ਲੋੜ ਸੀ। ਮੁਲਤਾਨ ਦੀ ਮੁਹਿੰਮ ਤੇ ਸਿੱਖਾਂ ਨੇ ਉਸ ਦੀ ਮੱਦਦ ਕਰਕੇ ਮੁਲਤਾਨ ਜਿੱਤ ਕੇ ਦੇ ਦਿੱਤਾ। ਬਦਲੇ’ਚ ਉਸ ਨੇ ਸਿੱਖਾਂ ਨੂੰ ਕੀਮਤ ਅਦਾ ਕੀਤੀ ਅਤੇ ਹਰ ਰੋਜ਼ ਖਾਲਸੇ ਲਈ ਕੜਾਹ ਪ੍ਰਸ਼ਾਦ ਕਰਵਾਉਂਦਾ ਰਿਹਾ। ਬਾਅਦ’ਚ ਬਾਲ-ਲੀਲਾ ਗੁਰਦੁਆਰਾ ਬਣਵਾਇਆ ਤੇ ਦਰਬਾਰ ਸਾਹਿਬ ਸੇਵਾ ਕਰਵਾਈ। ਛੋਟੇ ਘੱਲੂਘਾਰੇ’ਚ ਸਿੱਖਾਂ ਦੀ ਮੱਦਦ ਕੀਤੀ। ਸਿੱਖਾਂ ਦੇ ਵੈਰੀ ਲਖਪੱਤ ਰਾਏ ਦੀ ਆਪਣੇ ਕੋਲੋਂ ਕੀਮਤ ਅਦਾ ਕਰਕੇ ਸਿੱਖਾਂ ਨੂੰ ਲੈ ਕੇ ਦਿੱਤਾ ਤਾਂ ਕਿ ਸਿੱਖ ਸਜਾ ਦੇ ਸਕਣ। ਗਿਆਨੀ ਜੀ ਬਾਦਲਾਂ ਦਾ ਭਾਜਪਾ ਨਾਲ ਸਮਝੌਤਾ ਪੰਥ ਤੋਂ ਬਾਹਰ ਜਾ ਕੇ ਪਟਿਆਲੇ ਵਾਲੇ ਆਲਾ ਸਿੰਘ ਵਾਂਗ ਅਬਦਾਲੀ ਦੇ ਪੈਰਾ’ਚ ਪੱਗ ਰੱਖ ਕੇ ਈਨ ਮੰਨਣ ਵਾਲਾ ਸਮਝੌਤਾ ਸੀ। ਜਦ ਆਲਾ ਸਿੰਘ ਨੇ ਅਬਦਾਲੀ ਨਾਲ ਇਹ ਸਮਝੌਤਾ ਕੀਤਾ ਸੀ ਤਾਂ ਸਿੱਖ ਮਿਸਲਾਂ ਦੇ “ਦਲ ਖਾਲਸਾ” ਨੇ ਪਟਿਆਲੇ’ਤੇ ਹਮਲਾ ਕਰ ਦਿੱਤਾ ਸੀ। ਜਿਹੜਾ ਗੁੱਸਾ ਉਦੋਂ ਸਿੱਖ ਮਿਸਲਾਂ ਨੂੰ ਆਲਾ ਸਿੰਘ ਨਾਲ ਸੀ ਉਹੀ ਸਿੱਖ ਪੰਥ ਨੂੰ ਬਾਦਲਾਂ ਨਾਲ ਹੈ। ਜੇ ਤੁਸੀਂ ਅਕਾਲੀ ਫੂਲਾ ਸਿੰਘ ਦੇ ਵਾਰਸ ਹੁੰਦੇ ਤਾਂ ਸਟੇਜ ਤੋਂ ਬਾਦਲਾਂ ਦੇ ਮੂੰਹ ਤੇ ਇਹ ਆਖਦੇ ਕਿ ਤੁਹਾਡਾ ਆਹ ਆਲਾ ਸਿੰਘ ਵਾਲਾ ਸਮਝੌਤਾ ਸੀ। ਪਰ ਤੁਸੀਂ ਉਹਨਾਂ ਦੇ ਗੰਦ ਨੂੰ ਧੋਂਦੇ ਆਪ ਲਿਬੜ ਗਏ।
– ਸਤਵੰਤ ਸਿੰਘ
ਜਦੋਂ ਨਿਹੰਗਾਂ ਨੇ ਸਿੰਘੂ ਮੋਰਚੇ ਤੇ ਸੋਧਾ ਲਗਾਇਆ ਸੀ। ਤਦ ਕਿਹਾ ਸੀ ਕਿ ਢੰਡਰੀਆਂਵਾਲੇ ਦਾ ਬੇਅਦਬੀ ਕਰਨ ਆਏ ਪਾਪੀ ਦੇ ਹੱਕ’ਚ ਖੜਨਾ ਭਵਿੱਖ’ਚ ਪਾਪੀਆਂ ਨੂੰ ਬੇਅਦਬੀ ਕਰਨ ਲਈ ਉਤਸ਼ਾਹਤ ਕਰੇਗਾ। ਇਹ ਢੰਡਰੀਆਂਵਾਲੇ ਦਾ ਬੇਅਦਬੀ ਦੀਆਂ ਘਟਨਾਵਾਂ’ਚ ਯੋਗਦਾਨ ਹੈ। ਦੁਸ਼ਟਾਂ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਇਸ ਨੇ ਦੁਸ਼ਟਾਂ ਦੇ ਹੱਕ’ਚ ਖੜਨ ਵਾਲੀ ਇੱਕ mob ਵੀ ਤਿਆਰ ਕਰ ਲਈ। ਜਿਹੜੇ ਸੋਧਾ ਲਗਾਉਣ ਤੇ ਸਵਾਲ ਕਰਦੇ ਹਨ ਤੇ ਪਾਪੀਆਂ ਨੂੰ ਨਿਰਦੋਸ਼ ਬਣਾ ਕੇ ਪੇਸ਼ ਕਰਦੇ ਹਨ।
– ਸਤਵੰਤ ਸਿੰਘ
ਢੱਡਰੀਆਂ ਵਾਲੇ ਤੇ ਇਹਦੇ ਯਾਰ ਨੇਕੀ ਦੀਆਂ ਚਵਲਾਂ ਦੀਆਂ ਸਾਰੀਆਂ ਵੀਡੀਉ ਟੈਲੀਗਰਾਮ ਤੇ ਦੇਖੀਆਂ ਅਤੇ ਡਾਉਨਲੋਡ ਕੀਤੀਆਂ ਜਾ ਸਕਦੀਆਂ ਹਨ- https://t.me/PunjabSpectrumChat https://t.me/punjabspectrum