ਪੈਗੰਬਰ ਮੁਹੰਮਦ ਦੀ ਕਥਿਤ ਬੇਅਦਬੀ : ਨੁਪੁਰ ਸ਼ਰਮਾ ਖ਼ਿਲਾਫ਼ ਮਾਮਲਾ ਦਰਜ, ਦਿੱਲੀ ਪੁਲਿਸ ਨੇ ਦਿੱਤੀ ਸੁਰੱਖਿਆ

0
995

The economic factor behind India’s hurry to do damage-control with Gulf countries..The way the Union government has quickly responded to the backlash from Arab countries cannot be seen in disjunction with the fact that a large number of Indians work in these nations.A #BycottQatarAirways Trend, Then A Viral Spoof Video Of Airline CEO..Qatar was among those who demanded an apology and told India envoy Deepak Mittal that such remarks may lead to “prejudice and marginalisation, which will create a cycle of violence and hate”

ਦਿੱਲੀ ਪੁਲਿਸ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਵਾਲੀ ਨੁਪੁਰ ਸ਼ਰਮਾ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਹੈ।ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਸੁਰੱਖਿਆ ਨੁਪੁਰ ਵੱਲੋਂ ਆਪਣੇ ਅਤੇ ਪਰਿਵਾਰ ਦੀ ਜਾਨ ਨੂੰ ਖ਼ਤਰੇ ਦੀ ਸ਼ਿਕਾਇਤ ਕਰਨ ਤੋਂ ਬਾਅਦ ਮਿਲੀ ਹੈ।ਉਧਰ ਮਹਾਰਾਸ਼ਟਰ ਪੁਲਿਸ ਨੇ ਨੁਪੁਰ ਸ਼ਰਮਾ ਨੂੰ 22 ਜੂਨ ਲਈ ਸੰਮਨ ਜਾਰੀ ਕਰਦੇ ਹੋਏ ਇਸ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਆਖਿਆ ਹੈ।ਵਿਵਾਦਿਤ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਨੁਪੁਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ।ਸ਼ਰਮਾ ਵੱਲੋਂ ਆਖਿਆ ਗਿਆ ਸੀ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ਅਤੇ ਇਸ ਸੰਬੰਧੀ ਉਨ੍ਹਾਂ ਨੇ ਇੱਕ ਐਫਆਈਆਰ ਦਰਜ ਕਰਵਾਈ ਸੀ।ਇੱਕ ਟੀਵੀ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਕਰਨ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਨੁਪੁਰ ਨੂੰ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।ਕਈ ਇਸਲਾਮਿਕ ਦੇਸ਼ਾਂ ਵੱਲੋਂ ਭਾਰਤ ਦੇ ਰਾਜਦੂਤਾਂ ਨੂੰ ਤਲਬ ਕੀਤਾ ਗਿਆ ਹੈ ਅਤੇ ਇਨ੍ਹਾਂ ਟਿੱਪਣੀਆਂ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ।ਕਤਰ ਵੱਲੋਂ ਭਾਰਤ ਸਰਕਾਰ ਤੋਂ ਮੁਆਫ਼ੀ ਦੀ ਮੰਗ ਵੀ ਕੀਤੀ ਸੀ। ਭਾਰਤ ਸਰਕਾਰ ਵੱਲੋਂ ਆਖਿਆ ਗਿਆ ਸੀ ਕਿ ਵਿਵਾਦਤ ਟਵੀਟ ਅਤੇ ਬਿਆਨ ਕਿਸੇ ਵੀ ਰੂਪ ਵਿੱਚ ਭਾਰਤ ਸਰਕਾਰ ਦੇ ਵਿਚਾਰਾਂ ਦੀ ਤਰਜਮਾਨੀ ਨਹੀਂ ਕਰਦੇ ਅਤੇ ਭਾਰਤ ਸਰਕਾਰ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਦੀ ਹੈ।ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਵੀ ਇੱਕ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਉਹ ਸਾਰੇ ਧਰਮਾਂ ਪ੍ਰਤੀ ਸਤਿਕਾਰ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਦੇ ਹਨ।

ਭਾਰਤੀ ਜਨਤਾ ਪਾਰਟੀ, ਭਾਜਪਾ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਵਿਵਾਦਿਤ ਟਿੱਪਣੀਆਂ ਤੋਂ ਬਾਅਦ ਭਾਰਤ ਇੱਕ ਕੂਟਨੀਤਕ ਜੰਜਾਲ ‘ਚ ਫਸਿਆ ਹਇਆ ਹੈ।ਭਾਰਤ ਲਈ ਇਹ ਸਥਿਤੀ ਇੱਕ ਡਰਾਉਣੇ ਸੁਪਨੇ ਦੀ ਤਰ੍ਹਾਂ ਹੈ। ਤਕਰੀਬਨ ਦਸ ਦਿਨ ਪਹਿਲਾਂ ਇੱਕ ਟੀਵੀ ‘ਤੇ ਬਹਿਸ ਪ੍ਰੋਗਰਾਮ ਦੌਰਾਨ ਨੁਪੁਰ ਸ਼ਰਮਾ ਵੱਲੋਂ ਕੀਤੀ ਗਈ ਇੱਕ ਟਿੱਪਣੀ ਨੇ ਭਾਰਤੀ ਮੁਸਲਮਾਨਾਂ ਸਮੇਤ ਇੱਕ ਦਰਜਨ ਤੋਂ ਵੀ ਵੱਧ ਇਸਲਾਮਿਕ ਦੇਸ਼ਾਂ ‘ਚ ਰੋਸ ਭਰ ਦਿੱਤਾ ਹੈ।ਐਤਵਾਰ ਨੂੰ ਭਾਜਪਾ ਨੇ ਨੁਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ । ਪਾਰਟੀ ਦੇ ਦਿੱਲੀ ਮੀਡੀਆ ਯੂਨਿਟ ਦੇ ਮੁਖੀ ਨਵੀਨ ਕੁਮਾਰ ਜਿੰਦਲ ਨੂੰ ਵੀ ਇੱਕ ਟਵੀਟ ‘ਚ ਨੂਪੁਰ ਸ਼ਰਮਾ ਵੱਲੋਂ ਕੀਤੀ ਇਤਰਾਜ਼ਯੋਗ ਟਿੱਪਣੀ ਦਾ ਸਕਰੀਨ ਸ਼ਾਟ ਸਾਂਝਾ ਕਰਨ ਕਰਕੇ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ।ਭਾਜਪਾ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਇਹ ” ਕਿਸੇ ਵੀ ਵਿਚਾਰਧਾਰਾ ਦੇ ਵਿਰੁੱਧ ਹੈ, ਜੋ ਕਿ ਕਿਸੇ ਵੀ ਸੰਪਰਦਾ ਜਾਂ ਧਰਮ ਦਾ ਅਪਮਾਨ ਜਾ ਬੇਇਜ਼ਤੀ ਕਰਦੀ ਹੈ” ਅਤੇ ਨਾਲ ਹੀ ਪਾਰਟੀ ਨੇ ਕਿਹਾ ਕਿ ਉਨ੍ਹਾਂ ਅਜਿਹੇ ਕਿਸੇ ਵੀ ਫਲਸਫ਼ੇ ਜਾਂ ਲੋਕਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਹੈ।”ਅਜਿਹੀਆਂ ਟਿੱਪਣੀਆਂ ਦੇ ਮੱਦੇਨਜ਼ਰ ਨਾਰਾਜ਼ ਇਸਲਾਮੀ ਮੁਲਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ‘ਚ ਲੱਗੇ ਭਾਰਤੀ ਕੂਟਨੀਤਕਾਂ ਨੇ ਕਿਹਾ ਹੈ ਕਿ ਇਹ ਟਿੱਪਣੀਆਂ ਸਰਕਾਰ ਦੇ ਰੁਖ਼ ਨੂੰ ਨਹੀਂ ਦਰਸਾਉਂਦੀਆਂ ਹਨ ਅਤੇ ਇਹ ‘ਕੱਟੜ ਤੱਤਾਂ ਦੇ ਆਪਣੇ ਵਿਚਾਰ’ ਸਨ।ਪਰ ਜਿਵੇਂ ਕਈਆਂ ਨੇ ਇਸ਼ਾਰਾ ਕੀਤਾ ਹੈ ਕਿ ਨੁਪੁਰ ਸ਼ਰਮਾ ਕੋਈ ‘ਕੱਟੜ’ ਤੱਤ ਨਹੀਂ ਹੈ।ਨੁਪੁਰ ਸ਼ਰਮਾ ਨੂੰ ਜਦੋਂ ਤੱਕ ਪਾਰਟੀ ‘ਚੋਂ ਮੁਅੱਤਲ ਨਹੀਂ ਕੀਤਾ ਗਿਆ ਸੀ, ਉਦੋਂ ਤੱਕ 37 ਸਾਲਾ ਵਕੀਲ ਜੋ ਕਿ ਭਾਜਪਾ ਦੀ ਅਧਿਕਾਰਤ ਬੁਲਾਰਾ ਸੀ ਅਤੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਨੁਮਾਇੰਦਗੀ ਕਰਨ ਅਤੇ ਬਚਾਅ ਕਰਨ ਲਈ ਕਈ ਟੀਵੀ ਬਹਿਸਾਂ ‘ਚ ਆਮ ਹੀ ਵਿਖਾਈ ਦਿੰਦੀ ਸੀ।ਦਿੱਲੀ ਯੂਨੀਵਰਸਿਟੀ ‘ਚ ਕਾਨੂੰਨ ਦੀ ਵਿਦਿਆਰਥਣ ਰਹੀ ਨੁਪੁਰ ਸ਼ਰਮਾ ਨੇ ਸਾਲ 2008 ‘ਚ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਹਿੰਦੂ ਰਾਸ਼ਟਰਵਾਦੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਏਬੀਵੀਪੀ ਦੇ ਉਮੀਦਵਾਰ ਵੱਜੋਂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਆਪਣੇ ਨਾਂਅ ਕੀਤੀ ਸੀ।ਉਨ੍ਹਾਂ ਦੇ ਸਿਆਸੀ ਕਰੀਅਰ ਨੇ ਸਾਲ 2011 ‘ਚ ਉਸ ਸਮੇਂ ਰਫ਼ਤਾਰ ਫੜੀ ਜਦੋਂ ਉਹ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਅੰਤਰਰਾਸ਼ਟਰੀ ਵਪਾਰ ਕਾਨੂੰਨ ਵਿਸ਼ੇ ‘ਚ ਮਾਸਟਰ ਕਰਨ ਤੋਂ ਬਾਅਦ ਭਾਰਤ ਪਰਤੀ ਸੀ।
ਦਲੀਲ ਦੇਣ ‘ਚ ਮਾਹਰ ਅਤੇ ਸਪੱਸ਼ਟਤਾ ਦੇ ਨਾਲ-ਨਾਲ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ‘ਚ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਯੋਗਤਾ ਨੇ ਉਨ੍ਹਾਂ ਨੂੰ ਸਾਲ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਮੀਡੀਆ ਕਮੇਟੀ ‘ਚ ਜਗ੍ਹਾ ਦਿੱਤੀ।

ਦੋ ਸਾਲਾਂ ਬਾਅਦ ਜਦੋਂ ਨਵੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਨੂਪੁਰ ਸ਼ਰਮਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਭਾਜਪਾ ਦੀ ਉਮੀਦਵਾਰ ਬਣ ਕੇ ਚੋਣ ਮੈਦਾਨ ‘ਚ ਨਿਤਰੀ ਸੀ।ਇਹ ਕੋਈ ਅਜਿਹੀ ਚੋਣ ਨਹੀਂ ਸੀ ਜਿਸ ‘ਚ ਕਿਸੇ ਨੂੰ ਵੀ ਉਨ੍ਹਾਂ ਦੇ ਜਿੱਤਣ ਦੀ ਉਮੀਦ ਸੀ, ਪਰ ਉਸ ਦੀ ਜੋਸ਼ਿਲੀ ਚੋਣ ਮੁਹਿੰਮ ਨੇ ਉਨ੍ਹਾਂ ਨੂੰ ਹਰ ਇੱਕ ਨਜ਼ਰ ‘ਚ ਲਿਆ ਦਿੱਤਾ। ਉਨ੍ਹਾਂ ਨੂੰ ਦਿੱਲੀ ‘ਚ ਭਾਜਪਾ ਪਾਰਟੀ ਲਈ ਅਧਿਕਾਰਤ ਬੁਲਾਰੇ ਵੱਜੋਂ ਨਿਯੁਕਤ ਕੀਤਾ ਗਿਆ ਅਤੇ ਸਾਲ 2020 ‘ਚ ਉਹ ਭਾਜਪਾ ਦੀ ਰਾਸ਼ਟਰੀ ਬੁਲਾਰਾ ਬਣੀ।ਪਿਛਲੇ ਕੁਝ ਸਾਲਾਂ ‘ਚ ਨੂਪੁਰ ਸ਼ਰਮਾ ਭਾਰਤੀ ਟੀਵੀ ਦੇ ਦਰਸ਼ਕਾਂ ਲਈ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਗਈ ਹੈ। ਵਧੇਰੇਤਰ ਸ਼ਾਮ ਦੇ ਟੀਵੀ ਬਹਿਸ ਪ੍ਰੋਗਰਾਮਾਂ ‘ਚ ਉਨ੍ਹਾਂ ਨੂੰ ਆਪਣੇ ਰਾਜਨੀਤਿਕ ਵਿਰੋਧੀਆਂ ਦੇ ਨਾਮ ਪੁਕਾਰਦਿਆਂ ਉਨ੍ਹਾਂ ‘ਤੇ ਚੀਕਦਿਆਂ ਸੁਣਿਆ ਜਾਂ ਵੇਖਿਆ ਜਾ ਸਕਦਾ ਹੈ।ਹਾਲ ਹੀ ‘ਚ ਟਵਿੱਟਰ ‘ਤੇ ਉਸ ਦੇ ਸਮਰਥਕਾਂ ਵੱਲੋਂ ਵਿਆਪਕ ਤੌਰ ‘ਤੇ ਸਾਂਝੀ ਕੀਤੀ ਇੱਕ ਛੋਟੀ ਕਲਿੱਪ ‘ਚ, ਉਨ੍ਹਾਂ ਨੇ ਆਪਣੇ ਇੱਕ ਪੈਨਾਲਿਸਟ ਨੂੰ ਝੂਠਾ ਕਿਹਾ ਅਤੇ ਨਾਲ ਹੀ ਉਸ ਨੂੰ ਚੁੱਪ ਰਹਿਣ (ਸ਼ੱਟ ਅਪ) ਲਈ ਕਿਹਾ।ਜਦੋਂ ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਇਸ ਕਲਿੱਪ ਨੂੰ ਸਾਂਝਾ ਕੀਤਾ ਤਾਂ ਉਸ ਦੇ ਸਮਰਥਕਾਂ ਨੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੈ ‘ਸ਼ੇਰਨੀ, ਨਿਡਰ ਅਤੇ ਹਿੰਮਤੀ ਯੋਧਾ’ ਕਹਿ ਕੇ ਪੁਕਾਰਿਆ।ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਪੰਜ ਲੱਖ ਤੋਂ ਵੀ ਵੱਧ ਫਾਲੋਅਰਜ਼ ‘ਚੋਂ ਇੱਕ ਗਿਣਦੀ ਹੈ।ਪਾਰਟੀ ‘ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਨੂਪੁਰ ਸ਼ਰਮਾ ਨੇ ਇੱਕ ਬਿਆਨ ‘ਚ ਕਿਹਾ ਕਿ ” ਮੈਂ ਬਿਨ੍ਹਾਂ ਸ਼ਰਤ ਆਪਣਾ ਬਿਆਨ ਵਾਪਸ ਲੈਂਦੀ ਹਾਂ ਅਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਪਰ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦਿਆਂ ਕਿਹਾ ਕਿ ਇਹ ਟਿੱਪਣੀ ‘ਹਿੰਦੂ ਦੇਵਤਾ ਸ਼ਿਵ ਪ੍ਰਤੀ ਲਗਾਤਾਰ ਅਪਮਾਨ ਅਤੇ ਨਿਰਾਦਰ’ ਕੀਤੇ ਜਾਣ ਦੇ ਜਵਾਬ ‘ਚ ਸੀ।ਗਿਆਨਵਾਪੀ ਮਸਜਿਦ ‘ਤੇ ਵਿਵਾਦ ‘ਤੇ ਚੱਲ ਰਹੀ ਬਹਿਸ ਦੌਰਾਨ ਉਨ੍ਹਾਂ ਵੱਲੋਂ ਇਹ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ।ਹਿੰਦੂਆਂ ਦਾ ਦਾਅਵਾ ਹੈ ਕਿ ਪਵਿੱਤਰ ਸ਼ਹਿਰ ਵਾਰਾਣਸੀ ‘ਚ ਗਿਆਨਵਾਪੀ ਮਸਜਿਦ 16ਵੀਂ ਸਦੀ ਦੇ ਇੱਕ ਵਿਸ਼ਾਲ ਹਿੰਦੂ ਅਸਥਾਨ ਦੇ ਖੰਡਰਾਂ ‘ਤੇ ਬਣੀ ਹੈ, ਜਿਸ ਨੂੰ ਕਿ 1669 ‘ਚ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਤਬਾਹ ਕੀਤਾ ਗਿਆ ਸੀ।ਕੁਝ ਲੋਕ ਹੁਣ ਮਸਜਿਦ ਕੰਪਲੈਕਸ ਦੇ ਅੰਦਰ ਪ੍ਰਾਰਥਨਾ ਕਰਨ ਲਈ ਅਦਾਲਤ ਤੋਂ ਇਜਾਜ਼ਤ ਮੰਗ ਰਹੇ ਹਨ।ਇੱਕ ਵਿਵਾਦਗ੍ਰਸਤ ਅਦਾਲਤੀ ਆਦੇਸ਼, ਜਿਸ ‘ਚ ਮਸਜਿਦ ਦੇ ਇੱਕ ਵੀਡੀਓ ਰਿਾਕਰਡਿਡ ਸਰਵੇਖਣ ਦੀ ਇਜਾਜ਼ਤ ਦਿੱਤੀ ਗਈ ਹੈ, ‘ਚ ਕਿਹਾ ਗਿਆ ਹੈ ਕਿ ਇੱਕ ਪੱਥਰ ਦੇ ਸ਼ਾਫਟ ਦਾ ਖੁਲਾਸਾ ਹੋਇਆ ਹੈ ਜਿਸ ਬਾਰੇ ਪਟੀਸ਼ਨਕਰਤਾ ਦਾਅਵਾ ਕਰਦੇ ਹਨ ਕਿ ਉਹ ਸ਼ਿਵਲਿੰਗ ਹੈ।ਮਸਜਿਦ ਦੇ ਅਧਿਕਾਰੀ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਇਹ ਪਾਣੀ ਦਾ ਫੁਹਾਰਾ ਹੈ।ਇਸ ਵਿਵਾਦ ਦੀ ਸੁਣਵਾਈ ਅਦਾਲਤ ‘ਚ ਚੱਲ ਰਹੀ ਹੈ, ਪਰ ਟੀਵੀ ਚੈਨਲਾਂ ‘ਤੇ ਇਸ ਸਬੰਧੀ ਦਾਅਵਿਆਂ ਅਤੇ ਜਵਾਬੀ ਦਾਅਵਿਆਂ ‘ਤੇ ਬੇਅੰਤ ਬਹਿਸ ਛਿੜੀ ਹੋਈ ਹੈ ਅਤੇ ਨੁਪੁਰ ਸ਼ਰਮਾ ਹਿੰਦੂ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਦੀ ਕੱਟੜ ਸਮਰਥਕ ਰਹੀ ਹੈ।27 ਮਈ ਨੂੰ ਪੈਗੰਬਰ ਮੁਹੰਮਦ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਨਾਲ ਉਨ੍ਹਾਂ ਨੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਆਪਣੇ ਆਪ ਨੂੰ ਹੀ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਲਿਆ।ਉਨ੍ਹਾਂ ਦੇ ਇਸ ਬਿਆਨ ਦੇ ਵੀਡੀਓ ਨੂੰ ਪੱਤਰਕਾਰ ਅਤੇ ਫੈਕਟ ਚੈਕਿੰਗ ਵੈਬਸਾਈਟ ਅਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਵੱਲੋਂ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤੇ ਜਾਣ ਤੋਂ ਬਾਅਦ ਨੂਪੁਰ ਨੇ ਦਿੱਲੀ ਪੁਲਿਸ ਨੂੰ ਟਵੀਟ ਕਰਕੇ ਕਿਹਾ ਕਿ ” ਮੇਰੀ ਭੈਣ, ਮਾਂ, ਪਿਤਾ ਅਤੇ ਮੇਰੇ ਖਿਲਾਫ ਬਲਾਤਕਾਰ, ਕਤਲ ਅਤੇ ਸਿਰ ਕਲਮ ਕਰਨ ਦੀਆਂ ਧਮਕੀਆਂ ਲਗਾਤਾਰ ਆ ਰਹੀਆਂ ਹਨ।”ਉਨ੍ਹਾਂ ਨੇ ਜ਼ੁਬੈਰ ‘ਤੇ ‘ਮਾਹੌਲ ਨੂੰ ਵਿਗਾੜਨ, ਫਿਰਕੂ ਅਸਹਿਮਤੀ ਪੈਦਾ ਕਰਨ ਅਤੇ ਉਸ ‘ਤੇ ਅਤੇ ਉਸ ਦੇ ਪਰਿਵਾਰ ਖਿਲਾਫ ਨਫ਼ਰਤ ਪੈਦਾ ਕਰਨ ਲਈ ਇੱਕ ਜਾਅਲੀ ਬਿਰਤਾਂਤ ਪੇਸ਼ ਕਰਨ’ ਦਾ ਇਲਜ਼ਾਮ ਲਗਾਇਆ ਹੈ।ਉਨ੍ਹਾਂ ਨੇ ਆਪਣੇ ਟਵੀਟਾਂ ‘ਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਵੀ ਟੈਗ ਕੀਤਾ ਹੈ।ਤਿੰਨ ਦਿਨ ਬਾਅਦ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਪੀਐਮ ਦਫ਼ਤਰ, ਗ੍ਰਹਿ ਮੰਤਰੀ ਦਫ਼ਤਰ ਅਤੇ ਪਾਰਟੀ ਪ੍ਰਧਾਨ ਦਫ਼ਤਰ ਮੇਰੇ ਪਿੱਛੇ ਖੜ੍ਹੇ ਹਨ।ਪਰ ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਲਈ ਮੁਸੀਬਤ ਉਸ ਸਮੇਂ ਵਧਣੀ ਸ਼ੁਰੂ ਹੋਈ, ਜਦੋਂ ਉੱਤਰੀ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਇੱਕ ਸ਼ਹਿਰ ਕਾਨਪੁਰ ‘ਚ ਉਨ੍ਹਾਂ ਦੀਆਂ ਟਿੱਪਣੀਆਂ ਵਿਰੁੱਧ ਮੁਸਲਮਾਨਾਂ ਵੱਲੋਂ ਕੱਢਿਆ ਗਿਆ ਰੋਸ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਗਿਆ।ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੇ ਸੂਬੇ ‘ਚ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਦਾ ਯਤਨ ਕੀਤਾ ਗਿਆ। ਸੈਂਕੜੇ ਮੁਸਲਮਾਨਾਂ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਅਤੇ ਨਾਲ ਹੀ ਦਰਜਨਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ।ਹੁਣ ਨੁਪੁਰ ਸ਼ਰਮਾ ਅਤੇ ਭਾਜਪਾ ਇਸ ਬਾਰੇ ਹੋਰ ਬੇਸ਼ਰਮੀ ਜਾਂ ਖੁਲ੍ਹ ਕੇ ਨਹੀਂ ਬੋਲ ਸਕਦੇ ਹਨ, ਖਾਸ ਕਰਕੇ ਜਦੋਂ ਮੱਧ ਪੂਰਬੀ ਦੇਸ਼ਾਂ ਨੇ ਉਨ੍ਹਾਂ ਦੇ ਬਿਆਨ ਦੀ ਨਿਖੇਧੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੁਵੈਤ, ਈਰਾਨ ਅਤੇ ਕਤਰ ਨੇ ਭਾਰਤੀ ਰਾਜਦੂਤਾਂ ਨੂੰ ਤਲਬ ਕੀਤਾ ਹੈ ਅਤੇ ਸਾਊਦੀ ਅਰਬ ਨੇ ਤਾਂ ਸਖ਼ਤ ਬਿਆਨ ਜਾਰੀ ਕੀਤਾ ਹੈ।ਇੱਥੋਂ ਤੱਕ ਕਿ ਸੰਯੁਕਤ ਅਰਬ ਅਮਿਰਾਤ, ਜਿਸ ਦੇ ਭਾਰਤ ਨਾਲ ਪਿਛਲੇ ਕੁਝ ਸਾਲਾਂ ਤੋਂ ਸੰਬੰਧਾਂ ‘ਚ ਬਹੁਤ ਸੁਧਾਰ ਹੋਇਆ ਸੀ, ਨੇ ਵੀ ਇੰਨ੍ਹਾਂ ਟਿੱਪਣੀਆਂ ਦੀ ਸਖ਼ਤ ਅਲੋਚਨਾ ਕੀਤੀ ਹੈ।ਹਾਲ ਹੀ ਦਿਨਾਂ ‘ਚ ਨੁਪੁਰ ਸ਼ਰਮਾ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫਤਾਰ ਕੀਤੇ ਜਾਣ ਲਈ ਮੰਗ ਵੱਧਦੀ ਜਾ ਰਹੀ ਹੈ ਅਤੇ ਕਈ ਵਿਰੋਧੀ ਸ਼ਾਸਿਤ ਸੂਬਿਆਂ ‘ਚ ਪੁਲਿਸ ਨੇ ਉਨ੍ਹਾਂ ਖਿਲਾਫ ਜਾਂਛ ਵੀ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਦਿੱਲੀ ਪੁਲਿਸ ਨੇ ਇੱਕ ਅੱਤਵਾਦੀ ਸਮੂਹ ਵੱਲੋਂ ਉਨ੍ਹਾਂ ਦੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦਿਆਂ ਉਸ ਦੀ ਸੁਰੱਖਿਆ ਨੂੰ ਪੁਖਤਾ ਕਰ ਦਿੱਤਾ ਹੈ।ਪਰ ਉਸ ਦੀ ਮੁਅੱਤਲੀ ਤੋਂ ਬਾਅਦ, ਉਨ੍ਹਾਂ ਦੇ ਸਮਰਥਨ ‘ਚ ਆਵਾਜ਼ ਬੁਲੰਦ ਹੋ ਰਹੀ ਹੈ। ਹੈਸ਼ਟੈਗ ਜਿਵੇਂ ਕਿ #ISupportNupurSharma ਅਤੇ #TakeBackNupurSharma ਸੋਸ਼ਲ ਮੀਡੀਆ ‘ਤੇ ਰੋਜ਼ਾਨਾ ਟ੍ਰੈਂਡ ਕਰ ਰਹੇ ਹਨ, ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ।ਕੁਝ ਟਿੱਪਣੀਕਾਰ ਇਹ ਵੀ ਦੱਸਦੇ ਹਨ ਕਿ ਬਹੁਤ ਸਾਰੇ ਚੋਟੀ ਦੇ ਸਿਆਸਤਦਾਨ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਤੋਂ ਬਾਅਦ ਬਚੇ ਹਨ ਅਤੇ ਇਸ ਵਿਵਾਦ ਦਾ ਮਤਲਬ ਇਹ ਨਹੀਂ ਹੈ ਕਿ ਇਸ ਨਾਲ ਨੁਪੁਰ ਸ਼ਰਮਾ ਦਾ ਸਿਆਸੀ ਕਰੀਅਰ ਖਤਮ ਹੋ ਜਾਵੇਗਾ।

ਨੁਪੁਰ ਸ਼ਰਮਾ: ਪੈਗੰਬਰ ਮੁਹੰਮਦ ਬਾਰੇ ਟਿੱਪਣੀਆਂ ਕਿਵੇਂ ਭਾਰਤ ਦੇ ਸਾਊਦੀ ਅਰਬ ਤੇ ਕੁਵੈਤ ਵਰਗੇ ਦੇਸਾਂ ਨਾਲ ਰਿਸ਼ਤਿਆਂ ’ਤੇ ਅਸਰ ਪਾ ਸਕਦੀਆਂ ਹਨ- ਪੈਗੰਬਰ ਮੁਹੰਮਦ ਬਾਰੇ ਦੇਸ਼ ਦੀ ਸੱਤਾਧਾਰੀ ਪਾਰਟੀ ਦੇ ਦੋ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਵਧਦੇ ਗੁੱਸੇ ਤੋਂ ਬਾਅਦ ਭਾਰਤ ਨੂੰ ਖਾੜੀ ਦੇਸਾਂ ਵਿੱਚ ਆਪਣੇ ਸਹਿਯੋਗੀਆਂ ਨੂੰ ਸ਼ਾਂਤ ਕਰਨ ਲਈ ਮਜਬੂਰ ਹੋਣਾ ਪਿਆ ਹੈ।

ਨੂਪੁਰ ਸ਼ਰਮਾ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਧਿਕਾਰਤ ਬੁਲਾਰਾ ਸਨ। ਉਨ੍ਹਾਂ ਨੇ ਇੱਕ ਟੈਲੀਵਿਜ਼ਨ ਬਹਿਸ ਦੌਰਾਨ ਇਹ ਟਿੱਪਣੀ ਕੀਤੀ, ਜਦਕਿ ਪਾਰਟੀ ਦੀ ਦਿੱਲੀ ਇਕਾਈ ਦੇ ਮੀਡੀਆ ਮੁਖੀ ਨਵੀਨ ਜਿੰਦਲ ਨੇ ਇਸ ਮੁੱਦੇ ‘ਤੇ ਇੱਕ ਟਵੀਟ ਪੋਸਟ ਕੀਤਾ ਸੀ।ਇਨ੍ਹਾਂ ਟਿੱਪਣੀਆਂ – ਖਾਸ ਤੌਰ ‘ਤੇ ਨੂਪੁਰ ਸ਼ਰਮਾ ਦੀਆਂ ਟਿੱਪਣੀਆਂ ਨੇ ਦੇਸ਼ ਦੇ ਘੱਟ-ਗਿਣਤੀ ਮੁਸਲਿਮ ਭਾਈਚਾਰੇ ਨੂੰ ਨਾਰਾਜ਼ ਕਰ ਦਿੱਤਾ, ਜਿਸ ਕਾਰਨ ਕੁਝ ਸੂਬਿਆਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋਏ।ਦੋਵਾਂ ਆਗੂਆਂ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗ ਲਈ ਹੈ ਅਤੇ ਪਾਰਟੀ ਨੇ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਵੀਨ ਜਿੰਦਲ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

ਭਾਜਪਾ ਨੇ ਇੱਕ ਬਿਆਨ ਵਿੱਚ ਕਿਹਾ, “ਭਾਜਪਾ ਕਿਸੇ ਵੀ ਧਰਮ ਦੀ, ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਅਪਮਾਨ ਦੀ ਸਖ਼ਤ ਨਿੰਦਾ ਕਰਦੀ ਹੈ। ਭਾਜਪਾ ਕਿਸੇ ਵੀ ਅਜਿਹੀ ਵਿਚਾਰਧਾਰਾ ਦੇ ਵੀ ਵਿਰੁੱਧ ਹੈ ਜੋ ਕਿਸੇ ਸੰਪਰਦਾ ਜਾਂ ਧਰਮ ਦਾ ਅਪਮਾਨ ਕਰਦੀ ਹੈ ਜਾਂ ਉਸ ਨੂੰ ਨੀਚਾ ਦਿਖਾਉਂਦੀ ਹੈ। ਭਾਜਪਾ ਅਜਿਹੇ ਲੋਕਾਂ ਜਾਂ ਫਲਸਫੇ ਨੂੰ ਉਤਸ਼ਾਹਿਤ ਨਹੀਂ ਕਰਦੀ ਹੈ।”ਪਰ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਅੰਦਰੂਨੀ ਮਾਮਲੇ ਦਾ ਅੰਤਰਰਾਸ਼ਟਰੀ ਮੋੜ ਲੈਣ ਤੋਂ ਬਾਅਦ ਇਹ ਕਾਫ਼ੀ ਨਹੀਂ ਹੈ – ਕੁਵੈਤ, ਕਤਰ ਅਤੇ ਈਰਾਨ ਨੇ ਐਤਵਾਰ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਰਤੀ ਰਾਜਦੂਤਾਂ ਨੂੰ ਤਲਬ ਕੀਤਾ। ਸਾਊਦੀ ਅਰਬ ਨੇ ਵੀ ਸੋਮਵਾਰ ਨੂੰ ਇਸ ਟਿੱਪਣੀ ਦੀ ਨਿੰਦਾ ਕੀਤੀ ਹੈ।

ਕਤਰ ਨੇ ਕਿਹਾ ਕਿ ਭਾਰਤ ਨੂੰ ਇਸ ਲਈ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ।ਕਤਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, “ਇਸ ਤਰ੍ਹਾਂ ਦੀਆਂ ਇਸਲਾਮੋਫੋਬਿਕ ਟਿੱਪਣੀਆਂ ਨੂੰ ਬਿਨਾਂ ਸਜ਼ਾ ਦੇ ਜਾਰੀ ਰੱਖਣ ਦੀ ਇਜਾਜ਼ਤ ਦੇਣਾ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਹੈ ਅਤੇ ਇਹ ਅੱਗੇ ਪੱਖਪਾਤ ਅਤੇ ਹਾਸ਼ੀਏ ‘ਤੇ ਜਾਣ ਦਾ ਕਾਰਨ ਬਣ ਸਕਦਾ ਹੈ, ਜੋ ਹਿੰਸਾ ਅਤੇ ਨਫ਼ਰਤ ਦਾ ਇੱਕ ਮਾਹੌਲ ਪੈਦਾ ਕਰੇਗਾ।”


ਸਾਊਦੀ ਅਰਬ ਨੇ ਵੀ ਆਪਣੇ ਬਿਆਨ ਵਿੱਚ ਕੁਝ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ।ਇਸ ਵਿੱਚ ਕਿਹਾ ਗਿਆ ਹੈ, “ਵਿਦੇਸ਼ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਦੁਆਰਾ ਪੈਗੰਬਰ ਮੁਹੰਮਦ ਦਾ ਅਪਮਾਨ ਕਰਦੇ ਹੋਏ ਸ਼ਾਂਤੀ ਅਤੇ ਉਨ੍ਹਾਂ ਦੀਆਂ ਬਖ਼ਸ਼ਿਸ਼ਾਂ ਦਾ ਅਪਮਾਨ ਕਰਨ ਵਾਲੇ ਬਿਆਨਾਂ ਦੀ ਨਿਖੇਧੀ ਕੀਤੀ ਹੈ ਅਤੇ ਸਾਰੀਆਂ ਧਾਰਮਿਕ ਸ਼ਖਸੀਅਤਾਂ ਅਤੇ ਉਨ੍ਹਾਂ ਦੇ ਪ੍ਰਤੀਕਾਂ ਦੇ ਨਾਲ-ਨਾਲ ਇਸਲਾਮੀ ਧਰਮ ਦੇ ਪ੍ਰਤੀਕਾਂ ਦੇ ਵਿਰੁੱਧ ਪੱਖਪਾਤ ਨੂੰ ਸਥਾਈ ਤੌਰ ‘ਤੇ ਰੱਦ ਕਰਨ ਦੀ ਮੰਗ ਕਰਦਾ ਹੈ।”

ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਕਿਹਾ ਕਿ ਕੁਝ “ਕੱਟੜ ਤੱਤਾਂ” ਦੀਆਂ ਟਿੱਪਣੀਆਂ ਭਾਰਤ ਸਰਕਾਰ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ ਹਨ। ਭਾਜਪਾ ਦੇ ਸੀਨੀਅਰ ਆਗੂਆਂ ਅਤੇ ਹੋਰ ਰਾਜਦੂਤਾਂ ਨੇ ਵੀ ਇਸ ਵਿਵਾਦਤ ਬਿਆਨ ਦੀ ਨਿੰਦਾ ਕੀਤੀ ਹੈ।ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਰਟੀ ਅਤੇ ਸਰਕਾਰ ਦੀ ਸਿਖਰਲੀ ਲੀਡਰਸ਼ਿਪ ਨੂੰ ਇਸ ਮੁੱਦੇ ‘ਤੇ ਜਨਤਕ ਬਿਆਨ ਦੇਣਾ ਪੈ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਨਾ ਕਰਨ ਨਾਲ ਇਨ੍ਹਾਂ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਹੈ।ਗਲਫ ਕੋਅਪਰੇਸ਼ਨ ਕੌਂਸਲ (ਜੀਸੀਸੀ) – ਜਿਸ ਵਿੱਚ ਕੁਵੈਤ, ਕਤਰ, ਸਾਊਦੀ ਅਰਬ, ਬਹਿਰੀਨ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ, ਇ੍ਹਨਾਂ ਦਾ ਭਾਰਤ ਨਾਲ ਵਪਾਰ 2020-21 ਵਿੱਚ 87 ਬਿਲੀਅਨ ਡਾਲਰ ਰਿਹਾ ਸੀ।ਇਨ੍ਹਾਂ ਦੇਸ਼ਾਂ ਵਿੱਚ ਲੱਖਾਂ ਭਾਰਤੀ ਰਹਿੰਦੇ ਹਨ ਅਤੇ ਕੰਮ ਕਰਦੇ ਹਨ ਤੇ ਲੱਖਾਂ ਡਾਲਰ ਦੇਸ਼ ਵਿੱਚ ਵਾਪਸ ਭੇਜਦੇ ਹਨ। ਇਹ ਖੇਤਰ ਭਾਰਤ ਦੇ ਊਰਜਾ ਆਯਾਤ ਲਈ ਵੀ ਪ੍ਰਮੁੱਖ ਸਰੋਤ ਹੈ।ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਖੇਤਰ ਵਿੱਚ ਨਿਯਮਤ ਤੌਰ ‘ਤੇ ਆਉਂਦੇ ਰਹੇ ਹਨ। ਦੇਸ਼ ਨੇ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ ਨਾਲ ਇੱਕ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਹਨ ਅਤੇ ਵਿਆਪਕ ਸੌਦੇ ਲਈ ਜੀਸੀਸੀ ਨਾਲ ਗੱਲਬਾਤ ਕਰ ਰਿਹਾ ਹੈ।ਮੋਦੀ ਨੇ 2018 ਵਿੱਚ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦੇ ਨੀਂਹ ਪੱਥਰ ਸਮਾਰੋਹ ਵਿੱਚ ਖਾਸ ਤੌਰ ‘ਤੇ ਸ਼ਿਰਕਤ ਕੀਤੀ – ਇਸ ਨੂੰ ਭਾਰਤ ਅਤੇ ਖੇਤਰ ਦੇ ਵਿਚਕਾਰ ਵੱਧ ਰਹੇ ਸਬੰਧਾਂ ਦੀ ਇੱਕ ਉਦਾਹਰਨ ਵਜੋਂ ਦਰਸਾਇਆ ਗਿਆ।ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਤਹਿਰਾਨ ਨਾਲ ਦਿੱਲੀ ਦੇ ਸਬੰਧ ਖਾਸ ਨਹੀਂ ਰਹੇ ਹਨ, ਇਹ ਵਿਵਾਦ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਦੀ ਆਗਾਮੀ ਭਾਰਤ ਫੇਰੀ ‘ਤੇ ਭਾਰੀ ਪੈ ਸਕਦਾ ਹੈ।ਸਾਬਕਾ ਭਾਰਤੀ ਡਿਪਲੋਮੈਟ ਅਨਿਲ ਤ੍ਰਿਗੁਨਾਯਤ ਅਰਬ ਜਗਤ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਮੁਸ਼ਕਲ ਸਥਿਤੀ ਵਿੱਚ ਹੈ ਅਤੇ ਲੀਡਰਸ਼ਿਪ ਪੱਧਰ ‘ਤੇ ਸੁਹਿਰਦ ਯਤਨ ਹੀ ਇਸ ਦੇ ਨਕਾਰਾਤਮਕ ਨਤੀਜੇ ਨੂੰ ਰੋਕ ਸਕਦੇ ਹਨ।


ਉਨ੍ਹਾਂ ਕਿਹਾ, ”ਕਾਨੂੰਨ ਤਹਿਤ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੇ ਸ਼ਰਾਰਤੀ ਅਨਸਰ ਦੁਬਾਰਾ ਅਜਿਹਾ ਨਾ ਕਰਨ ਅਤੇ ਸਮਾਜਿਕ ਅਰਾਜਕਤਾ ਪੈਦਾ ਨਾ ਕਰਨ ਅਤੇ ਦੇਸ਼ ਦੀ ਸਾਖ ਨੂੰ ਵੀ ਨੁਕਸਾਨ ਨਾ ਪਹੁੰਚਾਉਣ।”ਹੋਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਤੀਜੇ ਨਾਲ ਕੂਟਨੀਤਕ ਯਤਨ ਇਸ ਖੇਤਰ ਵਿੱਚ ਭਾਰਤ ਦੇ ਹਿੱਤਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ।

ਵਿਲਸਨ ਸੈਂਟਰ ਥਿੰਕ-ਟੈਂਕ ਵਿਖੇ ਏਸ਼ੀਆ ਪ੍ਰੋਗਰਾਮ ਦੇ ਡਿਪਟੀ ਡਾਇਰੈਕਟਰ ਮਾਈਕਲ ਕੁਗਲਮੈਨ ਨੇ ਕਿਹਾ, “ਜਦੋਂ ਨਵੀਂ ਦਿੱਲੀ ਦੇ ਨਜ਼ਦੀਕੀ ਮਿੱਤਰਾਂ ਸਮੇਤ ਵਿਦੇਸ਼ੀ ਰਾਜਧਾਨੀਆਂ, ਭਾਰਤੀ ਘਰੇਲੂ ਮਾਮਲਿਆਂ ਦੀ ਆਲੋਚਨਾ ਕਰਦੀਆਂ ਹਨ ਤਾਂ ਭਾਰਤੀ ਅਧਿਕਾਰੀ ਅਕਸਰ ਰੱਖਿਆਤਮਕ ਪ੍ਰਤੀਕਿਰਿਆ ਦਿੰਦੇ ਹਨ, ਪਰ ਇਸ ਮਾਮਲੇ ਵਿੱਚ ਭਾਰਤੀ ਡਿਪਲੋਮੈਟਾਂ ਤੋਂ ਉਮੀਦ ਹੈ ਕਿ ਉਹ ਮੁਆਫ਼ੀ ਮੰਗਣਗੇ ਅਤੇ ਹੋਰ ਨੁਕਸਾਨ ਦੇ ਕੰਟਰੋਲ ਦੇ ਨਾਲ ਤਣਾਅ ਨੂੰ ਘੱਟ ਕਰਨ ਲਈ ਜਲਦੀ ਕੰਮ ਕਰਨਗੇ।”

ਖਾੜੀ ਦੇਸ ਵੀ ਆਪਣੇ ਹੀ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਠੋਸ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਦੀ ਆਲੋਚਨਾ ਕਰਨ ਵਾਲੇ ਹੈਸ਼ਟੈਗ ਟਰੈਂਡ ਕਰ ਰਹੇ ਹਨ ਅਤੇ ਇਹ ਘਟਨਾ ਉਨ੍ਹਾਂ ਦੇ ਮੀਡੀਆ ਆਉਟਲੈਟਾਂ ਵਿੱਚ ਮੁੱਖ ਖ਼ਬਰ ਰਹੀ ਹੈ।


ਇਨ੍ਹਾਂ ਵਿੱਚੋਂ ਕੁਝ ਹੈਸ਼ਟੈਗ ਨੇ ਭਾਰਤੀ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਕਤਰ ਅਤੇ ਕੁਵੈਤ ਦੇ ਕੁਝ ਸਟੋਰਾਂ ਵੱਲੋਂ ਆਪਣੀਆਂ ਸ਼ੈਲਫਾਂ ਤੋਂ ਭਾਰਤੀ ਉਤਪਾਦਾਂ ਨੂੰ ਹਟਾਉਣ ਦੀਆਂ ਖ਼ਬਰਾਂ ਵੀ ਆਈਆਂ ਹਨ।ਕੁਗਲਮੈਨ ਨੇ ਕਿਹਾ ਕਿ ਇਹ ਸਬੰਧ ਜੀਸੀਸੀ ਅਤੇ ਭਾਰਤ ਦੋਵਾਂ ਲਈ ਮਹੱਤਵਪੂਰਨ ਹਨ ਅਤੇ ਦੋਵੇਂ ਧਿਰਾਂ ਜੋਖ਼ਮਾਂ ਨੂੰ ਘੱਟ ਕਰਨ ਵੱਲ ਧਿਆਨ ਦੇਣਗੀਆਂ।

ਉਨ੍ਹਾਂ ਨੇ ਕਿਹਾ, “ਜਿੱਥੋਂ ਤੱਕ ਇਸ ਤਰ੍ਹਾਂ ਦੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਖਿੱਤੇ ਤੋਂ ਇਸ ਗੁੱਸੇ ਵਾਲੀ ਪ੍ਰਤੀਕਿਰਿਆ ਬਾਰੇ ਦਿੱਲੀ ਦਾ ਸਬੰਧ ਹੈ, ਭਾਰਤ ਨੂੰ ਉਸ ਦੇ ਰਸੂਖ ਨੇ ਉਸ ਨੂੰ ਹੋਰ ਨੁਕਸਾਨ ਤੋਂ ਬਚਾਇਆ ਹੈ।”


“ਆਪਣੇ ਆਰਥਿਕ ਹਿੱਤਾਂ ਦੇ ਕਾਰਨ, ਖਾੜੀ ਦੇਸ ਚਾਹੁੰਦੇ ਹਨ ਕਿ ਭਾਰਤ ਉਨ੍ਹਾਂ ਤੋਂ ਊਰਜਾ ਦੀ ਦਰਾਮਦਗੀ ਕਰਦਾ ਰਹੇ। ਉਹ ਚਾਹੁੰਦੇ ਹਨ ਕਿ ਭਾਰਤੀ ਉੱਥੇ ਰਹਿਣ ਤੇ ਕੰਮ ਕਰਨ, ਕੁੱਲ੍ਹ ਮਿਲਾ ਕੇ ਉਨ੍ਹਾਂ ਨੂੰ ਭਾਰਤ ਨਾਲ ਵਪਾਰ ਕਰਦੇ ਰਹਿਣ ਦੀ ਲੋੜ ਹੈ।”

ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਮੁਸਲਿਮ ਵਿਰੋਧੀ ਟਿੱਪਣੀਆਂ ਦਾ ਜਵਾਬ ਦੇਣ ਲਈ ਇਹ ਦੇਸ਼ ਕਿਸ ਹੱਦ ਤੱਕ ਜਾਣਗੇ, ਇਸ ਦੀਆਂ ਸੀਮਾਵਾਂ ਹੋ ਸਕਦੀਆਂ ਹਨ।ਆਲੋਚਕਾਂ ਦਾ ਕਹਿਣਾ ਹੈ ਕਿ 2014 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਧਾਰਮਿਕ ਧਰੁਵੀਕਰਨ ਵਧਿਆ ਹੈ।

ਪਿਛਲੇ ਕੁਝ ਹਫ਼ਤਿਆਂ ਵਿੱਚ ਖਾਸ ਤੌਰ ‘ਤੇ ਤਣਾਅ ਉਦੋਂ ਹੋਇਆ ਜਦੋਂ ਕੁਝ ਹਿੰਦੂ ਸਮੂਹ ਸਦੀਆਂ ਪੁਰਾਣੀ ਮਸਜਿਦ ਵਿੱਚ ਦੁਆ ਕਰਨ ਦੀ ਇਜਾਜ਼ਤ ਲੈਣ ਲਈ ਵਾਰਾਣਸੀ ਦੀ ਇੱਕ ਸਥਾਨਕ ਅਦਾਲਤ ਵਿੱਚ ਗਏ ਸਨ। ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਮਸਜਿਦ ਢਾਹੇ ਗਏ ਮੰਦਰ ਦੇ ਖੰਡਰਾਂ ‘ਤੇ ਬਣਾਈ ਗਈ ਸੀ।


ਟੀਵੀ ਚੈਨਲਾਂ ਨੇ ਭੜਕਾਊ ਬਹਿਸਾਂ ਕਰਵਾਈਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਇਸ ਮੁੱਦੇ ‘ਤੇ ਬਹੁਤ ਨਫ਼ਰਤ ਦੇਖੀ ਗਈ ਹੈ। ਸੱਜੇ-ਪੱਖੀ ਸੰਗਠਨਾਂ ਨਾਲ ਜੁੜੇ ਬਹੁਤ ਸਾਰੇ ਲੋਕ ਅਕਸਰ ਟੀਵੀ ਸ਼ੋਅਜ਼ ‘ਤੇ ਵਿਵਾਦਪੂਰਨ ਬਿਆਨ ਦਿੰਦੇ ਹਨ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਨੂਪੁਰ ਸ਼ਰਮਾ ਕੋਈ “ਆਮ ਵਿਅਕਤੀ” ਨਹੀਂ ਸੀ ਜਿਵੇਂ ਕਿ ਭਾਜਪਾ ਨੇ ਦਾਅਵਾ ਕੀਤਾ ਹੈ।ਉਹ ਪਾਰਟੀ ਦੀ ਅਧਿਕਾਰਤ ਬੁਲਾਰਾ ਸੀ, ਜਿਸ ਨੂੰ ਭਾਜਪਾ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਵਾਦ ‘ਤੇ ਅੰਤਰਰਾਸ਼ਟਰੀ ਨਤੀਜੇ ਭਾਰਤ ਲਈ ਇੱਕ ਚਿਤਾਵਨੀ ਹੋਣੀ ਚਾਹੀਦੀ ਹੈ।


ਕੁਗਲਮੈਨ ਨੇ ਕਿਹਾ, “ਦਿੱਲੀ ਸਿੱਖ ਰਹੀ ਹੈ ਕਿ ਜਦੋਂ ਦੇਸ਼ ਦੀ ਵਧਦੀ ਜ਼ਹਿਰੀਲੀ ਰਾਜਨੀਤੀ ਦੀ ਗੱਲ ਆਉਂਦੀ ਹੈ, ਤਾਂ ਜੋ ਭਾਰਤ ਵਿੱਚ ਹੁੰਦਾ ਹੈ, ਉਹ ਭਾਰਤ ਵਿੱਚ ਹੀ ਨਹੀਂ ਰਹਿੰਦਾ। ਜਿਵੇਂ ਜਿਵੇਂ ਵਿਦੇਸ਼ਾਂ ਵਿੱਚ ਇਸ ਦੀ ਕੂਟਨੀਤਕ ਅਤੇ ਆਰਥਿਕ ਭਾਈਵਾਲੀ ਮਜ਼ਬੂਤ ਹੁੰਦੀ ਜਾਂਦੀ ਹੈ, ਤਾਂ ਜਦੋਂ ਇਸ ਦੀ ਘਰੇਲੂ ਰਾਜਨੀਤੀ ਵਿਦੇਸ਼ਾਂ ਵਿੱਚ ਨਾਖੁਸ਼ੀ ਦਾ ਕਾਰਨ ਬਣਦੀ ਹੈ ਤਾਂ ਬਹੁਤ ਕੁਝ ਦਾਅ ‘ਤੇ ਲੱਗਿਆ ਹੁੰਦਾ ਹੈ।”