ਪੁਲਿਸ ਨੇ ਮੇਰਾ ਪੂਰਾ ਪਰਿਵਾਰ ਖ਼ਤਮ ਕਰਤਾ, ਦੇਖੋ ਉਹ ਘਰ ਜਿੱਥੇ ਅੰਤਾਂ ਦਾ ਕਹਿਰ ਢਾਹਿਆ ਗਿਆ

0
1063

ਇਹ ਹਿੰਦੂ ਵੀਰ ਸਾਂਭੀ ਬੈਠਾ ਢਹਿ-ਢੇਰੀ ਹੋਏ ਅਕਾਲ ਤਖ਼ਤ ਸਾਹਿਬ ਦੀ ਮਿੱਟੀ ਤੇ ਪੱਤਰਾ – ‘DIG ਅਟਵਾਲ ਮੈਂ ਅੱਖਾਂ ਸਾਹਮਣੇ ਮਰਦਾ ਵੇਖਿਆ CRP ਵੀ ਨਹੀਂ ਲੱਗੀ ਸੀ ਨੇੜੇ !’

ਜਦੋਂ ਕੋਈ ਧਾੜਵੀ ਫੌਜ ਕਿਸੇ ਦੁਸ਼ਮਣ ‘ਤੇ ਚੜ੍ਹਦੀ ਹੈ ਤਾਂ ਜਾਨੀ ਨੁਕਸਾਨ ਦੇ ਨਾਲ ਨਾਲ ਉਸ ਕੌਮ ਦੇ ਗਿਆਨ ਦੇ ਸੋਮੇ ਵੀ ਤਬਾਹ ਕਰਦੀ ਹੈ। ਆਹ ਹੁਣੇ ਹੀ ਰੂਸ ਨੇ ਯੂਕਰੇਨ ਦੀਆਂ ਲਾਇਬ੍ਰੇਰੀਆਂ ਤਬਾਹ ਕੀਤੀਆਂ। ਅਜਿਹਾ ਹੀ ਧਾੜਵੀਆਂ ਨੇ ਸਦੀਆਂ ਪਹਿਲਾਂ ਟੈਕਸਲ ਅਤੇ ਨਾਲੰਦਾ ਯੂਨੀਵਰਸਿਟੀਆਂ ਨੂੰ ਖਤਮ ਕਰਨ ਵੇਲੇ ਕੀਤਾ ਸੀ।

ਕਈ ਕਹਿ ਦਿੰਦੇ ਹਨ ਕਿ ਦਰਬਾਰ ਸਾਹਿਬ ‘ਤੇ ਹਮਲਾ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਮੁੱਠੀ ਭਰ ਸਾਥੀਆਂ ਨੂੰ ਖਦੇੜਨ ਲਈ ਕੀਤਾ ਗਿਆ ਪਰ ਉਹ ਇਹ ਨੀ ਦੱਸਦੇ ਕਿ ਇਤਿਹਾਸਕ ਬੀੜਾਂ, ਗ੍ਰੰਥਾਂ, ਦਸਤਾਵੇਜ਼ਾਂ, ਗੁਰੂ ਸਾਹਿਬਾਨ ਦੇ ਹੱਥ ਲਿਖਤ ਦਰਜਨਾਂ ਹੁਕਮਨਾਮਿਆਂ ਦੇ ਖਜ਼ਾਨੇ “ਸਿੱਖ ਰੈਫਰੈਂਸ ਲਾਇਬਰੇਰੀ” ਵਿਚ ਕਿਹੜੇ ਪਰਮਾਣੂ ਬੰਬ ਬਣਾਉਣ ਦੇ ਫਾਰਮੂਲੇ ਲਿਖੇ ਪਏ ਸਨ, ਜੋ ਫੌਜ ਹਮਲੇ ਤੋਂ ਬਾਅਦ 7 ਜੂਨ ਨੂੰ ਸਭ ਕੁਝ ਟਰੰਕਾਂ ‘ਚ ਭਰ ਕੇ ਨਾਲ ਲੈ ਗਈ ਅਤੇ ਜੋ ਬਚਿਆ, ਉਸਨੂੰ ਅੱਗ ਲਗਾ ਦਿੱਤੀ ਗਈ?

ਸੈਂਕੜੇ ਕੋਸ਼ਿਸ਼ਾਂ ਦੇ ਬਾਵਜੂਦ ਲੁੱਟਿਆ ਇਹ ਅਨਮੋਲ ਖਜ਼ਾਨਾ ਵਾਪਿਸ ਨਹੀਂ ਕੀਤਾ ਗਿਆ। ਕੀ ਗ੍ਰੰਥਾਂ ਜਾਂ ਕਿਤਾਬਾਂ ‘ਚ ਵੀ ਖਾੜਕੂ ਲੁਕੇ ਹੋਏ ਸਨ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਅੱਜ ਨੌਜਵਾਨਾਂ ਵੱਲੋਂ ਬੜੀ ਖੋਜ ਅਤੇ ਸ਼ਿੱਦਤ ਨਾਲ ਬਣਾਈ 2:30 ਘੰਟੇ ਦੀ ਦਸਤਾਵੇਜ਼ੀ ਫ਼ਿਲਮ “ਦਾ ਬੈਟਲ ਆਫ ਅੰਮ੍ਰਿਤਸਰ” ਦੇਖਣ ਦਾ ਸਬੱਬ ਬਣਿਆ। ਤੀਜੇ ਘੱਲੂਘਾਰੇ ਬਾਰੇ ਸਰਕਾਰੀ ਪ੍ਰਾਪੇਗੰਡੇ ਦੇ ਬਖ਼ੀਏ ਉਧੇੜਨ ਵਾਲੀ ਇਹ ਦਸਤਾਵੇਜ਼ੀ ਬਹੁਤ ਜਲਦ ਆਪ ਸਭ ਤੱਕ ਪੁੱਜੇਗੀ। ਹੋ ਸਕਦਾ ਨੈਟਫਲੈਕਸ ਜਾਂ ਐਮਾਜ਼ੋਨ ਪ੍ਰਾਈਮ ਰਾਹੀਂ, ਨਹੀਂ ਤਾਂ ਸ਼ਹਿਰਾਂ ‘ਚ ਕਿਸੇ ਸਾਂਝੀ ਥਾਂ ਜਾਂ ਯੂਟਿਊਬ ‘ਤੇ।
ਜਿਨ੍ਹਾਂ ਨੂੰ ਕੁਝ ਨੀ ਪਤਾ, ਉਨ੍ਹਾਂ ਦੇ ਖ਼ਾਨੇ ਪਾ ਦੇਵੇਗੀ ਕਿ ਅਸਲ ਮਾਜਰਾ ਕੀ ਸੀ ਤੇ ਹੈ। ਜਿਨ੍ਹਾਂ ਨੂੰ ਪਤਾ ਹੈ, ਉਨ੍ਹਾਂ ਨੂੰ ਹੋਰ ਸਪੱਸ਼ਟ ਕਰ ਦੇਵੇਗੀ। ਕਈ ਨਵੇਂ ਤੱਥ, ਨਵੀਂ ਜਾਣਕਾਰੀ, ਦੁਰਲੱਭ ਤਸਵੀਰਾਂ ਤੇ ਵੀਡੀਓਜ਼ ਦੇਖ ਸਕੋਂਗੇ।

ਜਾਗਰੂਕਤਾ ਬਹੁਤ ਵਧੀਆ ਤਰੀਕਾ ਹੈ, ਇਸਨੂੰ ਵੱਧ ਤੋਂ ਵੱਧ ਵਰਤਣਾ ਚਾਹੀਦਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਉਹਨਾਂ ਨੇ ਉਮਰ ਭਰ ਦੀਆਂ ਨਫਰਤਾਂ ਨੂੰ ਟਰੱਕਾਂ ਚ ਲੱਦਿਆ….ਤੇ ਅੰਮ੍ਰਿਤਸਰ ਆਣ ਪੁੱਜੇ….ਉਹਨਾਂ ਨੂੰ ਸਪਸ਼ਟ ਸੀ ਕਿ ਉਹਨਾਂ ਨੇ ਇਥੇ ਆ ਕੇ ਕੀ ਕਰਨਾ ਹੈ….ਉਹਨਾਂ ਦੀਆਂ ਬੰਦੂਕਾਂ ਹਰ ਪੱਗ ਵਾਲੇ ਨੂੰ ਮਾਰ ਦੇਣ ਲਈ ਤੜਫ ਰਹੀਆਂ ਸੀ..ਪਰ ਸਾਡੇ ਮੁੰਡੇ….ਅੱਜ ਵੀ ਸਿਰਫ..’ ਭਿੰਡਰਾਵਾਲੇ ਨੇ ਯੇਹ ਕੀਤਾ ਵੋਹ ਕੀਤਾ ” ਏਨੇ ਹਿੰਦੂ ਮਾਰਤੇ ‘‘ਚ ਹੀ ਫਸੇ ਪਏ ਨੇ….” ਭਾਜੀ…ਆ ਗੂਗਲ ਚ ਮੈਂ ਪੜ੍ਹਿਆ ਕਿ ਏਨੇ ਜਣੇ ਬੱਸ ਚੋਂ ਕੱਢ ਕੇ ਮਾਰੇ “..ਕੀ ਇਹ ਗੂਗਲ ਦੱਸੇਗਾ ਕਿ ਜੱਗੀ ਜੌਹਲ ਨੂੰ ਨਕਲੀ ਫਸਾਇਆ ਗਿਆ ਹੈ ?..ਕੀ ਇਹ ਗੂਗਲ ਦੱਸੇਗਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੇ ਕਿੰਨੇ ਨਿਰਦੋਸ਼ ਮਾਰੇ ?..ਕੀ ਇਹ ਗੂਗਲ ਦੱਸੇਗਾ ਕਿ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕੀਤਾ ?..ਅਸਲ ਚ ਗੂਗਲ ਕੋਈ ਸਰਕਾਰੀ ਨਿਰਦੇਸ਼ਾਂ ਤੋਂ ਆਜ਼ਾਦ ਨਹੀਂ ਹੁੰਦਾ….ਪਰ ਆਪਣੇ ਮੁੰਡੇ ਨਕਲੀ ਪ੍ਰਚਾਰ ਨੂੰ ਜਲਦੀ ਕਬੂਲ ਕਰਦੇ ਨੇ….ਪਰ ਜੋ ਸਭ ਅਸਲ ਚ ਹੋਇਆ….ਉਸਨੂੰ ਇਹ ਲੋਕ ਦੇਖਣਾ ਸੁਣਨਾ ਵੀ ਨਹੀਂ ਚਾਹੰਦੇ…।..ਸਿੱਖਾਂ ਦੀ ਲੜਾਈ ਇਸ ਕਰਕੇ ਵੀ ਔਖੀ ਹੈ ਕਿ ਇਹ ਨਾ ਸਿਰਫ ਸਰਕਾਰ ਨਾਲ ਦੋ ਹੱਥ ਕਰਦੇ ਨੇ…ਸਗੋਂ ਆਪਣੇ ਹੀ ਘਰਾਂ ਚ ਜੰਮਿਆਂ ਨੂੰ ਵੀ ਸਫਾਈਆਂ ਦੇਣੀਆਂ ਪੈਂਦੀਆਂ ਨੇ ਏਨਾ ਨੂੰ….।..ਮੋਦੀ ਨੇ ਬਲਾਕੋਟ ਚ ਦਰੱਖਤਾਂ ਉਪਰ ਬੰਬ ਸੁੱਟੇ ਤੇ ਮੀਡੀਆ ਨੇ ਤਿੰਨ ਸੌ ਲਾਸ਼ਾਂ ਦਿਖਾਈਆਂ….ਇਹ ਲਾਸ਼ਾਂ ਉਂਝ ਦੀਆਂ ਲਾਸ਼ਾਂ ਹੀ ਸੀ ਜੋ ਪੰਜਾਬ ਦੀਆਂ ਬੱਸਾਂ ਚ ਹਿੰਦੂਆਂ ਦੀਆਂ ਆਖ ਕੇ ਪ੍ਰਚਾਰੀਆਂ ਜਾਂਦੀਆਂ ਰਹੀਆਂ…ਪਰ ਆਪਣੇ ਲੋਕ ਅੱਜ ਵੀ ਉਸ ਸਰਕਾਰੀ ਝੂਠ ਨੂੰ ਅੱਗੇ ਤੋਂ ਅੱਗੇ ਲੈ ਜਾਂਦੇ ਰਹੇ, ਜਿਸਦਾ ਸੱਚ ਹਰ ਇਕ ਨੂੰ ਪਤਾ ਹੈ…ਕਿ ਕਿਵੇਂ ਸਰਕਾਰਾਂ ਨੇ ਸਿੱਖ ਮੁੰਡਿਆਂ ਦੇ ਭੇਸ ਚ ਕਰਾਈਮ ਕਰਵਾਏ…ਤੇ ਕਿਵੇਂ ਸਿੱਖ ਖਾੜਕੂਆਂ ਨੂੰ ਬਦਨਾਮ ਕੀਤਾ…।ਪਰ ਨਹੀਂ….ਆਪਣੇ ਹੀ ਮੁੰਡੇ ਸਾਡੇ ਇਹ ਸਭ ਨਹੀਂ ਜਾਣਨਗੇ….। ਕਿਉਂ ? ਕਿਉਂਕਿ ਉਹਨਾਂ ਦੀ ਈਗੋ ਹਰਟ ਹੁੰਦੀ ਹੈ….ਉਹਨਾਂ ਨੂੰ ਇਹ ਸਭ ਕਬੂਲ ਕਰਦੇ ਸ਼ਰਮ ਮਾਰਦੀ ਹੈ ਕਿ ਕਿਵੇਂ ਝੂਠੇ ਪ੍ਰਚਾਰ ਨੇ ਏਨਾ ਦੇ ਦਿਮਾਗਾਂ ਨੂੰ ਸਾਫ ਕਰਕੇ ਰੱਖਿਆ…।
ਜੇ ਤੁਹਾਡੇ ਨਾਲ ਕੋਈ ਆ ਕੇ ਬਹਿਸ ਕਰੇ…ਕਿ ਭਿੰਡਰਾਂਵਾਲਾ ਏਦਾਂ ਸੀ ਉਦਾਂ ਸੀ…ਤਾਂ ਉਸਦੇ ਨਾਲ ਬਹਿਸ ਨਾ ਕਰੋ….ਇਸ ਬਹਿਸ ਦਾ ਨਤੀਜਾ ਨਹੀਂ ਨਿਕਲਣਾ ਹੁੰਦਾ….ਉਲਟਾ ਐਨਰਜੀ ਬਰਬਾਦ ਹੁੰਦੀ ਹੈ….। ਜਿਸ ਸ਼ਕਸ ਨੂੰ ਖਰਾਬ ਦਿਖਾਉਣ ਲਈ ਮੀਡੀਆ…ਸਰਕਾਰਾਂ…ਤੇ ਏਜੰਸੀਆਂ ਦੇ ਵੱਡੇ ਤੋਂ ਵੱਡੇ ਬੰਦਿਆਂ ਦਾ ਜ਼ੋਰ ਲੱਗ ਗਿਆ ਹੋਵੇ…ਪਰ ਓਹ ਸ਼ਖਸ ਫੇਰ ਵੀ ਤੁਹਾਡੇ ਲਈ ਹੀਰੋ ਹੋਵੇ…ਤੇ ਹਮੇਸ਼ਾਂ ਉਸਦੇ ਲਈ ਦਿਲ ਪਿਆਰ ਨਾਲ ਭਰ ਜਾਂਦਾ ਹੋਵੇ ਤਾਂ ਦਸੋ ਤੁਹਾਨੂੰ ਹੋਰ ਕੀ ਚਾਹੀਦਾ..ਏਹੀ ਤੁਹਾਡੀ ਜਿੱਤ ਹੈ…ਕਿ ਤੁਸੀਂ ਉਸ ਸ਼ਖਸ ਨੂੰ ਆਪਣੇ ਅੰਦਰ ਜਿਉਂਦੇ ਰਖਿਆ ਹੋਇਆ ਹੈ ਜਿਸਨੂੰ ਖਤਮ ਕਰਨ ਲਈ ਪੂਰੀ ਫੌਜ ਅੰਮ੍ਰਿਤਸਰ ਆ ਵੜੀ ਸੀ….। ਤੁਹਾਡੇ ਸਿਰਾਂ ਤੇ ਅੱਜ ਵੀ ਪੱਗਾਂ ਨੇ … ਇਹ ਜਿੱਤ ਹੀ ਹੈ…। ਜਿਸ ਧਰਤੀ ਤੇ ਇੰਦਰਾ ਬੇਅੰਤੇ ਵਰਗੇ ਆ ਕੇ ਰਾਜ ਕਰ ਕੇ ਗਏ ਹੋਣ…ਫੇਰ ਵੀ ਨਵੇਂ ਜੁਆਨ ਹੋਏ ਮੁੰਡੇ ਪੱਗਾਂ ਖਰੀਦਦੇ…ਬੰਨ੍ਹਦੇ ਨਜ਼ਰ ਆਉਣ…ਤਾਂ ਸਮਝੋ ਕਿ ਤੁਸੀਂ ਹਾਰੇ ਨਹੀਂ ਹੋ…ਜੇ ਜੂਨ ਦੇ ਮਹੀਨੇ ਤੁਹਾਡੇ ਖੂਨ ਅੰਦਰ ਅੱਜ ਵੀ ਉਬਾਲ ਆਉਂਦਾ ਹੈ…ਤਾਂ ਇਸਦਾ ਬਸ ਏਨਾ ਮਤਲਬ ਹੈ ਕਿ ਤੁਹਾਡੇ ਅੰਦਰ ਅਜੇ ਵੀ ਬਹੁਤ ਕੁਝ ਬਚਿਆ ਹੈ ਜੋ ਇਕ ਸਿੱਖ ਅੰਦਰ ਹੋਣਾ ਚਾਹੀਦਾ ਹੈ….। ਇਹ ਜੂਨ ਸਿਰਫ ਗਰਮੀਆਂ ਨੂੰ ਹੀ ਨਹੀਂ ਲੈ ਕੇ ਆਉਂਦੀ….ਇਹ ਸਾਨੂੰ ਇਹ ਵੀ ਦੱਸਣ ਆਉਂਦੀ ਹੈ ਕਿ ਅਸੀਂ ਆਪਣੇ ਸਿਰਾਂ ਉਪਰ ਬੱਝੀਆਂ ਪੱਗਾਂ ਨੂੰ ਕਾਇਮ ਰੱਖਣ ਲਈ ਕੀ ਕੁਛ ਕੀਤਾ ਹੈ…ਤੇ ਕਰ ਰਹੇ ਹਾਂ…। ਜਿੱਤ ਹਾਰ ਮਾਇਨੇ ਨਹੀਂ ਰੱਖਦੀ…ਬੇਇਨਸਾਫੀ ਅੱਗੇ ਖੜਨਾ ਹੀ ਵੱਡੀ ਗੱਲ ਹੁੰਦੀ ਹੈ…
ਰੋਹ ਦਿਖਾਉਣਾ ਹੀ ਜਿਉਂਦੇ ਹੋਣਾ ਹੈ…।
#ਹਰਪਾਲਸਿੰਘ