ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਸੰਤ ਸੀਚੇਵਾਲ ਅਤੇ ਵਿਕਰਮਜੀਤ ਸਾਹਨੀ ਨੂੰ ਉਮੀਦਵਾਰ ਐਲਾਨਿਆ

0
476

ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਸੰਤ ਸੀਚੇਵਾਲ ਅਤੇ ਵਿਕਰਮਜੀਤ ਸਾਹਨੀ ਨੂੰ ਉਮੀਦਵਾਰ ਐਲਾਨਿਆ, ਦੋਵੇਂ ਪਦਮ ਸ੍ਰੀ ਹਨ ਤੇ ਭਾਜਪਾ ਦੇ ਬਹੁਤ ਨੇੜੇ ਹਨ..ਪੰਜਾਬ ਤੋਂ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਦਿੱਲੀ ਤੋਂ ਸਭਿਆਚਾਰ ਸੇਵਕ ਵਿਕਰਮਜੀਤ ਸਿੰਘ ਸਾਹਨੀ ਨੂੰ ‘ਆਮ ਆਦਮੀ ਪਾਰਟੀ’ ਵੱਲੋਂ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਗਿਆ ਹੈ। ਦੋਵੇਂ ਪਦਮ ਸ੍ਰੀ ਹਨ ਤੇ ਭਾਜਪਾ ਦੇ ਬਹੁਤ ਨੇੜੇ ਹਨ। ਸਖ਼ਤ ਵਿਰੋਧ ਕਾਰਨ ਦਾਗ਼ੀ ਸ਼ਖ਼ਸੀਅਤ ਸ਼ੀਤਲ ਵਿਜ ਦਾ ਨਾਮ ਇਸ ਵਾਰ ਫਿਰ ਹਟਾ ਲਿਆ ਗਿਆ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਇਹ ਪੋਸਟ ਮਾਰਚ ‘ਚ ਸਾਂਝੀ ਕੀਤੀ ਸੀ। ਉਸਤੋਂ ਬਾਅਦ ਤੁਸੀਂ ਦੇਖ ਹੀ ਲਿਆ ਕਿ ਕਿਵੇਂ ਆਪ ਨੇ ਪੰਜਾਬ ਦੇ ਕੋਟੇ ‘ਚੋਂ ਕੁਝ ਬਾਹਰਲੇ ਤੇ ਕੁਝ ਅਯੋਗ ਬੰਦੇ ਰਾਜ ਸਭਾ ‘ਚ ਭੇਜ ਦਿੱਤੇ। ਹੁਣ ਦੋ ਹੋਰ ਸੀਟਾਂ ਲਈ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਸ਼ੀਤਲ ਵਿਜ ਦੇ ਨਾਮ ਦੀ ਚਰਚਾ ਹੈ। ਸ਼ੀਤਲ ਵਿਜ ਪੂਰੀ ਤਰਾਂ ਦਾਗ਼ੀ ਵਿਅਕਤੀ ਹੈ, ਜਿਸਦੀ ਫ਼ੈਕਟਰੀ ‘ਚ ਕੁਝ ਸਾਲ ਪਹਿਲਾਂ ਗਰੀਬ ਮਜ਼ਦੂਰ ਮਰੇ ਸਨ ਤੇ ਫਿਰ ਕੇਸ ਵਿੱਚੋਂ ਬਾਦਲਾਂ ਨੇ ਛੁਡਾਇਆ ਸੀ। ਸਰਕਾਰ ਕਿਸੇ ਦੀ ਵੀ ਹੋਵੇ, ਸ਼ੀਤਲ ਵਿਜ ਪੈਸੇ ਦੇ ਜ਼ੋਰ ‘ਤੇ ਵਿੱਚ ਵੜ ਜਾਂਦਾ। ਹੁਣ ਤਾਂ ਪੈਸਾ ਵੀ ਖ਼ਰਚਿਆ ਤੇ ਨਾਲ ਦੀਪਕ ਬਾਲੀ ਵਰਗਾ ਮਿੱਤਰ ਵੀ ਪਾਰਟੀ ਵਿੱਚ ਹੈ। ਪੰਜਾਬ ਲਈ ਸ਼ੀਤਲ ਵਿਜ ਦਾ ਕੀ ਯੋਗਦਾਨ ਹੈ? ਇਹ ਸਵਾਲ ਤਾਂ ਕਰਨਾ ਬਣਦਾ।

Fastway to DSTV ?
ਪੰਜਾਬ ਤੋਂ ਪੱਤਰਕਾਰ ਦੱਸ ਰਹੇ ਕਿ ਕੇਬਲ ਵਾਲੇ ਹੁਣ ਬਾਦਲਾਂ ਦੇ ਕਰੀਬੀ ਗੁਰਦੀਪ ਸਿੰਘ ਦੀ “ਫਾਸਟਵੇਅ” ਕੇਬਲ ਦੀ ਥਾਂ “ਦੈਨਿਕ ਸਵੇਰਾ ਟਾਈਮਜ਼” ਵਾਲੇ ਸ਼ੀਤਲ ਵਿਜ ਦੀ ਕੰਪਨੀ DSTV ਦੇ ਬਕਸੇ ਲਾਉਣ ਲੱਗੇ ਹਨ।ਸ਼ੀਤਲ ਵਿਜ ਜਲੰਧਰ ਆਧਾਰਤ ਗਰਮ ਕੰਬਲ ਬਣਾਉਣ ਵਾਲੇ ਵੱਡੇ ਸਨਅਤਕਾਰ ਹਨ, ਜਿਨ੍ਹਾਂ ਦਾ ਨਾਮ “ਆਪ” ਵੱਲੋਂ ਰਾਜ ਸਭਾ ‘ਚ ਭੇਜਣ ਵਾਲੀਆਂ ਸ਼ਖਸੀਅਤਾਂ ਵਿੱਚ ਸ਼ਾਮਲ ਕੀਤੇ ਜਾਣ ਦੀ ਚਰਚਾ ਚੱਲ ਰਹੀ ਹੈ।ਦੱਸਣਯੋਗ ਹੈ ਕਿ ਮਾਰਚ ਦੇ ਅਖੀਰ ਤੱਕ ਪੰਜਾਬ ‘ਚ ਬਹੁਮਤ ਨਾਲ ਜਿੱਤੀ “ਆਪ” ਵੱਲੋਂ ਸੱਤ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਜਾਣੇ ਹਨ। ਵੱਡਾ ਬਹੁਮਤ ਕੋਲ ਹੋਣ ਕਾਰਨ ਸਾਰੇ ਮੈਂਬਰ “ਆਪ” ਵੱਲੋਂ ਹੀ ਭੇਜੇ ਜਾਣਗੇ।ਆਸ ਰੱਖਦੇ ਹਾਂ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ “ਆਪ” ਵੱਲੋਂ ਪੰਜਾਬ ਹਿੱਸੇ ਆਈਆਂ ਰਾਜ ਸਭਾ ਸੀਟਾਂ ਵਾਸਤੇ ਕੇਵਲ ਤੇ ਕੇਵਲ ਪੰਜਾਬ ਤੋਂ, ਪੰਜਾਬੀ ਅਤੇ ਰਾਜ ਸਭਾ ‘ਚ ਪੰਜਾਬ ਦੇ ਮਸਲੇ ਚੁੱਕਣ ਦੇ “ਸਮਰੱਥ” “ਬੇਦਾਗ਼ ਸ਼ਖਸੀਅਤਾਂ” ਹੀ ਭੇਜੀਆਂ ਜਾਣਗੀਆਂ। ਵਿਜ ਵਰਗੇ ਦਾਗ਼ੀ ਬੰਦੇ ਪਰ੍ਹੇ ਰੱਖੇ ਜਾਣਗੇ।ਸ਼ੀਤਲ ਵਿਜ “ਦੈਨਿਕ ਸਵੇਰਾ ਟਾਈਮਜ਼” ਅਖਬਾਰ ਦੇ ਸੰਪਾਦਕ ਵੀ ਹਨ। ਯਾਦ ਰਹੇ ਕਿ ਬਾਦਲਾਂ ਨੇ ਵੀ ਜਲੰਧਰ ਤੋਂ ਛਪਦੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਰਾਜ ਸਭਾ ਵਾਸਤੇ ਨਾਮਜ਼ਦ ਕੀਤਾ ਸੀ।ਕੇਬਲ ਮਨੌਪਲੀ ਅਤੇ ਰਾਜ ਸਭਾ ਨਾਮਜ਼ਦਗੀਆਂ ਅਹਿਮ ਮਸਲੇ ਹਨ, ਜਿਨ੍ਹਾਂ ਦੀ ਬੀਤੇ ‘ਚ ਬਹੁਤ ਦੁਰਵਰਤੋਂ ਹੋਈ ਹੈ। ਭਗਵੰਤ ਮਾਨ ਅਤੇ ਆਪ ਦੀ ਪੰਜਾਬ ਟੀਮ ਦੋਵੇਂ ਮਸਲਿਆਂ ‘ਤੇ ਬੜੇ ਗ਼ੌਰ ਨਾਲ, ਪੰਜਾਬ ਦੇ ਹਿਤ ‘ਚ ਫੈਸਲਾ ਲਵੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 2 ਰਾਜ ਸਭਾ ਸੀਟਾਂ ਲਈ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਪਾਰਟੀ 31 ਮਈ ਨੂੰ ਦੋਵਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰੇਗੀ।


ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਸਭਾ ਮੈਂਬਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 31 ਮਈ ਆਖਰੀ ਤਰੀਕ ਰੱਖੀ ਗਈ ਹੈ, ਜਦੋਂ ਕਿ 10 ਜੂਨ ਨੂੰ ਵੋਟਿੰਗ ਹੋਵੇਗੀ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੰਬੇ ਸਮੇਂ ਤੋਂ ਵਾਤਾਵਰਨ ਦੀ ਦੇਖ-ਭਾਲ ਲਈ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਵਿਕਰਮਜੀਤ ਸਿੰਘ ਸਾਹਨੀ ਵੀ ਦੁਨੀਆਂ ਭਰ ਵਿੱਚ ਸਮਾਜ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਹਨ।

Balbir Singh Seechewal, Vikramjit Singh Sahney are AAP nominees for Rajya Sabha polls
While Seechewal is a renowned environment activist and social worker, Sahney an entrepreneur, educationist and philanthropist
Aam Aadmi Party has decided on eminent environmentalist Balbir Singh Seechewal and industrialist and philanthropist Vikramjit Singh Sahney as the party nominees for Rajya Sabha. The duo is expected to file their nominations on Monday. Both the candidates are eminent persons, having earlier received Padma Shri from the Government of India.

Their election to Rajya Sabha is more or less certain, as the Opposition parties even collectively do not have the required numbers in the Punjab Vidhan Sabha to push for their own candidates. The results of the election are to be declared on June 10.

With the election of the two candidates being fielded now by AAP for RS membership, the party’s strength in the Upper House will be 10. It may be mentioned that after almost seven decades, the Congress will have no RS nominee from the state, and SAD will have no nominee in the Upper House for first time in 22 years.

The term of Rajya Sabha members from Punjab Ambika Soni (Congress) and Balwinder Singh Bhunder (Shiromani Akali Dal) is due to expire on July 4. It may be mentioned that AAP had drawn the Opposition ire during the elections for five Rajya Sabha seats in March this year, as the party was accused by them for sending “non-Punjabis to Rajya Sabha” to represent the state. The party had then sent its Punjab affairs in charge Raghav Chadha, its poll strategist Sandeep Pathak, cricketer Harbhajan Singh and industrialists Ashok Mittal and Sanjeev ‘Sunny’ Arora to the Rajya Sabha.

This time, the party high command, has chosen environmentalist Seechewal and industrialist Sahney as nominees to the Upper House. Though the latter does not live in Punjab, his contribution to promoting Punjab and its culture is unquestionable. He is the president of World Punjabi Organisation that works in 22 countries to promote Punjab, its culture and heritage.

Interestingly, the Chief Minister Bhagwant Mann was in village Seechewal yesterday, where he finally managed to convince Balbir Singh Seechewal to be the party’s RS nominee.

About the nominees
Balbir Singh Seechewal is a renowned environmental activist and social worker. He was awarded the Padma Shri for rejuvenating the 160km Kali Bein – a tributary of the Sutlej and Beas rivers. He has also constructed schools and colleges for the underprivileged in different places in Punjab. He has received the SAARC Environmental award and also been felicitated by the Dalai Lama.

Known as ‘Eco Baba’, he was hailed as one of the Top 30 Heroes of the Environment in the world by Time magazine. His work was endorsed by late President APJ Abdul Kalam, who had twice visited him at his village Seechewal.
Vikramjeet Singh Sahney is an entrepreneur, educationist, and philanthropist. He is the international president of World Punjabi Organisation.

Recently, he helped evacuate over 500 Afghan Hindus and Sikhs by sending three chartered flights and helped in their rehabilitation in India. His social service during the peak of the Covid pandemic was widely appreciated. SGPC has also conferred the Anmol Sikh Rattan Award on him for his exemplary services.