ਸੁਰੱਖਿਆ ਵਾਪਸ ਲੈਣ ਸੰਬੰਧੀ “ਪੰਜਾਬ ਦੀ ਕੇਜਰੀਵਾਲ ਸਰਕਾਰ” ਵਲੋੰ ਜਾਰੀ ਗੁਪਤ ਪੱਤਰ ਜੋ ਬਾਹਰ ਆ ਗਿਆ – ਸੁਖਬੀਰ ਬਾਦਲ ਦਾ ਬਿਆਨ ਵੀ ਆਇਆ ਸਾਹਮਣੇ

0
1148

ਸੁਰੱਖਿਆ ਵਾਪਸ ਲੈਣ ਸੰਬੰਧੀ “ਪੰਜਾਬ ਦੀ ਕੇਜਰੀਵਾਲ ਸਰਕਾਰ” ਵਲੋੰ ਜਾਰੀ ਗੁਪਤ ਪੱਤਰ ਜੋ ਬਾਹਰ ਆ ਗਿਆ, ਹੇਠ ਸਾਫ਼ ਸਾਫ਼ ਲਿਖਿਆ ਕਿ ਇਹ ਸੁਰੱਖਿਆ ਆਰਜ਼ੀ ਤੌਰ ‘ਤੇ ਵਾਪਸ ਲਈ ਗਈ ਹੈ।
ਜੂਨ ਮਹੀਨੇ ਘੱਲੂਘਾਰਾ ਦਿਵਸ ਦੌਰਾਨ ਸਿੱਖਾਂ ਦੀ ਫੜੋ-ਫੜਾਈ ਤੇ ਪੰਜਾਬ ਵਿਚਲੇ ਗੁੰਡੇ ਹਿੰਦੂਤਵੀਆਂ ਨੂੰ ਹੋਰ ਸੁਰੱਖਿਆ ਦੇਣ ਲਈ ਬੰਦੇ ਚਾਹੀਦੇ ਸਨ, ਇੱਧਰੋਂ ਹਟਾ ਕੇ ਓਧਰ ਲਾ ਲਏ।

ਕੇਜਰੀਵਾਲ ਤੇ ਸਾਥੀਆਂ ਨੇ ਆਪਣੀ ਮਾੜ੍ਹੀ ਮਨਸ਼ਾ ਨਾਲ ਜਥੇਦਾਰ ਅਕਾਲ ਤਖਤ ਨੂੰ ਜ਼ਲੀਲ ਕਰਨ ਲਈ ਉਨ੍ਹਾਂ ਦੀ ਸੁਰੱਖਿਆ ਘਟਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਆਪਣੀ ਰੱਖਿਆ ਲਈ ਲਾਇਸੰਸੀ ਹਥਿਆਰ ਰੱਖਣ ਦੇ ਆਦੇਸ਼ ਦੇਣ ਵਾਲਿਆ, ਹੁਣ ਆਪਣੀ ਸੁਰੱਖਿਆ ਆਪ ਕਰ ਲਈਂ।

ਜਥੇਦਾਰ ਨੇ ਹੁਣ ਸਰਕਾਰ ਵੱਲੋਂ ਮੁੜ ਬਹਾਲ ਕੀਤੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਸ਼ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਜਥੇਦਾਰ ਦੀ ਸੁਰੱਖਿਆ ਆਪੇ ਕਰ ਲਵਾਂਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਖ਼ਬਰਾਂ ਮਿਲ ਰਹੀਆਂ ਕਿ ਦਰਬਾਰ ਸਾਹਿਬ ਨੂੰ ਜਾਂਦੀਆਂ ਨਿੱਕੀਆਂ ਗਲੀਆਂ ਪੁਲਿਸ ਨੇ ਬੰਦ ਕਰ ਦਿੱਤੀਆਂ, ਹਰ ਆਉਣ ਵਾਲੇ ਰਸਤੇ’ਤੇ ਬੋਰੀਆਂ ਲਗਾ ਕੇ ਮੋਰਚੇ ਬਣਾ ਲਏ ਜਿਵੇਂ ਕੋਈ ਹਮਲਾ ਕਰਨਾ ਹੋਵੇ, ਬਖ਼ਤਰਬੰਦ ਗੱਡੀਆਂ ਸ਼ਹਿਰ’ਚ ਗਸ਼ਤ ਕਰ ਰਹੀਆਂ ਹਨ ਤੇ ਸ਼ਹਿਰ’ਚ ਆਉੰਦੇ ਰਸਤਿਆਂ ਤੇ ਪੁਲਿਸ ਬੈਰੀਗੇਟ ਲਗਾ ਕੇ ਬੈਠੀ ਹੈ। ਪੁਲਿਸ ਦੇ ਮੁਲਾਜ਼ਮ ਦਰਬਾਰ ਸਾਹਿਬ ਦੀ ਪਰਕਰਮਾ’ਚ ਘੁੰਮ ਰਹੇ ਹਨ।
ਸਿੱਖਾਂ ਨੇ 1984 ਘੱਲੂਘਾਰੇ ਦੀ ਵਰੇਗੰਢ ਮਨਾਉਣੀ ਹੈ ਤੇ ਹਰ ਸਾਲ ਮਨਾਉਂਦੇ ਹਨ। ਸਰਕਾਰ ਇਹ ਦਹਿਸ਼ਤ ਵਾਲਾ ਮਾਹੌਲ ਕਿਉਂ ਬਣਾ ਰਹੀ ਹੈ। ਦਿੱਲੀ ਤੋਂ 20 ਕੰਪਨੀਆਂ ਪੈਰਾਮਿਲੀਟਰੀ ਫੋਰਸ ਦੀਆਂ ਮੰਗਵਾਈਆਂ ਹਨ ਇਸ ਦੀ ਕੀ ਲੋੜ ਪੈ ਗਈ? ਕੀ ਇਹ ਖ਼ਜਾਨੇ ਤੇ ਬੋਝ ਨਹੀਂ ? ਸਰਕਾਰ ਦੇ ਇਸ ਰਵਾਈਏ ਦਾ ਸਖ਼ਤ ਵਿਰੋਧ ਕਰਨਾ ਬਣਦਾ ਕਿ ਉਹ ਸਿੱਖਾਂ ਖਿਲਾਫ਼ ਅਜਿਹਾ ਮਾਹੌਲ ਕਿਉਂ ਸਿਰਜ ਰਹੇ ਹਨ।
ਭਾਵੇਂ ਪੱਤਰਕਾਰ ਲਾਣਾ ਬਹੁਤਾ ਕੇਜਰੀਵਾਲ ਦੀ ਗੋਦੀ ‘ਚ ਬੈਠ ਚੁੱਕਾ ਪਰ ਸ਼ੋਸ਼ਲ ਮੀਡੀਆ ਤੇ ਭਗਵੰਤ ਮਾਨ ਨੂੰ ਸਵਾਲ ਕਰੋ ਕਿ ਇਹ ਸਭ ਕਰਨ ਦੇ ਕੀ ਕਾਰਨ ਹਨ? ਕੀ ਹੁਣ ਉਸਨੂੰ ਸਿੱਖਾਂ ਦੇ ਦਰਬਾਰ ਸਾਹਿਬ ਇਕੱਠੇ ਹੋਣ ਤੇ ਵੀ ਇਤਰਾਜ਼ ਹੈ? ਮੋਰਚੇ ਬਣਾ ਕੇ ਘੇਰਾ ਪਾ ਲੈਣਾ ਅਠਾਰਵੀਂ ਸਦੀ ਵਾਂਗ ਸਿੱਖਾਂ ਦੇ ਦਰਬਾਰ ਸਾਹਿਬ ਦੇ ਦਰਸ਼ਣ-ਇਸਨਾਨ ਤੇ ਪਾਬੰਦੀ ਲਗਾਉਣ ਵਾਂਗ ਹੀ ਹੈ। ਲੱਗਦਾ ਮੁੱਖ ਮੰਤਰੀ ਜ਼ਕਰੀਆ ਖਾਨ ਦੀ ਰੂਹ ਪ੍ਰਵੇਸ਼ ਕਰ ਗਈ ।
– ਸਤਵੰਤ ਸਿੰਘ

ਕੇਜਰੀਵਾਲ ਸਰਕਾਰ ਨੇ ਆਪਣੀ ਮਾੜ੍ਹੀ ਮਨਸ਼ਾ ਨਾਲ ਸਿੱਖਾਂ ਦੇ ਸੁਪਰੀਮ ਧਾਰਮਿਕ ਲੀਡਰ ਨੂੰ ਜਲੀਲ ਕਰਨ ਲਈ ਉਹਨਾਂ ਦੀ ਸੁਰੱਖਿਆ ਘੱਟ ਕਰ ਦਿੱਤੀ ਪਰ ਅਣਜਾਣੇ ਹੀ ਮੂਰਖਾਂ ਕੋਲੋਂ ਇੱਕ ਵੱਡਾ ਤੇ ਸਹੀ ਕੰਮ ਹੋ ਗਿਆ, ਅਕਾਲ ਤਖ਼ਤ ਸਮੇਤ ਦਰਬਾਰ ਸਾਹਿਬ ਦੇ ਘੇਰੇ ਵਿਚ ਭਾਰਤ ਅਤੇ ਪੰਜਾਬ ਦੇ ਕਿਸੇ ਸੁਰੱਖਿਆ ਦਸਤੇ ਨੂੰ ਬਾਹਰ ਕਰਨ ਦਾ ਰਾਹ ਸੌਖਾ ਹੋ ਗਿਆ, ਭਵਿੱਖ ਵਿੱਚ ਇਸ ਥਾਂ ਨੇ ਵੇਟੀਕਨ ਸ਼ਹਿਰ ਵਾਂਗ ਇੱਕ ਖੁਦਮੁਖਤਾਰ ਇਲਾਕਾ ਬਣਨਾ ਹੈ ਸੋ ਇਹ ਚੰਗੀ ਸ਼ੁਰੂਆਤ ਹੈ ਅਤੇ ਭਗਵੰਤ ਮਾਨ ਸਰਕਾਰ ਦਾ ਇੱਕ ਚੰਗਾ ਕਦਮ ਹੈ( ਕਈ ਵਾਰ ਤੁਹਾਡਾ ਦੁਸ਼ਮਣ ਅਣਜਾਣ ਪੁਣੇ ਵਿੱਚ ਹੀ ਤੁਹਾਡਾ ਫਾਇਦਾ ਕਰਵਾ ਜਾਂਦਾ ਹੈ ) ਵੈਸੇ ਵੀ ਸ਼ਿਵ ਸੈਨਾ ਦੇ ਟੁੱਚਲ ਜਿਹੇ ਬੰਦੇ ਜੱਥੇਦਾਰ ਤੋਂ ਵੱਡੀ ਸੁਰੱਖਿਆ ਲਈ ਫਿਰਦੇ ਸਨ ਹੁਣ ਇਸ ਕਾਰੇ ਦੇ ਬਹਾਨੇ ਚੰਗਾ ਕੰਮ ਹੋ ਗਿਆ – Gangveer Rathour

06 ਜੂਨ ਨੂੰ ਘੱਲੂਘਾਰੇ ਦੇ ਸ਼ਹੀਦਾਂ ਦੀ ਅਰਦਾਸ’ਚ ਸ਼ਾਮਲ ਹੋਣ ਲਈ ਇਸ ਵਾਰ ਵੱਡੀ ਗਿਣਤੀ’ਚ ਸੰਗਤ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ। ਕੌਮੀ ਹਾਲਾਤਾਂ ਨੂੰ ਦੇਖਦੇ ਹੋਏ ਇਸ ਵਾਰ ਦਾ ਇਕੱਠ ਇਤਿਹਾਸਕ ਹੋਣਾ ਚਾਹੀਦਾ ਹੈ। ਇਸ ਮੌਕੇ ਕੌਮ ਦਾ ਦਬਦਬਾ ਬਣਾਉਣ ਲਈ ਸ਼ਹੀਦਾਂ ਦੀ ਯਾਦ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਵੱਡੀ ਗਿਣਤੀ’ਚ ਇੱਕਠੇ ਹੋਣਾ ਬਹੁਤ ਜ਼ਰੂਰੀ ਹੈ। ਇੱਥੋੰ ਹੀ ਸਾਡੀ ਕੌਮੀ ਚੇਤਨਤਾ ਪ੍ਰਗਟ ਹੋਵੇਗੀ। ਸਾਨੂੰ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਹੌਸਲਾ ਤੇ ਸੇਧ ਦੇਵਾਂਗੀ। ਸਾਡਾ ਇਕੱਠ ਦੁਸ਼ਮਣ ਨੂੰ ਕੰਬਣੀ ਛੇੜੇਗਾ। ਇੱਥੋੰ ਭਵਿੱਖ ਦੇ ਰਾਸਤੇ ਬਣਨਗੇ। ਸਾਡੀ ਚਾਲ’ਚ ਤੀਬਰਤਾ ਆਵੇਗੀ। ਸਾਡੀ ਕੌਮੀ ਨਿਸ਼ਾਨੇ ਤੇ ਇਕਾਗਰਤਾ ਬਣੇਗੀ। ਇਸ ਲਈ ਵੱਧ ਤੋੰ ਵੱਧ ਸੰਗਤ ਸ਼ਹੀਦਾਂ ਦੀ ਯਾਦ’ਚ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੇ। ਜਿਹੜੇ ਸਰੀਰਕ ਰੂਪ’ਚ ਨਹੀਂ ਪਹੁੰਚ ਸਕਦੇ ਉਹ ਆਪਣੇ ਮਨ ਉਸ ਸਮੇਂ ਅਕਾਲ ਤਖ਼ਤ ਸਾਹਿਬ ਤੇ ਸਨਮੁੱਖ ਲੈ ਜਾਇਓ ।
– ਸਤਵੰਤ ਸਿੰਘ

ਪੰਜਾਬ ਸਰਕਾਰ ਵਲੋਂ ਖ਼ਾਲਸਾ ਪੰਥ ਦੀ ਜੁਗੋ-ਜੱਗ ਅਟੱਲ, ਸਿਰਮੌਰ ਅਤੇ ਪਾਵਨ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਤਿ ਸਤਿਕਾਰਯੋਗ ਜੱਥੇਦਾਰ ਸਾਹਿਬ ਸਮੇਤ ਹੋਰਨਾਂ ਸਤਿਕਾਰਤ ਧਾਰਮਿਕ ਸ਼ਖ਼ਸੀਅਤਾਂ ਨਾਲ ਤਾਇਨਾਤ ਸਰਕਾਰੀ ਸੁਰੱਖਿਆ ਕਰਮਚਾਰੀਆਂ ਨੂੰ ਵਾਪਿਸ ਲੈਣ ਦਾ ਕੋਝਾ ਫ਼ੈਸਲਾ, ਸਿਰਫ਼ ਇਸ ਗੱਲ ਦਾ ਸਬੂਤ ਹੈ ਕਿ ਪੰਥ-ਵਿਰੋਧੀ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਹੱਥ-ਠੋਕੇ ਤੇ ਤਾਬੇਦਾਰ ਕਿੰਨੇ ਬੌਣੇ ਮਾਨਸਿਕ ਤੇ ਨੈਤਿਕ ਕੱਦ ਦੇ ਮਾਲਿਕ ਹਨ। ਕੌਮ ਦੇ ਮਹਾਨ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ ਦੀ ਹਿਫ਼ਾਜ਼ਤ ਦੇ ਰਾਖੇ ਅਕਾਲ ਪੁਰਖ ਅਤੇ ਮਹਾਨ ਗੁਰੂ ਸਾਹਿਬਾਨ ਆਪ ਹਨ, ਅਤੇ ਇਸ ਲਈ ਉਹਨਾਂ ਨੂੰ ਕਿਸੇ ਵੀ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ। ਜੱਥੇਦਾਰ ਸਾਹਿਬਾਨ ਨਾਲ ਤਾਇਨਾਤ ਸੁਰੱਖਿਆ ਕੇਵਲ ਮਹਾਨ ਤਖ਼ਤ ਸਾਹਿਬਾਨ ਪ੍ਰਤੀ ਸੰਗਤਾਂ ਅਤੇ ਸਰਕਾਰ ਦੇ ਅਥਾਹ ਸਤਿਕਾਰ ਦੇ ਪ੍ਰਤੀਕ ਵੱਜੋਂ ਹੀ ਸੀ। ਕੇਜਰੀਵਾਲ ਦੀ ਨੌਕਰ ਸਰਕਾਰ ਦੇ ਇਸ ਫ਼ੈਸਲੇ ਨੇ ਸਿੱਧ ਕਰ ਦਿੱਤਾ ਹੈ ਕਿ ਇਹਨਾਂ ਦੇ ਆਕਾ ਦੇ ਮਨ ਵਿੱਚ, ਅਤੇ ਖ਼ੁਦ ਇਹਨਾਂ ਦੇ ਆਪਣੇ ਮਨ ਵਿੱਚ ਛੇਵੀਂ ਪਾਤਸ਼ਾਹੀ ਵੱਲੋਂ ਸਿਰਜੇ ਇਸ ਮਹਾਨ ਤਖ਼ਤ ਸਮੇਤ ਸਿੱਖ ਕੌਮ ਦੀਆਂ ਧਾਰਮਿਕ ਤੇ ਇਤਿਹਾਸਿਕ ਸੰਸਥਾਵਾਂ ਪ੍ਰਤੀ ਸਤਿਕਾਰ ਅਤੇ ਸ਼ਰਧਾ ਦੀ ਥਾਂ ਸਿਰਫ਼ ਨਫ਼ਰਤ ਤੇ ਨਿਰਾਦਰ ਹੀ ਹੈ।

With its decision & flip flop on the withdrawal of official security to the highly respected Jathedar Sahiban of Khalsa Panth’s venerated Takhts, including Sri Akal Takht Sahib, Aam Aadmi Party – Punjab govt has merely exposed itself as a stooge of anti-Punjab & anti-Panth Arvind Kejriwal. The sordid drama has exposed their hatred & disrespect for Sikh institutions.Jathedar Sahiban are protected by the blessings of Akal Purakh, Guru Sahiban & by Panth. The security was posted with them only as a mark of society’s respect for their universally esteemed positions. The decision of the present rulers, later annulled, has demonstrated their own petty mentality and approach and their dislike and disrespect for exalted Sikh institutions established by the Great Guru Sahiban.- Sukhbir Singh Badal

A daylong drama unfolded over the security cover of Giani Harpreet Singh, officiating Jathedar of Akal Takht.In the morning, the government withdrew half of the security cover of the Jathedar. It elicited an angry response from the Jathedar who volunteered to return the remaining three officials as well. Hours later, a message arrived that his security cover had been restored but the Jathedar refused to take them back.There are six officials of the Punjab Police deployed for the security of Harpreet Singh.The state government withdrew the security of 424 VIPs, including the Jathedar and head of the Radha Soami Satsang Beas, today morning.In a video message, the Jathedar categorically stated that Sikh youth of Punjab was enough for his security. “I do now much of the matter. Officials engaged in my security told me that they got a call from their office to report back. It does not matter to us. We do not need security, especially of the government. Sikh youth of the state was enough to guard me.”