ਸਿੱਖ ਫਲਸਫ਼ੇ ਵਿਚ ਹਥਿਆਰ ਦਾ ਭਾਵ ਕੀ ਹੈ ? ਮੀਰੀ ਪੀਰੀ ਦੀ ਮੁਕੱਦਸ ਥਾਂ ਤੋਂ ਮਹਿਸੂਸ ਕਰੋ ਕਿ ਹਥਿਆਰ ਕੀ ਹੈ ?

0
530

ਇਹ ਕਿਸੇ ਹੌਲੇ ਜਹੇ ਗਵੱਈਏ ਦੀ ਬਣਾਈ ਧਾਰਨਾ ਵਿਚੋਂ ਹਥਿਆਰ ਸਮਝਣ ਤੋਂ ਸਮਝ ਨਹੀਂ ਆਵੇਗਾ। ਜਥੇਦਾਰ ਨੇ ਬਿਆਨ ਲਾਇਸੈਂਸ ਹਥਿਆਰ ਬਾਰੇ ਕਿਹਾ। ਇਹ ਹਥਿਆਰ ਬਕਾਇਦਾ ਜ਼ਿੰਮੇਵਾਰੀ ਅਤੇ ਜਾਬਤੇ ਨਾਲ ਸਵੈ ਰੱਖਿਆ ਲਈ ਹੁੰਦਾ ਹੈ।

ਜਾਂ ਤਾਂ ਤੈਅ ਕਰ ਲਵੋ ਕਿ ਹਥਿਆਰ ਜਾਰੀ ਨਹੀਂ ਕਰਨੇ। ਅੱਜ ਕੱਲ੍ਹ ਕਿਸੇ ਵੀ ਬਿਆਨ ਨੂੰ ਜਨਰਲਾਈਜ ਕਰਕੇ ਵਿਆਖਿਆ ਕਰਨ ਦਾ ਰੁਝਾਨ ਹੈ। ਕਾਂਗਰਸ ਦੇ ਉਹ ਆਗੂ ਜਥੇਦਾਰ ਸਾਹਬ ਦੇ ਬਿਆਨ ਦੀ ਆਲੋਚਣਾ ਕਰਦੇ ਹਨ ਜਿੰਨਾਂ ਆਪ ਹਥਿਆਰ ਰੱਖਿਆ ਹੋਵੇਗਾ ਅਤੇ ਆਪ ਹਥਿਆਰਾਂ ਦੀ ਸੁਰੱਖਿਆ ਵਿੱਚ ਬਕਾਇਦਾ ਸੁੱਰਖਿਆ ਗਾਰਦਾਂ ਦੇ ਘੇਰੇ ਵਿੱਚ ਸੁਰੱਖਿਅਤ ਹਨ।

ਕੋਈ ਇਹਨੂੰ ਸੰਘੀਆਂ ਨਾਲ ਤਸ਼ਬੀਹਾਂ ਦਿੰਦਾ ਹੈ। ਜਥੇਦਾਰ ਸਾਹਬ ਦਾ ਬਿਆਨ ਵਿਵਾਦਤ ਤਾਂ ਹੁੰਦਾ ਦੇ ਉਹ ਹਥਿਆਰਾਂ ਨਾਲ ਕਿਸੇ ਦੀ ਨਸਲਕੁਸ਼ੀ ਕਰਨ ਨੂੰ ਕਹਿੰਦੇ ਅਤੇ ਕਹਿੰਦੇ ਕਿ ਗੈਰ ਕਾਨੂੰਨੀ ਹਥਿਆਰ ਰੱਖੋ। ਉਹਨਾਂ ਆਪਣੀ ਸਿੱਖੀ ਰਵਾਇਤ ਨਾਲ ਸਹਿਜ ਆਪਣਾ ਵਿਚਾਰ ਦਿੱਤਾ ਅਤੇ ਲੋਕਤੰਤਰ ਦੇ ਨਿਯਮਾਂ ਦਾ ਧਿਆਨ ਰੱਖਦਿਆਂ ਲਾਇਸੈਂਸੀਂ ਹਥਿਆਰ ਰੱਖਣ ਦੀ ਹਦਾਇਤ ਦਿੱਤੀ ਜੋ ਬਕਾਇਦਾ ਕਾਨੂੰਨੀ ਕਾਰਵਾਈ ਨਾਲ ਮਿਲਦਾ ਹੈ।

ਮਾਣਯੋਗ ਮੁੱਖਮੰਤਰੀ ਸਾਹਬ ਨੂੰ ਇਹ ਬਿਆਨ ਏਨਾ ਸੰਵੇਦਨਸ਼ੀਲ ਲੱਗਾ ਕਿ ਉਹਨਾਂ ਗੁਰਬਾਣੀ ਅਤੇ ਗੁਰਮਤਿ ਨੂੰ ਯਾਦ ਕਰਨ ਨੂੰ ਕਹਿ ਦਿੱਤਾ। ਇਹ ਮਹਿਣੋ ਮਹਿਣੀ ਹੋਣ ਅਤੇ ਹੌਲੀ ਚਰਚਾ ਦਾ ਮੌਜੂ ਨਹੀਂ ਹੈ। ਜਦੋਂ ਕਿ ਪੰਜਾਬ ਦੇ ਬਹੁਤਾਤ ਹਿੱਸੇ ਦਾ ਆਦਰਸ਼ ਭਗਤ ਸਿੰਘ ਹੈ।

ਇਹ ਤੈਅ ਕਿਵੇਂ ਕਰੋਗੇ ਕਿ ਭਗਤ ਸਿੰਘ ਦਾ ਬੰਬ ਧਮਾਕਾ ਤਾਂ ਬਹਿਰਿਆਂ ਨੂੰ ਸੁਣਾਉਣਾ ਹੋ ਗਿਆ ਜਦੋਂ ਕਿ ਜਥੇਦਾਰ ਸਾਹਬ ਦਾ ਬਿਆਨ ਹਥਿਆਰ ਸਬੰਧੀ ਹਿੰਸਾ ਦੀ ਨਿਸ਼ਾਨੀ ਬਣ ਗਿਆ।
ਅਕਲੋਂ ਕੰਗਲੇ ਹੁੰਦਿਆਂ ਕੱਲ੍ਹ ਨੂੰ ਪੰਜ ਕਕਾਰਾਂ ਵਿੱਚੋਂ ਕਿਰਪਾਨ ਤਿਆਗਣ ਨੂੰ ਵੀ ਤੁਸੀਂ ਕਹਿ ਦਿਓ ਤਾਂ ਹੈਰਾਨੀ ਨਹੀਂ ਹੋਵੇਗੀ।

#ਮਹਿਕਮਾ_ਪੰਜਾਬੀ