ਪਾਣੀ ਚ ਡੁੱਬਣ ਨਾਲ ਪੰਜਾਬੀ ਵਿਦਿਆਰਥੀ ਦੀ ਹੋਈ ਮੌਤ

0
1063

ਬਰੈਂਪਟਨ,ਉਨਟਾਰੀਓ : ਅੱਜ ਬਰੈਂਪਟਨ ਦੀ ਏਲਡਰੇਡੋ ਪਾਰਕ (Eldorado Park) ਵਿਖੇ ਕ੍ਰੈਡਿਟ ਵੈਲੀ ਨਦੀ ਚ ਡੁੱਬ ਜਾਣ ਕਰਕੇ ਪੰਜਾਬ ਤੋਂ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਨਵਕਿਰਨ ਸਿੰਘ (20) ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਸਟੀਲਜ਼/ ਕ੍ਰੈਡਿਟ ਵਿਉ ( Steeles/ Credit View) ਲਾਗੇ ਏਲਡਰੇਡੋ ਪਾਰਕ ਚੋਂ ਬਰਾਮਦ ਹੋਈ ਹੈ। ਪੀਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤੇ ਹਾਦਸਾ ਕਿਵੇਂ ਵਾਪਰਿਆ ਇਸ ਗੱਲ ਦਾ ਪਤਾ ਲਗਾਉਣ ਦੀਆਂ ਕੌਸ਼ਿਸ਼ਾ ਹੋ ਰਹੀਆ ਹਨ। ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬਹੁਤ ਵਾਰੀ ਦੱਸਣ ਦੇ ਬਾਵਜੂਦ ਵੀ ਡੂੰਘੇ ਪਾਣੀਆ ਤੋਂ ਬਚਾਅ ਪ੍ਰਤੀ ਅਣਗਹਿਲੀ ਵਰਤਣ ਦੀਆ ਘਟਨਾਵਾ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਕੈਨੇਡਾ ਚ ਪੜਨ ਆਏ ਵਿਦਿਆਰਥੀਆ ਦੀਆਂ ਹਰ ਸਾਲ ਦਰਜਨਾ ਮੌਤਾ ਪਾਣੀ ਚ ਡੁੱਬ ਜਾਣ ਕਾਰਨ ਹੋ ਜਾਂਦੀਆ ਹਨ।
ਕੁਲਤਰਨ ਸਿੰਘ ਪਧਿਆਣਾ


ਬੀਤੇ ਐਤਵਾਰ ਨੂੰ ਬਰੈਂਪਟਨ ਵਿੱਚ ਕ੍ਰੈਡਿਟ ਨਦੀ ਦੇ ਕੰਡੇ ਇੱਕ 20 ਸਾਲ ਭਾਰਤੀ ਮੂਲ ਦਾ ਵਿਅਕਤੀ ਮ੍ਰਿਤਕ ਪਾਇਆ ਗਿਆ।ਉਨ੍ਹਾਂ ਕਿਹਾ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਵਿਅਕਤੀ ਨੂੰ ਪਾਣੀ ਵਿਚ ਪਾਇਆ ਗਿਆ ਅਤੇ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

Canada:Moga boy Navkiran Singh found dead in Brampton River

ਪੀਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ।ਡੂੰਘੇ ਪਾਣੀ ਦੀ ਸੁਰੱਖਿਆ ਪ੍ਰਤੀ ਅਣਗਹਿਲੀ ਇਸ ਖੇਤਰ ਵਿੱਚ ਇੱਕ ਆਮ ਘਟਨਾ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ ਕੈਨੇਡਾ ਵਿੱਚ ਪੜ੍ਹਨ ਵਾਲੇ ਦਰਜਨਾਂ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਜਾਂਦੀ ਹੈ।

International student from village Badhni Kalan ,Moga ,Punjab Navkiran Singh (20) died today due to drowned in water at Eldorado Park in Brampton, ON.

Water rescue personnel of Brampton Fire and Emergency Services on Sunday, May 15, found a person on the Credit Valley River.

A man in his 20s was found dead in the Credit River in Brampton on Sunday, police and paramedics say. The man was pulled from the water by emergency personnel.