ਤੀਰਾਂ ਦੀ ਛਾਂ ਅਤੇ ਇਤਿਹਾਸ

0
556

ਤੁਸੀਂ ਟੀਵੀ ਸੀਰੀਅਲਾਂ ਦੀਆਂ ਪੁਰਾਤਨ ਲੜਾਈਆਂ ਵਿੱਚ ਇਕੱਠੇ ਸੈਂਕੜੇ ਤੀਰ ਚੱਲਦੇ ਦੇਖੇ ਹੋਣਗੇ। ਅੱਗ ਵਾਲੇ ਤੀਰ, ਇੱਕ ਤੀਰ ਵਿੱਚੋਂ ਦਰਜ਼ਣਾਂ ਹੋਰ ਤੀਰ ਜੰਮਦੇ ਵੀ ਦਿਖਾਏ ਜਾਂਦੇ ਨੇ। ਕਈ ਇੰਨਾਂ ਦ੍ਰਿਸ਼ਾਂ ਨੂੰ ਮਿਥਿਹਾਸ ਮੰਨ ਲੈਦੇ ਨੇ ਤੇ ਕਈ ਸ਼ਰਧਾ ਦੇ ਤੌਰ ਉੱਤੇ ਦੇਖਦੇ ਹਨ।

ਅਜਿਹਾ ਹੀ ਇੱਕ ਦ੍ਰਿਸ਼ 300 ਨਾਂ ਦੀ ਹੋਲੀਵੁੱਡ ਮੂਵੀ ਵਿੱਚ ਵੀ ਹੈ। ਜੋ ਕਿ ਇਤਿਹਾਸਕ ਲਿਖਤਾਂ ਉੱਤੇ ਆਧਾਰਤ ਹੈ। ਭਾਵੇਂ ਕਿ ਬਾਕੀ ਮੂਵੀ ਬਹੁਤ ਸਾਰੇ ਤੱਥ ਇਤਿਹਾਸ ਤੋਂ ਕੋਹਾਂ ਦੂਰ ਵੀ ਹਨ।
ਲੜਾਈ ਵਾਲੇ ਤੀਰ ਕਮਾਣ ਭਾਰਤ ਵਿੱਚ ਗੁਪਤਾ ਕਾਲ ਵੇਲੇ ਆਏ ਹਨ। ਪਹਿਲੇ ਸ਼ਿਕਾਰ ਕਰਨ ਵਾਲੇ ਵੱਡੇ ਕਮਾਣ ਹੁੰਦੇ ਸਨ ਜਿੰਨਾਂ ਨਾਲ ਬਹੁਤ ਸਾਰੇ ਤੀਰ ਇਕੱਠੇ ਛੱਡਣੇ ਸੰਭਵ ਨਹੀਂ ਹੁੰਦੇ ਸਨ।
ਤੀਰ ਪਾਰਸੀ ਜਾਂ ਪਰਸ਼ੀਅਨਾਂ ਦਾ ਮੁੱਖ ਹਥਿਆਰ ਰਿਹਾ ਹੈ। ਗਰੀਕ, ਫੇਰ ਰੋਮਨ ਨੇਜ਼ੇ ਅਤੇ ਛੋਟੀ ਤਲਵਾਰ ਨਾਲ ਲੜਦੇ ਸਨ। ਪਰਸ਼ੀਅਨ ਤੀਰਾਂ ਦੇ ਇੰਨੇ ਮਾਹਰ ਸਨ ਕਿ ਪੂਰੀ ਗਤੀ ਨਾਲ ਭੱਜ ਰਹੇ ਘੋੜੇ ਉੱਤੇ ਬੈਠੇ ਨਿਸ਼ਾਨਾ ਫੁੰਡ ਲੈੰਦੇ ਸਨ। ਤੀਰ ਕਮਾਣ ਛੋਟੇ ਅਤੇ ਤਕਨੀਕੀ ਤੌਰ ਉੱਤੇ ਬਿਹਤਰ ਹੋਣ ਕਰਕੇ ਇੱਕੋ ਸਮੇਂ ਅਤੇ ਲਗਾਤਾਰ ਇੰਨੇ ਤੀਰ ਛੱਡਦੇ ਸਨ ਕਿ ਸੂਰਜ ਲੁੱਕ ਜਾਂਦਾ ਸੀ ਅਤੇ ਧਰਤੀ ਉੱਤੇ ਛਾਂ ਹੋ ਜਾਂਦੀ ਸੀ। ਅਜਿਹਾ ਕਈ ਗਰੀਕ ਰੋਮਨ ਲੇਖਕਾਂ ਨੇ ਲਿਖਿਆ ਹੈ। ਸੱਭ ਤੋਂ ਪਹਿਲਾਂ ”ਤੀਰਾਂ ਨਾਲ ਛਾਂ” ਕਰਨ ਵਾਲੀ ਗੱਲ ਦਾ ਜ਼ਿਕਰ ਹਰਾਡੋਟਸ ਨੇ ਈਸਾ ਤੋਂ ਕੋਈ 200-250 ਸਾਲ ਪਹਿਲਾਂ ਕੀਤਾ। ਫੇਰ ਹੋਰ ਵੀ ਬਹੁਤ ਲਿਖਾਰੀਆਂ ਵੱਲੋਂ ਦਰਜ ਕੀਤਾ ਗਿਆ।

ਭਾਵੇਂ ਕਿ ਅੱਜ ਪੰਜਾਬ ਦੇ ਇਤਿਹਾਸ ਵਿੱਚੋਂ ਪਰਸ਼ੀਅਨ ਸਮਾਂ ਖਤਮ ਕਰ ਦਿੱਤਾ ਗਿਆ ਹੈ। ਪਰ ਪੰਜਾਬੀਆਂ ਦੇ ਜੀਨ ਦੱਸਦੇ ਹਨ ਕਿ ਇੱਹ 40% ਤੋਂ ਲੈ ਕੇ 70% ਪਰਸ਼ੀਅਨ ਨਾਲ ਮਿਲਦੇ ਹਨ। ਥੇਹ ਖੁਦਾਈਆਂ ਵਿੱਚੋਂ ਵਾਰ ਵਾਰ ਨਿਕਲ ਰਿਹਾ ਹੈ ਕਿ ਪੰਜਾਬ ਦਾ ਨਾਂ ਹਿੰਦੂਸ ਸੀ ਅਤੇ ਪੰਜਾਬ ਦੁਨੀਆ ਦੇ ਪਹਿਲੇ ਅਤੇ ਅੱਜ ਤੱਕ ਦੇ ਸੱਭ ਤੋਂ ਵੱਡੇ ਹਕਸ਼ਾਮਨੀਸ਼ Achaemenid ਸਾਮਰਾਜ ਦਾ 300 ਸਾਲ ਹਿੱਸਾ ਰਿਹਾ ਹੈ। ਪੰਜਾਬ ਪਾਰਸੀਆਂ ਦੇ ਮੁੱਖ ਗ੍ਰੰਥ ਅਵੇਸਤਾ ਵਿੱਚ ਦੁਨੀਆ ਦੇ 16 ਸ਼ੁੱਧ ਅਤੇ ਮਿਹਰਾਂ ਭਰੇ ਖ਼ਿੱਤਿਆਂ ਵਿੱਚੋਂ ਵੀ ਇੱਕ ਹੈ। ਗਰੀਸ ਉੱਤੇ ਹੋਣ ਵਾਲੇ ਹਰ ਹਮਲੇ ਵਿੱਚ ਪੰਜਾਬੀਆਂ ਹਿੱਸਾ ਲਿਆ।

ਇਹ ਕਹਾਣੀਆਂ ਪਾਰਸੀਆਂ ਤੋਂ ਪੰਜਾਬ ਰਾਂਹੀ ਭਾਰਤ ਵਿੱਚ ਫੈਲੀਆਂ। ਤਕਸ਼ਿਲਾ, ਮੁਲਤਾਨ, ਓਕਾੜਾ ਆਦਿ ਕੋਈ ਦਰਜ਼ਣ ਦੇ ਕਰੀਬ ਥਾਂ ਉੱਤੇ ਪਾਰਸੀ ਸਾਮਰਾਜ, ਸੱਭਿਅਤਾ ਅਤੇ ਲੋਕਾਂ ਦੀ ਪੰਜਾਬ ਵਿੱਚ ਮੌਜੂਦਗੀ ਦੇ ਸਬੂਤ ਮਿਲ ਚੁੱਕੇ ਨੇ। ਹਰ ਤਰਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਪੰਜਾਬੀਆਂ ਨੂੰ ਆਪਣੇ ਇਤਿਹਾਸ ਤੋਂ ਸੱਖਣਾ ਰੱਖਿਆ ਜਾ ਰਿਹਾ ਹੈ।
-Ramandeep Singh